ਲੁਧਿਆਣਾ: 2 ਜੁਲਾਈ ਤੋਂ ਪੰਜਾਬ ਵਿੱਚ ਮੌਨਸੂਨ ਦੀ ਆਮਦ ਹੋਣ ਤੋਂ ਬਾਅਦ ਲਗਾਤਾਰ ਬਾਰਿਸ਼ ਹੋ ਰਹੀ ਹੈ ਪਰ ਬੀਤੇ ਦੋ ਦਿਨ ਤੋਂ ਤਾਪਮਾਨ ਦੇ ਵਿੱਚ ਕਾਫੀ ਵਾਧਾ ਵੇਖਣ ਨੂੰ ਮਿਲ ਰਿਹਾ ਹੈ। ਉਥੇ ਹੀ ਆਉਣ ਵਾਲੇ ਦੋ ਦਿਨਾਂ ਦੌਰਾਨ ਮੁੜ ਤੋਂ ਬਰਸਾਤ ਹੋਣ ਦੀ ਸੰਭਾਵਨਾ ਹੈ, ਖਾਸ ਕਰਕੇ 12 ਜੁਲਾਈ ਨੂੰ ਮੌਸਮ ਵਿਭਾਗ ਵੱਲੋਂ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਜਿਸ ਨਾਲ ਕਿਤੇ-ਕਿਤੇ ਪੰਜਾਬ ਦੇ ਵਿੱਚ ਭਾਰੀ ਮੀਂਹ ਪੈਣ ਦੀ ਵੀ ਸੰਭਾਵਨਾ ਹੈ। ਮੀਂਹ ਦੇ ਦਿਨਾਂ ਦੇ ਵਿੱਚ ਤਾਪਮਾਨ ਵੀ ਹੇਠਾਂ ਜਾਂਦਾ ਹੈ, ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਵੀ ਰਾਹਤ ਮਿਲਦੀ ਹੈ ਅਤੇ ਕਿਸਾਨਾਂ ਨੂੰ ਪਾਣੀ ਵੀ ਝੋਨੇ ਲਈ ਭਰਪੂਰ ਮਾਤਰਾ ਦੇ ਵਿੱਚ ਮਿਲਦਾ ਹੈ।
ਵੱਧਦੇ ਤਾਪਮਾਨ ਤੋਂ ਮਿਲ ਸਕਦੀ ਰਾਹਤ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਦੀ ਡਾਕਟਰ ਪਵਨੀਤ ਕੌਰ ਨੇ ਦੱਸਿਆ ਕਿ ਫਿਲਹਾਲ ਕੱਲ੍ਹ ਦਾ ਜੇਕਰ ਤਾਪਮਾਨ ਦੇਖਿਆ ਜਾਵੇ ਤਾਂ ਉਹ 35 ਡਿਗਰੀ ਤੋਂ ਉੱਪਰ ਸੀ, ਜੋ ਕਿ ਆਮ ਤਾਪਮਾਨ ਤੋਂ ਥੋੜਾ ਜਿਹਾ ਹੀ ਉੱਤੇ ਸੀ। ਜਦੋਂ ਕਿ ਘੱਟੋ ਘੱਟ ਤਾਪਮਾਨ 30 ਡਿਗਰੀ ਦੇ ਨੇੜੇ ਦਰਜ ਕੀਤਾ ਗਿਆ ਹੈ। ਜਦੋਂ ਕਿ ਜੁਲਾਈ ਮਹੀਨੇ ਦੇ ਵਿੱਚ ਇਹਨਾਂ ਦਿਨਾਂ ਦੇ ਦੌਰਾਨ ਘੱਟੋ-ਘੱਟ ਤਾਪਮਾਨ 26 ਡਿਗਰੀ ਦੇ ਨੇੜੇ ਰਹਿੰਦਾ ਹੈ, ਜਿਸ ਤੋਂ ਜਾਹਿਰ ਹੈ ਕਿ ਗਰਮੀ ਜਿਆਦਾ ਵੱਧ ਰਹੀ ਹੈ। ਹਵਾ ਦੇ ਵਿੱਚ ਨਵੀਂ ਹੋਣ ਕਰਕੇ ਤਾਪਮਾਨ ਜਿਆਦਾ ਵੱਧ ਰਹੇ ਹਨ। ਜੁਲਾਈ ਮਹੀਨੇ ਵਿੱਚ ਆਮ ਤੌਰ 'ਤੇ ਮੌਨਸੂਨ ਦੀ ਬਾਰਿਸ਼ 220 ਐਮਐਮ ਹੁੰਦੀ ਹੈ। ਜਦੋਂ ਕਿ ਹੁਣ ਤੱਕ 77 ਐਮਐਮ ਤੱਕ ਬਾਰਿਸ਼ ਰਿਕਾਰਡ ਲੁਧਿਆਣਾ ਦੇ ਵਿੱਚ ਕੀਤੀ ਜਾ ਚੁੱਕੀ ਹੈ।
ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਮਾਹਿਰ ਡਾਕਟਰ ਨੇ ਦੱਸਿਆ ਕਿ ਇਸ ਵਾਰ ਮੌਨਸੂਨ ਦੀ ਆਮ ਜਿੰਨੀ ਜਾਂ ਉਸ ਤੋਂ ਕੁਝ ਜਿਆਦਾ ਬਾਰਿਸ਼ ਹੁੰਦੀ ਹੀ ਸੰਭਾਵਨਾ ਹੈ ਕਿਉਂਕਿ ਆਈ ਐਮ ਡੀ ਨੇ ਵੀ 106% ਬਾਰਿਸ਼ ਹੁੰਦੀ ਸੰਭਾਵਨਾਵਾਂ ਦੱਸੀਆਂ ਸਨ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਮੌਨਸੂਨ ਦੇ ਮੱਦੇਨਜ਼ਰ ਜੋ ਹੇਠਲੇ ਇਲਾਕਿਆਂ ਦੇ ਵਿੱਚ ਲੋਕ ਰਹਿੰਦੇ ਹਨ, ਉਹ ਜ਼ਰੂਰ ਪਾਣੀ ਭਰਨ ਤੋਂ ਸਤਰਕ ਰਹਿਣ। ਉਹਨਾਂ ਕਿਹਾ ਕਿ ਲੋਕ ਬਾਰਿਸ਼ਾਂ ਦੇ ਵਿੱਚ ਆਪਣੇ ਕੰਮਕਾਰਾਂ ਨੂੰ ਨਿਕਲਣ ਤੋਂ ਪਹਿਲਾਂ ਮੌਸਮ ਬਾਰੇ ਜ਼ਰੂਰ ਜਾਣਕਾਰੀ ਹਾਸਿਲ ਕਰ ਲੈਣ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਕਿਸਾਨਾਂ ਲਈ ਵੀ ਬਾਰਿਸ਼ ਕਾਫੀ ਲਾਹੇਵੰਦ ਹੈ।
- ਸਰਕਾਰ ਦੇ ਦਾਅਵੇ ਖੋਖਲੇ ! ਵਿਦਿਆਰਥੀਆਂ ਪੜ੍ਹਨ ਕਿਵੇਂ, ਬਰਨਾਲਾ ਦੇ ਸਕੂਲ ਆਫ ਐਮੀਨੈਂਸ 'ਚ ਨਹੀਂ ਪੁੱਜੀਆਂ ਕਿਤਾਬਾਂ - School of Eminence
- ਸੜਕ ਹਾਦਸਿਆਂ 'ਚ ਜ਼ਖ਼ਮੀਆਂ ਦੀ ਮਦਦ 'ਤੇ ਨਹੀਂ ਹੋਵੇਗੀ ਪੁਲਿਸ ਕਾਰਵਾਈ, ਸਰਕਾਰ ਨੇ ਜਾਰੀ ਕੀਤੀਆਂ ਹਦਾਇਤਾਂ - road safety in punjab
- ਦਹਿਸ਼ਤਗਰਦੀ ਹਮਲੇ ਤੋਂ ਬਾਅਦ ਪੰਜਾਬ ਪੁਲਿਸ ਵੱਲੋਂ ਹਾਈ ਅਲਰਟ ਜਾਰੀ - Punjab Police high alert