ਅੰਮ੍ਰਿਤਸਰ: ਸੰਯੂਕਤ ਕਿਸਾਨ ਮੋਰਚਾ ਅਤੇ ਵੱਖ-ਵੱਖ ਜਥੇਬੰਦੀਆ ਵੱਲੋਂ ਅੰਮ੍ਰਿਤਸਰ ਵਿਖੇ ਡਿਪਟੀ ਕਮਿਸ਼ਨਰ ਦਫਤਰ ਦੇ ਬਾਹਰ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਕਿਸਾਨ ਮਜਦੂਰ ਮਾਰੂ ਨੀਤੀਆਂ ਖਿਲਾਫ ਰੋਸ਼ ਪ੍ਰਦਰਸ਼ਨ ਕੀਤਾ ਗਿਆ। ਰੋਸ ਪ੍ਰਦਰਸ਼ਨ ਕਰਦਿਆਂ ਕਿਸਾਨ ਆਗੂਆਂ ਨੇ ਸਰਕਾਰ ਨੂੰ ਚੇਤਾਵਨੀ ਦਿਤੀ ਹੈ,ਕਿ ਜੇਕਰ ਆਉਣ ਵਾਲੇ ਸਮੇਂ ਵਿੱਚ ਕਿਸਾਨਾਂ ਨੂੰ ਬਣਦੇ ਹੱਕ ਨਾ ਮਿਲੇ ਤਾਂ ਸਰਕਾਰ ਨੂੰ ਕਿਸਾਨ ਅਤੇ ਮਜ਼ਦੂਰ ਜਥੇਬੰਦੀਆ ਦੇ ਤਿੱਖੇ ਸੰਘਰਸ਼ ਦਾ ਸਾਹਮਣਾ ਕਰਨਾਂ ਪਵੇਗਾ।
ਸਰਕਾਰਾਂ ਕਰ ਰਹੀਆਂ ਹਨ ਸ਼ੋਸ਼ਣ
ਇਸ ਸੰਬਧੀ ਗੱਲਬਾਤ ਕਰਦਿਆਂ ਡਾ. ਸਤਨਾਮ ਸਿੰਘ, ਨੈਸ਼ਨਲ ਕੋਆਡੀਨੇਟਰ ਸੰਯੂਕਤ ਕਿਸਾਨ ਮੋਰਚਾ ਅਤੇ ਕਿਸਾਨ ਆਗੂ ਗੁਰਲਾਲ ਸਿੰਘ ਲਾਲੀ ਨੇ ਦੱਸਿਆ ਕਿ ਕਿਸਾਨ ਅਤੇ ਮਜਦੂਰ ਦੋਵੇ ਇਕੋ ਸੰਘਰਸ਼ ਦੇ ਸਾਥੀ ਹਨ। ਦੋਵਾਂ ਨੂੰ ਮਿਲ ਕੇ ਸਮੇਂ ਦੀਆਂ ਸਰਕਾਰਾ ਖਿਲਾਫ ਮੋਰਚਾ ਖੋਲਣਾ ਚਾਹੀਦਾ ਹੈ, ਕਿਉਂਕਿ ਜਿਥੇ ਵਿਦੇਸ਼ਾਂ ਵਿੱਚ ਅੱਠ ਘੰਟੇ ਦੀ ਬਜਾਏ ਦਿਹਾੜੀ ਸੱਤ ਘੰਟੇ ਕੀਤੀ ਗਈ ਹੈ, ਤਾਂ ਉਥੇ ਹੀ ਭਾਰਤ ਵਿੱਚ 8 ਤੋਂ 12 ਘੰਟੇ ਕਰ ਦਿੱਤੀ ਹੈ, ਜੋ ਕਿ ਸਿੱਧੇ ਤੌਰ 'ਤੇ ਕਿਸਾਨ ਅਤੇ ਮਜਦੂਰਾਂ ਦਾ ਸ਼ੋਸ਼ਨ ਕਰਦੇ ਹਨ।
- ਕੰਨਿਆ ਕੁਮਾਰੀ ਟੂ ਕਸ਼ਮੀਰ; ਅਨੋਖੀ ਦਿੱਖ ਵਾਲੇ ਸਾਈਕਲ 'ਤੇ ਰਿਕਾਰਡ ਬਣਾਉਣ ਲਈ ਨਿਕਲਿਆ ਇਹ ਨੌਜਵਾਨ, ਪੰਜਾਬ ਪਹੁੰਚਿਆ ਤਾਂ ਲੱਗੀ ਲੋਕਾਂ ਦੀ ਭੀੜ - One Tyre Cycle
- ਮੰਤਰੀ ਮੰਡਲ ਤੋਂ ਬਾਅਦ ਹੁਣ ਪੰਜਾਬ ਵਿੱਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 25 IAS ਸਣੇ 200 ਤੋਂ ਵਧ ਅਫਸਰ ਟਰਾਂਸਫਰ - Administration Reshuffle
- "ਵਾਅਦਿਆਂ ਤੋਂ ਮੁਕਰੀ, ਇਰਾਦਿਆਂ ਤੋਂ ਮੁਕਰੀ, ਸਾਨੂੰ ਇੱਕ-ਇੱਕ ਗੱਲ ਦਾ ਹਿਸਾਬ ਚਾਹੀਦਾ", ਮੁੱਖ ਮੰਤਰੀ 24 ਵਾਰ ਆਪਣੇ ਵਾਅਦੇ ਤੋਂ ਮੁਕਰੇ, ਠੇਕਾ ਮੁਲਾਜ਼ਮਾਂ ਨੇ ਲਗਾ ਦਿੱਤੀ ਸ਼ਿਕਾਇਤਾਂ ਦੀ ਝੜੀ - Demonstration of contract employees
ਕਿਸਾਨ ਆਗੂਆਂ ਨੇ ਕਿਹਾ ਕਿ 1886 ਵਿੱਚ ਬਣੇ ਕਾਨੂੰਨ ਤਹਿਤ 24 ਘੰਟਿਆ ਚੋਂ 8 ਘੰਟੇ ਕੰਮ ਦੇ ਅੱਠ ਘੰਟੇ ਸੌਣ ਦੇ ਅਤੇ ਅੱਠ ਘੰਟੇ ਘਰੇਲੂ ਕੰਮਾ ਲਈ ਨਿਰਧਾਰਿਤ ਕਰ ਮਈ ਦੇ ਪਹਿਲੇ ਹਫਤੇ ਨਿਰਦੇਸ਼ ਜਾਰੀ ਕੀਤੇ ਗਏ ਸਨ, ਪਰ ਹੁਣ ਸਰਕਾਰਾਂ ਜਿਥੇ ਕਿਸਾਨਾਂ ਨਾਲ ਧੱਕੇ ਕਰ ਰਹੀਆਂ ਸਨ। ਉਸ ਤੋਂ ਬਾਅਦ ਹੁਣ ਮਜਦੂਰਾਂ ਨਾਲ ਵੀ ਧੱਕੇਸ਼ਾਹੀ ਜਾਰੀ ਹੈ। ਉਹਨਾਂ ਕਿਹਾ ਕਿ ਹੁਣ ਸਮਾਂ ਹੈ ਕਿਸਾਨਾਂ ਅਤੇ ਮਜਦੂਰਾਂ ਦਾ ਇੱਕਜੁਟ ਹੋ ਕੇ ਲੜਣ ਦਾ, ਤਾਂ ਜੋ ਸਰਕਾਰ ਦੇ ਦਬਾਅ ਹੇਠ ਸਾਡੇ ਹੱਕੀ ਕਾਨੂੰਨ ਅਤੇ ਅਧਿਕਾਰੀ ਦਾ ਘਾਣ ਨਾ ਹੋ ਸਕੇ। ਅਸੀਂ ਇਸ ਸੰਘਰਸ਼ ਰਾਹੀ ਵੱਖ-ਵੱਖ ਜਥੇਬੰਦੀਆ ਨਾਲ ਹਮੇਸ਼ਾ ਸਰਕਾਰਾਂ ਨਾਲ ਮੱਥਾ ਲਾਉਂਦੇ ਆਏ ਹਾਂ ਅਤੇ ਭਵਿਖ ਵਿਚ ਵੀ ਸੰਘਰਸ਼ ਦੀ ਰਫਤਾਰ ਘਟ ਨਹੀ ਹੋਵੇਗੀ, ਸਗੋਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।