ਬਠਿੰਡਾ: ਨਸ਼ਿਆਂ ਦੇ ਦਿੱਤੇ ਟਾਸਕ ਨੂੰ ਨਾ ਪੂਰਾ ਕਾਰਨ ਅਤੇ ਡਿਊਟੀ ਵਿੱਚ ਅਣਗਿਹਲੀ ਕਰਨ ਵਾਲੇ ਕਰਮਚਾਰੀਆਂ ਅਤੇ ਅਧਿਕਾਰੀਆਂ ਖਿਲਾਫ ਐਸਐਸਪੀ ਬਠਿੰਡਾ ਅਮਨੀਤ ਕੌਰ ਕੌਂਡਲ ਵੱਲੋਂ ਸਖ਼ਤ ਕਾਰਵਾਈ ਕਰਦੇ ਹੋਏ ਸੀਆਈਏ ਸਟਾਫ ਦੇ ਤਿੰਨ ਮੁਲਾਜ਼ਮਾ ਨੂੰ ਮੁਅਤਲ ਕਰਦੇ ਹੋਏ ਵਿਭਾਗੀ ਕਾਰਵਾਈ ਦੇ ਹੁਕਮ ਦਿੱਤੇ ਹਨ। ਇਸਦੇ ਨਾਲ ਹੀ ਸੀਆਈਏ ਸਟਾਫ ਦੇ ਇੰਚਾਰਜ ਨੂੰ ਲੈਣ ਹਾਜ਼ਰ ਕਰ ਦਿੱਤਾ ਹੈ।
ਨਸ਼ਿਆਂ ਨੂੰ ਲੈ ਕੇ ਪੂਰੇ ਪੰਜਾਬ ਵਿੱਚ ਪੁਲਿਸ ਵੱਲੋਂ ਵੱਡੀਆਂ ਕਾਰਵਾਈਆਂ: ਜਾਣਕਾਰੀ ਦਿੰਦੇ ਹੋਏ ਐਸਐਸਪੀ ਬਠਿੰਡਾ ਅਵਨੀਤ ਕੌਰ ਕੌਂਡਲ ਨੇ ਦੱਸਿਆ ਕਿ ਨਸ਼ਿਆਂ ਨੂੰ ਲੈ ਕੇ ਜਿੱਥੇ ਪੂਰੇ ਪੰਜਾਬ ਵਿੱਚ ਪੰਜਾਬ ਪੁਲਿਸ ਵੱਲੋਂ ਵੱਡੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ। ਉੱਥੇ ਹੀ ਬਠਿੰਡਾ ਪੁਲਿਸ ਨੂੰ ਨਸ਼ਿਆਂ ਨੂੰ ਲੈ ਕੇ ਕੁਝ ਟਾਸਕ ਦਿੱਤੇ ਗਏ ਸਨ ਪਰ ਸੀਆਈਏ ਸਟਾਫ ਇੱਕ ਦੇ ਏਐਸਆਈ ਹਰਿੰਦਰ ਸਿੰਘ ਸੀਨੀਅਰ ਕਾਂਸਟੇਬਲ ਲਖਬੀਰ ਸਿੰਘ ਅਤੇ ਸੀਨੀਅਰ ਕਾਂਸਟੇਬਲ ਅਮਰੀਕ ਸਿੰਘ ਵੱਲੋਂ ਇਨ੍ਹਾਂ ਟਾਸਕਾਂ ਨੂੰ ਪੂਰਾ ਨਾ ਕਰਦੇ ਹੋਏ ਡਿਊਟੀ ਵਿੱਚ ਅਣਗਹਿਲੀ ਕੀਤੀ ਹੈ। ਸੀਆਈਏ ਇੰਚਾਰਜ ਜਸਵਿੰਦਰ ਸਿੰਘ ਵੱਲੋਂ ਦੀ ਸੁਪਰਵੀਜ਼ਨ ਅਧੀਨ ਇਹ ਕਰਮਚਾਰੀ ਆਉਂਦੇ ਸਨ। ਜਿਸ ਵੱਲੋਂ ਇਨ੍ਹਾਂ ਕਰਮਚਾਰੀਆਂ ਤੋਂ ਟਾਸਕ ਪੂਰਾ ਕਰਵਾਉਣ ਲਈ ਯਤਨ ਨਹੀਂ ਕੀਤੇ ਗਏ।
ਵਿਭਾਗੀ ਕਾਰਵਾਈ ਕਰਨ ਦੇ ਹੁਕਮ ਕੀਤੇ ਗਏ : ਜਿਸ ਦੇ ਚਲਦਿਆਂ ਐਸ ਪੀ ਡੀ ਅਜੇ ਗਾਂਧੀ ਵੱਲੋਂ ਕਾਰਵਾਈ ਸਬੰਧੀ ਲਿਖਿਆ ਗਿਆ ਸੀ ਜਿਸ 'ਤੇ ਅਮਲ ਕਰਦੇ ਹੋਏ ਏ ਐਸਆਈ ਹਰਿੰਦਰ ਸਿੰਘ ਸੀਨੀਅਰ ਕਸਟੇਬਲ ਲਖਬੀਰ ਸਿੰਘ ਅਤੇ ਸੀਨੀਅਰ ਕਾਂਸਟੇਬਲ ਅਮਰੀਕ ਸਿੰਘ ਨੂੰ ਮੁਅਤਲ ਕਰਕੇ ਵਿਭਾਗੀ ਕਾਰਵਾਈ ਕਰਨ ਦੇ ਹੁਕਮ ਕੀਤੇ ਗਏ ਹਨ। ਇਸ ਤੋਂ ਇਲਾਵਾ ਸੀਆਈਏ ਇੰਚਾਰਜ ਜਸਵਿੰਦਰ ਸਿੰਘ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ।
ਡਿਊਟੀ ਵਿੱਚ ਅਣਗਹਿਲੀ ਬਰਦਾਸ਼ਤ ਨਹੀਂ : ਉਨ੍ਹਾਂ ਕਿਹਾ ਹੈ ਕਿ ਡਿਊਟੀ ਵਿੱਚ ਅਣਗਹਿਲੀ ਹਰਗਿਜ਼ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਜੋ ਵੀ ਪੁਲਿਸ ਕਰਮਚਾਰੀ ਆਪਣੀ ਡਿਊਟੀ ਤਨਦੇਹੀ ਨਾਲ ਨਹੀਂ ਨਿਭਾਏਗਾ ਤਾਂ ਉਸ ਖਿਲਾਫ ਸਖ਼ਤ ਐਕਸ਼ਨ ਲਿਆ ਜਾਵੇਗਾ।
- ਰਿਲਾਇੰਸ ਪੈਟਰੋਲ ਪੰਪ 'ਤੇ ਕਿਸਾਨ ਜੱਥੇਬੰਦੀਆਂ ਨੇ ਧਰਨਾ ਦੇ ਕੇ ਕੇਂਦਰ ਸਰਕਾਰ ਵਿਰੁੱਧ ਕੀਤਾ ਪ੍ਰਦਰਸ਼ਨ - Farmers organizations protested
- ਬਰਨਾਲਾ 'ਚ ਗਰੀਨ ਫ਼ੀਲਡ ਹਾਈਵੇ ਲਈ ਜ਼ਮੀਨਾਂ ਐਕੁਆਇਰ ਕਰਨ 'ਚ ਪ੍ਰਸਾਸ਼ਨ ਹੋਇਆ ਤੇਜ਼ - Acquire lands in Barnala
- ਮੌੜ ਮੰਡੀ ਵਿਖੇ ਦਿਨ ਦਿਹਾੜੇ ਦੋ ਨੌਜਵਾਨਾਂ ਵੱਲੋਂ ਆਪਟੀਕਲ ਦੁਕਾਨ 'ਤੇ ਚੋਰੀ, ਦੁਕਾਨ ਦਾ ਜਿੰਦਰਾ ਤੋੜ ਕੇ ਚੋਰੀ ਨੂੰ ਦਿੱਤਾ ਅੰਜਾਮ - Theft incident in Maur Mandi