ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਗਣਤੰਤਰ ਦਿਵਸ ਮੌਕੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਪੀਏਯੂ) ਦੇ ਮੈਦਾਨ ਵਿੱਚ ਕੌਮੀ ਝੰਡਾ ਲਹਿਰਾਇਆ। ਇਸ ਦੌਰਾਨ ਮੁੱਖ ਮੰਤਰੀ ਮਾਨ ਨੇ ਪਰੇਡ ਤੋਂ ਸਲਾਮੀ ਲਈ। ਇਸ ਮੌਕੇ ਸੀਐਮ ਮਾਨ ਨੇ ਪਰੇਡ ਵਿੱਚ ਪੰਜਾਬ ਦੀ ਝਾਂਕੀ ਨੂੰ ਸ਼ਾਮਲ ਨਾ ਕਰਨ 'ਤੇ ਕੇਂਦਰ 'ਤੇ ਹਮਲਾ ਬੋਲਿਆ।
ਨਿੱਜੀ ਖੁਸ਼ੀ ਕੀਤੀ ਸਾਂਝੀ: ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਨਿੱਜੀ ਖੁਸ਼ੀ ਸਾਂਝੇ ਕਰਦੇ ਹੋਏ ਕਿਹਾ ਕਿ ਮਾਰਚ ਵਿੱਚ ਮੇਰੇ ਘਰ ਖੁਸ਼ੀ ਆਉਣ ਵਾਲੀ ਹੈ। ਪਤਨੀ 7ਵੇਂ ਮਹੀਨੇ ਦੀ ਗਰਭਵਤੀ ਹੈ। ਮੈਂ ਦੱਸਦਾ ਹਾਂ ਕਿ ਸਾਨੂੰ ਇਹ ਨਹੀਂ ਪਤਾ ਕਿ ਸਾਡੇ ਘਰ ਮੁੰਡਾ ਹੋਵੇਗਾ ਜਾਂ ਕੁੜੀ। ਜੋ ਵੀ ਆਵੇ ਤੰਦਰੁਸਤ ਆਵੇ। ਇਹੀ ਅਰਦਾਸ ਹੈ। ਹਰ ਕੋਈ ਇਹ ਅਰਦਾਸ ਕਰੇ।
-
👉26 ਜਨਵਰੀ ਗਣਤੰਤਰ ਦਿਵਸ ਦੀਆਂ ਸਭ ਦੇਸ਼ ਵਾਸੀਆਂ ਨੂੰ ਮੁਬਾਰਕਾਂ।
— Bikram Singh Majithia (@bsmajithia) January 26, 2024 " class="align-text-top noRightClick twitterSection" data="
👉 ਮਾਨ ਸਾਬ ਤੁਹਾਨੂੰ ਤੀਜੀ ਵਾਰੀ ਬਾਪ ਬਣਨ ਦੀਆਂ ਬਹੁਤ ਬਹੁਤ ਵਧਾਈਆਂ!
👉 ਕੀ 26 ਜਨਵਰੀ ਗਣਤੰਤਰ ਦਿਵਸ ਤੇ ਦਾਰੂ ਨਾਲ ਰੱਜ ਪਰਿਵਾਰਕ ਅਨਾੳਸਮੈਂਟ ਕਰਨੀ ਇੱਕ ਮੁੱਖ ਮੰਤਰੀ ਨੂੰ ਸ਼ੋਬਾ ਦਿੰਦਾ ਹੈ ?!
ਇਹ ਕਿਵੇਂ ਦੀ ਅਨਾਉਸਮੈਂਟ ਹੈ ?
👉 ਅਨਾੳਸਮੈਂਟ ਕਰਦੇ Public ਲਈ… pic.twitter.com/BIhjX6IwkO
">👉26 ਜਨਵਰੀ ਗਣਤੰਤਰ ਦਿਵਸ ਦੀਆਂ ਸਭ ਦੇਸ਼ ਵਾਸੀਆਂ ਨੂੰ ਮੁਬਾਰਕਾਂ।
— Bikram Singh Majithia (@bsmajithia) January 26, 2024
👉 ਮਾਨ ਸਾਬ ਤੁਹਾਨੂੰ ਤੀਜੀ ਵਾਰੀ ਬਾਪ ਬਣਨ ਦੀਆਂ ਬਹੁਤ ਬਹੁਤ ਵਧਾਈਆਂ!
👉 ਕੀ 26 ਜਨਵਰੀ ਗਣਤੰਤਰ ਦਿਵਸ ਤੇ ਦਾਰੂ ਨਾਲ ਰੱਜ ਪਰਿਵਾਰਕ ਅਨਾੳਸਮੈਂਟ ਕਰਨੀ ਇੱਕ ਮੁੱਖ ਮੰਤਰੀ ਨੂੰ ਸ਼ੋਬਾ ਦਿੰਦਾ ਹੈ ?!
ਇਹ ਕਿਵੇਂ ਦੀ ਅਨਾਉਸਮੈਂਟ ਹੈ ?
👉 ਅਨਾੳਸਮੈਂਟ ਕਰਦੇ Public ਲਈ… pic.twitter.com/BIhjX6IwkO👉26 ਜਨਵਰੀ ਗਣਤੰਤਰ ਦਿਵਸ ਦੀਆਂ ਸਭ ਦੇਸ਼ ਵਾਸੀਆਂ ਨੂੰ ਮੁਬਾਰਕਾਂ।
— Bikram Singh Majithia (@bsmajithia) January 26, 2024
👉 ਮਾਨ ਸਾਬ ਤੁਹਾਨੂੰ ਤੀਜੀ ਵਾਰੀ ਬਾਪ ਬਣਨ ਦੀਆਂ ਬਹੁਤ ਬਹੁਤ ਵਧਾਈਆਂ!
👉 ਕੀ 26 ਜਨਵਰੀ ਗਣਤੰਤਰ ਦਿਵਸ ਤੇ ਦਾਰੂ ਨਾਲ ਰੱਜ ਪਰਿਵਾਰਕ ਅਨਾੳਸਮੈਂਟ ਕਰਨੀ ਇੱਕ ਮੁੱਖ ਮੰਤਰੀ ਨੂੰ ਸ਼ੋਬਾ ਦਿੰਦਾ ਹੈ ?!
ਇਹ ਕਿਵੇਂ ਦੀ ਅਨਾਉਸਮੈਂਟ ਹੈ ?
👉 ਅਨਾੳਸਮੈਂਟ ਕਰਦੇ Public ਲਈ… pic.twitter.com/BIhjX6IwkO
ਸੀਐੱਮ ਮਾਨ ਦੀ ਧੀ ਸੀਰਤ ਨੇ ਵੀਡੀਓ ਜਾਰੀ ਕਰ ਚੁੱਕੇ ਸਵਾਲ: ਦੱਸ ਦਈਏ ਕਿ ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਧੀ ਸੀਰਤ ਨੇ ਇੱਕ ਵੀਡੀਓ ਜਾਰੀ ਕਰਕੇ ਆਪਣੇ ਪਿਤਾ ਭਗਵੰਤ ਮਾਨ ਉੱਤੇ ਵੱਡੇ ਸਵਾਲ ਖੜੇ ਕੀਤੇ ਸਨ ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਦੂਜੀ ਪਤਨੀ ਦੇ ਗਰਭਵਤੀ ਹੋਣ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਸੀ। ਇਸ ਵੀਡੀਓ ਤੋਂ ਬਾਅਦ ਵਿਰੋਧੀ ਧਿਰਾਂ ਨੇ ਵੀ ਸੀਐਮ ਮਾਨ ਉੱਤੇ ਸਵਾਲ ਖੜੇ ਕੀਤੇ ਸਨ।
ਪੰਜਾਬੀਆਂ ਦੀਆਂ ਕੁਰਬਾਨੀਆਂ ਕਾਰਨ ਆਇਆ ਇਹ ਦਿਨ: ਆਪਣੇ ਸੰਬੋਧਨ ਦੌਰਾਨ ਸੀਐਮ ਮਾਨ ਨੇ ਕਿਹਾ ਕਿ ਅੱਜ ਦਾ ਦਿਨ ਇਸ ਲਈ ਖਾਸ ਨਹੀਂ ਕਿਉਂਕਿ ਗਣਤੰਤਰ ਦਿਵਸ ਹੈ। ਸਗੋਂ ਇਸ ਲਈ ਖਾਸ ਹੈ ਕਿਉਂਕਿ ਪੰਜਾਬੀਆਂ ਦੀਆਂ ਕੁਰਬਾਨੀਆਂ ਕਰਕੇ ਹੀ ਗਣਤੰਤਰ ਦਿਵਸ ਆਇਆ ਹੈ, ਨਹੀਂ ਤਾਂ ਕਈ 26 ਜਨਵਰੀ ਅੰਗਰੇਜ਼ਾਂ ਦੇ ਰਾਜ ਵਿੱਚ ਲੰਘ ਗਏ ਸਨ, ਪੰਜਾਬੀਆਂ ਨੇ ਲੜਾਈਆਂ ਲੜੀਆਂ ਹਨ, ਸ਼ਹੀਦੀਆਂ ਦਿੱਤੀਆਂ ਹਨ ਅਤੇ ਫਿਰ ਕਿਤੇ ਨਾ ਕਿਤੇ ਗਣਤੰਤਰ ਦਿਵਸ ਵੀ ਆ ਗਿਆ ਹੈ। ਇਸੇ ਕਰਕੇ ਪੰਜਾਬ ਗਣਤੰਤਰ ਦਿਵਸ ਵਿਸ਼ੇਸ਼ ਤੌਰ 'ਤੇ ਮਨਾਉਂਦਾ ਹੈ।
ਕੇਂਦਰ 'ਤੇ ਹਮਲਾ: ਸੀਐਮ ਮਾਨ ਨੇ ਕਿਹਾ ਕਿ ਕੂਕਾ ਲਹਿਰ ਹੋਵੇ, ਗਦਰ ਲਹਿਰ ਹੋਵੇ ਜਾਂ ਕਾਮਾਗਾਟਾ ਮਾਰੂ ਲਹਿਰ ਹੋਵੇ ਜਾਂ ਪੱਗ ਸੰਭਾਲਣ ਵਾਲੇ ਜੱਟਾਂ ਦੀ ਲਹਿਰ, ਜੋ ਵੀ ਲਹਿਰਾਂ ਆਈਆਂ ਹਨ, ਉਹ ਸਭ ਪੰਜਾਬ ਵਿੱਚੋਂ ਹੀ ਹੋਈਆਂ ਹਨ। ਇਸ ਲਈ ਅਸੀਂ ਗਣਤੰਤਰ ਦਿਵਸ ਨੂੰ ਵਧੇਰੇ ਖਾਸ ਮੰਨਦੇ ਹਾਂ। ਪਰ ਦੁੱਖ ਦੀ ਗੱਲ ਇਹ ਹੈ ਕਿ ਪੰਜਾਬ ਦੀ ਝਾਂਕੀ ਨੂੰ ਦੇਸ਼ ਦੀਆਂ 15 ਅਗਸਤ ਅਤੇ 26 ਜਨਵਰੀ ਦੀਆਂ ਪਰੇਡਾਂ ਵਿੱਚੋਂ ਇਸ ਬਹਾਨੇ ਹਟਾ ਦਿੱਤਾ ਜਾਂਦਾ ਹੈ ਕਿ ਪੰਜਾਬ ਦੀ ਝਾਂਕੀ ਨੂੰ ਸ਼ਾਮਲ ਨਹੀਂ ਕੀਤਾ ਜਾਵੇਗਾ। CM ਮਾਨ ਨੇ ਝਾਂਕੀ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਜੇਕਰ ਤੁਹਾਡੇ ਸਾਹਮਣੇ ਖੜ੍ਹੀ ਝਾਕੀ 'ਤੇ ਕੁਝ ਗਲਤ ਲਿਖਿਆ ਹੋਇਆ ਹੈ ਤਾਂ ਦੱਸੋ। ਸਾਡੇ ਭਗਤ ਸਿੰਘ, ਕਰਤਾਰ ਸਿੰਘ ਸਰਾਭਾ, ਸਾਡੇ ਰਾਜਗੁਰੂ ਸੁਖਦੇਵ ਦਾ ਸਤਿਕਾਰ ਨਹੀਂ ਘਟਣਾ ਚਾਹੀਦਾ ਪਰ ਜੇਕਰ ਤੁਸੀਂ 26 ਜਨਵਰੀ ਨੂੰ ਇਹ ਝਾਕੀਆਂ ਸ਼ਾਮਲ ਕੀਤੀਆਂ ਹੁੰਦੀਆਂ ਤਾਂ 26 ਜਨਵਰੀ ਦਾ ਸਤਿਕਾਰ ਹੋਰ ਵਧ ਜਾਣਾ ਸੀ।