ETV Bharat / state

ਚੰਡੀਗੜ੍ਹ 'ਚ ਨਾਮੀ ਕਾਲਜ ਦੇ ਪ੍ਰੋਫੈਸਰ 'ਤੇ ਗੰਭੀਰ ਇਲਜ਼ਾਮ, ਵਿਦਿਆਰਥਣਾਂ ਨੂੰ ਇਕੱਲੇ ਮਿਲਣ ਲਈ ਕਰਦਾ ਸੀ ਮੈਸੇਜ - Girl Students Exploitation

author img

By ETV Bharat Punjabi Team

Published : 2 hours ago

Updated : 2 hours ago

Girl Students Exploitation Chandigarh: ਚੰਡੀਗੜ੍ਹ ਸੈਕਟਰ 10 ਦੇ ਡੀਏਵੀ ਕਾਲਜ ਵਿੱਚ ਵਿਦਿਆਰਥਣਾਂ ਨੇ ਐਸੋਸੀਏਟ ਪ੍ਰੋਫੈਸਰ ’ਤੇ ਸਰੀਰਕ ਸ਼ੋਸ਼ਣ ਕਰਨ ਦਾ ਦੋਸ਼ ਲਾਇਆ ਹੈ। ਵਿਦਿਆਰਥਣਾਂ ਦੀ ਸ਼ਿਕਾਇਤ 'ਤੇ ਪ੍ਰਿੰਸੀਪਲ ਨੇ ਜਾਂਚ ਕਮੇਟੀ ਦਾ ਗਠਨ ਕੀਤਾ ਹੈ।

ਚੰਡੀਗੜ੍ਹ 'ਚ ਵਿਦਿਆਰਥਣਾਂ ਦਾ ਸ਼ੋਸ਼ਣ
ਚੰਡੀਗੜ੍ਹ 'ਚ ਵਿਦਿਆਰਥਣਾਂ ਦਾ ਸ਼ੋਸ਼ਣ (Etv Bharat)

ਚੰਡੀਗੜ੍ਹ: ਰਾਜਧਾਨੀ ਚੰਡੀਗੜ੍ਹ ਦੇ ਸੈਕਟਰ 10 ਸਥਿਤ ਡੀਏਵੀ ਕਾਲਜ ਵਿੱਚ ਵਿਦਿਆਰਥਣਾਂ ਨੇ ਐਸੋਸੀਏਟ ਪ੍ਰੋਫੈਸਰ ’ਤੇ ਸਰੀਰਕ ਸ਼ੋਸ਼ਣ ਕਰਨ ਦਾ ਦੋਸ਼ ਲਾਇਆ ਹੈ। ਕਾਲਜ ਦੀਆਂ ਵਿਦਿਆਰਥਣਾਂ ਦਾ ਦੋਸ਼ ਹੈ ਕਿ ਪ੍ਰੋਫ਼ੈਸਰ ਉਨ੍ਹਾਂ ਨੂੰ ਦੇਰ ਰਾਤ ਤੱਕ ਮੈਸੇਜ ਭੇਜ ਕੇ ਸੈਕਸੂਅਲ ਫੇਵਰ ਦੀ ਮੰਗ ਕਰਦਾ ਹੈ। ਉਹ ਵਿਦਿਆਰਥਣਾਂ ਨੂੰ ਰਾਤ ਨੂੰ ਇਕੱਲੇ ਮਿਲਣ ਲਈ ਵੀ ਮੈਸੇਜ ਕਰਦਾ ਹੈ। ਵਿਦਿਆਰਥਣਾਂ ਦਾ ਕਹਿਣਾ ਹੈ ਕਿ ਪ੍ਰੋਫੈਸਰ ਉਨ੍ਹਾਂ ਨਾਲ ਟੈਲੀਗ੍ਰਾਮ ਅਤੇ ਸਨੈਪਚੈਟ ਰਾਹੀਂ ਗੱਲਬਾਤ ਕਰਦਾ ਹੈ। ਜਿਨ੍ਹਾਂ ਵਿਦਿਆਰਥਣਾਂ ਨੇ ਦੋਸ਼ ਲਗਾਇਆ ਹੈ, ਉਹ ਰਾਸ਼ਟਰੀ ਸੇਵਾ ਯੋਜਨਾ (NSS) ਤਹਿਤ ਜੁੜੀਆਂ ਹੋਈਆਂ ਹਨ। ਵਿਦਿਆਰਥਣਾਂ ਦਾ ਕਹਿਣਾ ਹੈ ਕਿ ਮੁਲਜ਼ਮ ਪ੍ਰੋਫੈਸਰ ਐਨਐਨਐਸ ਦਾ ਪ੍ਰੋਗਰਾਮਿੰਗ ਅਫ਼ਸਰ ਹੈ।

ਵਿਦਿਆਰਥਣਾਂ ਨੂੰ ਇਕੱਲੇ ਮਿਲਣ ਲਈ ਕਰਦਾ ਸੀ ਫੋਨ

ਵਿਦਿਆਰਥਣਾਂ ਨੇ ਦੱਸਿਆ ਕਿ ਮੁਲਜ਼ਮ ਪ੍ਰੋਫੈਸਰ ਨੇ ਦਸੰਬਰ 2023 ਵਿਚ ਦੇਰ ਰਾਤ ਵਟਸਐਪ 'ਤੇ ਐੱਨਐੱਸਐੱਸ ਦੀ ਵਿਦਿਆਰਥਣ ਨੂੰ ਪੁੱਛਿਆ ਕਿ ਕੀ ਉਹ ਸਨੈਪਚੈਟ ਦੀ ਵਰਤੋਂ ਕਰਦੀ ਹੈ। ਆਪਣੀ ਆਈਡੀ ਦੱਸਣ ਤੋਂ ਬਾਅਦ ਪ੍ਰੋਫੈਸਰ ਨੇ ਵਿਦਿਆਰਥਣ ਨਾਲ ਗੱਲਬਾਤ ਕਰਨੀ ਸ਼ੁਰੂ ਕਰ ਦਿੱਤੀ। ਪ੍ਰੋਫੈਸਰ ਨੇ ਕਹਿਣਾ ਸੀ ਕਿ ਉਹ ਚਾਹੁੰਦੇ ਹਨ ਕਿ ਵਿਦਿਆਰਥਣ ਇੱਕ ਪੈਨਲ ਮੈਂਬਰ ਵਜੋਂ ਐਨਐਸਐਸ ਟੀਮ ਦੀ ਅਗਵਾਈ ਕਰੇ। ਇਸ ਦੇ ਲਈ ਮੁਲਜ਼ਮ ਨੇ ਵਿਦਿਆਰਥਣ ਨੂੰ ਇਕੱਲੇ ਮਿਲਣ ਲਈ ਬੁਲਾਇਆ। ਜਦੋਂ ਵਿਦਿਆਰਥਣ ਨੇ ਇਨਕਾਰ ਕੀਤਾ ਤਾਂ ਉਸ ਨੇ ਚੈਟ ਨੂੰ ਡਿਲੀਟ ਕਰ ਦਿੱਤਾ, ਪਰ ਵਿਦਿਆਰਥਣ ਨੇ ਹਿਸਟਰੀ ਚੈਟ ਨੂੰ ਸੁਰੱਖਿਅਤ ਕਰ ਲਿਆ।

ਵਿਦਿਆਰਥਣਾਂ ਤੋਂ ਸੈਕਸੁਅਲ ਫੇਵਰ ਮੰਗਣ ਦਾ ਇਲਜ਼ਾਮ

ਵਿਦਿਆਰਥਣਾਂ ਦਾ ਦੋਸ਼ ਹੈ ਕਿ ਪ੍ਰੋਫੈਸਰ ਵਿਦਿਆਰਥਣਾਂ ਨੂੰ ਮੈਸੇਜ ਭੇਜ ਕੇ ਸੈਕਸੁਅਲ ਫੇਵਰ ਮੰਗਦਾ ਸੀ। ਜੇਕਰ ਵਿਦਿਆਰਥਣਾਂ ਰਾਤ ਨੂੰ ਮੈਸੇਜ ਦਾ ਜਵਾਬ ਨਾ ਦਿੰਦੀਆਂ ਤਾਂ ਸਵੇਰੇ ਚੈਟ ਵਿੱਚ ਹੀ ਉਨ੍ਹਾਂ ਨਾਲ ਦੁਰਵਿਵਹਾਰ ਕੀਤਾ ਜਾਂਦਾ ਸੀ।

ਨਾਂਹ ਕਰਨ 'ਤੇ ਕਰਦਾ ਸੀ ਦੁਰਵਿਵਹਾਰ

ਇਲਜ਼ਾਮ ਹੈ ਕਿ ਪ੍ਰੋਫੈਸਰ ਨੇ ਐਨਐਸਐਸ ਗਰੁੱਪ ਦੀਆਂ ਕੁੜੀਆਂ ਦੇ ਨੰਬਰ ਕੱਢ ਲਏ ਸਨ। ਜਿਸ ਦੇ ਆਧਾਰ 'ਤੇ ਉਹ ਦੇਰ ਰਾਤ ਉਨ੍ਹਾਂ ਨੂੰ ਸਨੈਪਚੈਟ 'ਤੇ ਬੇਨਤੀਆਂ ਭੇਜਦਾ ਸੀ। ਜੇਕਰ ਉਨ੍ਹਾਂ ਨੇ ਕੋਈ ਜਵਾਬ ਨਾ ਦਿੱਤਾ ਤਾਂ ਉਹ ਵਿਦਿਆਰਥਣਾਂ ਨੂੰ ਐਨਐਸਐਸ ਗਰੁੱਪ ਵਿੱਚੋਂ ਇਹ ਕਹਿ ਕੇ ਕੱਢ ਦਿੰਦਾ ਸੀ ਕਿ ਉਹ ਇਕੱਲਾ ਪ੍ਰੋਗਰਾਮ ਅਫ਼ਸਰ ਹੈ। 13 ਤੋਂ 19 ਮਾਰਚ 2024 ਤੱਕ NSS ਦਾ ਵਿਸ਼ੇਸ਼ ਕੈਂਪ ਲਗਾਇਆ ਗਿਆ। ਜਿਸ ਵਿੱਚ ਕੁਝ ਵਿਦਿਆਰਥਣਾਂ ਨੂੰ ਹਟਾਇਆ ਗਿਆ।

ਪ੍ਰਿੰਸੀਪਲ ਨੇ ਬਣਾਈ ਜਾਂਚ ਕਮੇਟੀ

ਡੀ.ਏ.ਵੀ. ਦੀਆਂ ਜਿੰਨ੍ਹਾਂ ਪੰਜ ਵਿਦਿਆਰਥਣਾਂ ਨੇ ਸ਼ਿਕਾਇਤ ਦਰਜ ਕਰਵਾਈ ਹੈ, ਉਨ੍ਹਾਂ ਨੇ ਪ੍ਰੋਫੈਸਰ ਦੀ ਚੈਟ ਦੇ ਸਕਰੀਨ ਸ਼ਾਟ ਵੀ ਦਿੱਤੇ ਹਨ। ਵਿਦਿਆਰਥਣਾਂ ਦੀ ਮੰਗ ਹੈ ਕਿ ਪ੍ਰੋਫੈਸਰ ਨੂੰ ਤੁਰੰਤ ਬਰਖਾਸਤ ਕੀਤਾ ਜਾਵੇ। ਉਸ ਨੂੰ ਕਾਲਜ ਵਿੱਚ ਕਿਸੇ ਸਰਕਾਰੀ ਅਹੁਦੇ ’ਤੇ ਨਾ ਰੱਖ ਕੇ, ਕਾਲਜ ਤੋਂ ਬਾਹਰ ਕੱਢ ਦਿੱਤਾ ਜਾਵੇ। ਮਾਮਲੇ ਦਾ ਨੋਟਿਸ ਲੈਂਦਿਆਂ ਕਾਲਜ ਪ੍ਰਿੰਸੀਪਲ ਨੇ ਜਾਂਚ ਕਮੇਟੀ ਦਾ ਗਠਨ ਕਰ ਦਿੱਤਾ ਹੈ।

Last Updated : 2 hours ago
ETV Bharat Logo

Copyright © 2024 Ushodaya Enterprises Pvt. Ltd., All Rights Reserved.