ਲੁਧਿਆਣਾ: ਲੁਧਿਆਣਾ ਦੇ ਵਿਧਾਨ ਸਭਾ ਹਲਕਾ ਗਿੱਲ ਵਿੱਚ ਸਰਾਭਾ ਨਗਰ ਐਕਸਟੈਨਸ਼ਨ, ਫੁੱਲਾਂਵਾਲ ਅਤੇ ਹੋਰ ਇਲਾਕਿਆਂ ਵਿੱਚ ਅੱਜ ਕਾਂਗਰਸ ਦੇ ਉਮੀਦਵਾਰ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਚੋਣ ਪ੍ਰਚਾਰ ਦੇ ਲਈ ਪਹੁੰਚੇ ਹੋਏ ਸਨ। ਇਸ ਮੌਕੇ ਉਨ੍ਹਾਂ ਦਾ ਜਿੱਥੇ ਇਲਾਕੇ ਦੇ ਸਰਪੰਚਾਂ ਵੱਲੋਂ ਸਵਾਗਤ ਕੀਤਾ ਗਿਆ। ਉੱਥੇ ਹੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਦਾਅਵਾ ਕੀਤਾ ਕਿ ਉਹ ਅੱਜ ਪਟਿਆਲਾ ਅਤੇ ਸੰਗਰੂਰ ਦੇ ਵਿੱਚ ਨਾਮਜ਼ਦਗੀ ਭਰਵਾ ਕੇ ਆਏ ਹਨ। ਉਨ੍ਹਾਂ ਕਿਹਾ ਕਿ ਇੰਨਾ ਚੰਗਾ ਲੋਕਾਂ ਦਾ ਸਮਰਥਨ ਹੈ ਕਿ ਇੱਕ ਲੱਖ ਦੀ ਲੀਡ ਦੇ ਨਾਲ ਪਟਿਆਲਾ ਦੇ ਵਿੱਚ ਮਹਾਰਾਣੀ ਪਰਨੀਤ ਕੌਰ ਨੂੰ ਹਰਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਲੋਕਾਂ ਦਾ ਰੁਝਾਨ ਕਾਂਗਰਸ ਵੱਲ ਹੈ। ਹਾਲਾਂਕਿ ਜਦੋਂ ਉਨ੍ਹਾਂ ਨੂੰ ਲੁਧਿਆਣਾ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਆਪਣੀ ਤਾਰੀਫ਼ ਖੁਦ ਕਰਦੇ ਚੰਗੇ ਨਹੀਂ ਲੱਗਦੇ। ਉਨ੍ਹਾਂ ਕਿਹਾ ਕਿ ਇਹ ਤਾਂ ਸਮਾਂ ਹੀ ਦੱਸੇਗਾ।
ਭਾਜਪਾ ਦੇ ਵਿਰੋਧ ਅਤੇ ਰਵਨੀਤ ਬਿੱਟੂ ਦੇ ਅੱਜ ਕੀਤੇ ਵਿਰੋਧ: ਇਸ ਮੌਕੇ ਰਾਜਾ ਵੜਿੰਗ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਰਵਨੀਤ ਬਿੱਟੂ ਨੂੰ ਭਾਜਪਾ ਨੇ ਆਪਣਾ ਲੁਧਿਆਣੇ ਤੋਂ ਉਮੀਦਵਾਰ ਤਾਂ ਬਣਾ ਲਿਆ ਪਰ ਹੁਣ ਭਾਜਪਾ ਦੇ ਹੀ ਕੁਝ ਆਗੂ ਅਤੇ ਵਰਕਰ ਇਸ ਨੂੰ ਲੈ ਕੇ ਪਛਤਾਵਾ ਕਰ ਰਹੇ ਹਨ ਅਤੇ ਇੱਥੋਂ ਤੱਕ ਕਿ ਭਾਜਪਾ ਹੁਣ ਇਹ ਸੋਚ ਰਹੀ ਹੈ ਕਿ ਰਵਨੀਤ ਬਿੱਟੂ ਨੂੰ ਇੱਥੋਂ ਬਦਲ ਹੀ ਦਿੱਤਾ ਜਾਵੇ। ਉੱਥੇ ਹੀ ਦੂਜੇ ਪਾਸੇ ਕਿਸਾਨਾਂ ਵੱਲੋਂ ਲਗਾਤਾਰ ਕੀਤੇ ਜਾ ਰਹੇ ਭਾਜਪਾ ਦੇ ਵਿਰੋਧ ਅਤੇ ਰਵਨੀਤ ਬਿੱਟੂ ਦੇ ਅੱਜ ਕੀਤੇ ਵਿਰੋਧ ਨੂੰ ਲੈ ਕੇ ਵੀ ਉਨ੍ਹਾਂ ਕਿਹਾ ਕਿ ਉਹ ਪੰਜਾਬ ਦੇ ਕਿਸਾਨ ਹਨ ਉਹ ਪੰਜਾਬ ਦੀ ਗੱਲ ਕਰ ਰਹੇ ਹਨ। ਉਹ ਕੋਈ ਪਾਰਟੀ ਦੇ ਨਾਲ ਜੁੜੇ ਹੋਏ ਨਹੀਂ ਹਨ।
ਅਸਤੀਫਾ ਸੰਵਿਧਾਨ ਦੇ ਨਿਯਮਾਂ ਦੇ ਮੁਤਾਬਿਕ ਹੀ ਹੋਣਾ ਚਾਹੀਦਾ: ਇਸ ਦੌਰਾਨ ਇਲਾਕੇ ਦੇ ਸਰਪੰਚ ਨੇ ਕਿਹਾ ਕਿ ਲੋਕਾਂ ਦਾ ਸਮਰਥਨ ਰਾਜਾ ਵੜਿੰਗ ਨਾਲ ਹੈ। ਸਰਪੰਚ ਨੇ ਕਿਹਾ ਕਿ ਰਵਨੀਤ ਬਿੱਟੂ ਦੇ ਭਾਜਪਾ 'ਚ ਸ਼ਾਮਿਲ ਹੋਣ ਦੇ ਨਾਲ ਵਰਕਰ ਠੱਗਿਆ ਹੋਇਆ ਮਹਿਸੂਸ ਕਰ ਰਹੇ ਸਨ, ਪਰ ਹੁਣ ਵਰਕਰਾਂ ਵਿੱਚ ਜੋਸ਼ ਆਇਆ ਹੈ। ਇਸ ਦੌਰਾਨ ਰਾਜਾ ਵੜਿੰਗ ਨਾਲ ਗਿੱਲ ਹਲਕੇ ਤੋਂ ਸਾਬਕਾ ਐਮਐਲਏ ਕੁਲਦੀਪ ਵੈਦ ਵੀ ਮੌਜੂਦ ਸਨ। ਇਸ ਦੌਰਾਨ ਸਰਪੰਚ ਨੇ ਕਿਹਾ ਕਿ ਗਿੱਲ ਹਲਕੇ ਤੋਂ ਰਾਜਾ ਵੜਿੰਗ ਨੂੰ 1 ਲੱਖ ਵੋਟ ਪਵਾਈ ਜਾਵੇਗੀ। ਇਸ ਦੌਰਾਨ ਉਨ੍ਹਾਂ ਇਹ ਵੀ ਕਿਹਾ ਕਿ ਪਰਮਪਾਲ ਕੌਰ ਵੱਲੋਂ ਜੋ ਇਸਤੀਫਾ ਦਿੱਤਾ ਗਿਆ ਹੈ। ਹੁਣ ਉਹ ਭਾਜਪਾ ਦੀ ਹੋ ਗਈ ਹੈ, ਉਨ੍ਹਾਂ ਕਿਹਾ ਕਿ ਕੇਂਦਰ ਮੇਂ ਮੋਦੀ ਜੀ ਹੈ, ਉਨ੍ਹਾਂ ਕਿਹਾ ਕਿ ਪਰ ਅਸਤੀਫਾ ਸੰਵਿਧਾਨ ਦੇ ਨਿਯਮਾਂ ਦੇ ਮੁਤਾਬਿਕ ਹੀ ਹੋਣਾ ਚਾਹੀਦਾ ਹੈ।
- ਗਰੀਬ ਕਿਸਾਨ ਦੀਆਂ ਜ਼ਿੰਦਾ ਸੜੀਆਂ ਭੇਡ-ਬਕਰੀਆਂ, ਤਾਂ ਇਸ ਫਾਊਂਡੇਸ਼ਨ ਨੇ ਕੀਤਾ ਇਹ ਵੱਡਾ ਉਪਰਾਲਾ - Sheeps and Goats Donate
- ਪੰਜਾਬ 'ਚ ਕੁੱਲ 2.14 ਕਰੋੜ ਵੋਟਰ ਤੈਅ ਕਰਨਗੇ ਉਮੀਦਵਾਰਾਂ ਦੀ ਕਿਸਮਤ, ਜਾਣੋ ਤੁਹਾਡੇ ਹਲਕੇ 'ਚ ਕਿੰਨੇ ਵੋਟਰ? - Punjab Lok Sabha Election
- ਗੱਡੀ ਨੂੰ ਰਸਤਾ ਨਾ ਦੇਣ 'ਤੇ ਹੋਇਆ ਵਿਵਾਦ, ਹਥਿਆਰਾਂ ਦੇ ਜ਼ੋਰ 'ਤੇ ਕਾਰ ਚਾਲਕ ਟਰੈਕਟਰ ਅਤੇ ਰੀਪਰ ਖੋਹ ਕੇ ਲੈ ਗਏ ਨਾਲ - dispute In Khemkaran