ਬਰਨਾਲਾ: ਜ਼ਿਲ੍ਹਾ ਬਰਨਾਲਾ ਦੇ ਪਿੰਡ ਕਾਹਨੇਕੇ ਵਿਖੇ ਨਿਹੰਗ ਸਿੰਘ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕ ਉਪਰ ਕਾਤਲ ਵਿਅਕਤੀਆਂ ਨੇ ਤੇਜਧਾਰ ਹਥਿਆਰਾਂ ਨਾਲ ਮੂੰਹ ਅਤੇ ਜਬਾੜ੍ਹੇ ਉੱਪਰ ਕਈ ਵਾਰ ਕੀਤੇ ਹਨ। ਪੁਲਿਸ ਦੇ ਉੱਚ ਅਧਿਕਾਰੀਆਂ ਸਮੇਤ ਫਰੋਸਾਸਿਕ ਟੀਮਾਂ ਰਾਹੀਂ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕ ਦੀ ਪਹਿਚਾਣ 48 ਸਾਲ ਦੇ ਨਿਹੰਗ ਸਿੰਘ ਗਿਆਨੀ ਗੁਰਦਿਆਲ ਸਿੰਘ ਉਰਫ਼ ਜਸਵਿੰਦਰ ਸਿੰਘ ਪੁੱਤਰ ਜਰਨੈਲ ਸਿੰਘ ਪਿੰਡ ਕਾਨੇਹਕੇ ਵੱਜੋਂ ਹੋਈ ਹੈ, ਜੋ ਨਿਹੰਗਾਂ ਦੀ ਜੱਥੇਬੰਦੀ ਬੁੱਢਾ ਦਲ ਨਾਲ ਸੰਬੰਧਿਤ ਸੀ।
ਅਣਪਛਾਤਿਆਂ ਨੇ ਸੁੱਤੇ ਪਏ ਉੱਤੇ ਕੀਤਾ ਵਾਰ: ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਮ੍ਰਿਤਕ ਪਿਛਲੇ 25 ਸਾਲਾਂ ਤੋਂ ਪਿੰਡ ਵਿੱਚ ਆਪਣੇ ਬਣਾਏ ਘਰ ਵਿੱਚ ਇੱਕ ਛਾਉਣੀ ਬਣਾ ਕੇ ਇਕੱਲਾ ਰਹਿੰਦਾ ਸੀ। ਉਹ ਬੱਚਿਆਂ ਨੂੰ ਗੁਰਬਾਣੀ ਦੀ ਸੰਖਿਆ ਵੀ ਕਰਦਾ ਸੀ। ਰਾਤ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਨਹਿੰਗ ਗੁਰਦਿਆਲ ਸਿੰਘ ਦਾ ਤੇਜ਼ਧਾਰ ਹਥਿਆਰਾਂ ਨਾਲ ਬੇਰਮੀ ਨਾਲ ਕਤਲ ਕਰ ਦਿੱਤਾ। ਇਸ ਵਾਰਦਾਤ ਦਾ ਪਤਾ ਉਸ ਵੇਲੇ ਲੱਗਿਆ ਜਿਦੋਂ ਸਵੇਰੇ ਘਰ ਵਿੱਚ ਪਿੰਡ ਦਾ ਵਿਅਕਤੀ ਪਹੁੰਚਿਆ ਤਾਂ ਉਸਨੇ ਦੇਖਿਆ ਕਿ ਨਿਹੰਗ ਦੀ ਖੁਨ ਨਾਲ ਲੱਥਪਥ ਲਾਸ਼ ਪਈ ਹੈ। ਮ੍ਰਿਤਕ ਆਪਣੇ ਪਰਿਵਾਰ ਨਾਲੋਂ ਅਲੱਗ ਪਿੰਡ ਵਿੱਚ ਬਣੇ ਮਕਾਨ ਵਿੱਚ ਇਕੱਲਾ ਰਹਿੰਦਾ ਸੀ ਅਤੇ ਉਸ ਨੇ ਵਿਆਹ ਵੀ ਨਹੀਂ ਕਰਵਾਇਆ ਸੀ।
- ਹਿਮਾਚਲ ਦੇ ਟੈਕਸੀ ਡਰਾਈਵਰ ਦੇ ਕਤਲ ਦਾ 2 ਪੰਜਾਬੀ ਨੌਜਵਾਨਾਂ ਉੱਤੇ ਇਲਜ਼ਾਮ, ਹਿਮਾਚਲ ਪੁਲਿਸ ਨੇ ਮੁਲਜ਼ਮ ਲੁਧਿਆਣਾ ਤੋਂ ਕੀਤੇ ਗ੍ਰਿਫ਼ਤਾਰ - Taxi driver Murder case
- ਏਅਰ ਇੰਡੀਆ ਖਿਲਾਫ ਸਖਤ ਕਾਰਵਾਈ, ਚੰਡੀਗੜ੍ਹ ਕੰਜ਼ਿਊਮਰ ਕਮਿਸ਼ਨ ਨੇ ਲਗਾਇਆ ਇੰਨਾ ਜ਼ੁਰਮਾਨਾ - Chandigarh Consumer Commission
- ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨਾਂ ਲਈ ਜਾ ਰਹੇ ਪੰਜਾਬ ਦੇ ਇੱਕੋ ਪਰਿਵਾਰ ਦੇ ਪੰਜ ਵਿਅਕਤੀਆਂ ਦੀ ਮੌਤ - YAVATMAL ROAD ACCIDENT
ਪੁਲਿਸ ਕਰ ਰਹੀ ਮਾਮਲੇ ਦੀ ਜਾਂਚ: ਪੁਲਿਸ ਥਾਣਾ ਰੂੜੇਕੇ ਕਲਾਂ ਦੇ ਐਸ.ਐਚ.ਓ ਜਗਜੀਤ ਸਿੰਘ ਘੁਮਾਣ ਦੀ ਅਗਵਾਈ ਹੇਠ ਪਹੁੰਚੀ ਪੁਲਿਸ ਪ੍ਰਸ਼ਾਸਨ ਨੇ ਮਾਮਲੇ ਦੀ ਵੱਖੋ-ਵੱਖਰੋ ਪਹਿਲੂਆਂ ਤੋਂ ਜਾਂਚ ਸ਼ੁਰੂ ਕਰ ਦਿੱਤੀ ਹੈ। ਉੱਥੇ ਕਤਲ ਮਾਮਲੇ ਵਿੱਚ ਫੋਰੈਂਸਿਕ ਟੀਮ ਵੀ ਜਾਂਚ ਕਰ ਰਹੀ ਹੈ। ਪੁਲਿਸ ਵੱਲੋਂ ਨੇੜਲੇ ਸੀਸੀਟੀਵੀ ਕੈਮਰੇ ਦੇਖੇ ਜਾ ਰਹੇ ਹਨ। ਐਸਐਚ ਓ ਜਗਜੀਤ ਸਿੰਘ ਦੱਸਿਆ ਕਿ ਅਣਪਛਾਤੇ ਵਿਅਕਤੀਆਂ ਵਿਰੁੱਧ ਕਤਲ ਦਾ ਮਾਮਲਾ ਦਰਜ ਕਰਕੇ ਇਸ ਦੀ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਸਰਕਾਰ ਵੱਲੋਂ ਬਣਾਏ ਗਏ ਨਵੇਂ ਕਾਨੂੰਨ ਤਹਿਤ ਬਰਨਾਲਾ ਜ਼ਿਲ੍ਹੇ ਦਾ ਪਹਿਲਾ ਕਤਲ ਮਾਮਲੇ ਮਾਮਲਾ ਹੈ ਜਿਸ ਵਿੱਚ ਰੂੜੇਕੇ ਪੁਲਿਸ ਸਟੇਸ਼ਨ ਵਿੱਚ 103/1 ਜਿਮਨੀ ਤਹਿਤ ਕਤਲ ਦਾ ਮਾਮਲਾ ਦਰਜ ਕੀਤਾ ਹੈ।