ਮੋਗਾ: ਸੁਖਬੀਰ ਬਾਦਲ 'ਤੇ ਹਮਲੇ ਦੀ ਕੋਸ਼ਿਸ਼ ਤੋਂ ਬਾਅਦ ਸਿਆਸਤ ਪੂਰੀ ਤਰ੍ਹਾਂ ਗਰਮਾਈ ਹੋਈ ਹੈ। ਇੱਕ ਪਾਸੇ ਤਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੂਬਾ ਸਰਕਾਰ ਅਤੇ ਪੁਲਿਸ ਪ੍ਰਸਾਸ਼ਨ 'ਤੇ ਸਵਾਲ ਚੁੱਕੇ ਜਾ ਰਹੇ ਨੇ ਤਾਂ ਦੂਜੇ ਪਾਸੇ ਜਾਨਲੇਵਾ ਹਮਲੇ 'ਚ ਸੁਖਬੀਰ ਬਾਦਲ ਦੀ ਜਾਨ ਬਚਾਉਣ ਵਾਲੇ ਏਐਸਆਈ ਜਸਬੀਰ ਸਿੰਘ ਵੀ ਸੁਰਖੀਆਂ 'ਚ ਹਨ। ਜਸਬੀਰ ਸਿੰਘ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨ੍ਹਾਂ ਸੁਖਬੀਰ ਬਾਦਲ 'ਤੇ ਚੱਲਣ ਵਾਲੀ ਗੋਲੀ ਦਾ ਮੁੱਖ ਮੋੜ ਦਿੱਤਾ ਅਤੇ ਉਨ੍ਹਾਂ ਦੀ ਜਾਨ ਬਚਾਈ।
ਏਐਸਆਈ ਨੂੰ ਇਨਾਮ
ਹੁਣ ਪੰਜਾਬ ਪੁਲਿਸ ਦੇ ਏਐਸਆਈ ਜਸਬੀਰ ਸਿੰਘ ਨੂੰ ਦੀ ਬਹਾਦਰੀ ਨੂੰ ਵੇਖਦੇ ਹੋਏ ਉਨ੍ਹਾਂ ਨੂੰ ਇਨਾਮ ਦੇਣ ਦਾ ਐਲਾਨ ਕੀਤਾ ਗਿਆ ਹੈ। ਦਰਅਸਲ ਨਿਹਾਲ ਸਿੰਘ ਵਾਲਾ ਤੋਂ ਅਕਾਲੀ ਦਲ ਆਬਜ਼ਰਵਰ ਤੇ ਬ੍ਰਾਹਮਣ ਸਭਾ ਪੰਜਾਬ ਦੇ ਚੇਅਰਮੈਨ ਖਣਮੁਖ ਭਾਰਤੀ ਪੱਤੋ ਨੇ ਏਐਸਆਈ ਜਸਬੀਰ ਸਿੰਘ ਨੂੰ ਇਕ ਲੱਖ ਰੁਪਏ ਇਨਾਮ ਦੇਣ ਦਾ ਐਲਾਨ ਕੀਤਾ। ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਜਲਦ ਹੀ ਦੁਬਾਰਾ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਏਐਸਆਈ ਜਸਬੀਰ ਸਿੰਘ ਨੂੰ ਨਕਦ ਇੱਕ ਲੱਖ ਰੁਪਏ ਦਾ ਇਨਾਮ ਦੇ ਕੇ ਉਨ੍ਹਾਂ ਦਾ ਸਨਮਾਨ ਕਰਨਗੇ।
ਕਦੋਂ ਹੋਇਆ ਸੀ ਹਮਲਾ
ਕਾਬਿਲੇਜ਼ਿਕਰ ਹੈ ਕਿ 4 ਦਸੰਬਰ ਨੂੰ ਅੰਮ੍ਰਿਤਸਰ ਵਿੱਚ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਫਰੈਕਚਰ ਕਾਰਨ ਬਾਦਲ ਵ੍ਹੀਲਚੇਅਰ ਉਤੇ ਬੈਠੇ ਹੋਏ ਸਨ ਅਤੇ ਸੇਵਾ ਨਿਭਾ ਰਹੇ ਸਨ। ਹਰਿਮੰਦਰ ਸਾਹਿਬ ਦੇ ਪ੍ਰਵੇਸ਼ ਦੁਆਰ ਉਤੇ ਸਾਦੇ ਕੱਪੜਿਆਂ ਵਿੱਚ ਬਾਦਲ ਦੇ ਬਿਲਕੁਲ ਨੇੜੇ ਖੜ੍ਹੇ ਏਐਸਆਈ ਜਸਬੀਰ ਸਿੰਘ ਨੂੰ ਅਕਾਲੀ ਦਲ ਦੇ ਆਗੂ ਬਾਦਲ ਦੀ ਜਾਨ ਨੂੰ ਖਤਰੇ ਦਾ ਜਿਵੇਂ ਹੀ ਅਹਿਸਾਸ ਹੋਇਆ ਤਾਂ ਉਹ ਤੁਰੰਤ ਹਰਕਤ ਵਿੱਚ ਆ ਗਏ। ਸਾਹਮਣੇ ਆਈ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਹਮਲਾਵਰ ਨਰਾਇਣ ਸਿੰਘ ਚੌੜਾ ਵ੍ਹੀਲ ਚੇਅਰ ਉਤੇ ਬੈਠੇ ਸੁਖਬੀਰ ਸਿੰਘ ਵੱਲ ਹੌਲੀ-ਹੌਲੀ ਵਧ ਰਿਹਾ ਸੀ ਕਿ ਅਚਾਨਕ ਉਸ ਨੇ ਆਪਣੀ ਜੇਬ ਵਿਚੋਂ ਪਿਸਤੌਲ ਕੱਢ ਲਿਆ। ਜਿਵੇਂ ਹੀ ਚੌੜਾ ਨੇ ਟਰਿੱਗਰ ਦਬਾਉਣ ਦੀ ਕੋਸ਼ਿਸ਼ ਕੀਤੀ, ਜਸਬੀਰ ਸਿੰਘ ਨੇ ਉਸ ਦੇ ਹੱਥ ਫੜ ਕੇ ਉਸ ਨੂੰ ਧੱਕਾ ਦੇ ਦਿੱਤਾ। ਖੁਸ਼ ਕਿਸਮਤੀ ਨਾਲ ਗੋਲੀ ਸੁਖਬੀਰ ਬਾਦਲ ਦੇ ਪਿੱਛੇ ਸਥਿਤ ਧਾਰਮਿਕ ਸਥਾਨ ਦੀ ਕੰਧ ਉਤੇ ਲੱਗੀ ਅਤੇ ਉਹ ਵਾਲ-ਵਾਲ ਬਚ ਗਏ।
- ਮਜੀਠੀਆ ਵੱਲੋਂ ਹੋਰ ਵੀ ਵੱਡੇ ਖੁਲਾਸੇ, ਕਿਹਾ- 2013 ਤੋਂ ਚੌੜਾ ਦੀ ਹਿੱਟ ਲਿਸਟ 'ਤੇ ਸੁਖਬੀਰ ਦੇ ਨਾਲ-ਨਾਲ ਪ੍ਰਕਾਸ਼ ਬਾਦਲ ਵੀ...
- ਦੋ ਦਿਨ ਤੋਂ ਲਗਾਤਾਰ ਦਰਬਾਰ ਸਾਹਿਬ ਆਇਆ ਨਰਾਇਣ ਚੌਰਾ, ਫੋਨ 'ਤੇ ਗੱਲਬਾਤ ਕਰਦਾ ਰਿਹਾ, ਦੇਖੋ ਸੀਸੀਟੀਵੀ ਦੀਆਂ ਅਹਿਮ ਤਸਵੀਰਾਂ
- ਕੌਣ ਹਨ ਸੁਖਬੀਰ ਸਿੰਘ ਬਾਦਲ, ਜਿੰਨ੍ਹਾਂ 'ਤੇ ਦਰਬਾਰ ਸਾਹਿਬ 'ਚ ਕੀਤਾ ਗਿਆ ਜਾਨਲੇਵਾ ਹਮਲਾ, ਪੜ੍ਹੋ ਖਾਸ ਰਿਪੋਰਟ
- ਬਿਕਰਮ ਮਜੀਠੀਆ ਦਾ ਵੱਡਾ ਬਿਆਨ, ਕਿਹਾ-ਹਮਲਾ ਕਰਨ ਵਾਲੇ ਦਾ ਕਾਂਗਰਸੀ ਲੀਡਰਾਂ ਨਾਲ ਲਿੰਕ, ਮੀਡੀਆ ਸਾਹਮਣੇ ਜਾਰੀ ਕੀਤੀਆਂ ਤਸਵੀਰਾਂ