ਅੰਮ੍ਰਿਤਸਰ: ਅਸਾਮ ਦੀ ਡਿਬਰੂਗੜ੍ਹ ਕੇਂਦਰੀ ਜੇਲ੍ਹ ਦੇ ਸੁਪਰਡੈਂਟ ਨੂੰ ‘ਵਾਰਿਸ ਪੰਜਾਬ ਦੇ’ ਨਾਲ ਸਬੰਧਿਤ ਕੈਦੀਆਂ ਦੇ ਕਬਜ਼ੇ ਵਿੱਚੋਂ ਸਮਾਰਟਫ਼ੋਨ ਸਮੇਤ ਇਲੈਕਟ੍ਰਾਨਿਕ ਯੰਤਰ ਜ਼ਬਤ ਕਰਨ ਦੇ ਮਾਮਲੇ ਵਿੱਚ ਸ਼ੁੱਕਰਵਾਰ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਗਿਆ ਸੀ। ਪਰ ਇਸ ਮੌਕੇ ਭਾਈ ਅੰਮ੍ਰਿਤਪਲ ਸਿੰਘ ਦੇ ਪਿਤਾ ਨੇ ਕਿਹਾ ਕਿ ਸਰਕਾਰ ਵੱਲੋਂ ਇਹ ਇੱਕ ਨਵੀਂ ਸਾਜਿਸ਼ ਰਚੀ ਜਾ ਰਹੀ ਹੈ। ਉਹਨਾਂ ਨੇ ਕਿਹਾ ਕਿ ਕਿਉਂਕਿ ਜੇਕਰ ਜੇਲ੍ਹ ਸੁਪਰਡੈਂਟ ਦੀ ਗਲਤੀ ਸੀ ਤਾਂ ਇੰਨ੍ਹੇ ਦਿਨ ਬੀਤ ਜਾਣ ਤੋਂ ਬਾਅਦ ਜੇਲ੍ਹ ਸੁਪਰਡੈਂਟ 'ਤੇ ਕਾਰਵਾਈ ਕੀਤੀ ਗਈ ਹੈ।
ਪਰਿਵਾਰ ਨਾਲ ਨਹੀਂ ਮਿਲਿਆਂ ਕੋਈ ਸਰਕਾਰੀ ਆਗੂ: ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਇੰਨੇ ਦਿਨ ਹੋ ਗਏ ਸਾਨੂੰ ਅਕਾਲ ਤਖਤ ਸਾਹਿਬ ਦੇ ਬਾਹਰ ਭੁੱਖ ਹੜਤਾਲ 'ਤੇ ਬੈਠੇ ਪਰ ਸਰਕਾਰ ਦਾ ਕੋਈ ਵੀ ਨੁਮਾਇੰਦਾ ਸਾਡੇ ਨਾਲ ਗੱਲਬਾਤ ਕਰਨ ਲਈ ਨਹੀਂ ਇੱਥੇ ਪਹੁੰਚਿਆ। ਉਹਨਾਂ ਕਿਹਾ ਕਿ ਡਿਬਰੁਗੜ੍ਹ ਜੇਲ੍ਹ ਵਿੱਚ 16 ਫਰਵਰੀ ਨੂੰ ਕੁਝ ਘਟਨਾ ਵਾਪਰੀ ਸੀ ਤੇ ਉਸ ਤੋਂ ਬਾਅਦ ਵਿੱਚ ਅਸੀਂ 20 ਤਰੀਕ ਨੂੰ ਅਸੀਂ ਅੰਮ੍ਰਿਤਸਰ ਡੀਸੀ ਨੂੰ ਵੀ ਮਿਲੇ ਸੀ। ਉਹਨਾਂ ਨੂੰ ਵੀ ਅਸੀਂ ਇੱਕ ਐਪਲੀਕੇਸ਼ਨ ਦਿੱਤੀ ਸੀ। ਇਸ ਮਾਮਲੇ ਨੂੰ ਲੈ ਕੇ ਇਸ ਤੋਂ ਬਾਅਦ ਅਸੀਂ ਫਿਰ 22 ਫਰਵਰੀ ਨੂੰ ਆਪਣੇ ਸਾਰੇ ਪਰਿਵਾਰ ਦੇ ਨਾਲ ਅਕਾਲ ਤਖਤ ਸਾਹਿਬ 'ਤੇ ਅਰਦਾਸ ਕਰਕੇ ਇੱਥੇ ਮੋਰਚਾ ਲਾਇਆ ਤੇ ਅਸੀਂ ਵੀ 22 ਤਰੀਕ ਤੋਂ ਭੁੱਖ ਹੜਤਾਲ 'ਤੇ ਬੈਠ ਗਏ। ਫਿਰ ਸਾਡੇ ਤੱਕ ਕੋਈ ਵੀ ਗੱਲ ਨਹੀਂ ਪਹੂੰਚੀ। ਪਰ ਹੁਣ ਅਚਾਨਕ ਇੱਕ ਨਵੀਂ ਖਬਰ ਸੁਣ ਰਹੇ ਹਾਂ ਕਿ ਡਿਬਰੂਗੜ੍ਹ ਜੇਲ੍ਹ ਸੁਪਰਡੈਂਟ ਨੂੰ ਅਰੈਸਟ ਕੀਤਾ ਗਿਆ ਹੈ।
ਇੱਕ ਬਹੁਤ ਵੱਡੀ ਸਾਜਿਸ਼ ਰਚੀ ਜਾ ਰਹੀ ਹੈ: ਉਹਨਾਂ ਕਿ ਬੜੀ ਹੈਰਾਨੀ ਤੇ ਸੋਚ ਵਾਲ਼ੀ ਗੱਲ ਹੈ ਕਿ 16 ਫਰਵਰੀ ਨੂੰ ਇਹ ਵਾਕਿਆ ਹੋਇਆ ਸੀ ਤੇ, ਜੇਕਰ ਜੇਲ੍ਹ ਸੁਪਰਡੈਂਟ ਦੀ ਗਲਤੀ ਤੇ 17 ਨੂੰ 18 ਨੂੰ ਕਿਉਂ ਨਹੀਂ ਅਰੈਸਟ ਕੀਤਾ ਗਿਆ। ਇਹ ਹੁਣ ਕੋਈ ਨਵੀਂ ਕਹਾਣੀ ਬਣਾ ਕੇ ਉਹਨੂੰ ਅੱਜ ਕੋਈ ਹੋਰ ਪਾਸੇ ਨੂੰ ਮੋੜਿਆਂ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇੰਨੇ ਦਿਨ ਬੀਤ ਜਾਣ ਤੋਂ ਬਾਅਦ ਹੀ ਇਸ ਨੂੰ ਕੱਲ ਕਿਉਂ ਅਰੈਸਟ ਕੀਤਾ ਗਿਆ। ਪਹਿਲਾਂ ਕਿਉਂ ਨਹੀਂ ਅਰੈਸਟ ਕੀਤਾ ਗਿਆ। ਇਹ ਸਰਕਾਰ ਦੀ ਕੋਈ ਸਾਜਿਸ਼ ਨਜ਼ਰ ਆ ਰਹੀ ਹੈ। ਉਹਨਾਂ ਨਾਲ ਮਿਲੇ ਹੋਣ ਦਾ ਜਾਂ ਕੋਈ ਇਹੋ ਜਿਹੀਆਂ ਗੱਲਾਂ ਬਣਾ ਕੇ ਕੋਈ ਉਹਨਾਂ ਨੂੰ ਫਸਾਉਣ ਦਾ ਚੱਕਰ ਹੈ। ਇਹ ਇੱਕ ਬਹੁਤ ਵੱਡੀ ਸਾਜਿਸ਼ ਦਾ ਹਿੱਸਾ ਹੈ। ਉਹਨਾਂ ਕਿਹਾ ਕਿ ਹੁਣ ਕੋਈ ਰੁਕਾਵਟ ਪਵੇਗੀ ਜਾਂ ਨਹੀਂ ਇਹ ਤਾਂ ਸਮਾਂ ਹੀ ਦੱਸੇਗਾ । ਅਸੀਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਦੋ ਤਿੰਨ ਦਿਨ ਪਹਿਲਾਂ ਮਿਲੇ ਸੀ ਉਹਨਾਂ ਨੇ ਉਦੋਂ ਬਾਅਦ 'ਚ ਕਮੇਟੀ ਬਣਾਈ ਹੈ। ਜੋ ਇਸ ਦੀ ਅਗਵਾਈ ਕਰਣਗੇ।