ਮੋਗਾ: ਜ਼ਿਲ੍ਹੇ ਦੇ ਪਿੰਡ ਤਾਰੇਵਾਲਾ 'ਚ ਇੱਕ ਗਾਂ ਨੂੰ ਲੈਕੇ ਹੰਗਾਮਾ ਹੋ ਗਿਆ ਤੇ ਹਾਲ ਇਹ ਬਣ ਗਿਆ ਕਿ ਦੋ ਧਿਰਾਂ 'ਚ ਡਾਂਗਾਂ ਤੇ ਇੱਟਾਂ ਰੋੜੇ ਤੱਕ ਚੱਲ ਗਏ। ਇਸ ਦੌਰਾਨ ਕੁਝ ਲੋਕਾਂ ਦੇ ਜ਼ਖ਼ਮੀ ਹੋਣ ਦੀ ਖਬਰ ਵੀ ਸਾਹਮਣੇ ਆਈ ਹੈ। ਉਧਰ ਮੌਕੇ 'ਤੇ ਪੁਲਿਸ ਨੇ ਪਹੁੰਚ ਕੇ ਮਾਮਲੇ ਨੂੰ ਸ਼ਾਂਤ ਕਰਵਾਇਆ ਦੱਸਿਆ ਜਾ ਰਿਹਾ ਹੈ।
ਗਾਂ ਨੂੰ ਲੈਕੇ ਦੋ ਧਿਰਾਂ 'ਚ ਚੱਲੀ ਡਾਂਗ: ਦਰਅਸਲ ਮੋਗਾ ਦੇ ਪਿੰਡ ਤਾਰੇਵਾਲਾ ਨੇੜੇ ਬਿਜਲੀ ਗਰਿੱਡ ਕੋਲ ਗੁੱਜਰਾਂ ਅਤੇ ਸਥਾਨਕ ਪਿੰਡ ਵਾਸੀਆਂ ਵਿਚਾਲੇ ਝੜਪ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਜਦੋਂ ਪਿੰਡ ਵਾਸੀ ਬੇਸਹਾਰਾ ਗਊਆਂ ਦੇ ਝੁੰਡ ਨੂੰ ਗਊਸ਼ਾਲਾ 'ਚ ਲਿਜਾਉਣ ਲਈ ਫੜਨ ਗਏ ਤਾਂ ਇੱਕ ਗਾਂ ਗੁੱਜਰਾਂ ਦੇ ਵਾੜੇ 'ਚ ਚਲੀ ਗਈ। ਜਿਸ ਤੋਂ ਬਾਅਦ ਪਿੰਡ ਵਾਸੀ ਉਸ ਗਾਂ ਨੂੰ ਫੜਨ ਗਏ ਤਾਂ ਉਨ੍ਹਾਂ ਦੀ ਗੁੱਜਰਾਂ ਨਾਲ ਹਲਕੀ ਬਹਿਸ ਹੋ ਗਈ ਜਿਸ ਨੇ ਭਿਆਨਕ ਰੂਪ ਲਿਆ ਤੇ ਦੋਵੇਂ ਧਿਰਾਂ 'ਚ ਲੜਾਈ ਹੋ ਗਈ। ਇਸ ਲੜਾਈ 'ਚ ਡਾਂਗਾਂ ਤੇ ਇੱਟਾਂ ਰੋੜੇ ਵੀ ਚੱਲੇ। ਜਿਸ 'ਚ ਕਈ ਲੋਕ ਲਹੂ ਲੁਹਾਣ ਵੀ ਹੋਏ ਤੇ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਤੱਕ ਕਰਵਾਉਣਾ ਪਿਆ।
ਗੁੱਜਰਾਂ ਨੇ ਕੀਤਾ ਪਿੰਡ ਵਾਸੀਆਂ 'ਤੇ ਹਮਲਾ: ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਵਾਸੀਆਂ ਨੇ ਦੱਸਿਆ ਕਿ ਅਵਾਰਾ ਪਸ਼ੂਆਂ ਕਾਰਨ ਉਨ੍ਹਾਂ ਦੀਆਂ ਫਸਲਾਂ ਨੁਕਸਾਨੀਆਂ ਜਾ ਰਹੀਆਂ ਹਨ ਅਤੇ ਨਾਲ ਹੀ ਇਥੇ ਕਈ ਹਾਦਸੇ ਵੀ ਹੋ ਰਹੇ ਹਨ। ਜਿਸ ਕਾਰਨ ਉਨ੍ਹਾਂ ਗਊਸ਼ਾਲਾ ਨਾਲ ਗੱਲ ਕੀਤੀ ਅਤੇ ਇੰਨ੍ਹਾਂ ਅਵਾਰਾ ਪਸ਼ੂਆਂ ਨੂੰ ਫੜ ਕੇ ਉਥੇ ਭੇਜਣਾ ਸੀ ਪਰ ਇੱਕ ਗਾਂ ਗੁੱਜਰਾਂ ਵੱਲ ਚਲੀ ਗਈ ਤੇ ਜਦੋਂ ਉਸ ਨੂੰ ਫੜਨ ਗਏ ਤਾਂ ਉਨ੍ਹਾਂ ਦੀਆਂ ਮਹਿਲਾਵਾਂ ਵਲੋਂ ਬੋਲਣਾ ਸ਼ੁਰੂ ਕਰ ਦਿੱਤਾ ਅਤੇ ਫਿਰ ਗੁੱਜਰਾਂ ਵਲੋਂ ਡਾਂਗਾਂ ਨਾਲ ਹਮਲਾ ਕਰ ਦਿੱਤਾ ਤੇ ਇਸ ਦੌਰਾਨ ਇੱਕ ਨੌਜਵਾਨ ਨੂੰ ਵੀ ਚੁੱਕ ਕੇ ਲੈ ਗਏ ਸੀ, ਜਿਸ ਨੂੰ ਪਿੰਡ ਵਾਸੀ ਇਕੱਠੇ ਹੋ ਕੇ ਛਡਵਾ ਕੇ ਲਿਆਏ ਹਨ।
ਕਾਨੂੰਨ ਅਨੁਸਾਰ ਹੋਵੇਗੀ ਕਾਰਵਾਈ: ਉਧਰ ਮੌਕੇ 'ਤੇ ਪਹੁੰਚੇ ਜਾਂਚ ਅਫਸਰ ਦਾ ਕਹਿਣਾ ਕਿ ਉਨ੍ਹਾਂ ਨੂੰ ਲੜਾਈ ਦੀ ਸੂਚਨਾ ਮਿਲੀ ਸੀ, ਜਿਸ ਕਾਰਨ ਉਹ ਤੁਰੰਤ ਮੌਕੇ 'ਤੇ ਪਹੁੰਚੇ ਹਨ। ਉਨ੍ਹਾਂ ਦੱਸਿਆ ਕਿ ਲੜਾਈ ਨੂੰ ਸ਼ਾਂਤ ਕਰਵਾ ਦਿੱਤਾ ਗਿਆ ਹੈ ਤੇ ਦੋਵੇਂ ਧਿਰਾਂ ਦੇ ਬਿਆਨ ਲਏ ਜਾ ਰਹੇ ਹਨ। ਇਸ ਦੇ ਨਾਲ ਹੀ ਅਧਿਕਾਰੀ ਨੇ ਕਿਹਾ ਕਿ ਕਾਨੂੰਨ ਅਨੁਸਾਰ ਜੋ ਵੀ ਕਾਰਵਾਈ ਹੋਵੇਗੀ ਉਸ ਨੂੰ ਅਮਲ 'ਚ ਲਿਆਂਦਾ ਜਾਵੇਗਾ।
- ਪੰਜਾਬ ਵਿੱਚ ਪ੍ਰਦੂਸ਼ਿਤ ਪਾਣੀ ਫੈਲਾ ਰਿਹਾ ਭਿਆਨਕ ਬਿਮਾਰੀਆਂ; ਕਿਸਾਨਾਂ ਵਲੋਂ ਮੋਰਚੇ ਦੀ ਤਿਆਰੀ, ਵੇਖੋ ਖਾਸ ਰਿਪੋਰਟ
- ਚੰਡੀਗੜ੍ਹ ਵਿੱਚ ਆਪ-ਕਾਂਗਰਸ ਦਾ ਪ੍ਰਦਰਸ਼ਨ; ਕੇਂਦਰ ਸਰਕਾਰ ਵਿਰੁੱਧ ਲਾਏ ਨਾਅਰੇ, ਪ੍ਰੀਜ਼ਾਈਡਿੰਗ ਅਫ਼ਸਰ ਖਿਲਾਫ FIR ਦੀ ਮੰਗ
- PM ਮੋਦੀ ਨੇ ਜਤਾਇਆ ਭਰੋਸਾ, ਪੂਰਾ ਬਜਟ ਵੀ ਸਾਡੀ ਸਰਕਾਰ ਹੀ ਪੇਸ਼ ਕਰੇਗੀ, ਜਾਣੋ ਵਿਰੋਧੀ ਸੰਸਦ ਮੈਂਬਰਾਂ ਨੂੰ ਕੀ ਦਿੱਤੀ ਸਲਾਹ