ETV Bharat / state

ਪੰਜਾਬ ਵਿਧਾਨ ਸਭਾ 'ਚ ਬਾਜਵਾ ਤੇ ਸੀਐਮ ਮਾਨ ਵਿਚਾਲੇ ਤਿੱਖੀ ਬਹਿਸ, ਇੱਕ-ਦੂਜੇ ਨੂੰ ਕਿਹਾ- ਮਾਈਂਡ ਯੂਅਰ ਲੈਂਗੁਏਜ਼, ਤਾਂ ਮਾਨ ਨੇ ਕਿਹਾ- ਖੋਲ੍ਹਾਂਗਾ ਫਾਈਲਾਂ ... - CM Mann in Vidhan sabha

CM Mann And Bajwa In Punjab Vidhan Sabha: ਅੱਜ ਪੰਜਾਬ ਵਿਧਾਨ ਸਭਾ ਸੈਸ਼ਨ ਦਾ ਦੂਜਾ ਦਿਨ ਕਾਫੀ ਹੰਗਾਮੇਦਾਰ ਰਿਹਾ ਹੈ। ਇਸ ਦੌਰਾਨ ਜਦੋਂ ਸਦਨ ਦੀ ਕਾਰਵਾਈ ਸ਼ੁਰੂ ਹੋਈ, ਤਾਂ ਸੀਐਮ ਭਗਵੰਤ ਮਾਨ ਵਲੋਂ ਸਦਨ ਅੰਦਰ ਤਾਲਾ ਲਿਆਉਣ ਉੱਤੇ ਜੰਮ ਕੇ ਹੰਗਾਮਾ ਕੀਤਾ ਗਿਆ। ਗੱਲ ਇੰਨੀ ਵਧੀ ਕਿ ਕਾਂਗਰਸੀ ਆਗੂ ਅਤੇ ਸੀਐਮ ਮਾਨ ਵਿਚਾਲੇ ਤੂੰ-ਤੂੰ, ਮੈਂ-ਮੈਂ ਹੋਈ। ਆਖਿਰ ਕਿਉ ਸੀਐਮ ਮਾਨ ਨੂੰ ਤਾਲਾ ਲਿਆਉਣਾ ਪਿਆ, ਜਾਣਨ ਲਈ ਪੜ੍ਹੋ ਪੂਰੀ ਖ਼ਬਰ।

CM Mann And Bajwa In Punjab Vidhan Sabha

author img

By ETV Bharat Punjabi Team

Published : Mar 4, 2024, 1:16 PM IST

Updated : Mar 5, 2024, 6:13 AM IST

ਪੰਜਾਬ ਵਿਧਾਨ ਸਭਾ 'ਚ ਬਾਜਵਾ ਤੇ ਸੀਐਮ ਮਾਨ ਵਿਚਾਲੇ ਤਿੱਖੀ ਬਹਿਸ

ਚੰਡੀਗੜ੍ਹ: ਅੱਜ ਯਾਨੀ ਸੋਮਵਾਰ ਨੂੰ ਪੰਜਾਬ ਵਿਧਾਨਸਭਾ ਵਿੱਚ ਸੈਸ਼ਨ ਦਾ ਦੂਜਾ ਦਿਨ ਰਿਹਾ, ਜੋ ਕਿ ਕਾਫੀ ਹੰਗਾਮੇਦਾਰ ਰਿਹਾ ਹੈ। ਇਸ ਮੌਕੇ ਇਹ ਹੰਗਾਮਾ ਇੱਕ ਤਾਲੇ (ਜਿੰਦਰਾ) ਤੋਂ ਸ਼ੁਰੂ ਹੋਇਆ। ਦਰਅਸਲ, ਸੀਐਮ ਭਗਵੰਤ ਮਾਨ ਸਦਨ ਅੰਦਰ ਤਾਲਾ ਲੈ ਕੇ ਆਏ, ਤਾਂ ਵਿਰੋਧੀ ਧਿਰ ਕਾਂਗਰਸ ਨੇਤਾਵਾਂ ਵਲੋਂ ਇਤਰਾਜ਼ ਜਤਾਇਆ ਗਿਆ ਕਿ ਤਾਲਾ ਕਿਉਂ ਲੈ ਕੇ ਆਏ, ਇਹ ਕੋਈ ਡੈਮੋਕ੍ਰੇਸੀ ਹੈ? ਉੱਥੇ ਹੀ, ਸੀਐਮ ਮਾਨ ਨੇ ਜਵਾਬ ਦਿੱਤਾ ਕਿ ਤੁਸੀ ਰਾਜਪਾਲ ਦਾ ਭਾਸ਼ਣ ਪੂਰਾ ਨਹੀਂ ਹੋਣ ਦਿੱਤਾ, ਕੀ ਇਹ ਡੈਮੋਕ੍ਰੇਸੀ ਹੈ? ਜਾਣੋ ਕਿਵੇਂ ਬਹਿਸਬਾਜ਼ੀ ਵਿਚਾਲੇ ਸੀਐਮ ਮਾਨ ਵਲੋਂ ਕਾਂਗਰਸ ਨੇਤਾਵਾਂ ਦੀਆਂ ਫਾਈਲਾਂ ਖੋਲ੍ਹਣ ਦੀ ਗੱਲ ਕੀਤੀ ਗਈ।

ਤੁਸੀ ਭੱਜ ਜਾਂਦੇ ਹੋ, ਤਾਂ ਤਾਲਾ ਲਿਆਂਦਾ: ਸੀਐਮ ਭਗਵੰਤ ਮਾਨ ਨੇ ਕਿਹਾ ਕਿ ਕਾਂਗਰਸ ਨੇਤਾਵਾਂ ਦੀ ਹਿਸਟਰੀ ਹੈ ਕਿ ਇਹ ਰੋਜ਼ ਭੱਜ ਜਾਂਦੇ ਹਨ। ਇਸ ਲਈ ਤਾਲਾ ਬਾਹਰੋਂ ਨਹੀਂ, ਅੰਦਰੋ ਲੱਗੇਗਾ, ਤਾਂ ਜੋ ਵਿਰੋਧੀ ਸਦਨ ਅੰਦਰ ਬੈਠਣ, ਲੋਕਤੰਤਰ ਬਚਿਆ ਰਹੇ। ਲੋਕਾਂ ਨੇ ਇਨ੍ਹਾਂ ਨੂੰ ਚੁਣ ਕੇ ਇੱਥੇ ਭੇਜਿਆ ਹੈ, ਤਾਂ ਜੋ ਬਹਿਸ ਹੋਵੇ, ਲੋਕਾਂ ਦੀ ਗੱਲ ਹੋਵੇ। ਉਨ੍ਹਾਂ ਕਿਹਾ ਕਿ ਨਹੀਂ ਤਾਂ ਫਿਰ ਇਲਜ਼ਾਮ ਲਾ ਦਿੱਤਾ ਜਾਂਦਾ ਕਿ ਸੱਤਾਧਾਰੀ ਧਿਰ ਨੇ ਵਿਰੋਧੀਆਂ ਨੂੰ ਬਾਹਰ ਕੱਢ ਕੇ ਮਾਰਿਆ,ਜਦਕਿ ਬਹਾਨਾ ਲਾ ਕੇ ਭੱਜ ਜਾਂਦੇ ਹਨ।

ਸੀਐਮ ਮਾਨ ਨੇ ਕਿਹਾ ਕਿ ਇਸ ਲਈ ਜੇ ਹੁਣ ਭੱਜੇ ਤਾਂ, ਤਾਲਾ ਲਾ ਦਿੱਤਾ ਜਾਵੇਗਾ, ਪਰ ਭੱਜਣ ਨਹੀਂ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮਈ ਵਿੱਚ ਲੋਕ ਇਨ੍ਹਾਂ ਨੂੰ ਜਿੰਦਾ ਲਾਉਣਗੇ, ਇਸ ਤੋਂ ਪਹਿਲਾਂ 2022 ਵਿੱਚ ਲੱਗ ਚੁੱਕਾ। ਸੀਐਮ ਮਾਨ ਨੇ ਕਿਹਾ ਕਿ, "ਬਾਜਵਾ ਸਾਹਿਬ ਵਿੱਚ ਬਹੁਤ ਹੰਕਾਰ ਹੈ, ਲੋਕਾਂ ਕੋਲ ਚਾਬੀ ਹੈ।"

ਸੀਐਮ ਮਾਨ ਨੇ ਕਿਹਾ ਕਿ, "ਤੁਹਾਨੂੰ ਲੋਕਾਂ ਨੇ ਇਸ ਲਈ ਨਹੀਂ ਭੇਜਿਆ ਕਿ ਤੁਸੀ ਮੁਰਦਾਬਾਦ ਦੇ ਨਾਅਰੇ ਲਾਓ ਅਤੇ ਬਾਹਰ ਚਲੇ ਜਾਓ, ਇੱਥੇ ਬੈਠ ਕੇ ਚਰਚਾ ਕਰੋ।"

"ਬਾਜਵਾ ਦੀ ਜੀਭ ਨੂੰ ਵੀ ਤਾਲਾ ਲਾ ਦਿਓ" : ਸੀਐਮ ਮਾਨ ਨੇ ਕਿਹਾ ਕਿ, "ਸੋਨੇ ਦੇ ਬਿਸਕਟਾਂ ਵਾਲਿਓ, ਤੁਸੀ ਭੱਜ ਜਾਂਦੇ ਹੋ, ਗੱਲ ਕਰੋ। ਇੱਕ ਹੋਰ ਤਾਲਾ ਦੇ ਦਿੰਦਾ ਬਾਜਵਾ ਜੀ ਦੀ ਜੀਭ ਉੱਤੇ ਲਾਓ, ਇਹ ਕੁਝ ਬੋਲਣ ਹੀ ਨਹੀਂ ਦਿੰਦੇ।" ਸੀਐਮ ਮਾਨ ਨੇ ਵਾਰ-ਵਾਰ ਕਿਹਾ ਕਿ, "ਪਹਿਲਾਂ ਮੈਨੂੰ ਬੋਲਣ ਦਿਓ, ਫਿਰ ਜਦੋਂ ਤੁਹਾਡੀ ਵਾਰੀ ਆਊ, ਉਦੋ ਬੋਲੋ।"

"ਜਦੋਂ ਚਿੱਠੀ ਲਿੱਖਣੀ ਸੀ, ਉਦੋ ਕੈਪਟਨ ਦੇ ਘਰ ਮੀਟ ਬਣਾਉਂਦੇ ਸੀ": ਜਦੋਂ, ਕਾਂਗਰਸੀ ਆਗੂ ਪ੍ਰਤਾਪ ਬਾਜਵਾ ਨੇ ਕਿਹਾ ਸਾਨੂੰ ਕੋਈ ਵੀ ਤਾਲਾ ਨਹੀਂ ਲਾ ਸਕਦਾ, ਤੁਸੀ ਕਿਸਾਨਾਂ ਦੀ ਗੱਲ ਕਰੋ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਿਸਾਨ ਦੁਖੀ ਹਨ ਅਤੇ ਗੋਲੀਆਂ ਚੱਲ ਰਹੀਆਂ ਹਨ। ਇਸ ਉੱਤੇ ਸੀਐਮ ਮਾਨ ਨੇ ਕਿਹਾ ਕਿ, "ਕਿਸਾਨਾਂ ਦੀ ਗੱਲ ਕਰਨੀ, ਇਸ ਲਈ ਕਿਹਾ- ਬੈਠੋ, ਇਹ ਭੱਜਣ ਦੇ ਬਹਾਨੇ ਲੱਭਦੇ।" ਸੀਐਮ ਮਾਨ ਨੇ ਸਵਾਲ ਖੜਾ ਕਰਦਿਆ ਕਿਹਾ ਕਿ, "ਗੋਲੀਆਂ ਕੈਪਟਨ ਦੀ ਸਰਕਾਰ ਵੇਲ੍ਹੇ ਵੀ ਚੱਲਦੀਆਂ ਸੀ ਤੇ ਕਿਸਾਨਾਂ ਦੇ ਮਸਲੇ ਵੇਲ੍ਹੇ ਕੈਪਟਨ ਦੇ ਘਰ ਜਾ ਕੇ ਤੁਸੀ ਮੀਟ ਬਣਾਉਂਦੇ ਸੀ, ਕਦੇ ਚਿੱਠੀ ਲਿਖੀ ? ਕਦੇ ਪਹਿਲਾਂ ਅੰਦੋਲਨ ਵਿੱਚ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਦਿੱਤੀ?"

ਤੁਹਾਨੂੰ ਪ੍ਰਧਾਨ ਕੌਣ ਮੰਨਦਾ: ਇਸ ਮੌਕੇ ਭਗਵੰਤ ਮਾਨ ਨੇ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਉੱਤੇ ਵੀ ਨਿਸ਼ਾਨੇ ਸਾਧੇ। ਉਨ੍ਹਾਂ ਕਿਹਾ ਕਿ, "ਤੁਹਾਨੂੰ ਪ੍ਰਧਾਨ ਕੌਣ ਮੰਨਦਾ ਹੈ। ਇਹ (ਬਾਜਵਾ) ਤਾਂ ਕਹਿੰਦੇ ਮੈਂ ਹੀ ਬਸ ... ਪਹਿਲਾਂ ਤੁਸੀ ਆਪਸ ਵਿੱਚ ਸੁਲਝਾਓ ਕੌਣ ਕੀ ਹੈ। ਉਨ੍ਹਾਂ ਕਿਹਾ ਕਿ ਲੁੱਟ ਦੀ ਗੱਲ ਵੀ ਕੌਣ ਕਰ ਰਿਹਾ ਹੈ। ਤੁਹਾਡੇ ਮੂੰਹੋ ਲੁੱਟ ਦੀ ਗੱਲ ਨਹੀਂ ਜੱਚਦੀ।"

ਇੱਕ-ਦੂਜੇ ਨੂੰ ਕਿਹਾ- ਮਾਈਂਡ ਯੂਅਰ ਲੈਂਗੂਏਜ਼: ਸੀਐਮ ਮਾਨ ਤੇ ਕਾਂਗਰਸੀ ਨੇਤਾਵਾਂ ਵਿਚਾਲੇ ਜਦੋਂ ਤਿੱਖੀ ਬਹਿਸ ਹੋਈ ਤਾਂ, ਕਾਂਗਰਸੀ ਆਗੂਆਂ ਵਲੋਂ ਤੂੰ-ਤੂੰ ਕਹਿ ਕੇ ਸੰਬੋਧਨ ਕੀਤਾ ਗਿਆ। ਇਸ ਉੱਤੇ ਆਪ ਦੇ ਮੰਤਰੀਆਂ ਨੇ ਅਤੇ ਸੀਐਮ ਮਾਨ ਨੇ ਬਾਜਵਾ ਨੂੰ ਅਤੇ ਬਾਜਵਾ ਨੇ ਸੀਐਮ ਮਾਨ ਨੂੰ ਕਿਹਾ ਕਿ - "ਮਾਈਂਡ ਯੂਅਰ ਲੈਂਗੂਏਜ਼।"

ਕਲਾਸ ਵਿੱਚ ਨਾਲਾਇਕ ਖੜੇ ਕੀਤੇ ਜਾਂਦੇ, ਖੜ੍ਹੇ ਰਹੋ: ਸੀਐਮ ਮਾਨ ਦੇ ਵਾਰ-ਵਾਰ ਕਹਿਣ ਉੱਤੇ ਜਦੋਂ ਵਿਰੋਧੀ ਧਿਰ ਨੇਤਾ ਨਹੀਂ ਸ਼ਾਂਤ ਹੋ ਕੇ ਨਹੀਂ ਬੈਠੇ, ਤਾਂ ਸੀਐਮ ਮਾਨ ਕਿਹਾ ਕਿ, "ਕਲਾਸ ਵਿੱਚ ਨਾਲਾਇਕ ਬੱਚਿਆ ਨੂੰ ਖੜ੍ਹਾ ਕੀਤਾ ਜਾਂਦਾ ਹੈ, ਨਾ ਬੈਠੋ, ਖੜ੍ਹੇ ਰਹੋ।"

ਭਾਜਪਾ ਕਿੱਥੇ ਹੈ, ਤੁਸੀ ਢਕੇ ਰਹੋ? : ਭਾਜਪਾ ਉੱਤੇ ਨਿਸ਼ਾਨਾ ਸਾਧਦੇ ਹੋਏ ਸੀਐਮ ਮਾਨ ਨੇ ਕਿਹਾ ਕਿ, "ਕਿੱਥੇ ਹੈ ਭਾਜਪਾ? ਜੋ ਤੁਹਾਡੇ ਹੋਮ ਲੀਡਰ ਸੀ, ਉਹ ਤਾਂ ਭਾਜਪਾ ਵਿੱਚ ਚਲੇ ਗਏ। 70 ਫੀਸਦੀ ਕਾਂਗਰਸ ਭਾਜਪਾ ਵਿੱਚ ਚਲੀ ਗਈ ਹੈ। ਇਸ ਲਈ ਤੁਸੀ ਢਕੇ ਰਹੋ।"

ਪੈਸੇ ਦੀ ਖੇਡ ਨਹੀਂ ਹੁੰਦੀ ਕਲਾ: ਸੀਐਮ ਭਗਵੰਤ ਮਾਨ ਅਤੇ ਵਿਰੋਧੀ ਧਿਰ ਆਗੂ ਪ੍ਰਤਾਪ ਬਾਜਵਾ ਵਿਚਾਲੇ ਲਗਾਤਾਰ ਬਹਿਸ ਜਾਰੀ ਰਹੀ। ਸੀਐਮ ਮਾਨ ਨੇ ਕਿਹਾ ਕਿ ਇਹ ਸਿਰਫ ਟੀਵੀ ਉੱਤੇ ਮਸ਼ਹੂਰ ਹੋਣ ਲਈ ਆਉਂਦੇ, ਤਾਂ ਅੱਗਿਓ ਬਾਜਵਾ ਨੇ ਵੀ ਕਿਹਾ ਕਿ ਤੁਸੀਂ ਮਸ਼ਹੂਰ ਹੋਣ ਆਉਂਦੇ ਹੋ। ਇਸ ਉੱਤੇ ਸੀਐਮ ਮਾਨ ਨੇ ਕਿਹਾ ਕਿ, "ਮੈਨੂੰ ਮਸ਼ਹੂਰ ਹੋਣ ਦਾ ਸ਼ੌਂਕ ਨਹੀਂ, ਮੈਂ ਜਦੋਂ ਸਾਢੇ 17 ਸਾਲ ਦਾ ਸੀ, ਤਾਂ ਮਸ਼ਹੂਰ ਹੋ ਗਿਆ ਸੀ, ਜਦਕਿ ਤੁਹਾਡਾ ਬੇਟੇ ਨੂੰ ਸ਼ੌਂਕ ਹੈ, ਜੋ ਕਹਿੰਦਾ ਮੈਨੂੰ ਹੀਰੋ ਬਣਾ ਦਿਓ। ਉਹ ਕਹਿੰਦਾ "ਪਾਪਾ ਮੈਨੂੰ ਫਿਲਮ ਵਿੱਚ ਕੋਈ ਪ੍ਰੋਡਿਊਸਰ ਲੈਂਦਾ ਨਹੀ।"

ਸੀਐਮ ਮਾਨ ਨੇ ਕਿਹਾ ਕਿ, "ਤੁਸੀਂ ਮੈਨੂੰ ਕਹਿੰਦੇ ਸੀ ਕਿ ਮੈਂ 150 ਰੁਪਏ ਲੈਂਦਾ ਸੀ ਮੁੰਹਮਦ ਸਦੀਕ ਕੋਲੋਂ, ਮੈਂ ਲੈਂਦਾ ਸੀ, ਮੈਂ ਕਲਾਕਾਰ ਸੀ। ਤੁਸੀ ਮੈਨੂੰ ਕਹਿੰਦੇ, ਇਹ 600 ਰੁਪਏ ਦਿਹਾੜੀ ਲੈਂਦਾ ਸੀ ਤੇ ਜਬਲੀਆ ਮਾਰਦਾ ਸੀ, ਹੁਣ ਤੁਹਾਡਾ ਐਮਪੀ ਹੈ ਉਹ (ਮੁੰਹਮਦ ਸਦੀਕ)।"

ਜ਼ਿਕਰਯੋਗ ਹੈ ਕਿ ਇਸ ਦਰਮਿਆਨ, ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸੰਧਵਾਂ ਵਲੋਂ ਵਾਰ-ਵਾਰ ਵਿਰੋਧੀ ਧਿਰ ਆਗੂਆਂ ਨੂੰ ਆਰਾਮ ਨਾਲ ਬੈਠ ਕੇ ਚਰਚਾ ਕਰਨ ਦੀ ਗੁਜ਼ਾਰਿਸ਼ ਕਰਦੇ ਨਜ਼ਰ ਆਏ, ਪਰ ਦੋਹਾਂ ਧਿਰਾਂ ਵਿਚਾਲੇ ਤਿੱਖੀ ਬਹਿਸ ਲਗਾਤਾਰ ਜਾਰੀ ਰਹੀ। ਉਨ੍ਹਾਂ ਕਿਹਾ ਤਾਲਾ ਲਿਆਉਣਾ ਕਿ ਚਿੰਨ੍ਹਹਿਤ ਹੈ ਕਿ ਤੁਸੀ ਬਾਹਰ ਨਾ ਜਾਓ, ਸਦਨ ਅੰਦਰ ਬੈਠ ਕੇ ਚਰਚਾ ਕਰੋ।

Last Updated : Mar 5, 2024, 6:13 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.