ਅੰਮ੍ਰਿਤਸਰ: 20 ਵੀ ਸਦੀ ਦੇ ਆਗਾਜ਼ ਤੋਂ ਬਾਅਦ ਬਹੁਤ ਸਾਰੇ ਲੋਕਾਂ ਦੀ ਜ਼ਿੰਦਗੀ ਵਿੱਚ ਕਈ ਤਰ੍ਹਾਂ ਦੇ ਬਦਲਾਅ ਦੇਖਣ ਨੂੰ ਆਏ ਹਨ ਪਰ ਇਸ ਦੌਰਾਨ 1970 ਤੋਂ ਬਾਅਦ ਵਾਲੇ ਪੰਜਾਬ ਵਿੱਚ ਹੌਲੀ-ਹੌਲੀ ਕਿਸ ਤਰ੍ਹਾਂ ਦੀ ਕ੍ਰਾਂਤੀ ਆਈ ਅਤੇ ਤਰੱਕੀ ਵਿਕਾਸ ਦੇ ਨਾਮ ਉੱਤੇ ਪੰਜਾਬ ਦੇ ਵਿੱਚੋਂ ਕੀ ਕੁਝ ਅਲੋਪ ਹੋ ਗਿਆ ਇਹ ਕਿਸੇ ਤੋਂ ਲੁਕਿਆ ਹੋਇਆ ਨਹੀਂ ਹੈ।
ਬਚਪਨ ਦੀਆਂ ਬੇਸ਼-ਕੀਮਤੀ ਯਾਦਾਂ
ਜੀ ਹਾਂ, ਅਸੀਂ ਅੱਜ ਗੱਲ ਕਰ ਰਹੇ ਹਾਂ ਮਿੱਟੀ ਦੇ ਭਾਂਡਿਆਂ ਦੀ ਪਰ ਇਸ ਵਾਰ ਗਰਮੀ ਵਿੱਚ ਵਰਤੇ ਜਾਣ ਵਾਲੇ ਘੜੇ ਕੂਲਰ ਦੀ ਬਜਾਏ ਬਚਪਨ ਦੀਆਂ ਉਨ੍ਹਾਂ ਬੇਸ਼-ਕੀਮਤੀ ਯਾਦਾਂ ਵਿੱਚੋਂ ਇੱਕ ਗਿਣੀਆਂ ਜਾਂਦੀਆਂ ਮਿੱਟੀ ਦੀਆਂ ਗੋਲਕਾਂ ਵੀ ਅੱਜ ਕਈ ਤਰਾਂ ਦੇ ਰੂਪਾਂ ਵਿੱਚ ਕਾਰੀਗਰਾਂ ਵੱਲੋਂ ਬਣਾਈਆਂ ਜਾ ਰਹੀਆਂ ਹਨ। ਇਸ ਦੌਰਾਨ ਗੱਲਬਾਤ ਕਰਦੇ ਹੋਏ ਪਿੰਡ-ਪਿੰਡ ਜਾ ਕੇ ਮਿੱਟੀ ਦੇ ਭਾਂਡੇ ਵਿਕਰੇਤਾ ਵਜੋਂ ਕੰਮ ਕਰਨ ਵਾਲੇ ਚਮਨ ਲਾਲ ਨੇ ਦੱਸਿਆ ਕਿ ਉਨ੍ਹਾਂ ਦੀ ਉਮਰ 55 ਸਾਲ ਹੈ ਅਤੇ 35 ਸਾਲ ਤੋਂ ਉਹ ਪੰਜਾਬ ਦੇ ਵੱਖ-ਵੱਖ ਪਿੰਡਾਂ ਵਿੱਚ ਜਾ ਕੇ ਮਿੱਟੀ ਦੇ ਬਣਾਏ ਹੋਏ ਭਾਂਡੇ ਵੇਚਦੇ ਹਨ।
ਪੰਜਾਬ ਭਰ ਦੇ ਕਈ ਇਲਾਕਿਆਂ ਦੇ 'ਚ ਹੈ ਗੋਲਕਾਂ ਦੀ ਮੰਗ
ਚਮਨ ਲਾਲ ਨੇ ਦੱਸਿਆ ਕਿ ਭਾਂਡਿਆਂ ਤੋਂ ਇਲਾਵਾ ਅੱਜ ਵੀ ਮਿੱਟੀ ਦੀਆਂ ਬਣਾਈਆਂ ਗੋਲਕਾਂ ਦੀ ਮੰਗ ਪੰਜਾਬ ਭਰ ਦੇ ਕਈ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲਦੀ ਹੈ। ਇਸ ਦੇ ਨਾਲ ਹੀ ਕਈ ਸ਼ੌਂਕ ਪਸੰਦ ਲੋਕ ਮਿੱਟੀ ਦੀਆਂ ਬਣੀਆਂ ਇਨ੍ਹਾਂ ਵਸਤਾਂ ਨੂੰ ਵਿਦੇਸ਼ਾਂ ਦੇ ਵਿੱਚ ਵੀ ਲੈ ਕੇ ਜਾਂਦੇ ਹਨ। ਉਨ੍ਹਾਂ ਨੇ ਦੱਸਿਆ ਕਿ ਜਿਵੇਂ ਗਰਮੀਆਂ ਦੇ ਵਿੱਚ ਠੰਡੇ ਪਾਣੀ ਦੇ ਲਈ ਘੜਾ, ਪਾਣੀ ਵਾਲਾ ਕੂਲਰ, ਸੁਰਾਹੀ ਦੀ ਮੰਗ ਰਹਿੰਦੀ ਹੈ। ਉਵੇਂ ਹੀ ਹੁਣ ਸਰਦੀਆਂ ਦੇ ਵਿੱਚ ਤੌੜੀ, ਚਾਟੀ, ਕੁੱਜਾ, ਝਾਂਵੇਂ, ਗੋਲਕਾਂ ਸਮੇਤ ਅਨੇਕਾਂ ਚੀਜ਼ਾਂ ਦੀ ਮੰਗ ਲੋਕਾਂ ਵੱਲੋਂ ਕੀਤੀ ਜਾਂਦੀ ਹੈ। ਜਿਸ ਦੇ ਚਲਦੇ ਹੋਏ ਉਹ ਮਿੱਟੀ ਦੀਆਂ ਇਨ੍ਹਾਂ ਵਸਤਾਂ ਨੂੰ ਪਿੰਡ-ਪਿੰਡ ਜਾ ਕੇ ਵੇਚਦੇ ਹਨ ਤੇ ਆਪਣੇ ਘਰ ਦਾ ਗੁਜ਼ਾਰਾ ਕਰਦੇ ਹਨ।
ਹੁਣ ਬਾਜ਼ਾਰਾਂ ਦੇ ਵਿੱਚ ਆ ਚੁੱਕੀਆਂ ਹਨ ਗੋਲਕਾਂ
ਚਮਨ ਲਾਲ ਨੇ ਦੱਸਿਆ ਕਿ ਪੁਰਾਣੇ ਸਮੇਂ ਵਿੱਚ ਗੋਲਕ ਦਾ ਰੇਟ ਦੋ ਤੋਂ ਪੰਜ ਰੁਪਏ ਹੁੰਦਾ ਸੀ ਜਦੋਂ ਉਨ੍ਹਾਂ ਨੇ ਮਿੱਟੀ ਦੇ ਬਰਤਨ ਵੇਚਣ ਦਾ ਕੰਮ ਸ਼ੁਰੂ ਕੀਤਾ ਸੀ। ਪਰ ਅੱਜ ਦੇ ਸਮੇਂ ਵਿੱਚ ਮਿੱਟੀ ਦੀਆਂ ਬਣੀਆਂ ਗੋਲਕਾਂ ਦੇ ਕਈ ਤਰ੍ਹਾਂ ਦੇ ਡਿਜ਼ਾਇਨ ਬਣ ਚੁੱਕੇ ਹਨ। ਜਿਸ ਵਿੱਚ ਗੈਸ ਸਿਲੰਡਰ ਜੁੱਗ ਅਤੇ ਪੁਰਾਣੀ ਗੋਲਕ ਦੀ ਤਰ੍ਹਾਂ ਗੋਲ ਗੋਲਕ ਵੀ ਕਾਫੀ ਵਿਕਰੀ ਹੈ। ਇਸ ਦੇ ਨਾਲ ਹੀ ਮਿੱਟੀ ਦੀਆਂ ਬਣੀਆਂ ਇਨ੍ਹਾਂ ਗੋਲਕਾਂ ਦੇ ਉੱਤੇ ਹੁਣ ਮਹਿੰਗਾਈ ਦੀ ਮਾਰ ਵੇਖਣ ਨੂੰ ਮਿਲ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਕਰੀਬ 20 ਰੁਪਏ ਤੋਂ 150 ਰੁਪਏ ਤੱਕ ਮਿੱਟੀ ਦੀਆਂ ਬਣੀਆਂ ਵੱਖ-ਵੱਖ ਤਰ੍ਹਾਂ ਦੀਆਂ ਗੋਲਕਾਂ ਹੁਣ ਬਾਜ਼ਾਰਾਂ ਦੇ ਵਿੱਚ ਆ ਚੁੱਕੀਆਂ ਹਨ ਅਤੇ ਲੋਕ ਇਨ੍ਹਾਂ ਨੂੰ ਕਾਫੀ ਪਸੰਦ ਵੀ ਕਰਦੇ ਹਨ। ਇਹ ਵੀ ਦੱਸਿਆ ਕਿ ਪਹਿਲਾਂ ਬੱਚੇ ਪੈਸੇ ਜੋੜਨ ਦੇ ਲਈ ਇਨ੍ਹਾਂ ਗੋਲਕਾਂ ਨੂੰ ਖਰੀਦਦੇ ਸਨ ਅਤੇ ਹੁਣ ਸਮੇਂ ਦੇ ਨਾਲ-ਨਾਲ ਇਹ ਗੋਲਕ ਪੈਸੇ ਜੋੜਨ ਲਈ ਘੱਟ ਹਨ ਪਰ ਦੀਵਾਰਾਂ ਦੇ ਸ਼ੋਅ ਪੀਸਾਂ ਵਿੱਚ ਪੁਰਾਤਨ ਸ਼ੌਂਕ 'ਤੇ ਦਿੱਖ ਦਿਖਾਵੇ ਵਜੋਂ ਵੱਧ ਖਰੀਦੀ ਜਾਂਦੀ ਹੈ।
ਮਿੱਟੀ ਦਾ ਬਣਿਆ ਵੱਖ-ਵੱਖ ਤਰ੍ਹਾਂ ਦਾ ਸਮਾਨ
ਚਮਨ ਲਾਲ ਨੇ ਦੱਸਿਆ ਕਿ ਮਿੱਟੀ ਦੇ ਬਰਤਨਾਂ ਦੀ ਮੰਡੀ ਵਜੋਂ ਜਾਣੇ ਜਾਂਦੇ ਬਿਆਸ ਵਿੱਚ ਉਹ ਵੱਖ-ਵੱਖ ਦੁਕਾਨਦਾਰਾਂ ਤੋਂ ਦੂਜਿਆਂ ਇਲਾਕਿਆਂ ਦੇ ਵਿੱਚ ਵੇਚਣ ਲਈ ਮਿੱਟੀ ਦਾ ਬਣਿਆ ਵੱਖ-ਵੱਖ ਤਰ੍ਹਾਂ ਦਾ ਸਮਾਨ ਲੈ ਕੇ ਜਾਂਦੇ ਹਨ। ਉਨ੍ਹਾਂ ਨੇ ਦੱਸਿਆ ਕਿ ਮਿੱਟੀ ਦੇ ਬਣੇ ਬਰਤਨਾਂ ਦੀ ਵਰਤੋਂ ਜਿਆਦਾਤਰ ਹੁਸ਼ਿਆਰਪੁਰ ਜ਼ਿਲ੍ਹੇ ਦੇ ਲੋਕ ਕਰਦੇ ਹਨ ਅਤੇ ਜ਼ਿਆਦਾਤਰ ਇਨ੍ਹਾਂ ਬਰਤਨਾਂ ਦੀ ਵਿਕਰੀ ਵੀ ਉਨ੍ਹਾਂ ਇਲਾਕਿਆਂ ਦੇ ਵਿੱਚ ਹੀ ਹੁੰਦੀ ਹੈ। ਉਨ੍ਹਾਂ ਨੇ ਦੱਸਿਆ ਕਿ ਮਿੱਟੀ ਦੇ ਬਰਤਨਾਂ ਦੇ ਵਿੱਚ ਪੀਣ ਯੋਗ ਜਾਂ ਖਾਣ ਯੋਗ ਪਦਾਰਥ ਬਣਾਉਣ ਦੇ ਨਾਲ ਸਰੀਰ ਨੂੰ ਕਈ ਤਰ੍ਹਾਂ ਦੇ ਜਰੂਰੀ ਪੋਸ਼ਟਿਕ ਤੱਤ ਮਿਲਦੇ ਹਨ ਅਤੇ ਅਸੀਂ ਬਿਮਾਰੀਆਂ ਤੋਂ ਵੀ ਕਥਿਤ ਤੌਰ ਦੇ ਉੱਤੇ ਬਚੇ ਰਹਿਦੇ ਹਾਂ।
- Punjab Bandh : 'ਪੰਜਾਬ ਬੰਦ' ਦਾ ਅਸਰ, ਕਿਸਾਨਾਂ ਨੇ 200 ਥਾਵਾਂ 'ਤੇ ਕੀਤੀਆਂ ਸੜਕਾਂ ਜਾਮ, 200 ਤੋਂ ਵੱਧ ਰੇਲਾਂ ਪ੍ਰਭਾਵਿਤ
- ਪੰਜਾਬ ਬੰਦ ਦੌਰਾਨ ਅਸਲੀ ਪੁਲਿਸ ਹੱਥੇ ਚੱੜ੍ਹਿਆ ਨਕਲੀ ਪੁਲਿਸ ਵਾਲਾ ਨੌਜਵਾਨ, ਨਸ਼ੇ ਦੀ ਹਾਲਤ 'ਚ ਖੜ੍ਹੇ ਟੱਰਕ ਨੂੰ ਟੱਕਰ ਮਾਰ ਕੇ ਕੀਤਾ ਡਰਾਮਾ, ਦੇਖੋ ਵੀਡੀਓ
- Punjab Bandh : ਮੋਗਾ ਵਿੱਚ ਪੰਜਾਬ ਬੰਦ ਦਾ ਅਸਰ, ਕਿਸਾਨਾਂ ਨੂੰ ਹਰ ਵਰਗ ਦਾ ਮਿਲਿਆ ਸਾਥ