ਅੰਮ੍ਰਿਤਸਰ: ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਵੱਲੋਂ ‘ਆਪ’ ਆਗੂਆਂ ਖ਼ਿਲਾਫ਼ ਦਾਇਰ ਮਾਣਹਾਨੀ ਕੇਸ ਵਿੱਚ ਅਦਾਲਤ ਵਿੱਚ ਪੇਸ਼ ਹੋਏ। ਰਾਜ ਸਭਾ ਮੈਂਬਰ ਸੰਜੇ ਸਿੰਘ ਅੱਜ ਅਦਾਲਤ ਵਿੱਚ ਪੇਸ਼ ਨਹੀਂ ਹੋਏ। ਹੁਣ ਮਾਮਲੇ ਦੀ ਅਗਲੀ ਤਰੀਕ ਰੱਖੀ ਗਈ ਹੈ।
'ਭਗਵੰਤ ਮਾਨ ਦੀ ਸ਼ਹਿ 'ਤੇ ਸਿੱਟ ਵੱਲੋਂ ਜਾਣ ਬੁਝ ਕੇ ਭੇਜੇ ਸੰਮਣ' : ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਅੱਜ ਅੰਮ੍ਰਿਤਸਰ ਦੀ ਮਾਨਯੋਗ ਅਦਾਲਤ ਵੱਲੋਂ ਉਹਨਾਂ ਨੂੰ ਪੇਸ਼ ਹੋਣ ਲਈ ਕਿਹਾ ਗਿਆ ਸੀ ਪਰ ਦੂਸਰੇ ਪਾਸੇ ਭਗਵੰਤ ਮਾਨ ਦੀ ਸ਼ਹਿ ਦੇ ਉੱਪਰ ਸਿੱਟ ਵੱਲੋਂ ਜਾਣ ਬੁਝ ਕੇ ਉਹਨਾਂ ਨੂੰ 28 ਜੁਲਾਈ ਦੇ ਸੰਮਣ ਭੇਜੇ ਗਏ ਸਨ। ਉਹਨਾਂ ਕਿਹਾ ਕਿ ਜਦ ਕਿ ਉਸ ਤੋਂ ਪਹਿਲਾਂ ਭਗਵੰਤ ਮਾਨ ਦੇ ਸਾਥੀ ਸੰਜੇ ਸਿੰਘ ਮਾਨਯੋਗ ਅਦਾਲਤ 'ਚ ਪੇਸ਼ ਹੋ ਕੇ ਗਏ ਸੀ ਤਾਂ ਉਹਨਾਂ ਨੇ ਹੀ ਦੱਸਿਆ ਸੀ ਕਿ 18 ਜੁਲਾਈ ਦੀ ਅਗਲੀ ਤਰੀਕ ਤੈਅ ਹੋਈ ਹੈ ਅਤੇ ਜਾਣ ਬੁਝ ਕੇ ਐਸਆਈਟੀ ਵੱਲੋਂ 18 ਜੁਲਾਈ ਨੂੰ ਪੇਸ਼ ਹੋਣ ਲਈ ਕਿਹਾ ਗਿਆ ਸੀ।
'17 ਅਗਸਤ ਦੀ ਹੈ ਮਾਣਹਾਣੀ ਕੇਸ ਵਿੱਚ ਅਗਲੀ ਤਰੀਕ' : ਉਹਨਾਂ ਕਿਹਾ ਕਿ ਮੈਂ ਆਪਣੇ ਮਾਹਿਰ ਵਕੀਲਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਅੰਮ੍ਰਿਤਸਰ ਅਦਾਲਤ ਵਿੱਚ ਪੇਸ਼ ਹੋਣਾ ਜਿਆਦਾ ਜਰੂਰੀ ਹੈ। ਜਿਸ ਦੇ ਚਲਦੇ ਅੱਜ ਮੈਂ ਅੰਮ੍ਰਿਤਸਰ ਦੀ ਅਦਾਲਤ ਵਿੱਚ ਪੇਸ਼ ਹੋਇਆ ਹਾਂ ਅਤੇ ਹੁਣ ਮਾਣਹਾਣੀ ਕੇਸ ਦੇ ਵਿੱਚ ਅਗਲੀ ਤਰੀਕ 17 ਅਗਸਤ ਦੀ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਐਸਆਈਟੀ ਭਗਵੰਤ ਮਾਨ ਦਾ ਹੱਥ ਠੋਕਾ ਬਣ ਕੇ ਰਹਿ ਗਈ ਹੈ ਕਿਉਂਕਿ ਗ੍ਰਿਹਿ ਮੰਤਰਾਲਿਆ ਵੀ ਭਗਵੰਤ ਮਾਨ ਦੇ ਕੋਲ ਹੈ ਅਤੇ ਪੁਲਿਸ ਅਧਿਕਾਰੀਆਂ ਦੇ ਤਬਾਦਲੇ ਕਰਨ ਦੀ ਜਿੰਮੇਵਾਰੀ ਵੀ ਭਗਵੰਤ ਮਾਨ ਦੇ ਕੋਲ ਹੈ ਉਹਨਾਂ ਕਿਹਾ ਕਿ ਡੀਜੀਪੀ ਲੈਵਲ ਤੋਂ ਮੇਰੀ ਜਾਂਚ ਸ਼ੁਰੂ ਹੋਈ ਸੀ ਅਤੇ ਹੁਣ ਇੰਸਪੈਕਟਰ ਲੈਵਲ ਤੱਕ ਆ ਗਈ ਹੈ।
'ਸਿੱਟ ਵੱਲੋਂ ਮੈਨੂੰ ਜਾਣ ਬੁਝ ਕੇ ਪਰੇਸ਼ਾਨ ਕਰਨ ਦੀ ਕੀਤੀ ਗਈ ਕੋਸ਼ਿਸ਼' : ਉਹਨਾਂ ਕਿਹਾ ਕਿ ਜਾਣ ਬੁਝ ਕੇ ਸਿੱਟ ਵੱਲੋਂ ਮੈਨੂੰ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਤੋਂ ਅੱਗੇ ਉਹਨਾਂ ਨੇ ਕਿਹਾ ਕਿ ਜਦੋਂ ਤਾਂ ਮਾਨਯੋਗ ਅਦਾਲਤਾਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਹੱਕ 'ਚ ਕੋਈ ਫੈਸਲਾ ਦਿੰਦੀ ਹੈ ਤਾਂ 'ਆਪ' ਵਾਲੇ ਕਹਿੰਦੇ ਹਨ ਕਿ ਬਹੁਤ ਵੱਡੀ ਜਿੱਤ ਹੋਈ, ਜਦ ਕੋਈ ਅਦਾਲਤ ਵਿਕਰਮ ਸਿੰਘ ਮਜੀਠੀਆ ਦੇ ਹੱਕ 'ਚ ਫੈਸਲਾ ਦਿੰਦੀ ਹੈ ਤਾਂ ਫਿਰ ਇਹ ਚੋਰ ਮੋਰੀਆਂ ਲੱਭਣੀਆਂ ਸ਼ੁਰੂ ਕਰ ਦਿੰਦੇ ਹਨ ਕਿ ਮਜੀਠੀਏ ਨੂੰ ਕਿਸ ਤਰੀਕੇ ਦਬਾਇਆ ਜਾਵੇ । ਪੰਜਾਬ 'ਚ ਲੱਗ ਰਹੇ ਬਿਜਲੀ ਦੇ ਕੱਟਾਂ ਦੇ ਉੱਪਰ ਬੋਲਦੇ ਹੋਏ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਪੰਜਾਬ ਸਰਕਾਰ ਬਿਜਲੀ ਵਿਭਾਗ ਦੇ ਮਾਮਲੇ ਵਿਚ ਫਿਰ ਸਾਬਤ ਹੋ ਰਹੀ ਹੈ ਕਿਉਂਕਿ ਬਿਜਲੀ ਖਰੀਦਣ ਲਈ ਪੰਜਾਬ ਸਰਕਾਰ ਕੋਲ ਪੈਸੇ ਨਹੀਂ ਹਨ ਤੇ ਪੰਜਾਬ ਸਰਕਾਰ ਬਿਜਲੀ ਦੇ ਮਾਮਲੇ ਵਿੱਚ ਅੱਗੇ ਹੀ ਬਹੁਤ ਜਿਆਦਾ ਕਰਜਾਈ ਹੋਈ ਹੈ।
'ਮੇਰੀ ਇੰਨੀ ਔਕਾਤ ਨਹੀਂ ਹੈ ਕਿ ਮੈਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਹੁਕਮ ਤੇ ਕੋਈ ਟਿੱਪਣੀ ਕਰਾਂ' : ਇਹੀ ਕਾਰਨ ਹੈ ਕਿ ਪੰਜਾਬ ਵਿੱਚ ਬਹੁਤ ਸਾਰੇ ਬਿਜਲੀ ਦੇ ਕੱਟ ਲੱਗ ਰਹੇ ਹਨ। ਅਕਾਲ ਤਖਤ ਸਾਹਿਬ ਤੋਂ ਅਕਾਲੀ ਦਲ ਦੇ ਪ੍ਰਧਾਨ ਨੂੰ ਕੀਤੇ ਤਲਬ ਦੇ ਮਾਮਲੇ ਤੇ ਮੈਂ ਕੋਈ ਟਿੱਪਣੀ ਨਹੀਂ ਕਰਨਾ ਕਿਉਂਕਿ ਅਕਾਲ ਤਖਤ ਸਾਹਿਬ ਮਹਾਨ ਹੈ ਅਤੇ ਮੇਰੀ ਇੰਨੀ ਔਕਾਤ ਨਹੀਂ ਹੈ ਕਿ ਮੈਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਹੁਕਮ ਤੇ ਕੋਈ ਟਿੱਪਣੀ ਕਰਾਂ ਕਿਉਂਕਿ ਪੰਜਾਬ ਦੇ ਚੀਫ ਮਨਿਸਟਰ ਹੀ ਪੰਜਾਬ ਦੇ ਹੋਮ ਮਨਿਸਟਰ ਨੇ ਤੇ ਉਹ ਭਗਵੰਤ ਮਾਨ ਨੇ ਜਿੰਨੇ ਵੀ ਪੁਲਿਸ ਅਧਿਕਾਰੀ ਦੇ ਤਬਾਦਲੇ ਜੋ ਕਰਦਾ ਹੋਮ ਮਿਨਿਸਟਰ ਕਰਦਾ ਚੀਫ ਮਨਿਸਟਰ ਕਰਦਾ ਹੁਣ ਐਸਆਈਟੀ ਇੱਕ ਨਹੀਂ ਪੰਜ ਛੇ ਐਸਆਈਟੀਆਂ ਬਦਲ ਦਿੱਤੀਆਂ ਪਹਿਲਾਂ ਉਹਨਾਂ ਦੀ ਮਨਪਸਿੰਦਾ ਬਦਲੀ ਕੀਤੀ ਜਾਂਦੀ ਹੈ। ਫਿਰ ਐਸਆਈਟੀ ਨੂੰ ਫੋਰਮ ਕੀਤਾ ਜਾਂਦਾ ਮੇਰੇ ਮੁਤਲਕ ਡੀਜੀਪੀ ਲੈਵਲ ਦੀ ਐਸਆਈਟੀ ਸ਼ੁਰੂ ਹੋਈ ਸੀ ਹੁਣ ਆ ਕੇ ਡੀਆਈਜੀ ਲੈਵਲ ਤੋਂ ਡੀਐਸਪੀ ਇੰਸਪੈਕਟਰ ਲੈਵਲ ਤੇ ਡਿੱਗ ਗਈ ਹੈ।
- ਸੰਗਰੂਰ ਦੇ ਦਿੜਬਾ 'ਚ ਸਿਹਤ ਵਿਭਾਗ ਟੀਮ ਨੇ ਨਕਲੀ ਦੁੱਧ ਬਣਾਉਣ ਵਾਲੇ ਸੈਂਟਰ 'ਤੇ ਕੀਤੀ ਰੇਡ, ਜਾਂਚ ਲਈ ਭੇਜੇ ਸੈਂਪਲ - artificial milk making center
- ਮੁੱਖ ਮੰਤਰੀ ਮਾਨ ਦੇ ਸ਼ਹਿਰ 'ਚ ਨਸ਼ੇ ਨੇ ਪਸਾਰੇ ਪੈਰ, ਇੱਕੋ ਸਮੇਂ ਹੋਈ ਦੋ ਨੌਜਵਾਨਾਂ ਦੀ ਹੋਈ ਮੌਤ - Two youths died of drug overdose
- ਮਿਲੋ ਪੰਜਾਬ ਦੀ ਪਹਿਲੀ ਡ੍ਰੋਨ ਦੀਦੀ ਨਾਲ; ਜੋ ਚਲਾਉਂਦੀ ਹੈ 16 ਲੱਖ ਦਾ ਡ੍ਰੋਨ, ਦੇਖੋ ਤਾਂ ਜ਼ਰਾ ਹੋਰ ਕੀ ਹੈ ਉਨ੍ਹਾਂ ਦੀ ਖਾਸੀਅਤ - Ludhiana drone owner Mandeep Kaur