ਲੁਧਿਆਣਾ: ਪੰਜਾਬ ਦੇ ਕਈ ਹਿੱਸਿਆਂ ਵਿੱਚ ਸਤੰਬਰ ਮਹੀਨੇ ਦੀ ਸ਼ੁਰੂਆਤ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ। ਉੱਥੇ ਹੀ ਜੇਕਰ ਲੁਧਿਆਣਾ ਦੀ ਗੱਲ ਕੀਤੀ ਜਾਵੇ ਤਾਂ ਅੱਜ ਲੁਧਿਆਣਾ ਦੇ ਵਿੱਚ ਦੁਪਹਿਰ ਬਾਅਦ ਕਾਫੀ ਮੀਂਹ ਵੇਖਣ ਨੂੰ ਮਿਲਿਆ। ਤੇਜ ਬਾਰਿਸ਼ ਕਰਕੇ ਜਿੱਥੇ ਤਾਪਮਾਨ ਹੇਠਾਂ ਚਲਾ ਗਿਆ। ਉੱਥੇ ਹੀ ਦੂਜੇ ਪਾਸੇ ਪੂਰੇ ਸ਼ਹਿਰ ਵੀ ਜਲ-ਥਲ ਹੁੰਦੀ ਵਿਖਾਈ ਦਿੱਤਾ।
ਸਾਰੇ ਜ਼ਿਲ੍ਹਿਆਂ 'ਚ ਨਹੀਂ ਹੋ ਰਿਹਾ ਮੀਂਹ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਦੇ ਮੁਤਾਬਿਕ ਤਾਪਮਾਨ ਵੀ ਆਮ ਨਾਲੋਂ ਕਾਫੀ ਘੱਟ ਚੱਲ ਰਹੇ ਹਨ। ਜਿਸ ਕਰਕੇ ਲੋਕਾਂ ਨੂੰ ਗਰਮੀ ਤੋਂ ਵੀ ਕੁਝ ਰਾਹਤ ਜਰੂਰ ਮਿਲੀ ਹੈ ਪਰ ਨਾਲ ਹੀ ਉਹਨਾਂ ਕਿਹਾ ਕਿ ਸੱਤ ਤਰੀਕ ਤੋਂ ਬਾਅਦ ਮੌਸਮ ਸਾਫ ਹੋਵੇਗਾ। ਉਹਨਾਂ ਕਿਹਾ ਕਿ ਇਹ ਮੀਂਹ ਸਾਰੇ ਜ਼ਿਲ੍ਹਿਆਂ ਦੇ ਵਿੱਚ ਨਹੀਂ ਪੈ ਰਿਹਾ ਹੈ, ਕਿਸੇ ਜ਼ਿਲ੍ਹੇ ਵਿੱਚ ਜ਼ਿਆਦਾ ਅਤੇ ਕਿਸੇ ਜ਼ਿਲ੍ਹੇ ਵਿੱਚ ਘੱਟ ਮੀਂਹ ਪੈ ਰਿਹਾ। ਮੌਨਸੂਨ ਫਿਲਹਾਲ ਦੋ ਹਫਤਿਆਂ ਲਈ ਹੋਰ ਐਕਟਿਵ ਰਹੇਗਾ, ਉਸ ਤੋਂ ਬਾਅਦ ਮੌਨਸੂਨ ਦੀ ਮੂਵਮੈਂਟ ਖਤਮ ਹੋ ਜਾਵੇਗੀ। ਉਹਨਾਂ ਕਿਹਾ ਕਿ ਕਿਸਾਨਾਂ ਲਈ ਇਹ ਬਾਰਿਸ਼ ਲਾਹੇਵੰਦ ਹੈ ਪਰ ਫਿਰ ਵੀ ਉਹ ਫਸਲਾਂ ਦੇ ਵਿੱਚ ਜਿਆਦਾ ਪਾਣੀ ਖੜਾ ਨਾ ਹੋਣ ਦੇਣ ਅਤੇ ਲੋੜ ਮੁਤਾਬਿਕ ਹੀ ਫਸਲ ਨੂੰ ਪਾਣੀ ਲਾਉਣ।
- ਲੁਧਿਆਣਾ 'ਚ ਐਕਟਿਵ ਮਹਿਲਾ ਚੋਰ ਗੈਂਗ, ਫੈਕਟਰੀਆਂ ਨੂੰ ਬਣਾ ਰਹੀਆਂ ਨਿਸ਼ਾਨਾ, ਇੱਕ ਹਫ਼ਤੇ 'ਚ ਕਈ ਵਾਰਦਾਤਾਂ ਨੂੰ ਦਿੱਤਾ ਅੰਜਾਮ - Female thief gang in Ludhiana
- ਪੰਜਾਬ 'ਚ ਵਧੇ ਤੇਲ ਅਤੇ ਡੀਜ਼ਲ ਦੇ ਰੇਟਾਂ ਤੋਂ ਬਾਅਦ ਪੰਜਾਬ ਵਿੱਚ ਕਾਂਗਰਸ ਦਾ 'ਆਪ' 'ਤੇ ਹੱਲਾ ਬੋਲ ਪ੍ਰਦਰਸ਼ਨ - Congress and AAP protest
- ... ਤਾਂ ਖ਼ਤਮ ਹੋਇਆ ਕਿਸਾਨਾਂ ਦਾ ਧਰਨਾ, ਚੰਡੀਗੜ੍ਹ ਕਿਸਾਨ ਮੋਰਚੇ 'ਤੇ ਵੱਡਾ ਐਲਾਨ - Farmers Will Take To End The morcha
ਤਾਪਮਾਨ ਵਿੱਚ ਗਿਰਾਵਟ: ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਮੀਂਹ ਪੈ ਰਿਹਾ ਹੈ। ਜੇਕਰ ਦਿਨ ਦੇ ਤਾਪਮਾਨ ਦੀ ਗੱਲ ਕੀਤੀ ਜਾਵੇ ਤਾਂ 28 ਤੋਂ 30 ਡਿਗਰੀ ਦੇ ਨੇੜੇ ਉੱਥੇ ਹੀ ਦੂਜੇ ਪਾਸੇ ਰਾਤ ਦਾ ਪਾਰਾ ਵੀ 24 ਤੋਂ 25 ਡਿਗਰੀ ਦੇ ਨੇੜੇ ਚੱਲ ਰਿਹਾ ਹੈ, ਜਿਸ ਨਾਲ ਲੋਕਾਂ ਨੂੰ ਕਾਫੀ ਗਰਮੀ ਤੋਂ ਰਾਹਤ ਮਿਲੀ ਹੈ। ਉੱਥੇ ਹੀ ਉਹਨਾਂ ਕਿਹਾ ਕਿ ਦਿਨ ਵੇਲੇ ਨਮੀ ਦੀ ਮਾਤਰਾ ਵੀ ਕਾਫੀ ਜ਼ਿਆਦਾ ਰਹਿੰਦੀ ਹੈ ਹਾਲਾਂਕਿ ਰਾਤ ਨੂੰ ਜਰੂਰ ਲੋਕਾਂ ਨੂੰ ਕੁਝ ਰਾਹਤ ਮਿਲਦੀ ਹੈ।