ETV Bharat / state

ਪੰਜਾਬ ਕਾਂਗਰਸ ਕਾਟੋ-ਕਲੇਸ਼: ਸਿੱਧੂ 'ਤੇ ਐਕਸ਼ਨ ਦੀ ਤਿਆਰੀ 'ਚ ਕਾਂਗਰਸ, ਹਾਈਕਮਾਨ ਕੋਲ ਪੁੱਜੀ ਸ਼ਿਕਾਇਤ ! - Punjab Congress

Punjab Congress Clash: ਕਾਂਗਰਸ ਤੋਂ ਆਪਣੇ ਵੱਖਰੇ ਧੜੇ 'ਚ ਚੱਲ ਰਹੇ ਨਵਜੋਤ ਸਿੱਧੂ ਖਿਲਾਫ਼ ਪੰਜਾਬ ਕਾਂਗਰਸ ਦੇ ਸੀਨੀਅਰ ਲੀਡਰਾਂ ਵਲੋਂ ਸ਼ਿਕਾਇਤ ਰਿਪੋਰਟ ਭੇਜ ਦਿੱਤੀ ਹੈ। ਜਿਸ 'ਚ ਕਿਆਸ ਲਾਏ ਜਾ ਰਹੇ ਹਨ ਕਿ ਜਲਦ ਹੀ ਨਵਜੋਤ ਸਿੱਧੂ ਖਿਲਾਫ਼ ਕਾਰਵਾਈ ਹੋ ਸਕਦੀ ਹੈ।

Action Against Navjot Sidhu
Action Against Navjot Sidhu
author img

By ETV Bharat Punjabi Team

Published : Feb 4, 2024, 9:41 AM IST

ਚੰਡੀਗੜ੍ਹ: ਲੋਕ ਸਭਾ ਚੋਣਾਂ ਸਿਰ 'ਤੇ ਹਨ ਤਾਂ ਉਧਰ ਪੰਜਾਬ ਕਾਂਗਰਸ ਆਪਣੇ ਘਰੇਲੂ ਕਲੇਸ ਨਾਲ ਉਲਝੀ ਹੋਈ ਹੈ। ਇੱਕ ਪਾਸੇ ਜਿਥੇ ਪਾਰਟੀ ਚੋਣਾਂ ਨੂੰ ਲੈਕੇ ਰਣਨੀਤੀ ਤੈਅ ਕਰ ਰਹੀ ਹੈ ਤਾਂ ਉਥੇ ਹੀ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਵੱਖਰੇ ਧੜੇ 'ਚ ਚੱਲ ਰਹੇ ਹਨ, ਜੋ ਅਗਾਮੀ ਚੋਣਾਂ 'ਚ ਕਾਂਗਰਸ ਲਈ ਸਿਰਦਰਦੀ ਬਣ ਸਕਦਾ ਹੈ। ਇਸ ਦੇ ਚੱਲਦਿਆਂ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਕਾਂਗਰਸ ਦੇ ਸੰਗਠਨ ਅਤੇ ਸੀਨੀਅਰ ਲੀਡਰਾਂ ਵਲੋਂ ਨਵਜੋਤ ਸਿੱਧੂ ਖਿਲਾਫ਼ ਕਾਰਵਾਈ ਕਰਵਾਉਣ ਦੀ ਤਿਆਰੀ ਖਿੱਚ ਲਈ ਹੈ। ਜਿਸ ਦੇ ਚੱਲਦੇ ਉਨ੍ਹਾਂ ਵਲੋਂ ਪਾਰਟੀ ਹਾਈਕਮਾਨ ਨੂੰ ਸਿੱਧੂ ਖਿਲਾਫ਼ ਰਿਪੋਰਟ ਅਤੇ ਸ਼ਿਕਾਇਤ ਪੱਤਰ ਭੇਜ ਦਿੱਤਾ ਗਿਆ ਹੈ।

ਖੜਗੇ ਦੀ ਰੈਲੀ ਤੋਂ ਬਾਅਦ ਹੋ ਸਕਦਾ ਐਕਸ਼ਨ: ਦੱਸ ਦਈਏ ਕਿ ਪੰਜਾਬ ਕਾਂਗਰਸ ਨਾਲ ਜੁੜੇ ਸੂਤਰਾਂ ਨੇ ਦੱਸਿਆ ਹੈ ਕਿ ਪਾਰਟੀ ਨਵਜੋਤ ਸਿੰਘ ਸਿੱਧੂ ਖਿਲਾਫ ਸਖਤ ਕਾਰਵਾਈ ਕਰਨ ਦੀ ਤਿਆਰੀ ਕਰ ਰਹੀ ਹੈ। ਸਿੱਧੂ ਨੂੰ ਜਲਦੀ ਹੀ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਇਹ ਵੀ ਦੱਸਿਆ ਜਾ ਰਿਹਾ ਹੈ ਕਿ 11 ਫਰਵਰੀ ਨੂੰ ਲੁਧਿਆਣਾ ਦੇ ਸਮਰਾਲਾ 'ਚ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਦੀ ਰੈਲੀ ਹੈ। ਰੈਲੀ ਤੋਂ ਬਾਅਦ ਪਾਰਟੀ ਸਿੱਧੂ ਖਿਲਾਫ ਕਾਰਵਾਈ ਕਰ ਸਕਦੀ ਹੈ।

ਸਿੱਧੂ ਦਾ ਸ਼ਾਇਰਾਨਾ ਅੰਦਾਜ਼: ਉਨ੍ਹਾਂ ਨੂੰ ਨੋਟਿਸ ਦੇਣ ਦੀ ਖ਼ਬਰ ਸਿਆਸਤ ਵਿੱਚ ਹਾਲੇ ਫੈਲੀ ਹੀ ਸੀ ਕਿ ਉਦੋਂ ਹੀ ਕੁਝ ਸਮੇਂ ਬਾਅਦ ਸਿੱਧੂ ਨੇ ਸ਼ਾਇਰਾਨਾ ਅੰਦਾਜ਼ ਵਿੱਚ ਟਵੀਟ ਕਰ ਦਿੱਤਾ। ਜਿਸ ਵਿੱਚ ਲਿਖਿਆ ਸੀ- ਇਹ ਦਬਦਬਾ, ਇਹ ਹਕੂਮਤ, ਇਹ ਨਸ਼ਾ, ਇਹ ਦੌਲਤ! ਸਭ ਕਿਰਾਏਦਾਰ ਹਨ ਅਤੇ ਘਰ ਬਦਲਦਾ ਰਹਿੰਦਾ ਹੈ।

ਪੰਜਾਬ ਇੰਚਾਰਜ ਦੀ ਮੀਟਿੰਗ 'ਚ ਸ਼ਾਮਲ ਨਹੀਂ ਹੋਏ ਸੀ ਸਿੱਧੂ: ਕਾਬਿਲੇਗੌਰ ਹੈ ਕਿ ਪੰਜਾਬ ਕਾਂਗਰਸ ਇੰਚਾਰਜ ਦੇਵੇਂਦਰ ਯਾਦਵ ਪਿਛਲੇ ਦਿਨੀਂ ਪੰਜਾਬ ਦੌਰੇ 'ਤੇ ਰਹੇ ਹਨ। ਇਸ ਤੋਂ ਇਲਾਵਾ 1 ਫਰਵਰੀ ਨੂੰ ਕਾਂਗਰਸ ਵਲੋਂ ਚੋਣ ਕਮੇਟੀ ਦੀ ਮੀਟਿੰਗ ਕੀਤੀ ਗਈ ਸੀ ਪਰ ਨਵਜੋਤ ਸਿੱਧੂ ਉਸ ਕਮੇਟੀ ਦੇ ਮੈਂਬਰ ਹੋਣ ਦੇ ਬਾਵਜੂਦ ਮੀਟਿੰਗ 'ਚ ਸ਼ਾਮਲ ਨਹੀਂ ਹੋਏ ਤੇ ਉਨ੍ਹਾਂ ਵਲੋਂ ਉਸ ਹੀ ਸਮੇਂ 'ਤੇ ਬਰਾਬਰ ਆਪਣੇ ਕਾਂਗਰਸੀ ਲੀਡਰਾਂ ਨਾਲ ਮੀਟਿੰਗ ਕਰਕੇ ਫੋਟੋਆਂ ਨੂੰ ਸੋਸ਼ਲ ਮੀਡੀਆ 'ਤੇ ਅਪਲੋਡ ਕੀਤਾ ਗਿਆ। ਗੌਰਤਲਬ ਹੈ ਕਿ ਉਨ੍ਹਾਂ ਫੋਟੋਆਂ ਨੂੰ ਸ਼ਿਕਾਇਤ 'ਚ ਅਧਾਰ ਬਣਾਇਆ ਗਿਆ ਹੈ।

ਸ਼ਕਤੀ ਪ੍ਰਦਰਸ਼ਨ ਕਰਨ ਦੇ ਲਾਏ ਇਲਜ਼ਾਮ: ਇਸ ਦੇ ਨਾਲ ਹੀ ਸ਼ਿਕਾਇਤ 'ਚ ਇਹ ਇਲਜ਼ਾਮ ਲਾਏ ਗਏ ਹਨ ਕਿ ਪੰਜਾਬ ਕਾਂਗਰਸ ਸੰਗਠਨ ਅਤੇ ਸੂਬਾ ਇੰਚਾਰਜ ਦੇਵੇਂਦਰ ਯਾਦਵ ਵਲੋਂ ਸੱਦੀ ਮੀਟਿੰਗ 'ਚ ਸ਼ਾਮਲ ਨਾ ਹੋ ਕੇ ਸਮਾਨੰਤਰ ਬੈਠਕ ਕਰਕੇ ਨਵਜੋਤ ਸਿੱਧੂ ਵਲੋਂ ਸ਼ਕਤੀ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਕਾਬਿਲੇਗੌਰ ਹੈ ਕਿ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਮੀਟਿੰਗ ਨੂੰ ਲੈਕੇ ਪੰਜਾਬ ਕਾਂਗਰਸ ਇੰਚਾਰਜ ਦੇਵੇਂਦਰ ਯਾਦਵ ਵਲੋਂ ਨਵਜੋਤ ਸਿੱਧੂ ਨੂੰ ਕਈ ਫੋਨ ਅਤੇ ਸੁਨੇਹੇ ਵੀ ਭੇਜੇ ਗਏ ਸੀ ਪਰ ਸਿੱਧੂ ਵਲੋਂ ਉਨ੍ਹਾਂ ਦਾ ਕੋਈ ਜਵਾਬ ਨਹੀਂ ਦਿੱਤਾ ਗਿਆ ਸੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.