ਲੁਧਿਆਣਾ: ਜ਼ਿਲ੍ਹਾ ਲੁਧਿਆਣਾ ਵਿੱਚ ਰੋਡ ਸ਼ੋਅ ਕੱਢਣ ਪਹੁੰਚੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਉਹ ਲੁਧਿਆਣਾ ਦੇ ਮਸਲਿਆਂ ਨੂੰ ਹੱਲ ਕਰਨ ਲਈ ਪਹੁੰਚੇ ਹਨ। ਜੋ ਕਿ ਰਵਨੀਤ ਬਿੱਟੂ 10 ਸਾਲ ਦੇ ਵਿੱਚ ਨਹੀਂ ਕਰ ਪਾਏ ਉਹਨਾਂ ਕਿਹਾ ਕਿ ਰਵਨੀਤ ਬਿੱਟੂ ਨੇ ਤਾਂ ਫੋਨ ਹੀ ਨਹੀਂ ਚੁੱਕਿਆ। ਜੇਕਰ ਦੇਸ਼ ਦੇ ਵਿੱਚ ਗੱਦਾਰ ਲੋਕ ਨਾ ਹੁੰਦੇ ਤਾਂ ਅਜ਼ਾਦੀ 1947 ਤੋਂ ਪਹਿਲਾਂ ਹੀ ਮਿਲ ਜਾਣੀ ਸੀ। ਉਹਨਾਂ ਕਿਹਾ ਕਿ ਜੇਕਰ ਗੱਦਾਰ ਨਾ ਹੁੰਦੇ ਤਾਂ ਸਰਦਾਰ ਭਗਤ ਸਿੰਘ ਨੂੰ ਆਪਣੀ ਸ਼ਹਾਦਤ ਨਹੀਂ ਦੇਣੀ ਪੈਣੀ ਸੀ। ਵੜਿੰਗ ਨੇ ਕਿਹਾ ਕਿ ਉਹ ਲੁਧਿਆਣੇ ਦੀ ਇੰਡਸਟਰੀ ਦੀ ਗੱਲ ਕਰਨ ਲਈ ਆਏ ਹਨ, ਲੁਧਿਆਣਾ ਦੇ ਇੰਫਰਾਸਟਰਕਚਰ ਦੀ ਗੱਲ ਕਰਨ ਆਏ ਹਨ। ਲੁਧਿਆਣਾ ਦੇ ਬੁੱਢੇ ਨਾਲੇ ਦੀ ਗੱਲ ਕਰਨ ਆਏ ਹਨ।
ਰਾਜਾ ਵੜਿੰਗ ਦਾ ਸਵਾਗਤ: ਕਾਂਗਰਸ ਪਾਰਟੀ ਆਪਣਾ ਸ਼ਕਤੀ ਪ੍ਰਦਰਸ਼ਨ ਕਰ ਰਹੀ ਹੈ। ਪਾਰਟੀ ਵੱਲੋਂ ਸਮਰਾਲਾ ਤੋਂ ਜਗਰਾਓਂ ਤੱਕ ਆਪਣੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਹੱਕ ਵਿੱਚ ਰੋਡ ਸ਼ੋਅ ਕੀਤਾ ਜਾ ਰਿਹਾ ਹੈ। ਲੁਧਿਆਣਾ ਤੋਂ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਟਿਕਟ ਤੋਂ ਚਾਹਵਾਨ ਸੰਜੇ ਤਲਵਾਰ ਨੇ ਕਿਹਾ ਅੱਜ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਰੋਡ ਸ਼ੋਅ ਸਾਰੀਆਂ ਗਲਤ ਫਹਿਮੀਆਂ ਦੂਰ ਕਰ ਦੇਵੇਗਾ। ਸਾਰੇ ਕਾਂਗਰਸੀ ਵਰਕਰ ਇੱਕਜੁੱਟ ਹੋਕੇ ਵੱਖ-ਵੱਖ ਚੌਂਕਾਂ ਉੱਤੇ ਕਾਂਗਰਸ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਸਵਾਗਤ ਕਰ ਰਹੇ ਹਨ।
ਕਬਾੜ ਦੀ ਦੁਕਾਨ ਨੂੰ ਲੱਗੀ ਭਿਆਨਕ ਅੱਗ, ਲੱਖਾਂ ਦਾ ਸਮਾਨ ਹੋਇਆ ਸੜ ਕੇ ਸੁਆਹ - fire at the scrap shop in Barnala
ਵੱਖ-ਵੱਖ ਚੌਂਕਾਂ ਉੱਤੇ ਮੌਜੂਦ ਹਨ ਸਾਰੇ ਆਗੂ: ਸੰਜੇ ਤਲਵਾਰ ਨੇ ਕਿਹਾ ਕਿ ਅੱਜ ਦਾ ਰੋਡ ਸ਼ੋਅ ਜਿੱਥੇ ਕਾਂਗਰਸ ਦੀ ਏਕਤਾ ਦਾ ਸਬੂਤ ਦੇਵਾਗਾ ਉੱਥੇ ਹੀ ਵਿਰੋਧੀਆਂ ਦੇ ਸਾਰੇ ਵਹਿਮ-ਭਰਮ ਵੀ ਦੂਰ ਕਰ ਦੇਵੇਗਾ। ਤਲਵਾਰ ਨੇ ਕਿਹਾ ਮੈਂ ਸਮਰਾਲਾ ਚੌਂਕ ਦੇ ਵਿੱਚ ਸਵਾਗਤ ਕਰ ਰਿਹਾ ਹਾਂ ਅਤੇ ਭਾਰਤ ਭੂਸ਼ਣ ਆਸ਼ੂ ਆਪਣੇ ਇਲਾਕੇ ਵਿੱਚ ਸਮਰਥਕਾਂ ਦੇ ਨਾਲ ਸਵਾਗਤ ਕਰਨ ਲਈ ਬੇਤਾਬ ਹਨ। ਇਸ ਤੋਂ ਇਲਾਵਾ ਕਾਂਗਰਸ ਦਾ ਕੋਈ ਵੀ ਮੈਂਬਰ ਅੱਜ ਘਰ ਵਿੱਚ ਨਾ ਹੋਕੇ ਸੜਕਾਂ ਉੱਤੇ ਹੈ।