ਫਿਰੋਜ਼ਪੁਰ: ਲੋਕਾਂ ਦੇ ਮਨਾਂ ਚੋਂ ਕਨੂੰਨ ਦਾ ਖੌਫ ਇਸ ਕਦਰ ਖਤਮ ਹੋ ਚੁੱਕਿਆ ਹੈ ਕਿ ਮਾਮੂਲੀ ਵਿਵਾਦ ਨੂੰ ਲੈ ਕੇ ਵੀ ਲੋਕ ਇੱਕ ਦੂਸਰੇ ਉੱਤੇ ਗੋਲੀਆਂ ਚਲਾ ਰਹੇ ਹਨ। ਮਾਮਲਾ ਸਾਹਮਣੇ ਆਇਆ ਫਿਰੋਜ਼ਪੁਰ ਦੇ ਹਲਕਾ ਜੀਰਾ ਤੋਂ ਜਿਥੇ ਹਾਲੇ ਚੋਣ ਜਾਬਤਾ ਖਤਮ ਹੁੰਦੇ ਹੀ ਇੱਕ ਨੌਜਵਾਨ ਉੱਤੇ ਅੰਨੇਵਾਹ ਗੋਲੀਆਂ ਚਲਾ ਦਿੱਤੀਆਂ ਗਈਆਂ। ਜਿਸ ਦੌਰਾਨ ਇੱਕ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ। ਘਟਨਾ ਤੋਂ ਬਾਅਦ
ਫਿਰੋਜ਼ਪੁਰ ਅੰਦਰ ਲੋਕਾਂ ਦੇ ਮਨਾਂ 'ਚ ਦਹਿਸ਼ਤ ਦਾ ਮਾਹੌਲ ਹੈ। ਫਿਲਹਾਲ ਜ਼ਖਮੀ ਨੂੰ ਇਲਾਜ ਲਈ ਸਿਵਲ ਹਸਪਤਾਲ ਵਿੱਚ ਲਿਜਾਇਆ ਗਿਆ ਜਿੱਥੇ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ।
ਵਿਧਾਇਕ ਦਾ ਰਿਸ਼ਤੇਦਾਰ ਹੈ ਗੋਲੀ ਚਲਾਉਣ ਵਾਲਾ: ਫਿਰੋਜ਼ਪੁਰ ਦੇ ਹਲਕਾ ਜ਼ੀਰਾ ਵਿੱਚ ਇੱਕ ਵਾਰ ਫਿਰ ਹੋਈ ਗੋਲੀਆਂ ਚਲਾਉਣ ਸਬੰਧੀ ਜਾਣਕਾਰੀ ਦਿੰਦਿਆਂ ਗੁਰਮੀਤ ਸਿੰਘ ਨੇ ਦੱਸਿਆ ਕਿ ਮਹਿੰਦਰਜੀਤ ਸਿੰਘ ਨਾਲ ਉਨ੍ਹਾਂ ਦਾ ਜਮੀਨੀ ਵਿਵਾਦ ਚੱਲ ਰਿਹਾ ਹੈ। ਜੋ ਕਾਂਗਰਸੀ ਵਿਧਾਇਕ ਕੁਲਬੀਰ ਜੀਰਾ ਦਾ ਨਜਦੀਕੀ ਰਿਸ਼ਤੇਦਾਰ ਹੈ ਅਤੇ ਇਹ ਘਟਨਾ ਜੀਰਾ ਦੇ ਪਿੰਡ ਬੱਗੀ ਪਤਨੀ ਵਿੱਚ ਵਾਪਰੀ ਹੈ। ਜਿੱਥੇ ਉਨ੍ਹਾਂ ਜਮੀਨੀ ਵਿਵਾਦ ਦੇ ਚੱਲਦਿਆਂ ਗੋਲੀ ਚੱਲਾ ਦਿੱਤੀ ਹੈ ਅਤੇ ਇਸ ਦੌਰਾਨ ਗੁਰਲਾਲ ਸਿੰਘ ਗੰਭੀਰ ਜ਼ਖਮੀ ਹੋ ਗਿਆ। ਜਿਸ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ ਹੈ। ਉਥੇ ਹੀ ਦੂਸਰੇ ਪਾਸੇ ਡਾਕਟਰ ਸੋਰੇਬ ਜੈਨ ਨੇ ਦੱਸਿਆ ਕਿ ਉਨ੍ਹਾਂ ਕੋਲ ਇੱਕ ਵਿਅਕਤੀ ਲਿਆਂਦਾ ਗਿਆ, ਜਿਸ ਦੇ ਗੋਲੀ ਲੱਗੀ ਅਤੇ ਉਸਦਾ ਟਰੀਟਮੈਂਟ ਕਰਕੇ ਉਸਨੂੰ ਫਰੀਦਕੋਟ ਵਿਖੇ ਰੈਫਰ ਕੀਤਾ ਜਾ ਰਿਹਾ ਹੈ।
- ਸਾਈਬਰ ਠੱਗਾਂ ਨੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਨੂੰ ਲਾਇਆ ਚੂਨਾ, ਮੈਨੇਜਰ ਨੇ ਦਿੱਤੀ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ - Cyber thugs in amritsar
- ਪੰਜਾਬੀਆਂ ਨੇ ਨਕਾਰੇ ਆਪ ਦੇ 5 ਚੋਂ 4 ਉਮੀਦਵਾਰ ਮੰਤਰੀ, ਨਹੀਂ ਬਚਾ ਸਕੇ ਪਾਰਟੀ ਦਾ ਸਾਖ਼ - ਵਿਸ਼ੇਸ਼ ਰਿਪੋਰਟ - AAP In Lok Sabha Elections
- 'ਆਪ' ਦਾ ਪੰਜਾਬ 'ਚ ਲੋਕ ਸਭਾ ਚੋਣਾਂ ਦੌਰਾਨ ਘਟਿਆ ਵੋਟ ਪ੍ਰਤੀਸ਼ਤ, ਸੀਐੱਮ ਮਾਨ ਲੱਭਣਗੇ ਵਜ੍ਹਾਂ ... ! - AAP vote percentage decreased
ਹੁਣ ਸੋਸ਼ਲ ਮੀਡੀਆ ਉੱਤੇ ਇਸ ਘਟਨਾ ਦੀ ਵੀਡਿਉ ਵਾਇਰਲ ਹੋ ਰਹੀ ਹੈ, ਜਿਸ ਵਿਚ ਵੀਡੀਓ ਬਣਾਉਣ ਵਾਲਾ ਕਾਂਗਰਸੀ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦੇ ਸਮਰਥਕਾਂ ਉੱਤੇ ਗੋਲੀਆ ਚਲਾਉਣ ਦਾ ਆਰੋਪ ਲਾ ਰਿਹਾ ਹੈ। ਜ਼ਖਮੀ ਦੇ ਇਲਾਜ ਲਈ ਸਿਵਲ ਹਸਪਤਾਲ ਵਿੱਚ ਲਿਜਾਇਆ ਗਿਆ, ਜਿਥੇ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ ਅਤੇ ਪੁਲਿਸ ਵੱਲੋ ਇਸ ਮਾਮਲੇ ਨੂੰ ਲੈਕੇ ਜਾਂਚ ਕੀਤੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾਕਟਰ ਸਾਰੁਗ ਜੈਨ ਨੇ ਦੱਸਿਆ ਕਿ ਉਨ੍ਹਾਂ ਕੋਲ ਇੱਕ ਵਿਅਕਤੀ ਲਿਆਂਦਾ ਗਿਆ ਜਿਸ ਦੇ ਗੋਲੀ ਲੱਗੀ ਅਤੇ ਉਸ ਦਾ ਟਰੀਟਮੈਂਟ ਕਰਕੇ ਉਸ ਨੂੰ ਫਰੀਦਕੋਟ ਵਿਖੇ ਰੈਫਰ ਕੀਤਾ ਜਾ ਰਿਹਾ ਹੈ।