ਚੰਡੀਗੜ੍ਹ: ਜ਼ਿਲ੍ਹਾ ਰੋਪੜ ਦੇ ਨੰਗਲ ਵਿੱਚ ਹਿੰਦੂ ਵਿਸ਼ਵ ਪ੍ਰੀਸ਼ਦ ਦੇ ਨੇਤਾ ਵਿਕਾਸ ਬੱਗਾ ਦੇ ਕਤਲ ਦੀ ਜਾਂਚ NIA ਕਰ ਸਕਦੀ ਹੈ। ਸੂਤਰਾਂ ਦੀ ਮੰਨੀਏ ਤਾਂ ਗ੍ਰਹਿ ਮੰਤਰਾਲੇ ਨੇ ਪੰਜਾਬ ਪੁਲਿਸ ਤੋਂ ਇਸ ਦੀ ਪੂਰੀ ਰਿਪੋਰਟ ਮੰਗ ਲਈ ਹੈ ਅਤੇ ਪੁਲਿਸ ਵੱਲੋਂ ਰਿਪੋਰਟ ਸੌਂਪਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਫਿਲਹਾਲ ਪੰਜਾਬ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਇਹ ਵੀ ਜਾਣਕਾਰੀ ਦਿੱਤੀ ਸੀ ਕਿ ਇਸ ਮਾਮਲੇ ਵਿੱਚ ਵਿਦੇਸ਼ ਅਧਾਰਿਤ ਅੱਤਵਾਦੀ ਸੰਗਠਨਾਂ ਦੇ ਸਬੰਧ ਪੁਰਤਗਾਲ ਅਤੇ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਨਾਲ ਜੁੜੇ ਹੋਏ ਹਨ। ਇਸ ਪੂਰੇ ਮਾਮਲੇ ਵਿੱਚ ਦੋਵਾਂ ਮੁਲਜ਼ਮਾਂ ਤੋਂ ਪੁੱਛਗਿੱਛ ਦੌਰਾਨ ਵਿਦੇਸ਼ੀ ਹੈਂਡਲਰਾਂ ਦੇ ਨਾਂ ਸਾਹਮਣੇ ਆ ਰਹੇ ਹਨ।
ਨੈਸ਼ਨਲ ਇਨਵੈਸਟੀਗੇਟਿੰਗ ਏਜੰਸੀ ਤੋਂ ਜਾਂਚ ਦੀ ਮੰਗ: ਇਸ ਤੋਂ ਪਹਿਲਾਂ ਵਿਕਾਸ ਬੱਗਾ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪੁੱਜੇ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਾਣਾ ਕਮਰਪਾਲ ਸਿੰਘ ਨੇ ਸੂਬਾ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਸੀ ਕਿ ਇਸ ਕੇਸ ਨੂੰ ਨੈਸ਼ਨਲ ਇਨਵੈਸਟੀਗੇਟਿੰਗ ਏਜੰਸੀ (ਐਨਆਈਏ) ਜਾਂ ਸੀਬੀਆਈ ਨੂੰ ਸੌਂਪਿਆ ਜਾਵੇ। ਉਹਨਾਂ ਕਿਹਾ ਕਿ ਜਿਸ ਤਰ੍ਹਾਂ ਪੰਜਾਬ ਪੁਲਿਸ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਇਸ ਕੇਸ ਦੇ ਤਾਰ ਪੁਰਤਗਾਲ ਵਿੱਚ ਬੈਠੇ ਲੋਕਾਂ ਦੇ ਨਾਲ ਜੁੜੇ ਹਨ। ਇਸ ਤੋਂ ਇੱਕ ਗੱਲ ਸਾਫ ਹੈ ਕਿ ਇੰਟਰਨੈਸ਼ਨਲ ਟੈਰਰ ਨਾਲ ਨਿਪਟਣ ਅਤੇ ਇਸ ਕੇਸ ਨੂੰ ਹੱਲ ਕਰਨ ਲਈ ਪੰਜਾਬ ਪੁਲਿਸ ਇਕੱਲੇ ਤੌਰ ਉੱਤੇ ਸਮਰੱਥ ਨਹੀਂ ਹੈ। ਇਸ ਲਈ ਇਹ ਕੇਸ ਦੇਸ਼ ਦੀਆਂ ਵੱਡੀਆਂ ਇਨਵੈਸਟੀਗੇਟਿੰਗ ਏਜੰਸੀਆਂ ਨੂੰ ਦਿੱਤਾ ਜਾਣਾ ਚਾਹੀਦਾ ਹੈ।
- ਡੀਪੀਈ ਅਧਿਆਪਕਾਂ ਨੇ ਸੀਐੱਮ ਭਗਵੰਤ ਮਾਨ ਖਿਲਾਫ ਕੀਤਾ ਅਰਥੀ ਫੂਕ ਮੁਜਾਹਰਾ, ਮੰਗਾਂ ਨਾ ਮੰਨਣ ਦਾ ਲਾਇਆ ਇਲਜ਼ਾਮ - DPE teacher protest against CM
- ਮਾਨਸਾ 'ਚ ਕਾਂਗਰਸ ਉਮੀਦਵਾਰ ਦਾ ਬਿਆਨ, ਕਿਹਾ-ਜੇ ਨਹੀਂ ਕੀਤਾ ਨਸ਼ਾ ਜੜ੍ਹੋਂ ਖਤਮ, ਤਾਂ ਹਲਕੇ 'ਚ ਨਾ ਵੜਨ ਦਿਓ - Jeet Mahendra Sidhu promised
- ਖੰਨਾ 'ਚ ਅੱਧੀ ਰਾਤ ਨੂੰ ਚੱਲਦੀ ਕਾਰ ਨੂੰ ਲੱਗੀ ਅੱਗ, ਜਾਣੋ ਆਖਿਰ ਕਿਵੇਂ ਵਾਪਰਿਆ ਹਾਦਸਾ - Car Caught Fire
ਮੁਲਜ਼ਮ ਰਿਮਾਂਡ ਉੱਤੇ: ਦੱਸ ਦਈਏ ਫਿਲਹਾਲ ਕਤਲ ਦੇ ਮੁਲਜ਼ਮ ਦੋਵੇਂ ਸ਼ੂਟਰ ਨੰਗਲ ਪੁਲਿਸ ਦੀ ਗ੍ਰਿਫਤ ਵਿੱਚ ਹਨ ਅਤੇ ਬੀਤੇ ਦਿਨ ਦੋਵਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਪੁਲਿਸ ਨੂੰ ਮੁਲਜ਼ਮਾਂ ਦਾ 6 ਦਿਨਾਂ ਲਈ ਰਿਮਾਂਡ ਸੌਂਪਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਰਿਮਾਂਡ ਦੌਰਾਨ ਦੋਵਾਂ ਮੁਲਜ਼ਮਾਂ ਤੋਂ ਮਾਮਲੇ ਸਬੰਧੀ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।