ਅੰਮ੍ਰਿਤਸਰ: ਦੇਸ਼ ਦੇ 77 ਵੇ ਅਜਾਦੀ ਮਹੋਤਸ਼ਵ ਨੂੰ ਸਮਰਪਿਤ ਅੱਜ ਅੰਮ੍ਰਿਤਸਰ ਦੇ ਗੋਲਡਨ ਗੇਟ ਤੋਂ ਬੀ.ਐਸ.ਐਫ ਵੱਲੋਂ ਸੀਮਾ ਪਰੇਹਰੀ ਮੈਰਾਥਨ 2024 ਦਾ ਅਾਗਾਜ ਕੀਤਾ ਗਿਆ। ਜਿਸ ਵਿੱਚ ਤਿੰਨ ਪੜਾਅ ,42 ਕਿੱਲੋ ਮੀਟਰ 21 ਕਿਲੋ ਮੀਟਰ ਅਤੇ 10 ਕਿੱਲੋ ਮੀਟਰ ਦੀ ਮੈਰਾਥਨ ਦੌੜ ਵਿੱਚ ਹਿੱਸਾ ਲੈਣ ਲਈ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਨੌਜਵਾਨ ਪਹੁੰਚੇ। ਇਸ ਮੈਰਾਥਨ ਵਿੱਚ 42 ਕਿਲੋਮੀਟਰ ਦੀ ਦੌੜ 'ਚ ਪਿਹਲੇ ਸਥਾਨ 'ਤੇ ਆਉਣ ਵਾਲੇ ਨੂੰ ਇੱਕ ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ ਤੇ ਦੂਜੇ ਸਥਾਨ 'ਤੇ ਆਉਣ ਵਾਲੇ ਨੂੰ 50 ਹਜਾਰ ਰੁਪਏ ਦਾ ਇਨਾਮ ਅਤੇ ਤੀਜੇ ਸਥਾਨ 'ਤੇ ਆਉਣ ਵਾਲੇ ਨੂੰ 30 ਹਜਾਰ ਰੁਪਏ ਦਾ ਇਨਾਮ ਦਿਤਾ ਜਾਵੇਗਾ। ਨਾਲ ਹੀ ਚੌਥੇ ਸਥਾਨ 'ਤੇ ਆਉਣ ਵਾਲੇ ਨੂੰ 20 ਹਜਾਰ ਰੁਪਏ ਦੀ ਇਨਾਮ ਰਾਸ਼ੀ ਦਿੱਤੀ ਜਾਵੇਗੀ ।
ਹਰ ਵਰਗ ਦੇ ਲੋਕ ਸ਼ਾਮਿਲ: ਇਸ ਮੌਕੇ ਗੱਲਬਾਤ ਕਰਦਿਆਂ ਬੀਐਸਐਫ ਅਧਿਕਾਰੀ ਨੇ ਦੱਸਿਆ ਕਿ ਨੌਜਵਾਨਾਂ ਵਚਿ ਕਾਫੀ ਉਤਸ਼ਾਹ ਦੇਖਿਆ ਜਾ ਰਿਹਾ ਹੈ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਨੌਜਵਾਨ ਕਾਫੀ ਮਿਹਨਤ ਕਰਕੇ ਆਏ ਹਨ।ਉਨ੍ਹਾਂ ਕਿਹਾ ਕਿ ਇਸ ਮੈਰਾਥਨ ਵਿੱਚ ਔਰਤਾਂ ਅਤੇ ਬੱਚੇ ਬਜ਼ੁਰਗ ਸੱਭ ਵਰਗ ਦੇ ਲੋਕ ਸ਼ਾਮਿਲ ਹਨ। ਇਸ ਵਿੱਚ 18 ਸਾਲ ਤੋਂ ਲੈਕੇ ਬਜ਼ੁਰਗ ਤੱਕ ਇਸ ਮੈਰਾਥਨ ਦੌੜ ਵਿੱਚ ਹਿੱਸਾ ਲੈ ਰਹੇ ਹਨ। ਬੀਐਸਐਫ ਅਧਿਕਾਰੀ ਨਿਤਿਨ ਅਗਰਵਾਲ ਨੇ ਕਿਹਾ ਕਿ ਇਸਦਾ ਮੁੱਖ ਥੀਮ ਹੈਂਡ-ਟੁ-ਹੈਂਡ ਵਿੱਦ ਬਾਰਡਰ ਪਾਪੂਲੇਸ਼ਨ 2024 ਹੈ ਉਹਨਾਂ ਕਿਹਾ ਕਿ ਦੇਸ਼ ਦੀ ਨੌਜਵਾਨ ਪੀੜ੍ਹੀ ਤੇ ਸਿਹਤ ਨੂੰ ਲੱਗੇ ਹਨ ਹੁਣ ਉਹ ਵੀ ਇਸ ਖੇਡ ਨਾਲ ਜੁੜ ਕੇ ਮਾੜੀਆਂ ਆਦਤਾਂ ਛੱਡ ਰਹੇ ਹਨ।
ਬੀਐਸਐਫ ਤੇ ਆਰਮੀ 'ਚ ਵੀ ਭਰਤੀ ਕੀਤੇ ਜਾਣਗੇ ਨੌਜਵਾਨ : ਉਥੇ ਹੀ ਦੌੜ 'ਚ ਸ਼ਾਮਿਲ ਲੋਕਾਂ ਨੇ ਕਿਹਾ ਕਬੀਐਸਐਫ ਵੱਲੋਂ ਇਹ ਉਪਰਾਲਾ ਕੀਤਾ ਗਿਆ ਹੈ। ਤਾਂ ਜੋ ਨੌਜਵਾਨ ਨਸ਼ੇ ਤੋਂ ਬਾਹਰ ਆਕੇ ਤੰਦਰੁਸਤ ਰਹਿ ਸਕਣ ਅਤੇ ਉਹ ਨਸ਼ਿਆਂ ਤੋਂ ਦੂਰ ਰਹਿ ਸਕੇ। ਉਹਨਾਂ ਕਿਹਾ ਕਿ ਜਿਹੜੇ ਬੱਚੇ ਵਧੀਆ ਪਾਰਟੀਸਪੇਟ ਕਰਨਗੇ ਉਹਨਾਂ ਨੂੰ ਬੀਐਸਐਫ ਤੇ ਆਰਮੀ 'ਚ ਵੀ ਭਰਤੀ ਕੀਤਾ ਜਾਵੇਗਾ। ਉਹਨਾਂ ਨੇ ਕਿਹਾ ਕਿ ਅਸੀਂ ਸਰਹੱਦ 'ਤੇ ਰਹਿੰਦੇ ਹਾਂ ਤੇ ਸਰਹੱਦ ਉੱਤੇ ਹੀ ਕੰਮ ਕਰਦੇ ਹਾਂ ਤੇ ਸਰਹੱਦ ਦੇ ਲੋਕਾਂ ਦੇ ਨਾਲ ਹੀ ਮੇਲ ਮਿਲਾਪ ਰਹਿੰਦਾ ਹੈ। ਉਹਨਾਂ ਦੇ ਨਾਲ ਹੀ ਮਿਲ ਕੇ ਕੰਮ ਕਰਦੇ ਹਾਂ। ਇਸ ਕਰਕੇ ਅਸੀਂ ਸਰਦੀ ਪਿੰਡਾਂ ਦੇ ਨੌਜਵਾਨ ਉਹਨਾਂ ਨੂੰ ਇਸ ਵਿੱਚ ਅੱਗੇ ਵਧਣ ਲਈ ਪ੍ਰਫੱਲਿਤ ਕੀਤਾ ਹੈ। ਉਹਨਾਂ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ ਅਗਲੇ ਸਾਲ ਇਸ ਤੋਂ ਵੱਧ ਨੌਜਵਾਨ ਇਸ ਮੈਰਾਥਨ ਵਿੱਚ ਭਾਗ ਲੈਣਗੇ। ਉਹਨਾਂ ਕਿਹਾ ਕਿ ਇਸ ਵਾਰ 1500 ਦੇ ਕਰੀਬ ਨੌਜਵਾਨਾਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ।।
ਇਸ ਸੰਬਧੀ ਗਲਬਾਤ ਕਰਦਿਆਂ ਮੈਰਾਥਨ ਵਿੱਚ ਹਿੱਸਾ ਲੈਣ ਪਹੁੰਚੇ ਨੌਜਵਾਨ ਕੁੜੀਆਂ ਮੁੰਡਿਆਂ ਨੇ ਕਿਹਾ ਕਿ ਬੀਐਸਐਫ ਵੱਲੋਂ ਇਹ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ। ਤੋ ਬੀ ਐਸ ਵੱਲੋਂ ਕਰਵਾਈ ਜਾ ਰਹੀ ਸੀਮਾ ਪਰੇਹਰੀ ਮੈਰਾਥਨ ਦੌੜ 2024 ਬੀ ਐਸ ਐਫ ਦਾ ਇੱਕ ਬਹੁਤ ਹੀ ਵਧੀਆ ਉਪਰਾਲਾ ਹੈ। ਜਿਸ ਨਾਲ ਦੇਸ਼ ਦੀ ਯੂਵਾ ਪੀੜੀ ਨੂੰ ਇਕ ਚੰਗਾ ਸੰਦੇਸ਼ ਜਾਦਾ ਹੈ ਕਿ ਸਾਨੂੰ ਵੀ ਇਸ ਮੈਰਾਥਨ ਵਿਚ ਦੋੜ ਸਕਦੇ ਹਾ ਤੇ ਅਤੇ ਦੌੜਣ ਦੇ ਨਾਲ ਸ਼ਰੀਰ ਤੰਦਰੁਸਤ ਰਿਹੰਦਾ ਹੈ। ਸਾਨੂੰ ਜਿਥੋਂ ਤੱਕ ਮਰਜੀ ਦੌੜਾ ਲੱਵੋ। ਉਨ੍ਹਾਂ ਕਿਹਾ ਕਿ ਦੇਸ਼ ਦੀ ਯੁਵਾ ਪੀੜੀ ਨਸ਼ੇ ਦੇ ਵਿੱਚ ਡੁੱਬੀ ਪਈ ਹੈ ਉਨ੍ਹਾਂ ਨੂੰ ਨਸ਼ੇ ਨੂੰ ਛੱਡ ਆਪਣੀ ਸਿਹਤ ਵੱਲ ਧਿਆਨ ਦੇਣਾ ਚਾਹੀਦਾ ਹੈ ਦੇਸ਼ ਦੇ ਨੋਜਵਾਨ ਖੇਡਾਂ ਵਿੱਚ ਹਿੱਸਾ ਲੈਣ।