ETV Bharat / state

ਲੁਧਿਆਣਾ ਦੇ ਐਲੇ ਗ੍ਰੀਨ ਰੀਜ਼ੋਰਟ 'ਚ ਵਿਆਹ ਸਮਾਗਮ ਦੌਰਾਨ ਚੱਲੀ ਗੋਲੀ, ਇੱਕ ਜਖਮੀ - wedding ceremony Bullet fired

Ludhiana Alley Green Resort: ਐਲੇ ਗ੍ਰੀਨ ਰੀਜ਼ੋਰਟ 'ਚ ਇੱਕ ਵਿਆਹ ਸਮਾਗਮ ਦੌਰਾਨ ਰੰਗ 'ਚ ਭੰਗ ਪੈ ਗਿਆ ਜਦੋਂ ਗੋਲੀ ਚੱਲਣ ਨਾਲ ਇੱਕ ਨੌਜਵਾਨ ਜ਼ਖਮੀ ਹੋ ਗਿਆ। ਕੀ ਹੈ ਪੂਰਾ ਮਾਮਲਾ ਪੜ੍ਹੋ ਪੂਰੀ ਖ਼ਬਰ...

Bullet fired during wedding ceremony at Alley Green Resort, Ludhiana
ਲੁਧਿਆਣਾ ਦੇ ਐਲੇ ਗ੍ਰੀਨ ਰੀਜ਼ੋਰਟ 'ਚ ਵਿਆਹ ਸਮਾਗਮ ਦੌਰਾਨ ਚੱਲੀ ਗੋਲੀ
author img

By ETV Bharat Punjabi Team

Published : Feb 4, 2024, 10:52 PM IST

ਲੁਧਿਆਣਾ ਦੇ ਐਲੇ ਗ੍ਰੀਨ ਰੀਜ਼ੋਰਟ 'ਚ ਵਿਆਹ ਸਮਾਗਮ ਦੌਰਾਨ ਚੱਲੀ ਗੋਲੀ

ਲੁਧਿਆਣਾ: ਵਿਆਹਾਂ 'ਚ ਅਕਸਰ ਲੜਾਈ ਝਗੜੇ ਹੁੰਦੇ ਵੇਖੇ ਜਾਂਦੇ ਹਨ। ਅਜਿਹਾ ਹੀ ਮਾਹੌਲ ਪੱਖੋਵਾਲ ਰੋਡ 'ਤੇ ਸਥਿਤ ਐਲੇ ਗ੍ਰੀਨ ਰੀਜ਼ੋਰਟ 'ਚ ਵਿਆਹ ਸਮਾਗਮ 'ਚ ਵੇਖਣ ਨੂੰ ਮਿਿਲਆ ਜਦੋਂ ਅਚਾਨਕ ਗੋਲੀ ਚੱਲਣ ਦੀ ਆਵਾਜ਼ ਸੁਣਾਈ ਦਿੱਤੀ। ਇਸ ਗੋਲੀ ਚੱਲਣ ਨਾਲ ਇੱਕ ਨੌਜਵਾਨ ਵੀ ਜ਼ਖਮੀ ਹੋ ਗਿਆ।

ਕਿਉਂ ਚੱਲੀ ਗੋਲੀ: ਮੌਕੇ 'ਤੇ ਮੌਜੂਦ ਨੌਜਵਾਨ ਨੇ ਦੱਸਿਆ ਕਿ ਗਾਣਾ ਲਾਉਣ ਨੂੰ ਲੈਕੇ ਇਹ ਝਗੜਾ ਹੋਇਆ ਸੀ, ਜਿਸ ਤੋਂ ਬਾਅਦ ਬਰਾਤ 'ਚ ਹੀ ਸ਼ਾਮਿਲ ਇੱਕ ਸ਼ਖਸ਼ ਨੇ 3 ਫਾਇਰ ਕੀਤੇ ਜਿੰਨ੍ਹਾਂ 'ਚ ਇੱਕ ਗੋਲੀ ਨੌਜਵਾਨ ਨੂੰ ਲੱਗ ਗਈ। ਗੋਲੀ ਲੱਗਣ ਨਾਲ ਨੌਜਵਾਨ ਜ਼ਖਮੀ ਹੋ ਗਿਆ। ਜਿਸ ਨੂੰ ਲੁਧਿਆਣਾ ਦੇ ਸਿਿਵਲ ਹਸਪਤਾਲ 'ਚ ਦਾਖਿਲ ਕਰਵਾਇਆ ਗਿਆ ਹੈ।

ਪੁਲਿਸ ਅਧਿਕਾਰੀ ਦਾ ਬਿਆਨ: ਇਸ ਘਟਨਾ ਤੋਂ ਬਆਦ ਪੁਲਿਸ ਨੇ ਕਿਹਾ ਕਿ ਜਿਸ ਨੂੰ ਗੋਲੀ ਲੱਗੀ ਹੈ। ਉਸ ਨੌਜਵਾਨ ਦਾ ਨਾਂਅ ਗੁਰਸੇਵਕ ਸਿੰਘ ਹੈ ਅਤੇ ਇਹ ਲੁਧਿਆਣਾ ਦੇ ਹੀ ਛਪਾਰ ਦਾ ਰਹਿਣ ਵਾਲਾ ਹੈ । ਜਿਸ ਦੀ ਹਾਲਤ ਹੁਣ ਫਿਲਹਾਲ ਖਤਰੇ ਤੋਂ ਬਾਹਰ ਹੈ। ਏ ਸੀ ਪੀ ਨੇ ਕਿਹਾ ਕਿ ਮੁੱਢਲੀ ਜਾਣਕਾਰੀ 'ਚ ਗਾਣਾ ਲਗਾਉਣ ਨੂੰ ਲੈਕੇ ਲੜਾਈ ਨੂੰ ਹੀ ਕਾਰਨ ਦੱਸਿਆ ਜਾ ਰਿਹਾ ਹੈ।

ਕਿੰਨੇ ਲੋਕਾਂ ਨੂੰ ਹਿਰਾਸਤ 'ਚ ਲਿਆ: ਪੁਲਿਸ ਨੇ ਕਿਹਾ ਕਿ ਅਸੀਂ 5 ਤੋਂ 6 ਵਿਅਕਤੀਆਂ ਨੂੰ ਹਿਰਾਸਤ 'ਚ ਲਿਆ ਹੈ। ਏ ਸੀ ਪੀ ਨੇ ਨਾਲ ਹੀ ਅਪੀਲ ਕੀਤੀ ਕੇ ਪੈਲੇਸਾਂ 'ਚ ਵਿਆਹ ਸ਼ਾਦੀ ਦੇ ਸਮਾਗਮ ਦਾ ਸੀਜ਼ਨ ਚੱਲ ਰਿਹਾ ਹੈ। ਇਸ ਕਰਕੇ ਪੈਲੇਸ ਮਾਲਿਕ ਇਸ ਗੱਲ ਦਾ ਧਿਆਨ ਰੱਖਣ ਕਿ ਕੋਈ ਵੀ ਪੈਲੇਸ ਅੰਦਰ ਅਸਲਾ ਨਾ ਲਿਜਾ ਸਕੇ। ਇਸ ਘਟਨਾ ਤੋਂ ਬਾਅਦ ਸਾਰੇ ਹੀ ਰਿਸ਼ਤੇਦਾਰ ਪੈਲੇਸ ਤੋਂ ਚਲੇ ਗਏ, ਪੈਲੇਸ ਵੱਲੋਂ ਪੱਤਰਕਾਰਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ ।

ETV Bharat Logo

Copyright © 2024 Ushodaya Enterprises Pvt. Ltd., All Rights Reserved.