ਅੰਮ੍ਰਿਤਸਰ: ਅੱਜ ਵਾਲਮੀਕੀ ਸਮਾਜ ਤੇ ਸਫਾਈ ਮਜ਼ਦੂਰ ਸੇਵਕ ਤੇ ਹੋਰ ਜਥਬੰਦੀਆਂ ਵਲੋਂ ਮਿਲ ਕੇ ਭਲਕੇ ਅੰਮ੍ਰਿਤਸਰ ਬੰਦ ਕਰਨ ਨੂੰ ਲੈਕੇ ਇੱਕ ਅਹਿਮ ਮੀਟਿੰਗ ਕੀਤੀ ਗਈ। ਜਿਸ ਵਿੱਚ ਵਾਲਮੀਕੀ ਸਮਾਜ ਦੇ ਨਾਲ ਹੋਰ ਵੀ ਸ਼ਹਿਰ ਦੀਆਂ ਜਥੇਬੰਦੀਆਂ ਵਲੋ ਸਮਰਥਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸ ਨਿਕੰਮੀ ਪੰਜਾਬ ਸਰਕਾਰ ਤੇ ਇਸ ਨਿਕੰਮੇ ਪ੍ਰਸ਼ਾਸ਼ਨ ਦੇ ਖਿਲਾਫ਼ ਅਸੀਂ ਅੰਮ੍ਰਿਤਸਰ ਸ਼ਹਿਰ ਨੂੰ ਬੰਦ ਕਰਨ ਜਾ ਰਹੇ ਹਾਂ।
ਭਲਕੇ ਅੰਮ੍ਰਿਤਸਰ ਕੀਤਾ ਜਾਵੇਗਾ ਬੰਦ: ਇਸ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਭੰਡਾਰੀ ਪੁੱਲ ਜਾਮ ਕਰਕੇ ਸ਼ਹਿਰ ਦੇ ਸਾਰੇ ਰਸਤੇ ਬੰਦ ਕੀਤੇ ਜਾਣਗੇ। ਆਵਾਜਾਹੀ ਪੂਰੀ ਤਰ੍ਹਾਂ ਠੱਪ ਕੀਤੀ ਜਾਵੇਗੀ ਅਤੇ ਇਸ ਸੁੱਤੀ ਹੋਈ ਸਰਕਾਰ ਨੂੰ ਜਗਾਉਣ ਦੇ ਲਈ ਤੇ ਕੀਤੇ ਹੋਏ ਵਾਅਦੇ ਚੇਤੇ ਕਰਵਾਉਣ ਨੂੰ ਲੈਕੇ ਅਸੀ ਬੰਦ ਕਰਨ ਜਾ ਰਹੇ ਹਾਂ। ਉਨ੍ਹਾਂ ਕਿਹਾ ਕਿ ਇਸ ਸਰਕਾਰ ਨੂੰ ਅਸੀ ਸੱਤਾ ਵਿੱਚ ਲੈਕੇ ਆਏ ਸੀ ਤੇ ਸਰਕਾਰ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਵਾਲਮੀਕੀ ਤੀਰਥ ਅਸਥਾਨ ਦਾ ਬੋਰਡ ਭੰਗ ਕਰਕੇ ਨਵੀਂ ਕਮੇਟੀ ਬਣਾਈ ਜਾਵੇਗੀ।
ਵਾਲਮੀਕੀ ਤੀਰਥ 'ਚ ਸਫ਼ਾਈ ਦਾ ਮਾੜਾ ਹਾਲ: ਵਾਲਮੀਕੀ ਆਗੂਆਂ ਨੇ ਇਲਜ਼ਾਮ ਲਾਏ ਕਿ ਸਰਕਾਰ ਨੇ ਨਵੀਂ ਕਮੇਟੀ ਤਾਂ ਬਣਾਈ ਨਹੀਂ ਬਲਕਿ ਤੀਰਥ ਵਿੱਚ ਦੁਕਾਨਾਂ ਖੋਲ੍ਹ ਦਿੱਤੀਆਂ। ਜਿਹੜੀਆਂ ਤੀਰਥ ਦੀ ਪਵਿੱਤਰਤਾ ਨੂੰ ਖਰਾਬ ਕਰ ਰਹੀਆ ਹਨ। ਉਨ੍ਹਾਂ ਕਿਹਾ ਕਿ ਬਾਹਰੋਂ ਆਉਣ ਵਾਲੀਆਂ ਸ਼ਰਧਾਲੂ ਔਰਤਾਂ ਦੇ ਬਾਥਰੂਮ ਗੰਦਗੀ ਨਾਲ ਭਰੇ ਪਏ ਹਨ। ਸਫ਼ਾਈ ਵਿਵਸਥਾ ਦਾ ਬੁਰਾ ਹਾਲ ਹੋਇਆ ਪਿਆ ਹੈ ਤੇ ਜਗ੍ਹਾ-ਜਗ੍ਹਾ ਗੰਦਗੀ ਦੇ ਢੇਰ ਲੱਗੇ ਪਏ ਹਨ।
ਸਰਕਾਰ ਖਿਲਾਫ਼ ਖੋਲ੍ਹਣ ਜਾ ਰਹੇ ਮੋਰਚਾ: ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਦਾ ਨਿਕੰਮਾ ਪ੍ਰਸ਼ਾਸਨ ਜਿਸ ਨੂੰ ਕਈ ਵਾਰ ਇਸ ਬਾਰੇ ਮੰਗ ਪੱਤਰ ਸੌਂਪਿਆ ਗਿਆ ਹੈ ਪਰ ਕੋਈ ਸੁਣਵਾਈ ਨਹੀਂ ਹੋਈ ਹੈ, ਜਿਸ ਦੇ ਚੱਲਦੇ ਅਸੀਂ ਭਲਕੇ ਅੰਮ੍ਰਿਤਸਰ ਸ਼ਹਿਰ ਨੂੰ ਸੰਪੂਰਨ ਤੌਰ 'ਤੇ ਬੰਦ ਕਰਨ ਜਾ ਰਹੇ ਹਾਂ ਤੇ ਕੱਲ੍ਹ ਅਸੀਂ ਭੰਡਾਰੀ ਪੁੱਲ ਜਾਮ ਕਰਕੇ ਮਰਨ ਵਰਤ 'ਤੇ ਵੀ ਬੈਠਾਂਗੇ, ਜਦੋਂ ਤਕ ਸਰਕਾਰ ਸਾਡੀਆਂ ਮੰਗਾਂ ਪੂਰੀਆਂ ਨਹੀਂ ਕਰਦੀ।
- ਖੰਨਾ ਦੇ ਰਿਹਾਇਸ਼ੀ ਇਲਾਕੇ 'ਚ ਤਿੰਨ ਦੁਕਾਨਾਂ ਨੂੰ ਲੱਗੀ ਭਿਆਨਕ ਅੱਗ, ਪੰਜ ਸਟੇਸ਼ਨਾਂ ਤੋਂ ਮੰਗਵਾਈਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ - Fire Incident in Khanna
- ਡਿਪਟੀ ਕਮਿਸ਼ਨਰ ਵੱਲੋਂ ਸਮੂਹ ਅਧਿਕਾਰੀਆਂ ਅਤੇ ਮੁਲਾਜ਼ਮਾਂ ਨਾਲ ਮੀਟਿੰਗ, ਭ੍ਰਿਸ਼ਟਾਚਾਰ ਖਿਲਾਫ ਦਿੱਤੇ ਸਖ਼ਤ ਨਿਰਦੇਸ਼ - Corruption Zero Tolerance Policy
- ਬਿਜਲੀ ਦੇ ਵੱਡੇ ਕੱਟਾਂ ਤੋਂ ਪਰੇਸ਼ਾਨ ਬਠਿੰਡਾ ਵਾਸੀ, ਸਰਕਾਰ ਖ਼ਿਲਾਫ਼ ਕੱਢੀ ਭੜਾਸ - large power cuts in Bathinda