ਮਾਨਸਾ: ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਨਾਮਜਦ 27 ਮੁਲਜ਼ਮਾਂ ਤੇ ਮਾਨਸਾ ਦੀ ਮਾਨਯੋਗ ਅਦਾਲਤ ਵੱਲੋਂ ਚਾਰਜ ਫਰੇਮ ਕਰ ਦਿੱਤੇ ਗਏ ਹਨ। ਇਨ੍ਹਾਂ ਸਾਰਿਆਂ ਤੇ ਵੱਖ-ਵੱਖ ਧਰਾਵਾਂ ਤਹਿਤ ਚਾਰਜ ਫਰੇਮ ਹੋ ਚੁੱਕੇ ਹਨ। ਸਿੱਧੂ ਮੂਸੇਵਾਲਾ ਦੇ ਪਿਤਾ ਨੇ ਕਿਹਾ ਕਿ ਅੱਜ ਉਨ੍ਹਾਂ ਦੇ ਮਨ ਨੂੰ ਸਕੂਨ ਮਿਲਿਆ ਕਿਉਂਕਿ ਉਹ ਲੰਬੇ ਸਮੇਂ ਤੋਂ ਇਨਸਾਫ ਦੀ ਮੰਗ ਕਰ ਰਹੇ ਸਨ। ਜਿਸ ਦੇ ਚਲਦਿਆਂ ਹੁਣ ਚਾਰਜ ਫਰੇਮ ਹੋ ਚੁੱਕੇ ਹਨ।
ਗੋਲਡੀ ਬਰਾੜ ਦੇ ਕਤਲ ਦੀ ਚੱਲ ਰਹੀ ਚਰਚਾ: ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਅੱਜ ਉਨ੍ਹਾਂ ਦੇ ਮਨ ਨੂੰ ਸਕੂਨ ਮਿਲਿਆ ਕਿਉਂਕਿ ਅੱਜ ਮਾਨਸਾ ਦੀ ਮਾਨਯੋਗ ਅਦਾਲਤ ਵੱਲੋਂ ਮੁਲਜ਼ਮਾਂ ਤੇ ਚਾਰਜ ਫਰੇਮ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਹਰ ਵਾਰ ਇਨ੍ਹਾਂ ਮੁਲਜ਼ਮਾਂ ਵੱਲੋਂ ਕੇਸ ਚੋਂ ਡਿਸਚਾਰਜ ਕਰਨ ਦੇ ਲਈ ਅਪੀਲ ਅਰਜੀ ਲਗਾਈ ਜਾਂਦੀ ਸੀ। ਜਿਸ ਦੇ ਚਲਦਿਆਂ ਹਰ ਕਿਸੇ ਨੂੰ ਅਰਜੀ ਲਗਾਉਣ ਦਾ ਰਾਈਟ ਹੈ, ਪਰ ਲੇਟ ਸਹੀ ਅੱਜ ਚਾਰਜ ਫਰੇਮ ਹੋ ਚੁੱਕੇ ਹਨ। ਅਮਰੀਕਾ ਦੇ ਵਿੱਚ ਗੋਲਡੀ ਬਰਾੜ ਦੇ ਕਤਲ ਦੀ ਚੱਲ ਰਹੀ ਚਰਚਾ ਨੂੰ ਲੈ ਕੇ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਕਿਹਾ ਕਿ ਉਨ੍ਹਾਂ ਕੋਲ ਪੂਰੀ ਜਾਣਕਾਰੀ ਨਹੀਂ ਤੇ ਇਸ ਸੰਬੰਧ ਵਿੱਚ ਉਹ ਕੁਝ ਵੀ ਨਹੀਂ ਕਹਿਣਗੇ।
ਲਾਰੈਂਸ ਬਿਸ਼ਨੋਈ ਜ਼ੇਲ੍ਹ ਵਿੱਚ ਬੈਠਾ ਕਮਾ ਰਿਹਾ ਪੈਸੇ: ਉਨ੍ਹਾਂ ਲਾਰੈਂਸ ਬਿਸ਼ਨੋਈ ਇੰਟਰਵਿਊ ਮਾਮਲੇ ਤੇ ਬੋਲਦੇ ਹੋਏ ਕਿਹਾ ਕਿ ਸਰਕਾਰ ਦੀ ਸ਼ਹਿ ਤੋਂ ਬਿਨਾਂ ਕੁਝ ਨਹੀਂ ਹੋ ਸਕਦਾ ਕਿਉਂਕਿ ਜ਼ੇਲ੍ਹ ਦੇ ਅੰਦਰ ਬੈਠਾ ਵੀ ਇਨਾ ਵੱਡਾ ਧੰਦਾ ਚਲਾ ਰਿਹਾ ਹੈ। ਇਸ ਤੋਂ ਸਪਸ਼ਟ ਹੁੰਦਾ ਹੈ ਕਿ ਲਾਰੈਂਸ ਬਿਸ਼ਨੋਈ ਜ਼ੇਲ੍ਹ ਵਿੱਚ ਬੈਠਾ ਪੰਜ ਕਰੋੜ ਰੁਪਏ ਕਮਾ ਰਿਹਾ ਹੈ। ਉਨ੍ਹਾਂ ਕਿਹਾ ਕਿ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਤੋਂ ਬਾਅਦ ਕਈ ਪੰਜਾਬ ਦੇ ਵੱਡੇ ਅਧਿਕਾਰੀ ਦੇਸ਼ ਛੱਡ ਕੇ ਚਲੇ ਗਏ ਹਨ। ਜਿਸ ਦਾ ਸਰਕਾਰ ਨੂੰ ਵੀ ਪਤਾ ਹੈ, ਉਨ੍ਹਾਂ ਕਿਹਾ ਕਿ ਉਹ ਆਪਣੇ ਪੁੱਤਰ ਦੇ ਇਨਸਾਫ ਦੇ ਲਈ ਲੜਦੇ ਰਹਿਣਗੇ, ਜਦੋਂ ਤੱਕ ਮੁਲਜ਼ਮਾਂ ਨੂੰ ਸਜ਼ਾ ਨਹੀਂ ਦਵਾ ਦਿੰਦੇ ਤਾਂ ਸੰਘਰਸ਼ ਜਾਰੀ ਰਹੇਗਾ।
25 ਆਰਮਜ ਐਕਟ ਅਤੇ 52 ਪਰੋਵੀਜ਼ਨ ਐਕਟ ਦੇ ਤਹਿਤ ਚਾਰਜ ਫਰੇਮ: ਸਿੱਧੂ ਮੂਸੇਵਾਲਾ ਕਤਲ ਦੇ ਵਕੀਲ ਐਡਵੋਕੇਟ ਸਤਿੰਦਰ ਪਾਲ ਸਿੰਘ ਮਿੱਤਲ ਨੇ ਦੱਸਿਆ ਕਿ ਕੇਸ ਜੋ ਡਿਸਚਾਰਜ ਕਰਨ ਦੇ ਲਈ ਜੱਗੂ ਭਗਵਾਨਪੁਰੀਆ ਲਾਰੈਂਸ ਬਿਸ਼ਨੋਈ ਚਰਨਜੀਤ ਚੇਤਨ ਅਤੇ ਜਗਤਾਰ ਮੂਸਾ ਵੱਲੋਂ ਅਰਜੀ ਲਗਾਈ ਗਈ ਸੀ। ਜਿਸ ਨੂੰ ਅੱਜ ਮਾਨਯੋਗ ਅਦਾਲਤ ਵੱਲੋਂ ਖਾਰਜ ਕਰ ਦਿੱਤਾ ਹੈ, ਉਨ੍ਹਾਂ ਕਿਹਾ ਕਿ ਇਸ ਕੇਸ ਵਿੱਚ ਨਾਮਜ਼ਦ 27 ਮੁਲਜ਼ਮਾਂ 'ਤੇ ਚਾਰਜ ਫਰੇਮ ਹੋ ਚੁੱਕੇ ਹਨ ਅਤੇ ਕੇਸ ਦੇ ਵਿੱਚ ਇਨ੍ਹਾਂ ਦੀ ਸ਼ਮੂਲੀਅਤ ਨੂੰ ਲੈ ਕੇ ਪੰਜ ਘੰਟੇ ਤੱਕ ਬਹਿਸ ਚੱਲੀ ਜਿਸ ਤੋਂ ਬਾਅਦ ਚਾਰਜ ਫਰੇਮ ਹੋਏ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮੁਲਜ਼ਮਾਂ ਤੇ 302,307,341,326,148,149,427 120 ਬੀ 473221, 25 ਆਰਮਜ ਐਕਟ ਅਤੇ 52 ਪਰੋਵੀਜ਼ਨ ਐਕਟ ਦੇ ਤਹਿਤ ਚਾਰਜ ਫਰੇਮ ਹੋਏ ਹਨ। ਉਨ੍ਹਾਂ ਕਿਹਾ ਕਿ 109 ਦਾ ਚਾਰਜ ਨਹੀਂ ਲਗਾਇਆ ਗਿਆ।
- ਮਜ਼ਦੂਰ ਦਿਵਸ: ਬਦਲੀਆਂ ਸਰਕਾਰਾਂ ਪਰ ਨਹੀਂ ਬਦਲੇ ਮਜ਼ਦੂਰਾਂ ਦੇ ਹਾਲਾਤ, ਅੱਜ ਵੀ ਨੌਕਰੀਆਂ ਨੂੰ ਤਰਸ ਰਹੇ ਮਜ਼ਦੂਰ - Labour Day 2024
- ਪੰਜਾਬ ਦੀ ਸਿਆਸਤ 'ਚ ਸਰਗਰਮ ਸਾਬਕਾ IAS, IPS ਅਤੇ PCS ਅਧਿਕਾਰੀ, ਖਾਕੀ ਛੱਡੇ ਸਿਆਸਤ 'ਚ ਉਤਰੇ ਅਫ਼ਸਰ - Police Officers In Punjab Politics
- ਸੰਤ ਕਰਤਾਰ ਸਿੰਘ ਭਿੰਡਰਾਂਵਾਲੇ ਦੇ ਭਤੀਜੇ ਬਲਵਿੰਦਰ ਸਿੰਘ ਖਾਲਸਾ ਦਾ ਕਤਲ - Murder of Balwinder Singh Khalsa