ਲੁਧਿਆਣਾ: ਚੋਰੀ ਦੇ ਮਾਮਲੇ ਲਗਾਤਾਰ ਵਧਦੇ ਹੋਏ ਨਜ਼ਰ ਆ ਰਹੇ ਹਨ। ਅਜਿਹਾ ਹੀ ਹੁਣ ਇੱਕ ਮਾਮਲਾ ਲੁਧਿਆਣੇ ਤੋਂ ਸਾਹਮਣੇ ਆਇਆ ਹੈ, ਜਿੱਥੇ ਲੁਧਿਆਣਾ ਦੇ ਪੁਲਿਸ ਸਟੇਸ਼ਨ ਸ਼ਿਮਲਾਪੁਰੀ ਦੇ ਅਧੀਨ ਆਉਂਦੇ ਇਲਾਕੇ ਕਬੀਰ ਨਗਰ ਨੇੜੇ ਕਰਤਾਰ ਚੌਂਕ ਵਿੱਚ ਦਿਨ ਦਿਹਾੜੇ ਹਥਿਆਰ ਬੰਦ ਦੋ ਬਦਮਾਸ਼ਾਂ ਨੇ ਘਰ ਦੇ ਇੱਕ ਮੈਂਬਰ ਨੂੰ ਬੰਧਕ ਬਣਾ ਕੇ ਹਥਿਆਰਾਂ ਦੀ ਨੋਕ 'ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ।
ਇਨਸਾਫ ਦੀ ਮੰਗ: ਦੱਸ ਦਈਏ ਕਿ ਜਿਸ ਵੇਲੇ ਲੁਟੇਰਿਆਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ, ਉਸ ਵੇਲੇ ਘਰ ਵਿੱਚ ਸਿਰਫ਼ ਇੱਕ ਮਹਿਲਾ ਹੀ ਮੌਜੂਦ ਸੀ। ਇਸ ਦੌਰਾਨ ਲੁਟੇਰਿਆਂ ਨੇ ਘਰ ਵਿੱਚ ਦਾਖਲ ਹੋ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਘਰ ਵਿੱਚ ਪਿਆ ਸੋਨਾ ਅਤੇ ਕੁਝ ਹੋਰ ਸਮਾਨ ਲੈ ਕੇ ਫਰਾਰ ਹੋ ਗਏ। ਇਸ ਘਟਨਾ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ। ਮੌਕੇ 'ਤੇ ਪਹੁੰਚੀ ਪੁਲਿਸ ਨਾਲ ਗੱਲਬਾਤ ਕੀਤੀ ਗਈ, ਤਾਂ ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਇਹ ਪੂਰੀ ਘਟਨਾ ਸੀਸੀਟੀਵੀ 'ਚ ਕੈਦ ਹੋ ਗਈ ਹੈ। ਘਰ ਦੇ ਬਾਹਰ ਲੱਗੇ ਕੈਮਰਿਆਂ ਵਿੱਚ ਲੁਟੇਰੇ ਘਰ ਦੇ ਅੰਦਰ ਦਾਖਲ ਹੁੰਦੇ ਹੋਏ ਨਜ਼ਰ ਆ ਰਹੇ ਹਨ। ਇਸ ਮੌਕੇ ਪੀੜਤ ਪਰਿਵਾਰ ਨੇ ਇਨਸਾਫ ਦੀ ਮੰਗ ਕੀਤੀ ਹੈ।
- ਤੀਆਂ ਮੌਕੇ ਪੰਜਾਬੀ ਸੱਭਿਆਚਾਰ ਦੇ ਰੰਗ 'ਚ ਰੰਗੀਆਂ ਮੁਟਿਆਰਾਂ, ਗੁਰਮੀਤ ਬਾਵਾ ਦੀ ਧੀ ਗਲੋਰੀ ਬਾਵਾ ਨੇ ਵੀ ਲਾਈ 'ਉੱਚੀ ਹੇਕ ...' - Punjab Teeyan Celebrations
- 'ਸੁਖਬੀਰ ਬਾਦਲ ਦੀ ਖਿਮਾਂ ਜਾਚਨਾ' 'ਤੇ ਬੋਲੇ ਕਾਂਗਰਸੀ ਤੇ ਆਪ ਆਗੂ, ਕਿਹਾ - ਸੁਖਬੀਰ ਨੇ ਪਾਰਟੀ ਖੇਰੂੰ-ਖੇਰੂੰ ਕੀਤੀ, ਗੁਨਾਹਾਂ ਦੀ ਮੁਆਫੀ ਨਹੀ ... - Sukhbir Badal Explanation Letter
- ਪੰਜਾਬ ਭਰ ਦੇ ਪੱਲੇਦਾਰਾਂ ਵੱਲੋਂ ਸਰਕਾਰ ਖ਼ਿਲਾਫ਼ ਸੂਬਾ ਪੱਧਰੀ ਰੋਸ ਰੈਲੀ, ਵੱਡੇ ਸੰਘਰਸ਼ ਦੀ ਦਿੱਤੀ ਚੇਤਾਵਨੀ - PROTEST IN BARNALA
ਲੁਟੇਰੇ ਘਰ 'ਚ ਦਾਖਿਲ: ਇਸ ਦੌਰਾਨ ਪੀੜਿਤ ਨੇ ਗੱਲ੍ਹ ਕਰਦੇ ਹੋਏ ਕਿਹਾ ਕਿ ਗਲਤੀ ਨਾਲ ਉਸ ਤੋਂ ਘਰ ਦਾ ਦਰਵਾਜ਼ਾ ਖੁੱਲਾ ਰਹਿ ਗਿਆ ਸੀ, ਜਿਸਦੇ ਚਲਦਿਆਂ ਲੁਟੇਰੇ ਘਰ 'ਚ ਦਾਖਿਲ ਹੋ ਗਏ। ਉਸਨੇ ਅੱਗੇ ਦੱਸਿਆ ਕਿ ਉਹ ਕੰਮ ਕਰ ਰਹੀ ਸੀ, ਜਦੋ 2 ਲੁਟੇਰੇ ਘਰ ਵਿੱਚ ਦਾਖਲ ਹੋਏ ਅਤੇ ਉਨ੍ਹਾਂ ਨੇ ਹਥਿਆਰਾਂ ਦੀ ਨੋਕ 'ਤੇ ਘਰ ਵਿੱਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਘਰ ਵਿੱਚ ਪਿਆ ਸੋਨਾ ਮੁਲਜ਼ਮ ਨਾਲ ਲੈ ਕੇ ਚਲੇ ਗਏ ਹਨ, ਜਿਸ ਤੋਂ ਬਾਅਦ ਹੁਣ ਪੀੜਤ ਪਰਿਵਾਰ ਇਨਸਾਫ਼ ਦੀ ਮੰਗ ਕਰ ਰਿਹਾ ਹੈ।