ਖੰਨਾ/ਲੁਧਿਆਣਾ: ਖੰਨਾ 'ਚ ਨੈਸ਼ਨਲ ਹਾਈਵੇਅ 'ਤੇ ਅੱਧੀ ਰਾਤ ਨੂੰ ਵੱਡਾ ਹਾਦਸਾ ਵਾਪਰ ਗਿਆ। ਇੱਥੇ ਬਿਹਾਰ ਅਤੇ ਯੂਪੀ ਤੋਂ ਮਜ਼ਦੂਰਾਂ ਨੂੰ ਲੈ ਕੇ ਜਾ ਰਹੀ ਬੱਸ ਨੂੰ ਇੱਕ ਤੇਜ਼ ਰਫ਼ਤਾਰ ਟਰੱਕ ਨੇ ਪਿੱਛੇ ਤੋਂ ਟੱਕਰ ਮਾਰ ਦਿੱਤੀ। ਜਿਸ ਕਾਰਨ ਬੱਸ ਕਰੀਬ 150 ਮੀਟਰ ਦੂਰ ਜਾ ਕੇ ਬਿਜਲੀ ਦੇ ਟਰਾਂਸਫਾਰਮਰ ਨਾਲ ਟਕਰਾ ਗਈ। ਹਾਦਸੇ ਵਿੱਚ 25 ਤੋਂ 30 ਮਜ਼ਦੂਰ ਜ਼ਖ਼ਮੀ ਹੋ ਗਏ। ਜ਼ਖਮੀਆਂ ਵਿਚ ਕੁਝ ਔਰਤਾਂ ਅਤੇ ਬੱਚੇ ਵੀ ਸ਼ਾਮਲ ਹਨ। ਉਹਨਾਂ ਨੂੰ ਸਿਵਲ ਹਸਪਤਾਲ ਖੰਨਾ ਵਿਖੇ ਦਾਖਲ ਕਰਵਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਟਰੱਕ ਦਾ ਟਾਇਰ ਫਟ ਗਿਆ ਸੀ ਜਿਸ ਕਰਕੇ ਡਰਾਈਵਰ ਦਾ ਕੰਟਰੋਲ ਨਹੀਂ ਰਿਹਾ ਅਤੇ ਟਰੱਕ ਦੀ ਟੱਕਰ ਬੱਸ ਨਾਲ ਹੋ ਗਈ।
ਬੱਸ ਮਜ਼ਦੂਰ ਉਤਾਰਨ ਲਈ ਰੁਕੀ: ਇਸ ਸਬੰਧੀ ਜਾਣਕਾਰੀ ਅਨੁਸਾਰ ਬਿਹਾਰ ਅਤੇ ਯੂਪੀ ਤੋਂ ਕਰੀਬ 65 ਮਜ਼ਦੂਰ ਬੱਸ ਵਿੱਚ ਪੰਜਾਬ ਅੰਦਰ ਝੋਨਾ ਲਾਉਣ ਲਈ ਆ ਰਹੇ ਸਨ। ਅੱਧੀ ਲੇਬਰ ਨੇ ਖੰਨਾ 'ਚ ਉਤਰਨਾ ਸੀ। ਕਰੀਬ 12.30 ਵਜੇ ਬੱਸ ਨੈਸ਼ਨਲ ਹਾਈਵੇ 'ਤੇ ਗੁਰੂ ਅਮਰਦਾਸ ਮਾਰਕੀਟ ਦੇ ਸਾਹਮਣੇ ਕੱਟ 'ਤੇ ਰੁਕੀ। ਕੁਝ ਮਜ਼ਦੂਰ ਹੇਠਾਂ ਉਤਰੇ ਹੀ ਸਨ ਕਿ ਇੱਕ ਤੇਜ਼ ਰਫ਼ਤਾਰ ਟਰੱਕ ਨੇ ਬੱਸ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਇਸ ਦੀ ਆਵਾਜ਼ ਦੂਰ ਤੱਕ ਸੁਣਾਈ ਦਿੱਤੀ। ਮਜ਼ਦੂਰਾਂ ਨੇ ਚੀਕ ਚਿਹਾੜਾ ਮਚਾ ਦਿੱਤਾ। ਜਦੋਂ ਬੱਸ ਕਰੀਬ 150 ਮੀਟਰ ਦੂਰ ਇਕ ਟਰਾਂਸਫਾਰਮਰ ਨਾਲ ਟਕਰਾ ਗਈ ਤਾਂ ਜ਼ਬਰਦਸਤ ਧਮਾਕਾ ਹੋਇਆ।
ਪਾਰਕਿੰਗ ਠੇਕੇਦਾਰ ਪ੍ਰਾਈਵੇਟ ਐਂਬੂਲੈਂਸ ਲੈ ਕੇ ਪਹੁੰਚੇ: ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣ ਕੇ ਨਜ਼ਦੀਕ ਹੀ ਸਿਵਲ ਹਸਪਤਾਲ 'ਚ ਮੌਜੂਦ ਪਾਰਕਿੰਗ ਠੇਕੇਦਾਰ ਬਲਜਿੰਦਰ ਸਿੰਘ ਟੀਟੂ ਆਪਣੇ ਸਾਥੀਆਂ ਸਮੇਤ ਮੌਕੇ 'ਤੇ ਪਹੁੰਚ ਗਏ। ਉਥੇ ਸਥਿਤੀ ਨੂੰ ਦੇਖਦੇ ਹੋਏ ਟੀਟੂ ਨੇ ਆਪਣੀ ਐਂਬੂਲੈਂਸ ਬੁਲਾਈ ਅਤੇ ਜ਼ਖਮੀਆਂ ਨੂੰ ਹਸਪਤਾਲ ਲਿਜਾਣਾ ਸ਼ੁਰੂ ਕਰ ਦਿੱਤਾ। 108 ਐਂਬੂਲੈਂਸ ਅਤੇ ਪੁਲਿਸ ਕੰਟਰੋਲ ਰੂਮ ਨੂੰ ਵੀ ਸੂਚਿਤ ਕੀਤਾ। ਜ਼ਖਮੀਆਂ ਦੀ ਮਦਦ ਲਈ ਰਾਹਗੀਰ ਵੀ ਰੁਕ ਗਏ। ਸੜਕ ਸੁਰੱਖਿਆ ਫੋਰਸ ਨੇ ਸਾਰਿਆਂ ਦੇ ਸਹਿਯੋਗ ਨਾਲ ਬਚਾਅ ਕਾਰਜ ਕੀਤੇ। ਥਾਣਾ ਸਿਟੀ 2 ਦੇ ਐਸ.ਐਚ.ਓ ਗੁਰਮੀਤ ਸਿੰਘ ਆਪਣੀ ਟੀਮ ਸਮੇਤ ਮੌਕੇ 'ਤੇ ਪਹੁੰਚੇ ਅਤੇ ਸੜਕ ਨੂੰ ਕਲੀਅਰ ਕਰਵਾਇਆ ਅਤੇ ਜ਼ਖਮੀਆਂ ਦੀ ਹਰ ਸੰਭਵ ਮਦਦ ਕੀਤੀ।
ਬੱਸ ਨੂੰ ਅੱਗ ਲੱਗਣ ਤੋਂ ਬਚਾਅ: ਹਾਦਸੇ 'ਚ ਬੱਸ ਨੂੰ ਅੱਗ ਲੱਗਣ ਤੋਂ ਬਚਾਅ ਰਿਹਾ, ਨਹੀਂ ਤਾਂ ਕਈ ਮਜ਼ਦੂਰ ਜ਼ਿੰਦਾ ਸੜ ਸਕਦੇ ਸਨ। ਟਰੱਕ ਦੀ ਟੱਕਰ ਮਗਰੋਂ ਜਦੋਂ ਬੱਸ ਟਰਾਂਸਫਾਰਮਰ ਨਾਲ ਟਕਰਾ ਗਈ ਤਾਂ ਧਮਾਕਾ ਹੋ ਗਿਆ ਅਤੇ ਅੱਗ ਦੇ ਭਾਂਬੜ ਵੀ ਨਿਕਲੇ। ਇਹ ਵੀ ਬਚਾਅ ਰਿਹਾ ਕਿ ਬੱਸ ਅੰਦਰ ਕਰੰਟ ਨਹੀਂ ਆਇਆ। ਇਸ ਨਾਲ ਵੀ ਵੱਡਾ ਨੁਕਸਾਨ ਹੋ ਸਕਦਾ ਸੀ। ਕੁੱਲ ਮਿਲਾ ਕੇ ਇਸ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਥਾਣਾ ਸਿਟੀ 2 ਦੇ ਮੁਖੀ ਗੁਰਮੀਤ ਸਿੰਘ ਅਨੁਸਾਰ ਟਰੱਕ ਦਾ ਟਾਇਰ ਫਟਣ ਕਰਕੇ ਇਹ ਹਾਦਸਾ ਹੋਇਆ।
- ਪੰਜਾਬ ਪੁਲਿਸ ਦੀ AGTF ਵੱਲੋਂ ਜੇਲ੍ਹ ਵਿੱਚ ਬੰਦ ਗੈਂਗਸਟਰ ਦੀਪਕ ਟੀਨੂੰ ਦਾ ਸਾਥੀ ਗ੍ਰਿਫਤਾਰ, ਪਿਸਤੌਲ ਬਰਾਮਦ - Deepak Tinu accomplice arrested
- ਲੋਕਾਂ ਦੀ ਜੇਬ੍ਹ 'ਤੇ ਪੈ ਰਿਹਾ ਗਰਮੀ ਦਾ ਅਸਰ, ਵੱਧਦੇ ਤਾਪਮਾਨ ਕਾਰਨ ਸਬਜ਼ੀਆਂ ਦੇ ਭਾਅ ਹੋਏ ਦੁੱਗਣੇ - prices of vegetables
- ਗੰਨੇ ਦਾ ਜੂਸ ਵੇਚ ਆਪਣੀ ਮਾਂ ਦਾ ਪੇਟ ਪਾਲ਼ ਰਹੀ ਹੈ ਇਹ ਦਲੇਰ ਕੁੜੀ, ਸੀਐੱਮ ਮਾਨ ਨਾਲ ਗੂੜ੍ਹੀ ਦੋਸਤੀ ਹੋਣ ਦਾ ਕਰ ਰਹੀ ਹੈ ਦਾਅਵਾ... - Latest news of Mansa