ETV Bharat / state

ਖਡੂਰ ਸਾਹਿਬ ਤੋਂ ਅੰਮ੍ਰਿਤਪਾਲ ਸਿੰਘ ਦੀ ਹੋਈ ਸ਼ਾਨਦਾਰ ਜਿੱਤ, ਕਰੀਬ ਡੇਢ ਲੱਖ ਵੋਟਾਂ ਦੇ ਨਾਲ ਜਿੱਤ ਕੀਤੀ ਹਾਸਿਲ - Punjab Lok Sabha Elections Result - PUNJAB LOK SABHA ELECTIONS RESULT

Punjab Lok Sabha Elections Result: ਖਡੂਰ ਸਾਹਿਬ 'ਚ ਅੰਮ੍ਰਿਤਪਾਲ ਸਿੰਘ ਨੂੰ ਵੱਡੀ ਜਿੱਤ ਹਾਸਿਲ ਹੋਈ ਹੈ, ਉਹਨਾਂ ਨੁੰ ਕਰੀਬ ਡੇਢ ਲੱਖ ਵੋਟਾਂ ਪਈਆਂ ਹਨ। ਅੰਮ੍ਰਿਤਪਾਲ ਸਿੰਘ ਦੇ ਸਮਰਥਕਾਂ ਅਤੇ ਪਰਿਵਾਰ ਨੇ ਖੁਸ਼ੀ ਪ੍ਰਗਟਾਈ ਹੈ।

Big lead of independent candidate Amritpal Singh from Khadur Sahib Lok Sabha Constituency
ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਆਜ਼ਾਦ ਉਮੀਦਵਾਰ ਅੰਮ੍ਰਿਤਪਾਲ ਸਿੰਘ ਦੀ ਵੱਡੀ ਲੀਡ (amritsar)
author img

By ETV Bharat Punjabi Team

Published : Jun 4, 2024, 1:50 PM IST

Updated : Jun 4, 2024, 7:41 PM IST

ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਆਜ਼ਾਦ ਉਮੀਦਵਾਰ ਅੰਮ੍ਰਿਤਪਾਲ ਸਿੰਘ ਦੇ ਜਿੱਤ ਵੱਲ ਵਧਦੇ ਕਦਮ (ETV Bharat Reporter)

ਚੰਡੀਗੜ੍ਹ : ਅੱਜ ਦੇਸ਼ ਭਰ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਹਰ ਇੱਕ ਦਾ ਧਿਆਨ ਵੋਟਾਂ ਦੀ ਗਿਣਤੀ ਅਤੇ ਨਤੀਜਿਆਂ ਵੱਲ ਹੈ। ਜਿਥੇ ਦੇਸ਼ ਵਿੱਚ ਕਾਂਗਰਸ ਅਤੇ ਭਾਜਪਾ ਦੀ ਟੱਕਰ ਚੱਲ ਰਹੀ ਹੈ ਤਾਂ ਉਥੇ ਹੀ ਗੱਲ ਕੀਤੀ ਜਾਵੇ ਪੰਜਾਬ ਦੀਆਂ ਅਹਿਮ ਸੀਟਾਂ ਚ ਇੱਕ ਪੰਥਕ ਸੀਟ, ਖਡੂਰ ਸਾਹਿਬ ਦੀ ਸੀਟ ਹੈ। ਜਿਥੋਂ ਲੋਕ ਸਭ ਚੋਣਾਂ ਵਿੱਚ ਪੰਥਕ ਚਿਹਰੇ ਵੱਜੋਂ ਉਤਰੇ ਆਜ਼ਾਦ ਉਮੀਦਵਾਰ ਅੰਮ੍ਰਿਤਪਾਲ ਸਿੰਘ ਨੂੰ ਵੱਡੇ ਮਾਰਜਨ ਨਾਲ ਜਿੱਤ ਹਾਸਿਲ ਹੋਈ ਹੈ। ਉਹ ਕਰੀਬ ਡੇਢ ਲੱਖ ਵੋਟਾਂ ਨਾਲ ਵਿਰੋਧੀਆਂ ਤੋਂ ਅੱਗੇ ਰਹੇ ਹਨ। ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਦੂਜੇ ਨੰਬਰ ਉਪਰ ਕਾਂਗਰਸ ਦੇ ਉਮੀਦਵਾਰ ਕੁਲਬੀਰ ਸਿੰਘ ਜ਼ੀਰਾ 188568 ( -159099) ਤੇ ਤੀਜੇ ਨੰਬਰ ਉਪਰ 177502 ( -170165) ਵੋਟਾਂ ਨਾਲ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਲਜੀਤ ਭੁੱਲਰ ਹਨ। ਜਦਕਿ ਚੋਣ ਪ੍ਰਚਾਰ ਵਿੱਚ ਅਕਸਰ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਬਿਆਨਬਾਜ਼ੀਆਂ ਕਰਨ ਵਾਲੇ ਅਕਾਲੀ ਉਮੀਦਵਾਰ ਵਿਰਸਾ ਸਿੰਘ ਵਲਟੋਹਾ ਇਸ ਦੌੜ 'ਚੋਂ ਬਾਹਰ ਨਜ਼ਰ ਆ ਰਹੇ ਹਨ।

ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਆਜ਼ਾਦ ਉਮੀਦਵਾਰ ਅੰਮ੍ਰਿਤਪਾਲ ਸਿੰਘ ਦੀ ਵੱਡੀ ਲੀਡ (AMRITSAR)

ਮਾਤਾ ਨੇ ਅਪੀਲੀ ਕੀਤੀ : ਉਥੇ ਹੀ ਅੰਮ੍ਰਿਤਪਾਲ ਸਿੰਘ ਦੀ ਜਿੱਤ ਤੋਂ ਬਾਅਦ ਮਾਤਾ ਬਲਵਿੰਦਰ ਕੌਰ ਦੀ ਪਹਿਲੀ ਪ੍ਰਤੀਕ੍ਰਿਆ ਸਾਹਮਣੇ ਆਈ ਹੈ। ਜਿਥੇ ਉਹਨਾਂ ਨੇ ਸਮੂਹ ਸਿੱਖ ਸੰਗਤ ਦਾ ਅਤੇ ਖਡੂਰ ਸਾਹਿਬ ਵਾਸੀਆਂ ਦੇ ਨਾਲ ਨਾਲ ਉਹਨਾਂ ਦੇ ਸ਼ੁਭਚਿੰਤਕਾਂ ਦਾ ਧੰਨਵਾਦ ਕੀਤਾ ਹੈ। ਨਾਲ ਹੀ ਉਹਨਾਂ ਨੇ ਕਿਹਾ ਕਿ ਭਾਵੇਂ ਹੀ ਅੰਮ੍ਰਿਤਪਾਲ ਸਿੰਘ ਜਿੱਤ ਗਏ ਹਨ ਪਰ ਸਭ ਨੂੰ ਬੇਨਤੀ ਹੈ ਕਿ ਸ਼ਹੀਦੀ ਦਿਹਾੜਿਆਂ ਦੇ ਚਲਦਿਆਂ ਕੋਈ ਵੀ ਸਿੱਖ ਜਸ਼ਨ ਨਾ ਮਨਾਵੇ। ਉਹਨਾਂ ਕਿਹਾ ਕਿ ਜੋ ਵੀ ਜਸ਼ਨ ਹੋਣਗੇ 6 ਜੂਨ ਤੋਂ ਬਾਅਦ ਹੀ ਮਨਾਏ ਜਾਣਗੇ। ਮਾਤਾ ਬਲਵਿੰਦਰ ਕੌਰ ਨੇ ਕਿਹਾ ਕਿ ਅਜੇ ਅਗਲੀ ਰਣਨੀਤੀ ਨਹੀਂ ਉਲੀਕੀ ਗਈ। ਜੋ ਵੀ ਹੋਵੇਗਾ ਅੰਮ੍ਰਿਤਪਾਲ ਸਿੰਘ ਨਾਲ ਵਿਚਾਰ ਚਰਚਾ ਤੋਂ ਬਾਅਦ ਹੀ ਐਲਾਨ ਕੀਤਾ ਜਾਵੇਗਾ।

ਖਡੂਰ ਸਾਹਿਬ ਤੋਂ ਅੰਮ੍ਰਿਤਪਾਲ ਸਿੰਘ ਦੀ ਹੋਈ ਸ਼ਾਨਦਾਰ ਜਿੱਤ (ETV Bharat Reporter)

ਖਾਲਸੇ ਦੀ ਜਿੱਤ : ਉਥੇ ਹੀ ਖਡੂਰ ਸਾਹਿਬ ਤੋਂ ਵੱਡੀ ਜਿੱਤ ਹਾਸਿਲ ਕਰਨ ਵਾਲੇ ਅੰਮ੍ਰਿਤਪਾਲ ਸਿੰਘ ਦੇ ਸਮਰਥਕਾਂ ਵਿੱਚ ਵੀ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਸਮਰਥਕਾਂ ਨੇ ਕਿਹਾ ਕਿ ਇਹ ਇੱਕ ਅਮ੍ਰਿਤਪਾਲ ਸਿੰਘ ਦੀ ਜਿੱਤ ਨਹੀਂ ਹੈ ਬਲਕਿ ਇਹ ਖਾਲਸੇ ਦੀ ਜਿੱਤ ਹੈ ਸਿੱਖ ਕੌਮ ਦੀ ਜਿੱਤ ਹੈ। ਉਹਨਾਂ ਕਿਹਾ ਕਿ ਹੁਣ ਤੱਕ ਪੰਜਾਬ ਦੇ ਨੌਜਵਾਨਾਂ ਨੂੰ ਰੋਲਿਆ ਜਾ ਰਿਹਾ ਸੀ ਪਰ ਅੰਮ੍ਰਿਤਪਾਲ ਸਿੰਘ ਨੇ ਵਹੀਰ ਜ਼ਰੀਏ ਨੌਜਵਾਨਾਂ ਨੂੰ ਸਿੱਖੀ ਨਾਲ ਜੋੜਿਆ ਅਤੇ ਨਸ਼ਿਆਂ ਤੋਂ ਮੁਕਤ ਹੋਣ ਲਈ ਪ੍ਰੇਰਿਆ। ਉਹਨਾਂ ਕਿਹਾ ਕਿ ਝੂਠ ਉੱਤੇ ਸੱਚਾਈ ਦੀ ਜਿੱਤ ਹੋਈ ਹੈ। ਅੱਜ ਸਿੱਖ ਕੌਮ ਲਈ ਇੱਕ ਨਵਾਂ ਸੂਰਜ ਚੜ੍ਹਿਆ ਹੈ। ਨਾਲ ਹੀ ਸਮਰਥਕਾਂ ਨੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਨੂੰ ਸਿਰਫ ਸਿਖਾਂ ਨੇ ਨਹੀਂ ਬਲਕਿ ਹਿੰਦੂ ਅਤੇ ਮੁਸਲਮਾਨਾਂ ਨੇ ਵੀ ਵੋਟ ਪਾਈ ਹੈ। ਉਥੇ ਹੀ ਵਿਰਸਾ ਸਿੰਘ ਵਲਟੋਹਾ 'ਤੇ ਬੋਲਦੇ ਹੋਏ ਸਮਰਥਕਾਂ ਨੇ ਕਿਹਾ ਕਿ ਉਸ ਨੇ ਆਪਣੀ ਸੋਚ ਮੁਤਾਬਕ ਟਿੱਪਣੀਆਂ ਕੀਤੀਆਂ ਸਨ ਅਸੀਂ ਨਹੀਂ ਕਰ ਸਕਦੇ।

ਫਰੀਦਕੋਟ 'ਚ ਪੰਥਕ ਚਿਹਰਾ ਅੱਗੇ : ਉਧਰ, ਫਰੀਦਕੋਟ ਲੋਕ ਸਭਾ ਦੇ ਰੁਝਾਨ ਸਾਹਮਣੇ ਆ ਗਏ ਹਨ। ਇੱਥੋਂ ਵੀ ਆਜ਼ਾਦ ਉਮੀਦਵਾਰ ਸਰਬਜੀਤ ਖ਼ਾਲਸਾ ਸਭ ਤੋਂ ਅੱਗੇ 49070 ਲੀਡ ਨਾਲ ਚੱਲ ਰਹੇ ਹਨ। ਕਰਮਜੀਤ ਅਨਮੋਲ ਦੂਜੇ ਤੇ ਅਮਰਜੀਤ ਸਾਹੋਕੇ ਤੀਜੇ ਨੰਬਰ ਉਪਰ ਹਨ। ਦਰਅਸਲ ਪੰਜਾਬ ਦੀਆਂ 13 ਸੀਟਾਂ ਦੇ ਰੁਝਾਨ ਸਾਹਮਣੇ ਆ ਗਏ ਹਨ। ਕਾਂਗਰਸ ਦੀ 7 ਸੀਟਾਂ 'ਤੇ ਆਮ ਆਦਮੀ ਪਾਰਟੀ ਦੀ 3 ਸੀਟਾਂ ਉਪਰ ਲੀਡ ਹੈ। ਅਹਿਮ ਗੱਲ ਹੈ ਕਿ ਦੋ ਸੀਟਾਂ ਖਡੂਰ ਸਾਹਿਬ ਤੇ ਫਰੀਦਕੋਟ ਤੋਂ ਆਜ਼ਾਦ ਉਮੀਦਵਾਰ ਅੱਗੇ ਚੱਲ ਰਹੇ ਹਨ। ਇਸ ਤੋਂ ਇਲਾਵਾ ਬਠਿੰਡਾ ਸੀਟ ਤੋਂ ਅਕਾਲੀ ਦਲ ਦੀ ਉਮੀਦਵਾਰ ਹਰਸਿਮਰਤ ਬਾਦਲ ਅੱਗੇ ਹਨ।

ਵੇਖੋ ਪੂਰੀ ਲਿਸਟ

ਫਰੀਦਕੋਟ: ਸਰਬਜੀਤ ਸਿੰਘ ਖਾਲਸਾ ਜੇਤੂ ਰਹੇ।

ਜਲੰਧਰ: ਚਰਨਜੀਤ ਸਿੰਘ ਚੰਨੀ ਅੱਗੇ ਚੱਲ ਰਹੇ ਹਨ।

ਬਠਿੰਡਾ: ਹਰਸਿਮਰਤ ਬਾਦਲ ਅੱਗੇ ਚੱਲ ਰਹੇ ਹਨ।

ਹੁਸ਼ਿਆਰਪੁਰ: ਰਾਜ ਕੁਮਾਰ ਚੱਬੇਵਾਲ ਅੱਗੇ ਚੱਲ ਰਹੇ ਹਨ।

ਸੰਗਰੂਰ: ਮੀਤ ਹੇਅਰ ਅੱਗੇ ਚੱਲ ਰਹੇ ਹਨ।

ਅਨੰਦਪੁਰ ਸਾਹਿਬ: ਮਾਲਵਿੰਦਰ ਸਿੰਘ ਕੰਗ ਅੱਗੇ ਚੱਲ ਰਹੇ ਹਨ।

ਅੰਮ੍ਰਿਤਸਰ: ਅੰਮ੍ਰਿਤਸਰ ਤੋਂ ਕਾਂਗਰਸੀ ਉਮੀਦਵਾਰ ਗੁਰਜੀਤ ਔਜਲਾ ਅੱਗੇ ਚਲ ਰਹੇ ਹਨ।

ਲੁਧਿਆਣਾ: ਰਾਜਾ ਵੜਿੰਗ ਅੱਗੇ ਚੱਲ ਰਹੇ ਹਨ।

ਫਤਹਿਗੜ੍ਹ ਸਾਹਿਬ: ਅਮਰ ਸਿੰਘ ਅੱਗੇ ਚੱਲ ਰਹੇ ਹਨ।

ਪਟਿਆਲਾ: ਧਰਮਵੀਰ ਗਾਂਧੀ ਅੱਗੇ ਚੱਲ ਰਹੇ ਹਨ।

ਫਿਰੋਜ਼ਪੁਰ: ਸ਼ੇਰ ਸਿੰਘ ਗੁਬਾਇਆ ਅੱਗੇ ਹਨ।

ਗੁਰਦਾਸਪੁਰ: ਕਾਂਗਰਸ ਦੇ ਸੁਖਜਿੰਦਰ ਸਿੰਘ ਰੰਧਾਵਾ ਅੱਗੇ ਚੱਲ ਰਹੇ ਹਨ।

Last Updated : Jun 4, 2024, 7:41 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.