ਅੰਮ੍ਰਿਤਸਰ: ਪੰਜਾਬ ਨੂੰ ਡਰਾਉਣ ਅਤੇ ਦਹਿਲਾਉਣ ਦੀ ਮੁੜ ਤੋਂ ਕੋਸ਼ਿਸ਼ ਕੀਤੀ ਗਈ। ਇਸ ਕੋਸ਼ਿਸ਼ ਨੂੰ ਗੁਰੂ ਨਗਰੀ ਅੰਮ੍ਰਿਤਸਰ 'ਚ ਅੰਜ਼ਾਮ ਦਿੱਤਾ ਗਿਆ ਹੈ। ਦਸ ਦਈਏ ਕਿ ਇਹ ਧਮਾਕਾ ਗੁੰਮਟਾਲਾ ਚੌਂਕੀ 'ਤੇ ਕੀਤਾ ਗਿਆ ਹੈ। ਹੁਣ ਇੱਕ ਵਾਰ ਮੁੜ ਤੋਂ ਇਸ ਧਮਾਕੇ ਨੇ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਪੁਲਿਸ ਚੌਂਕੀਆਂ 'ਤੇ ਹੋ ਰਹੇ ਧਮਾਕਿਆਂ ਕਾਰਨ ਹੀ ਥਾਣਿਆਂ ਦੇ ਬਾਹਰ ਗੁੰਮਟੀਆਂ ਬਣਾਈਆਂ ਗਈਆਂ ਸਨ।
ਪੁਲਿਸ ਨੇ ਗੱਡੀ 'ਚ ਸ਼ਾਟ ਸਰਕਟ ਦੀ ਆਖੀ ਗੱਲ
ਇਸ ਹਮਲੇ ਤੋਂ ਬਾਅਦ ਜਿੱਥੇ ਲੋਕਾਂ 'ਚ ਦਹਿਸ਼ਤ ਅਤੇ ਹਫ਼ੜਾ-ਦਫ਼ੜੀ ਦਾ ਮਾਹੌਲ ਹੈ। ਉਧਰ ਦੂਜੇ ਪਾਸੇ ਇਸ ਮਾਮਲੇ 'ਚ ਪਹਿਲਾਂ ਕੋਈ ਵੀ ਪੁਲਿਸ ਅਧਿਕਾਰੀ ਬੋਲਣ ਨੂੰ ਤਿਆਰ ਨਹੀਂ ਸੀ। ਜਿਸ 'ਤੇ ਹੁਣ ਇਸ ਧਮਾਕੇ ਦੇ ਕਾਰਨਾਂ ਨੂੰ ਪੁਲਿਸ ਨੇ ਗੱਡੀ 'ਚ ਸ਼ਾਟ ਸਰਕਟ ਹੋਣਾ ਦੱਸਿਆ ਹੈ। ਪੁਲਿਸ ਅਧਿਕਾਰੀ ਦਾ ਕਹਿਣਾ ਕਿ ਪੁਲਿਸ ਅਧਿਕਾਰੀ ਦੀ 2008 ਮਾਡਲ ਗੱਡੀ ਦਾ ਰੇਡੀਏਟਰ ਫੱਟਣ ਕਾਰਨ ਇਹ ਧਮਾਕਾ ਹੋਇਆ ਹੈ ਤੇ ਗੱਡੀ ਨੁਕਸਾਨੀ ਗਈ ਹੈ। ਉਨ੍ਹਾਂ ਕਿਸੇ ਵੀ ਤਰ੍ਹਾਂ ਦੇ ਹਮਲੇ ਦੀ ਗੱਲ ਨੂੰ ਨਕਾਰਿਆ ਹੈ। ਤੁਹਾਨੂੰ ਦੱਸ ਦਈਏ 2025 'ਚ ਇਹ ਪਹਿਲਾ ਧਮਾਕਾ ਹੋਇਆ ਹੈ।
26 ਦਿਨਾਂ 'ਚ 7 ਹਮਲੇ
ਇਸ ਤੋਂ ਪਹਿਲਾਂ ਇਹ ਧਮਾਕਿਆਂ ਦਾ ਸਿਲਸਿਲਾ 24 ਨਵੰਬਰ ਤੋਂ ਸ਼ੁਰੂ ਹੋਇਆ ਸੀ। ਹੁਣ ਤੱਕ ਪੰਜਾਬ 'ਚ 26 ਦਿਨਾਂ 'ਚ ਇਹ 7ਵਾਂ ਹਮਲਾ ਹੈ, ਜਿਸ 'ਚ ਅੱਤਵਾਦੀ ਸੰਗਠਨ 6 ਧਮਾਕੇ ਕਰਨ 'ਚ ਸਫਲ ਰਹੇ ਹਨ, ਜਦਕਿ ਪੁਲਸ ਨੂੰ 1 ਬੰਬ ਬਰਾਮਦ ਕਰਨ 'ਚ ਸਫਲਤਾ ਮਿਲੀ ਹੈ, ਜਿਸ ਨੂੰ ਥਾਣਾ ਅਜਨਾਲਾ ਤੋਂ ਬਰਾਮਦ ਕੀਤਾ ਗਿਆ ਹੈ।
ਇਹ 6 ਘਟਨਾਵਾਂ ਕਦੋਂ ਵਾਪਰੀਆਂ?
24 ਨਵੰਬਰ- ਅਜਨਾਲਾ ਥਾਣੇ ਦੇ ਬਾਹਰ ਆਰ.ਡੀ.ਐਕਸ. ਹਾਲਾਂਕਿ, ਇਹ ਵਿਸਫੋਟ ਨਹੀਂ ਹੋਇਆ, ਹੈਪੀ ਪਾਸ਼ੀਆ ਨੇ ਇਸ ਦੀ ਜ਼ਿੰਮੇਵਾਰੀ ਲਈ ਸੀ, ਜਦਕਿ ਪੁਲਿਸ ਨੇ ਇਸ ਮਾਮਲੇ 'ਚ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਕੋਲੋਂ ਹੈਂਡ ਗ੍ਰੇਨੇਡ ਵੀ ਬਰਾਮਦ ਹੋਏ ਹਨ।
27 ਨਵੰਬਰ- ਗੁਰਬਖਸ਼ ਨਗਰ 'ਚ ਬੰਦ ਪੁਲਸ ਚੌਕੀ 'ਚ ਗ੍ਰਨੇਡ ਧਮਾਕਾ ਹੋਇਆ। ਇਹ ਹਮਲਾ ਵੀ ਬੰਦ ਪਈ ਚੌਕੀ ਵਿੱਚ ਹੋਇਆ।
2 ਦਸੰਬਰ- ਐੱਸ.ਬੀ.ਐੱਸ.ਨਗਰ ਦੇ ਕਾਠਗੜ੍ਹ ਥਾਣੇ 'ਚ ਗ੍ਰੇਨੇਡ ਧਮਾਕਾ ਹੋਇਆ। ਇਸ ਮਾਮਲੇ 'ਚ ਵੀ ਪੁਲਿਸ ਨੇ 3 ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਸੀ ਅਤੇ ਉਨ੍ਹਾਂ ਕੋਲੋਂ ਹਥਿਆਰ ਬਰਾਮਦ ਕੀਤੇ ਗਏ ਸਨ।
4 ਦਸੰਬਰ- ਮਜੀਠਾ ਥਾਣੇ 'ਚ ਗ੍ਰੇਨੇਡ ਫਟਣ 'ਤੇ ਪੁਲਿਸ ਨੇ ਹਮਲਾ ਮੰਨਣ ਤੋਂ ਇਨਕਾਰ ਕਰ ਦਿੱਤਾ। ਪੁਲਿਸ ਨੇ ਦੱਸਿਆ ਕਿ ਉਨ੍ਹਾਂ ਦੇ ਇਕ ਕਰਮਚਾਰੀ ਦੀ ਬਾਈਕ ਦਾ ਟਾਇਰ ਫਟ ਗਿਆ।
13 ਦਸੰਬਰ- ਥਾਣਾ ਅਲੀਵਾਲ ਬਟਾਲਾ 'ਚ ਗ੍ਰੇਨੇਡ ਧਮਾਕਾ ਹੋਇਆ। ਇਸ ਘਟਨਾ ਦੀ ਜ਼ਿੰਮੇਵਾਰੀ ਵੀ ਹੈਪੀ ਪਾਸ਼ੀਆ ਅਤੇ ਉਸ ਦੇ ਸਾਥੀਆਂ ਨੇ ਲਈ ਹੈ। ਇਹ ਘਟਨਾ ਵੀ ਰਾਤ ਸਮੇਂ ਵਾਪਰੀ।
17 ਦਸੰਬਰ- ਇਸਲਾਮਾਬਾਦ ਦੇ ਥਾਣੇ 'ਚ ਗ੍ਰੇਨੇਡ ਧਮਾਕਾ। ਸਵੇਰੇ ਜਦੋਂ ਇਹ ਖ਼ਬਰ ਫੈਲੀ ਤਾਂ ਪੁਲਿਸ ਕਮਿਸ਼ਨਰ ਅਤੇ ਸਥਾਨਕ ਪੁਲਿਸ ਨੇ ਇਸ ਨੂੰ ਧਮਾਕਾ ਨਹੀਂ ਕਿਹਾ, ਪਰ ਦੁਪਹਿਰ ਬਾਅਦ ਡੀਜੀਪੀ ਪੰਜਾਬ ਨੇ ਖੁਦ ਅੰਮ੍ਰਿਤਸਰ ਪਹੁੰਚ ਕੇ ਮੰਨਿਆ ਕਿ ਇਹ ਅੱਤਵਾਦੀ ਘਟਨਾ ਸੀ ਅਤੇ ਬੰਬ ਧਮਾਕਾ ਹੋਇਆ ਸੀ।
21 ਦਸੰਬਰ- ਸਰਹੱਦੀ ਕਸਬਾ ਕਲਾਨੌਰ ਦੀ ਵਡਾਲਾ ਬਾਂਗਰ ਪੁਲਿਸ ਚੌਕੀ ਵਿਖੇ ਦੇਰ ਰਾਤ ਧਮਾਕਾ ਕੀਤਾ ਗਿਆ।