ਅੰਮ੍ਰਿਤਸਰ: ਲੋਕ ਸਭਾ ਦੇ ਚੋਣਾਂ ਨੂੰ ਲੈ ਕੇ ਹਲਕਾ ਅਜਨਾਲਾ ਦੇ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਹਰਪ੍ਰਤਾਪ ਸਿੰਘ ਵੱਲੋਂ ਰੱਖੇ ਸਮਾਗਮਾਂ ਵਿੱਚ ਅੰਮ੍ਰਿਤਸਰ ਤੋਂ ਕਾਂਗਰਸ ਉਮੀਦਵਾਰ ਗੁਰਜੀਤ ਸਿੰਘ ਔਜਲਾ ਪਹੁੰਚੇ। ਜਿੱਥੇ ਉਹਨਾਂ ਵੱਲੋਂ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਭਾਜਪਾ ਉਮੀਦਵਾਰ ਚਰਨਜੀਤ ਸਿੰਘ ਸੰਧੂ 'ਤੇ ਨਿਸ਼ਾਨੇ ਵੀ ਸਾਧੇ।
ਸੁਪਨੇ ਵੇਚ ਰਹੇ ਭਾਜਪਾ ਉਮੀਦਵਾਰ: ਇਸ ਦੌਰਾਨ ਗੱਲਬਾਤ ਕਰਦਿਆਂ ਗੁਰਜੀਤ ਔਜਲਾ ਨੇ ਕਿਹਾ ਕਿ ਅੱਜ ਦਾ ਜੋ ਡਿਜੀਟਲ ਮੀਡੀਆ ਦਾ ਯੁੱਗ ਹੈ, ਇਸ 'ਚ ਕੋਈ ਵੀ ਉਮੀਦਵਾਰ ਕਿਸੇ ਵੀ ਵੋਟਰ ਦੇ ਨਾਲ ਝੂਠ ਨਹੀਂ ਬੋਲ ਸਕਦਾ। ਹਰ ਚੀਜ਼ ਮੋਬਾਇਲ ਫੋਨ ਵਿੱਚ ਸਿੱਧੇ ਰੂਪ ਵਿੱਚ ਸਿੱਧ ਕਰ ਦਿੱਤੀ ਜਾਂਦੀ ਹੈ। ਉਹਨਾਂ ਕਿਹਾ ਕਿ ਭਾਜਪਾ ਉਮੀਦਵਾਰ ਲੋਕਾਂ ਨੂੰ ਅੰਮ੍ਰਿਤਸਰ ਦੀ ਨੁਹਾਰ ਬਦਲਣ ਦੇ ਸੁਪਨੇ ਵੇਚ ਰਹੇ ਹਨ।
ਅੰਮ੍ਰਿਤਸਰ ਦੀ ਹੁਣ ਹੀ ਕਿਉਂ ਆਈ ਯਾਦ: ਗੁਰਜੀਤ ਔਜਲਾ ਨੇ ਕਿਹਾ ਕਿ ਜੇਕਰ ਉਹਨਾਂ ਨੂੰ ਹੁਣ ਅੰਮ੍ਰਿਤਸਰ ਦੀ ਯਾਦ ਆਈ ਹੈ ਤਾਂ ਉਹ ਇੰਨਾਂ ਸਮਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਰਹੇ ਸਨ ਤਾਂ ਉਹਨਾਂ ਨੇ ਕਿਸੇ ਵੱਡੀ ਕੰਪਨੀ ਜਾਂ ਪ੍ਰਧਾਨ ਮੰਤਰੀ ਨਾਲ ਸੰਪਰਕ ਕਰਕੇ ਆਪਣੇ ਸ਼ਹਿਰ ਵਿੱਚ ਕੋਈ ਵਿਕਾਸ ਕਾਰਜ ਕਿਉਂ ਨਹੀਂ ਕੀਤਾ। ਔਜਲਾ ਨੇ ਕਿਹਾ ਕਿ ਅੰਮ੍ਰਿਤਸਰ ਨੂੰ ਪੈਸਿਆਂ ਦੀ ਕੋਈ ਕਮੀ ਨਹੀਂ ਹੈ ਬਲਕਿ ਪ੍ਰੋਜੈਕਟ ਤਿਆਰ ਕਰਨ ਦੀ ਗੱਲ ਹੈ ਅਤੇ ਉਸ 'ਤੇ ਕੰਮ ਕਰਨ ਦੀ ਗੱਲ ਹੈ।
ਲੋਕ ਪਹਿਲਾਂ ਵਾਲੀ ਨਹੀਂ ਕਰਨਗੇ ਗਲਤੀ: ਇਸ ਮੌਕੇ ਸਾਬਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਨੇ ਕਿਹਾ ਕਿ ਲੋਕ ਹੁਣ ਸਮਝ ਗਏ ਹਨ। ਉਹਨਾਂ ਵੱਲੋਂ ਪਹਿਲਾਂ ਜੋ ਗਲਤੀ ਕੀਤੀ ਗਈ ਹੈ ਅਤੇ ਹੁਣ ਉਹ ਇਸ ਵਾਰ ਕਾਂਗਰਸ ਪਾਰਟੀ 'ਤੇ ਆਪਣਾ ਵਿਸ਼ਵਾਸ ਦਿਖਾ ਕੇ ਜਿੱਤ ਦਰਜ ਕਰਵਾਉਣਗੇ ਅਤੇ ਨਾਲ ਹੀ ਆਪਣੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੂੰ ਭਾਰੀ ਵੋਟਾਂ ਨਾਲ ਜਿਤਾਉਣਗੇ।
- ਸ਼ਹੀਦ ਸੁਖਦੇਵ ਥਾਪਰ ਦੇ ਜਨਮ ਦਿਵਸ ਮੌਕੇ ਉਹਨਾਂ ਦੇ ਜੱਦੀ ਘਰ ਪਹੁੰਚੇ ਕਾਂਗਰਸ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ - Lok Sabha Elections
- ਵਿੱਕੀ ਗੌਂਡਰ ਗੈਂਗ ਦਾ ਗੈਂਗਸਟਰ ਚਿੰਟੂ ਜਲੰਧਰ ਪੁਲਿਸ ਨੇ ਕੀਤਾ ਕਾਬੂ, ਹਥਿਆਰਾਂ ਸਮੇਤ ਗ੍ਰਿਫਤਾਰ - Gangster Naveen Chintu arrested
- ਬੈਂਸ ਭਰਾਵਾਂ ਦੇ ਕਾਂਗਰਸ 'ਚ ਸ਼ਾਮਿਲ ਹੋਣ ਨਾਲ ਬਦਲਣਗੇ ਲੁਧਿਆਣਾ ਦੇ ਸਿਆਸੀ ਸਮੀਕਰਨ ! - ਵਿਸ਼ੇਸ਼ ਰਿਪੋਰਟ - Lok Sabha Election 2024