ਚੰਡੀਗੜ੍ਹ: ਬੀਐਸਐਫ ਵਲੋਂ ਗੁਆਂਢੀ ਮੁਲਕ ਪਾਕਿਸਤਾਨ ਦੇ ਨਾਪਾਕਿ ਮਨਸੂਬਿਆਂ ਨੂੰ ਹਮੇਸ਼ਾ ਨਾਕਾਮਯਾਬ ਕੀਤਾ ਜਾਂਦਾ ਰਿਹਾ ਹੈ। ਜਿਸ ਦੇ ਚੱਲਦੇ ਉਨ੍ਹਾਂ ਵਲੋਂ ਸਰਹੱਦ ਪਾਰੋਂ ਆਉਂਦੇ ਨਸ਼ੇ ਅਤੇ ਡਰੋਨ ਗਤੀਵਿਧੀ ਨੂੰ ਅਸਫ਼ਲ ਕੀਤਾ ਜਾਂਦਾ ਰਿਹਾ ਹੈ। ਅਜਿਹੀ ਹੀ ਸਫ਼ਲਤਾ ਅੱਜ ਫਿਰੋਜ਼ਪੁਰ ਅਤੇ ਫਾਜ਼ਿਲਕਾ 'ਚ ਬੀਐਸਐਫ ਦੇ ਹੱਥ ਲੱਗੀ ਹੈ, ਜਿਥੇ ਫਿਰੋਜ਼ਪੁਰ ਸਰਹੱਦੀ ਖੇਤਰ ਦੇ ਢਾਣੀ ਬਿਸ਼ਨ ਸਿਘ ਇਲਾਕੇ ਦੇ ਖੇਤਾਂ 'ਚ ਡਰੋਨ ਅਤੇ ਉਸ ਨਾਲ ਬੰਨ੍ਹੇ ਹੈਰੋਇਨ ਦੇ ਤਿੰਨ ਪੈਕੇਟ ਬਰਾਮਦ ਹੋਏ ਹਨ। ਉਥੇ ਹੀ ਫਾਜ਼ਿਲਕਾ 'ਚ ਵੀ ਬੀਐਸਐਫ ਵਲੋਂ ਪਿੰਡ ਨੱਥੂ ਸਿੰਘ ਵਾਲਾ ਦੇ ਖੇਤਾਂ 'ਚ ਹੈਰੋਇਨ ਬਰਾਮਦ ਕੀਤੀ ਹੈ।
ਡਰੋਨ ਦੀ ਮੌਜੂਦਗੀ ਦੀ ਸੂਚਨਾ: ਕਾਬਿਲੇਗੌਰ ਹੈ ਕਿ ਅੱਜ ਬੀਐਸਐਫ ਇੰਟੈਲੀਜੈਂਸ ਵਿੰਗ ਨੂੰ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਸਰਹੱਦੀ ਖੇਤਰ ਵਿੱਚ ਇੱਕ ਖੇਪ ਸਮੇਤ ਡਰੋਨ ਦੀ ਮੌਜੂਦਗੀ ਦੀ ਸੂਚਨਾ ਮਿਲੀ ਸੀ। ਤੁਰੰਤ ਜਵਾਬੀ ਕਾਰਵਾਈ ਕਰਦੇ ਹੋਏ ਬੀਐਸਐਫ ਦੇ ਜਵਾਨਾਂ ਨੇ ਸ਼ੱਕੀ ਖੇਤਰ ਵਿੱਚ ਵੱਡੇ ਪੱਧਰ 'ਤੇ ਤਲਾਸ਼ੀ ਮੁਹਿੰਮ ਚਲਾਈ। ਜਿਥੇ ਸ਼ਾਮ 5 ਵਜੇ ਦੇ ਕਰੀਬ ਤਲਾਸ਼ੀ ਦੌਰਾਨ 03 ਪੈਕੇਟ ਸ਼ੱਕੀ ਹੈਰੋਇਨ (ਕੁੱਲ ਵਜ਼ਨ - 2.710 ਕਿਲੋਗ੍ਰਾਮ) ਦੇ ਨਾਲ ਇੱਕ ਡਰੋਨ ਨੂੰ ਸਫਲਤਾਪੂਰਵਕ ਬਰਾਮਦ ਕੀਤਾ ਗਿਆ।
ਡਰੋਨ ਨਾਲ ਹੈਰੋਇਨ ਬਰਾਮਦ: ਪੈਕੇਟ ਨੀਲੇ ਰੰਗ ਦੇ ਬੈਗ ਵਿੱਚ ਰੱਖੇ ਹੋਏ ਸਨ। ਡਰੋਨ ਨਾਲ ਜੁੜੀ ਇਕ ਛੋਟੀ ਟਾਰਚ ਅਤੇ ਇਕ ਛੋਟੀ ਚਮਕੀਲੀ ਹਰੇ ਗੇਂਦ ਵੀ ਪਾਈ ਗਈ। ਇਹ ਬਰਾਮਦਗੀ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਜੰਗੀਰ ਸਿੰਘ ਦੇ ਪਿੰਡ ਢਾਣੀ ਬਿਸ਼ਨ ਸਿੰਘ ਦੇ ਨਾਲ ਲੱਗਦੇ ਇੱਕ ਖੇਤ ਵਿੱਚ ਹੋਈ। ਬਰਾਮਦ ਕੀਤੇ ਗਏ ਡਰੋਨ ਦੀ ਪਛਾਣ ਚੀਨ ਦੇ ਬਣੇ ਡੀਜੇਆਈ ਮੈਟਰਿਕਸ 300 ਆਰਟੀਕੇ ਵਜੋਂ ਹੋਈ ਹੈ। ਬੀਐਸਐਫ ਦੇ ਜਵਾਨਾਂ ਦੀ ਭਰੋਸੇਯੋਗ ਜਾਣਕਾਰੀ ਅਤੇ ਤੁਰੰਤ ਕਾਰਵਾਈ ਨੇ ਸਰਹੱਦ ਪਾਰ ਤੋਂ ਡਰੋਨਾਂ ਰਾਹੀਂ ਨਸ਼ਿਆਂ ਦੀ ਤਸਕਰੀ ਦੀ ਇੱਕ ਹੋਰ ਨਾਪਾਕ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ।
ਫਾਜ਼ਿਲਕਾ 'ਚ ਵੀ ਹੈਰੋਇਨ ਬਰਾਮਦ: ਉਥੇ ਹੀ ਫਾਜ਼ਿਲਕਾ ਦੇ ਜਲਾਲਾਬਾਦ 'ਚ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ 'ਤੇ ਸਥਿਤ ਪਿੰਡ ਨੱਥੂ ਸਿੰਘ ਵਾਲਾ 'ਚ ਬੀ.ਐੱਸ.ਐੱਫ ਅਤੇ ਪੁਲਿਸ ਵੱਲੋਂ ਕੀਤੇ ਗਏ ਸਾਂਝੇ ਆਪ੍ਰੇਸ਼ਨ ਦੌਰਾਨ ਇਕ ਖੇਤ 'ਚੋਂ 2 ਕਿਲੋ 220 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਹੈਰੋਇਨ ਪਾਕਿਸਤਾਨ ਤੋਂ ਡਰੋਨ ਰਾਹੀਂ ਮੰਗਵਾਈ ਗਈ ਹੈ। ਪੁਲਿਸ ਵੱਲੋਂ ਹੈਰੋਇਨ ਨੂੰ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐਸ.ਪੀ ਸਬ ਡਵੀਜ਼ਨ ਜਲਾਲਾਬਾਦ ਏ.ਆਰ.ਸ਼ਰਮਾ ਨੇ ਦੱਸਿਆ ਕਿ ਬੀ.ਐਸ.ਐਫ ਅਤੇ ਪੰਜਾਬ ਪੁਲਿਸ ਵੱਲੋਂ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ 'ਤੇ ਪਿੰਡ ਨੱਥੂ ਸਿੰਘ ਵਾਲਾ ਦੇ ਇੱਕ ਖੇਤ ਵਿੱਚ ਚਲਾਈ ਗਈ ਸਾਂਝੀ ਤਲਾਸ਼ੀ ਮੁਹਿੰਮ ਦੌਰਾਨ ਤਿੰਨ ਪੈਕਟਾਂ ਵਿੱਚ 2 ਕਿਲੋ 220 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ।
- ਬਸਪਾ ਵਲੋਂ ਫਰੀਦਕੋਟ ਅਤੇ ਗੁਰਦਾਸਪੁਰ ਤੋਂ ਉਮੀਦਵਾਰਾਂ ਦਾ ਐਲਾਨ, ਇੰਨ੍ਹਾਂ ਚਿਹਰਿਆਂ ਨੂੰ ਮੈਦਾਨ 'ਚ ਉਤਾਰਿਆ - Lok Sabha Election 2024
- ਪਟਿਆਲਾ ਚ ਕਾਂਗਰਸ ਦੀ ਮੀਟਿੰਗ 'ਚ ਵੱਡਾ ਹੰਗਾਮਾ, ਰਾਜਾ ਵੜਿੰਗ ਅਤੇ ਡਾ. ਧਰਮਵੀਰ ਗਾਂਧੀ ਖਿਲਾਫ ਲੱਗੇ ਨਾਅਰੇ - Slogan against Raja Waring
- ਭਾਜਪਾ ਦੇ ਪ੍ਰਵਾਂਚਲ ਮੋਰਚਾ ਜ਼ਿਲਾ ਪ੍ਰਧਾਨ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ, ਕਿਰਾਏ ਤੇ ਸੱਦੇ ਸਨ ਗੁੰਡੇ, ਘਟਨਾ ਸੀਸੀਟੀਵੀ ਵਿੱਚ ਕੈਦ - District president of BJP arrested