ਲੁਧਿਆਣਾ : ਅੱਜ ਐਸਜੀਪੀਸੀ ਪ੍ਰਧਾਨ ਦੀ ਚੋਣ ਹੋ ਰਹੀ ਹੈ ਜਿਸ ਨੂੰ ਲੈਕੇ ਕਈ ਤਰ੍ਹਾਂ ਦੀਆਂ ਚਰਚਾਵਾਂ ਵੀ ਸਿਆਸੀ ਗਲਿਆਰਿਆਂ ਵਿੱਚ ਹੋ ਰਹੀਆਂ ਹਨ। ਜਿਥੇ ਇਕ ਪਾਸੇ ਬੀਬੀ ਜਗੀਰ ਕੌਰ ਨੂੰ ਭਾਜਪਾ ਵੱਲੋਂ ਸਮਰਥਨ ਦੇਣ ਦੇ ਇਲਜ਼ਾਮ ਲੱਗ ਰਹੇ ਨੇ ਤਾਂ ਉਥੇ ਹੀ ਭਾਜਪਾ ਦੇ ਪੰਜਾਬ ਜਨਰਲ ਸਕੱਤਰ ਅਨਿਲ ਸਰੀਨ ਨੇ ਸਫਾਈ ਦਿੱਤੀ ਹੈ। ਉਹਨਾਂ ਕਿਹਾ ਕਿ ਧਾਰਮਿਕ ਮੁੱਦਿਆਂ ਨਾਲ ਭਾਜਪਾ ਦਾ ਨਹੀਂ ਕੋਈ ਲੈਣਾ ਦੇਣਾ ਨਹੀਂ ਹੈ।
ਐਸਜੀਪੀਸੀ ਚੋਣਾਂ ਨਾਲ ਨਹੀਂ ਕੋਈ ਸਬੰਧ
ਜ਼ਿਕਰਯੋਗ ਹੈ ਕਿ ਇੱਕ ਪਾਸੇ ਜਿੱਥੇ ਅਕਾਲੀ ਦਲ ਦੇ ਬਾਗੀ ਹੋਏ ਧੜੇ ਵੱਲੋਂ ਵੀ ਇਸ ਚੋਣਾਂ ਦੇ ਵਿੱਚ ਹਿੱਸਾ ਲਿਆ ਜਾ ਰਿਹਾ ਹੈ। ਉੱਥੇ ਹੀ ਦੂਜੇ ਪਾਸੇ ਬੀਬੀ ਜਗੀਰ ਕੌਰ ਨੂੰ ਭਾਜਪਾ ਵੱਲੋਂ ਸਮਰਥਨ ਦੇਣ ਦੀ ਗੱਲ ਸਾਹਮਣੇ ਆ ਰਹੀ ਹੈ। ਖੁਦ ਅਕਾਲੀ ਦਲ ਦੇ ਆਗੂ ਇਹ ਸਵਾਲ ਖੜੇ ਕਰ ਰਹੇ ਹਨ। ਜਿਸ ਨੂੰ ਲੈ ਕੇ ਭਾਜਪਾ ਦੇ ਸੂਬਾ ਜਨਰਲ ਸਕੱਤਰ ਅਨਿਲ ਸਰੀਨ ਨੇ ਕਿਹਾ ਹੈ ਕਿ ਸਿੱਖਾਂ ਦੇ ਧਾਰਮਿਕ ਮਸਲਿਆਂ ਦੇ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ। ਅਨਿਲ ਸਰੀਨ ਨੇ ਕਿਹਾ ਕਿ ਜਿਹੜੀ ਇਹ ਗੱਲ ਕਹੀ ਜਾ ਰਹੀ ਹੈ, ਸਾਡਾ ਇਸ ਨਾਲ ਕੋਈ ਵਾਹ ਵਾਸਤਾ ਨਹੀਂ।
ਸੁਖਬੀਰ ਬਾਦਲ 'ਤੇ ਨਿਸ਼ਾਨਾ
ਉਹਨਾਂ ਕਿਹਾ ਕਿ ਭਾਜਪਾ ਕਿਸੇ ਨੂੰ ਸਮਰਥਨ ਨਹੀਂ ਦੇ ਰਹੀ, ਉੱਥੇ ਹੀ ਅਕਾਲੀ ਦਲ ਤੋਂ ਬਾਗੀ ਹੋਏ ਧੜੇ ਵੱਲੋਂ ਭਾਜਪਾ ਆਗੂਆਂ ਦੇ ਪ੍ਰਚਾਰ ਨੂੰ ਲੈ ਕੇ ਉਹਨਾਂ ਕਿਹਾ ਕਿ 27 ਸਾਲ ਸੁਖਬੀਰ ਬਾਦਲ ਨੂੰ ਆਰਐਸਐਸ ਅਤੇ ਭਾਜਪਾ ਚੰਗੀ ਲੱਗਦੀ ਰਹੀ ਅਤੇ ਉਹ ਸੱਤਾ ਦਾ ਸੁੱਖ ਭੋਗਦੇ ਰਹੇ। ਹੁਣ ਉਹਨਾਂ ਨੂੰ ਭਾਜਪਾ ਬੁਰੀ ਲੱਗਣ ਲੱਗ ਗਈ ਹੈ ਕਿਉਂਕਿ ਭਾਜਪਾ ਹੁਣ ਉਹਨਾਂ ਨੂੰ ਮੂੰਹ ਨਹੀਂ ਲਾ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਅਕਾਲੀ ਦਲ ਬਿਲਕੁਲ ਆਪਸ ਦੇ ਵਿੱਚ ਉਲਝ ਕੇ ਰਹਿ ਗਿਆ ਹੈ। ਉਹਨਾਂ ਦਾ ਸਿਆਸੀ ਭਵਿੱਖ ਦਾਅ 'ਤੇ ਹੈ।
ਸਾਬਕਾ ਪ੍ਰਧਾਨ ਨਾਲ ਕੜੀ ਟੱਕਰ
ਜ਼ਿਕਰਯੋਗ ਹੈ ਕਿ ਅੱਜ ਬੀਬੀ ਜਗੀਰ ਕੌਰ ਅਤੇ ਪਹਿਲਾਂ ਦੇ ਤਿੰਨ ਵਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵਿਚਾਲੇ ਟੱਕਰ ਮੰਨੀ ਜਾ ਰਹੀ ਹੈ। ਐਸਜੀਪੀਸੀ ਦੇ ਸਾਬਕਾ ਪ੍ਰਧਾਨ ਰਹੇ ਬੀਬੀ ਜਗੀਰ ਕੌਰ ਨੇ ਪਹਿਲਾਂ ਕਈ ਵਾਰ ਇਲਜ਼ਾਮ ਲਾਏ ਹਨ ਕਿ ਅਕਾਲੀ ਦਲ ਦੇ ਲਿਫਾਫੇ ਵਿੱਚੋਂ ਸ਼੍ਰੋਮਣੀ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਨਿਕਲਦਾ ਹੈ। ਇਸ ਨੂੰ ਲੈਕੇ ਵੀ ਅੱਜ ਹਰ ਇੱਕ ਦਾ ਧਿਆਨ ਰਹੇਗਾ। ਇਸ ਵੇਲੇ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਲਾਈਵ ਵੋਟਿੰਗ ਹੋ ਰਹੀ ਹੈ।
SGPC ਨੂੰ ਅੱਜ ਮਿਲੇਗਾ ਨਵਾਂ ਪ੍ਰਧਾਨ, ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਅਹੁਦੇ ਲਈ ਅੱਜ ਚੋਣ