ਅੰਮ੍ਰਿਤਸਰ: ਪਿਛਲੇ ਦਿਨ੍ਹੀਂ ਅੰਮ੍ਰਿਤਸਰ ਦੇ ਜੰਡਿਆਲਾ ਵਿੱਚ ਹੋਏ ਕਤਲ ਵਿੱਚ ਵੱਡਾ ਖੁਲਾਸਾ ਹੋਇਆ ਹੈ। ਪਰਿਵਾਰ ਨੇ ਇਲਜ਼ਾਮ ਲਾਏ ਹਨ ਕਿ ਕੁਲਬੀਰ ਨੁੰ ਕਤਲ ਕਰਨ ਲਈ ਮੁਲਜ਼ਮਾਂ ਨੇ ਵਿਦੇਸ਼ ਤੋਂ ਫੰਡ ਭੇਜੇ ਹਨ ਪਰ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ। ਦੱਸਣਯੋਗ 29 ਅਗਸਤ ਦੀ ਰਾਤ ਕੁਲਬੀਰ ਸਿੰਘ ਦੁੱਧ ਪਾ ਕੇ ਘਰ ਪਰਤ ਰਿਹਾ ਸੀ ਤਾਂ ਅਚਾਨਕ ਹੀ ਉਸ ਨੂੰ ਰਾਹ ਵਿੱਚ ਘੇਰ ਕੇ ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਸੀ। ਉਸਦੀ ਲਾਸ਼ ਉਸ ਦੀ ਗੱਡੀ ਵਿੱਚ ਪਈ ਹੋਈ ਸੀ। ਪਰਿਵਾਰ ਨੇ ਕਿਹਾ ਕਿ ਮ੍ਰਿਤਕ ਕੁਲਬੀਰ ਨੂੰ ਮਾਰਨ ਦਾ ਠੇਕਾ ਅਮਰੀਕਾ 'ਚ ਬੈਠੇ ਜਗਰੂਪ ਸਿੰਘ ਨੇ ਦਿੱਤਾ ਸੀ। ਇਸ ਲਈ ਉਹਨਾਂ ਨੇ ਕਾਤਲਾਂ ਨੂੰ 11 ਲੱਖ ਰੁਪਏ ਵੀ ਅਕਾਊਂਟ ਵਿੱਚ ਭੇਜੇ ਹਨ।
ਮੁਲਜ਼ਮ ਕੁਲਬੀਰ ਨੂੰ ਮੰਨਦੇ ਸਨ ਭੈਣ ਦੀ ਮੌਤ ਦੀ ਵਜ੍ਹਾ: ਇਸ ਮਾਮਲੇ ਸਬੰਧੀ ਪਰਿਵਾਰ ਨੇ ਕਿਹਾ ਕਿਾ ਮੁਲਜ਼ਮਾਂ ਦਾ ਮੰਨਣਾ ਹੈ ਕਿ ਕੁਲਬੀਰ ਦੇ ਉਸ ਦੀ ਭੈਣ ਨਾਲ 10 ਸਾਲ ਪਹਿਲਾਂ ਸਬੰਧ ਸਨ ਅਤੇ ਉਸ ਦੀ ਭੈਣ ਨੇ ਖ਼ੁਦਕੁਸ਼ੀ ਕੀਤੀ ਸੀ। ਪੀੜਤ ਪਰਿਵਾਰ ਨੇ ਕਿਹਾ ਕਿ ਇਸ ਸਬੰਧੀ ਜਗਰੂਪ ਸਿੰਘ ਤੇ ਉਕਤ ਪਰਿਵਾਰ ਵੱਲੋਂ ਕੁਲਬੀਰ ਸਿੰਘ ਖਿਲਾਫ ਕੇਸ ਵੀ ਦਰਜ ਕਰਵਾਇਆ ਸੀ ਅਤੇ ਉਸ ਤੋਂ ਬਾਅਦ ਕੁਲਬੀਰ ਨੂੰ 2 ਸਾਲ ਦੀ ਸ਼ਜਾ ਹੋਈ ਤੇ ਕੁਲਬੀਰ ਸਿੰਘ ਜੇਲ੍ਹ ਚਲਾ ਗਿਆ। ਮਾਮਲੇ ਦੀ ਪੁਰੀ ਸੁਣਵਾਈ ਤੋਂ ਬਾਅਦ ਅਦਾਲਤ ਵੱਲੋਂ ਕੁਲਬੀਰ ਬਰੀ ਹੋ ਗਿਆ ਸੀ। ਜਿਸ ਤੋਂ ਬਾਅਦ ਜਗਰੂਪ ਸਿੰਘ ਨੇ ਵਰਿੰਦਰ ਸਿੰਘ, ਸੁੱਖਾ ਸਿੰਘ ਨੂੰ ਸੁਪਾਰੀ ਦਿੱਤੀ ਅਤੇ ਕੁਲਬੀਰ ਸਿੰਘ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ।
ਪੁਲਿਸ ਦੀ ਕਾਰਵਾਈ ਢਿੱਲੀ: ਪੀੜਿਤ ਪਰਿਵਾਰ ਦਾ ਕਹਿਣਾ ਹੈ ਕਿ ਮਾਮਲੇ 'ਚ ਪੁਲਿਸ ਦੀ ਕਾਰਵਾਈ ਢਿੱਲੀ ਹੈ। ਪੁਲਿਸ ਨੇ ਮੁਲਜ਼ਮਾਂ ਦੇ ਬਜ਼ੂਰਗਾਂ ਨੂੰ ਥਾਣੇ 'ਚਿ ਬਿਠਾਇਆ ਹੋਇਆ ਹੈ ਜਦਕਿ ੳਹਨਾਂ ਦਾ ਕੇਸ ਨਾਲ ਕੋਈ ਸਬੰਧ ਨਹੀਂ ਹੈ। ਅਸਲ ਦੋਸ਼ੀਆਂ ਤੱਕ ਪੁਲਿਸ ਪਹੁੰਚ ਨਹੀਂ ਕਰ ਰਹੀ ਅਤੇ ਵਾਰ ਵਾਰ ਉਹਨਾਂ ਨੂੰ ਲਾਰਾ ਲਾਈ ਜਾ ਰਹੀ ਹੈ। ਉਨ੍ਹਾ ਕਿਹਾ ਕਿ ਜੇਕਰ ਮੁਲਜ਼ਮਾਂ ਨੂੰ ਜਲਦ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਅਸੀਂ ਧਰਨਾ ਪ੍ਰਦਰਸ਼ਨ ਕਰਨ ਨੂੰ ਮਜ਼ਬੂਰ ਹੋਵਾਂਗੇ।
- ਮੁੜ ਕਿਉ ਸ਼ੁਰੂ ਹੋਈ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਢਿੱਲੋ ਤੇ ਐਲਾਨੇ ਗਏ ਵਾਰਿਸ ਦੀ ਚਰਚਾ ? - Dera Beas New Chief
- ਪਰਲ ਕੰਪਨੀ ਦੇ ਠੱਗੇ ਕਰੋੜਾਂ ਲੋਕ ਅੱਜ ਵੀ ਉਡੀਕ ਰਹੇ ਆਪਣੇ ਪੈਸੇ, ਜਾਣੋ ਕਿਵੇਂ ਸ਼ੁਰੂ ਹੋਈ ਇਹ 'ਠੱਗੀ ਦੀ ਡੀਲ' - Pearls Group Scam
- ਫਿਰੋਜ਼ਪੁਰ ਵਿੱਚ ਇੱਕ ਵਾਰ ਫਿਰ ਹੋਈ ਵੱਡੀ ਵਾਰਦਾਤ, ਆੜ੍ਹਤੀਏ 'ਤੇ ਗੋਲੀ ਚੱਲਣ ਦੀ ਵੀਡੀਓ ਹੋਈ ਵਾਇਰਲ - Big incident in Ferozepur
ਓਥੇ ਹੀ ਮਾਮਲੇ ਦੀ ਜਾਂਚ ਕਰ ਰਹੇ ਐਸ. ਐਸ. ਪੀ ਦਿਹਾਤੀ ਚਰਣਜੀਤ ਸਿੰਘ ਸੋਹਲ ਦਾ ਕਹਿਣਾ ਹੈ ਕਿ ਪੁਲਿਸ ਹਰ ਐਂਗਲ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ ਸਾਰੇ ਸਬੂਤ ਇਕੱਠੇ ਕੀਤੇ ਜਾ ਰਹੇ ਹਨ। ਅਮਰੀਕਾ ਵਾਲਾ ਐਂਗਲ ਲੈਕੇ ਵੀ ਪੁਲਿਸ ਪੂਰੀ ਤਰ੍ਹਾਂ ਨਾਲ ਪੜਤਾਲ ਕਰੇਗੀ।