ਅੰਮ੍ਰਿਤਸਰ: ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲੀਆਂ ਤਸਵੀਰਾਂ ਅੰਮ੍ਰਿਤਸਰ ਤੋਂ ਸਾਹਮਣੇ ਆਈਆਂ ਹਨ। ਜਿੱਥੇ ਕਿ ਇੱਕ ਨੌਜਵਾਨ ਸੜਕ ਹਾਦਸੇ ਦਾ ਸ਼ਿਕਾਰ ਹੋਇਆ ਤੇ ਉਹ ਫਲਾਈਓਵਰ ਤੋਂ ਹੇਠਾਂ ਡਿੱਗ ਗਿਆ। ਇਸ ਦੌਰਾਨ ਨੌਜਵਾਨ ਦੇ ਹੇਠਾਂ ਡਿੱਗਦੇ ਹੀ ਇਕ ਰਾਹਗੀਰ ਵੱਲੋਂ ਜ਼ਖ਼ਮੀ ਨੌਜਵਾਨ ਦੀ ਮਦਦ ਕਰਨ ਦੀ ਥਾਂ ਉਸ ਦੀ ਜੇਬ 'ਚੋਂ ਮੋਬਾਇਲ ਕੱਢ ਕੇ ਫਰਾਰ ਹੋ ਗਿਆ।
ਕਾਰ ਤੇ ਮੋਟਰਸਾਈਕਲ ਦੀ ਟੱਕਰ
ਜਾਣਕਾਰੀ ਮੁਤਾਬਕ ਦੇਰ ਰਾਤ ਅੰਮ੍ਰਿਤਸਰ ਰਾਮਤਲਾਈ ਚੌਂਕ ਨੇੜੇ ਗਲਤ ਸਾਈਡ ਫਲਾਈ ਓਵਰ 'ਤੇ ਜਾ ਰਹੇ ਇੱਕ ਮੋਟਰਸਾਈਕਲ ਸਵਾਰ ਨੌਜਵਾਨ ਦੀ ਇੱਕ ਕਾਰ ਦੇ ਨਾਲ ਟੱਕਰ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਨੌਜਵਾਨ ਫਲਾਈਓਵਰ ਦੇ ਉਪਰੋਂ ਹੇਠਾਂ ਸੜਕ 'ਤੇ ਆ ਡਿੱਗਿਆ ਅਤੇ ਨੌਜਵਾਨ ਤੇ ਗੰਭੀਰ ਜ਼ਖ਼ਮੀ ਹੋ ਗਿਆ। ਇਸ ਦੌਰਾਨ ਨੌਜਵਾਨ ਦੇ ਸੜਕ 'ਤੇ ਡਿੱਗਦਿਆਂ ਹੀ ਇੱਕ ਰਾਹਗੀਰ ਨੌਜਵਾਨ ਦੀ ਜੇਬ੍ਹ ਚੋਂ ਮੋਬਾਇਲ ਫੋਨ ਕੱਢ ਕੇ ਮੌਕੇ 'ਤੇ ਹੀ ਫਰਾਰ ਹੋ ਗਿਆ।
ਫਲਾਈਓਵਰ ਤੋਂ ਹੇਠਾਂ ਡਿੱਗਿਆ ਨੌਜਵਾਨ
ਇਸ ਤੋਂ ਬਾਅਦ ਮੌਕੇ 'ਤੇ ਕੁਝ ਹੋਰ ਰਾਗਗੀਰਾਂ ਵੱਲੋਂ ਨੌਜਵਾਨ ਨੂੰ ਨਜ਼ਦੀਕੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਇਸ ਦੌਰਾਨ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਚਸ਼ਮਦੀਦ ਲੋਕਾਂ ਨੇ ਦੱਸਿਆ ਕਿ ਇੱਕ ਨੌਜਵਾਨ ਰਾਮਤਲਾਈ ਚੌਂਕ ਤੋਂ ਗਲਤ ਸਾਈਡ ਫਲਾਈਓਵਰ ਦੇ ਉੱਪਰ ਜਾ ਰਿਹਾ ਸੀ ਅਤੇ ਉਸ ਦੀ ਕਾਰ ਦੇ ਨਾਲ ਟੱਕਰ ਹੋ ਗਈ। ਜਿਸ ਕਾਰਨ ਉਹ ਫਲਾਈਓਵਰ ਦੇ ਉੱਪਰ ਤੋਂ ਹੇਠਾਂ ਸੜਕ 'ਤੇ ਆ ਡਿੱਗਾ ਅਤੇ ਨੌਜਵਾਨ ਨੇ ਹੈਲਮਟ ਪਾਇਆ ਹੋਇਆ ਸੀ ਜਿਸ ਕਰਕੇ ਉਸ ਦੀ ਜਾਨ ਦਾ ਬਚ ਗਈ ਅਤੇ ਉਸ ਦੀਆਂ ਲੱਤਾਂ 'ਤੇ ਗੰਭੀਰ ਸੱਟਾਂ ਲੱਗੀਆਂ ਹਨ। ਫਿਲਹਾਲ ਉਸ ਨੂੰ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।
ਫੈਕਟਰੀ ਤੋਂ ਘਰ ਆ ਰਿਹਾ ਸੀ ਨੌਜਵਾਨ
ਦੂਜੇ ਪਾਸੇ ਜ਼ਖ਼ਮੀ ਨੌਜਵਾਨ ਦੇ ਜਾਣਕਾਰ ਵਿਅਕਤੀ ਨੇ ਦੱਸਿਆ ਕਿ ਜ਼ਖ਼ਮੀ ਨੌਜਵਾਨ ਦਾ ਨਾਮ ਪ੍ਰਦੀਪ ਕੁਮਾਰ ਹੈ ਅਤੇ ਉਸ ਦੀ ਫੈਕਟਰੀ ਵਿੱਚ ਕੰਮ ਕਰਦਾ ਹੈ। ਉਨ੍ਹਾਂ ਦੱਸਿਆ ਕਿ ਫੈਕਟਰੀ ਤੋਂ ਛੁੱਟੀ ਕਰਨ ਤੋਂ ਬਾਅਦ ਉਹ ਆਪਣੇ ਘਰ ਜਾ ਰਿਹਾ ਸੀ ਅਤੇ ਜਦੋਂ ਉਹ ਗਲਤ ਸਾਈਡ ਫਲਾਈ ਓਵਰ ਦੇ ਉੱਪਰ ਆਇਆ ਤਾਂ ਉਸ ਦਾ ਕਾਰ ਦੇ ਨਾਲ ਐਕਸੀਡੈਂਟ ਹੋ ਗਿਆ। ਜਿਸ ਕਾਰਨ ਉਹ ਫਲਾਈ ਓਵਰ ਤੋਂ ਹੇਠਾਂ ਡਿੱਗਾ ਅਤੇ ਬਾਅਦ ਵਿੱਚ ਉਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਜਾਂਚ 'ਚ ਜੁਟੀ ਪੁਲਿਸ
ਉਧਰ ਇਸ ਸਾਰੇ ਮਾਮਲੇ ਨੂੰ ਲੈ ਕੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਫਲਾਈਓਵਰ ਦੇ ਨਜ਼ਦੀਕ ਕਾਫੀ ਜਾਮ ਲੱਗਾ ਹੋਇਆ ਹੈ। ਜਿਸ ਤੋਂ ਬਾਅਦ ਉਹਨਾਂ ਨੇ ਮੌਕੇ 'ਤੇ ਪਹੁੰਚ ਕੇ ਹਾਲਾਤਾਂ ਦਾ ਜਾਇਜ਼ਾ ਲਿਆ ਅਤੇ ਫਲਾਈਓਵਰ ਤੋਂ ਉੱਪਰੋਂ ਹੇਠਾਂ ਡਿੱਗੇ ਜ਼ਖ਼ਮੀ ਨੌਜਵਾਨ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ। ਫਿਲਹਾਲ ਮਾਮਲੇ ਦੀ ਜਾਂਚ ਕਰ ਰਹੇ ਹਾਂ ਅਤੇ ਜਾਂਚ ਕਰਨ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ।
- ਪੰਚਾਇਤੀ ਚੋਣਾਂ ਤੋਂ ਪਹਿਲਾਂ ਭਾਜਪਾ ਨੂੰ ਵੱਡਾ ਝਟਕਾ, ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਆਪਣੇ ਅਹੁਦੇ ਤੋਂ ਦਿੱਤਾ ਅਸਤੀਫਾ ! - Sunil jakhar Resigned
- ਨਹਿਰ 'ਤੇ ਨਹਾਉਣ ਗਏ ਚਾਰ ਦੋਸਤਾਂ ਵਿੱਚੋਂ ਇਕ ਦੋਸਤ ਡੁੱਬਿਆ, ਤਿੰਨ ਨੂੰ ਕੱਢਿਆ ਸੁਰੱਖਿਤ ਬਾਹਰ - child drowned in Canal
- 6 ਸਾਲ ਪਹਿਲਾਂ ਰੋਜੀ ਰੋਟੀ ਕਮਾਉਣ ਲਈ ਗਏ ਮੋਗਾ ਦੇ ਨੌਜਵਾਨ ਦੀ ਕੈਨੇਡਾ 'ਚ ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ - death of a young man in Canada