ਲੁਧਿਆਣਾ: ਹਲਕਾ ਪੂਰਬੀ ਦੇ ਵਿੱਚ ਬਣ ਕੇ ਤਿਆਰ ਹੋਇਆ ਕਮਿਊਨਿਟੀ ਹੈਲਥ ਸੈਂਟਰ ਦੇ ਉਦਘਾਟਨ ਨੂੰ ਲੈ ਕੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਇੱਕ ਵਾਰ ਮੁੜ ਤੋਂ ਆਹਮਣੇ ਸਾਹਮਣੇ ਹੋ ਗਏ ਹਨ। ਅੱਜ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਵੱਲੋਂ ਹਲਕੇ ਦੇ ਸਾਬਕਾ ਐਮਐਲਏ ਅਤੇ ਮੌਜੂਦਾ ਜ਼ਿਲ੍ਹਾ ਪ੍ਰਧਾਨ ਸੰਜੇ ਤਲਵਾਰ ਦੇ ਨਾਲ ਮੌਕੇ ਦਾ ਜਾਇਜ਼ਾ ਲਿਆ ਜਾਣਾ ਸੀ ਪਰ ਉਸ ਤੋਂ ਪਹਿਲਾਂ ਹੀ ਕਾਂਗਰਸ ਦੇ ਆਗੂਆਂ ਨੂੰ ਰੋਕ ਲਿਆ ਗਿਆ। ਰਵਨੀਤ ਬਿੱਟੂ ਨੂੰ ਘਰ ਵਿੱਚ ਹੀ ਹਾਊਸ ਅਰੈਸਟ ਕੀਤਾ ਗਿਆ ਹੈ।
-
I have been house arrested again today. The govt. has stooped to new lows for hiding their incompetency. They have house arrested me again without any notice/explanation. What is the govt. so scared of? pic.twitter.com/Qug8E3pWQi
— Ravneet Singh Bittu (@RavneetBittu) March 12, 2024
ਮੌਕੇ ਉੱਤੇ ਪਹੁੰਚੇ ਪੁਲਿਸ ਪ੍ਰਸ਼ਾਸਨ ਨੂੰ ਜਦੋਂ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਸੁਰੱਖਿਆ ਦੇ ਮੱਦੇਨਜ਼ਰ ਪੁਲਿਸ ਫੋਰਸ ਲਗਾਈ ਹੈ ਕਿਉਂਕਿ ਅਗਾਮੀ ਚੋਣਾਂ ਹਨ ਜਦੋਂ ਕਿ ਲੁਧਿਆਣਾ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅਤੇ ਹਲਕਾ ਪੂਰਬੀ ਵੀ ਤੋਂ ਸਾਬਕਾ ਐਮਐਲਏ ਸੰਜੇ ਤਲਵਾਰ ਨੇ ਕਿਹਾ ਕਿ ਕਾਂਗਰਸ ਦੀ ਸਰਕਾਰ ਵੇਲੇ ਕਮਿਊਨਿਟੀ ਸੈਂਟਰ ਦਾ ਪ੍ਰਾਜੈਕਟ ਸ਼ੁਰੂ ਕੀਤਾ ਗਿਆ ਸੀ। ਉਹਨਾਂ ਕਿਹਾ ਕਿ ਸ਼ਹੀਦ ਉਧਮ ਸਿੰਘ ਜੀ ਦੇ ਨਾਂ ਉੱਤੇ ਦੋ ਏਕੜ ਦੇ ਵਿੱਚ ਪੰਜ ਕਰੋੜ ਰੁਪਏ ਦੀ ਲਾਗਤ ਦੇ ਨਾਲ ਚੰਡੀਗੜ੍ਹ ਰੋਡ ਉੱਤੇ ਸਥਿਤ ਡਿਵੀਜ਼ਨ ਨੰਬਰ ਸੱਤ ਦੇ ਨੇੜੇ ਕਮਿਊਨਿਟੀ ਸੈਂਟਰ ਬਣਿਆ ਹੈ, ਜਿੱਥੇ ਅੱਜ ਉਹਨਾਂ ਵੱਲੋਂ ਵਿਜਿਟ ਕੀਤਾ ਜਾਣਾ ਸੀ ਪਰ ਉਸ ਤੋਂ ਪਹਿਲਾਂ ਹੀ ਉਹਨਾਂ ਨੂੰ ਰੋਕ ਲਿਆ ਗਿਆ।
ਜੇਲ੍ਹ ਜਾ ਕੇ ਵੀ ਨਹੀਂ ਸੁਧਰ ਰਹੇ ਨਸ਼ਾ ਤਸਕਰ, ਲਗਾਤਾਰ ਵੱਧ ਰਹੇ ਪੰਜਾਬ 'ਚ ਨਸ਼ਾ ਤਸਕਰੀ ਦੇ ਮਾਮਲਿਆਂ 'ਤੇ ਅਦਾਲਤ ਸਖ਼ਤ
ਸਾਲੀ ਨੇ ਵਿਆਹ ਕਰਵਾਉਣ ਤੋਂ ਕੀਤਾ ਇਨਕਾਰ, ਤਾਂ ਜੀਜੇ ਨੇ ਕੀਤਾ ਕਤਲ
ਹਾਲਾਂਕਿ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਕੀ ਇਹ ਉਹਨਾਂ ਦੀ ਸਰਕਾਰ ਵੇਲੇ ਪ੍ਰੋਜੈਕਟ ਆਇਆ ਸੀ ਤਾਂ ਉਹਨਾਂ ਨੇ ਕਿਹਾ ਕਿ ਇਹ ਪ੍ਰੋਜੈਕਟ ਉਹਨਾਂ ਵੱਲੋਂ ਹੀ ਲਿਆਂਦਾ ਗਿਆ ਸੀ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਇੰਨਾ ਡਰ ਹੈ ਕਿ ਅਸੀਂ ਅੱਜ ਇਸ ਪ੍ਰਾਜੈਕਟ ਦਾ ਉਦਘਾਟਨ ਕਰ ਦੇਣਾ ਹੈ। ਇਸ ਕਰਕੇ ਉਹਨਾਂ ਨੇ ਪਹਿਲਾਂ ਹੀ ਸਾਨੂੰ ਅੱਜ ਘਰ ਦੇ ਵਿੱਚ ਹੀ ਰੋਕ ਲਿਆ। ਉਹਨਾਂ ਨੇ ਕਿਹਾ ਕਿ ਹੁਣ ਅਸੀਂ ਪੁਲਿਸ ਕਮਿਸ਼ਨਰ ਦੇ ਨਾਲ ਗੱਲਬਾਤ ਕਰਨ ਲਈ ਜਾ ਰਹੇ ਹਨ ਹਾਲਾਂਕਿ ਉਹ ਪ੍ਰਾਜੈਕਟ ਪੂਰੀ ਤਰ੍ਹਾਂ ਬਣ ਕੇ ਤਿਆਰ ਨਹੀਂ ਹੋਇਆ ਹੈ। ਫਿਲਹਾਲ ਉਸ ਦਾ ਉਦਘਾਟਨ ਨਹੀਂ ਕੀਤਾ ਜਾਣਾ ਸੀ, ਜਿਸ ਨੂੰ ਲੈ ਕੇ ਇਹ ਪੂਰਾ ਵਿਵਾਦ ਛਿੜਿਆ ਹੋਇਆ ਹੈ। ਅੱਜ ਰਵਨੀਤ ਬਿੱਟੂ ਨੇ ਕਿਹਾ ਸੀ ਕਿ ਉਹ ਮੌਕੇ ਉੱਤੇ ਜਾਣਗੇ ਪਰ ਉਸ ਤੋਂ ਪਹਿਲਾਂ ਹੀ ਉਹਨਾਂ ਨੂੰ ਘਰ ਦੇ ਵਿੱਚ ਰੋਕ ਲਿਆ ਗਿਆ।