ਰੂਪਨਗਰ : ਪੰਜਾਬ ਵਿੱਚ ਸੜਕ ਹਾਦਸੇ ਲਗਾਤਾਰ ਵੱਧ ਰਹੇ ਹਨ। ਅੱਜ ਤਾਜਾ ਮਾਮਲਾ ਪੰਜਾਬ ਦੇ ਰੋਪੜ ਤੋਂ ਸਾਹਮਣੇ ਆਇਆ ਹੈ, ਜਿੱਥੇ ਸਕੂਲ ਲਈ ਜਾ ਰਹੇ ਬੱਚਿਆਂ ਦਾ ਆਟੋ ਪਲਟ ਗਿਆ ਹੈ। ਦਰਅਸਲ ਸਤਲੁਜ ਦਰਿਆ ਉਤੇ ਪੈਂਦੇ ਪੁਲ ਉਤੇ ਇੱਕ ਦੁਰਘਟਨਾ ਹੋਈ ਹੈ, ਜਿਸ ਵਿੱਚ ਇੱਕ ਆਟੋ ਵਿੱਚ ਨਿੱਜੀ ਸਕੂਲ ਲਈ ਜਾ ਰਹੇ ਬੱਚਿਆਂ ਨਾਲ ਹਾਦਸਾ ਹੋ ਗਿਆ। ਇਸ ਹਾਦਸੇ ਵਿੱਚ ਗਨੀਮਤ ਰਹੀ ਕਿ ਇਸ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਬੱਚਿਆਂ ਦੇ ਸੱਟਾਂ ਲੱਗੀਆਂ ਹਨ।
ਬੱਚਿਆਂ 'ਚ ਬਣਿਆ ਸਹਿਮ ਦਾ ਮਾਹੌਲ
ਆਟੋ ਪਲਟਣ ਤੋਂ ਬਾਅਦ ਬੱਚਿਆਂ ਨੂੰ ਰੋਪੜ ਦੇ ਸਰਕਾਰੀ ਹਸਪਤਾਲ ਵਿੱਚ ਲਿਆਂਦਾ ਗਿਆ। ਜਿੱਥੇ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ, ਫਿਲਹਾਲ ਜਦੋਂ ਬੱਚਿਆਂ ਦੇ ਨਾਲ ਗੱਲ ਕੀਤੀ ਗਈ ਤਾਂ ਦੁਰਘਟਨਾ ਦਾ ਸਹਿਮ ਉਹਨਾਂ ਦੇ ਚਿਹਰਿਆਂ ਉੱਤੇ ਸਾਫ ਤੌਰ 'ਤੇ ਦਿਖਾਈ ਦੇ ਰਿਹਾ ਸੀ। ਜ਼ਿਆਦਾਤਰ ਬੱਚੇ ਛੋਟੇ ਸਨ ਅਤੇ ਬੱਚਿਆਂ ਦੀ ਗੱਲ ਨੂੰ ਮੰਨਿਆ ਜਾਵੇ ਤਾਂ ਕਰੀਬ 5 ਬੱਚੇ ਆਟੋ ਵਿੱਚ ਬੈਠੇ ਹੋਏ ਸਨ, ਜੋ ਸਤਲੁਜ ਦਰਿਆ ਤੋਂ ਰੋਪੜ ਵਾਲੇ ਪਾਸੇ ਨੂੰ ਨਿੱਜੀ ਸਕੂਲ ਵੱਲ ਜਾ ਰਹੇ ਸਨ। ਬੱਚਿਆਂ ਨੇ ਕਿਹਾ ਕਿ ਆਟੋ ਡਰਾਈਵਰ ਵੱਲੋਂ ਪਾਣੀ ਦੀ ਬੋਤਲ ਨੂੰ ਰੱਖਣ ਵੇਲੇ ਇਹ ਹਾਦਸਾ ਹੋਇਆ ਅਤੇ ਜਦੋਂ ਉਹ ਬੋਤਲ ਨੂੰ ਟਿਕਾ ਰਹੇ ਸਨ ਤਾਂ ਬੋਤਲ ਦਾ ਕੋਈ ਹਿੱਸਾ ਹੈਂਡਲ ਦੇ ਵਿੱਚ ਫਸ ਗਿਆ। ਜਿਸ ਤੋਂ ਬਾਅਦ ਆਟੋ ਪਲਟ ਗਿਆ ਲੇਕਿਨ ਰਫਤਾਰ ਘੱਟ ਹੋਣ ਦੇ ਕਾਰਨ ਕੋਈ ਵੱਡਾ ਹਾਦਸਾ ਹੋਣ ਤੋਂ ਟਲ ਗਿਆ।
ਪ੍ਰਿੰਸੀਪਲ ਨੇ ਜਾਣਿਆ ਹਾਲ
ਹਾਦਸੇ ਤੋਂ ਬਾਅਦ ਮੌਕੇ 'ਤੇ ਪਹੁੰਚੇ ਸਕੂਲ ਦੇ ਪ੍ਰਿੰਸੀਪਲ ਨੇ ਬੱਚਿਆਂ ਦਾ ਹਾਲ ਚਾਲ ਜਾਣਿਆ। ਸਰਕਾਰੀ ਹਸਪਤਾਲ ਦੀ ਡਾਕਟਰ ਨੇ ਕਿਹਾ ਕਿ ਬੱਚਿਆਂ ਨੂੰ ਫੌਰੀ ਇਲਾਜ਼ ਦੇ ਦਿੱਤਾ ਗਿਆ ਹੈ। ਫਿਲਹਾਲ ਬੱਚਿਆਂ ਦੀ ਸਕੈਨਿੰਗ ਕਰਵਾਈ ਜਾ ਰਹੀ ਹੈ ਜੇਕਰ ਮੁੱਢਲੇ ਪੱਧਰ ਉੱਤੇ ਦੇਖਿਆ ਜਾਵੇ ਤਾਂ ਜਿਹੜੀਆਂ ਚੋਟਾਂ ਨੇ ਉਹਨਾਂ ਨੂੰ ਜਾਂਚਿਆ ਜਾ ਰਿਹਾ ਹੈ ਪਰ ਬੱਚੇ ਇਸ ਵਕਤ ਸਟੇਬਲ ਹਨ।
- ਨਜਾਇਜ਼ ਸੰਬੰਧਾਂ ਦੇ ਚਲਦੇ ਪਿਤਾ ਨੇ ਪੁੱਤ ਦਾ ਕੀਤਾ ਕਤਲ, ਰੋਂਦੀ ਧੀ ਨੇ ਪਿਤਾ ਲਈ ਮੰਗੀ ਫਾਂਸੀ ਦੀ ਸਜ਼ਾ - Father killed his son
- ਵਿਦਿਆਰਥੀਆਂ ਵਲੋਂ ਵੀਸੀ ਵਿਰੁੱਧ ਪ੍ਰਦਰਸ਼ਨ; ਬਿਨਾਂ ਦੱਸੇ ਕੁੜੀਆਂ ਦੇ ਹੋਸਟਲ ਦੇ ਕਮਰੇ 'ਚ ਵੜਿਆ ਵੀਸੀ, ਵੀਡੀਓ ਹੋਈ ਵਾਇਰਲ - STUDENT PROTEST AGAINST VC
- ਬਠਿੰਡਾ ਦੇ ਇਹਨਾਂ ਦੋ ਦੋਸਤਾਂ ਨੇ ਔਰਗੈਨਿਕ ਗੰਨੇ ਦੇ ਰਸ ਤੋਂ ਤਿਆਰ ਕੀਤੀ ਕੁਲਫੀ - Two friends kulfi organic sugarcane
ਗੰਭੀਰ ਜ਼ਖਮੀ ਬਚਿਆਂ ਨੂੰ ਕੀਤਾ ਪੀਜੀਆਈ ਰੈਫਰ
ਆਟੋ ਚਾਲਕ ਦਾ ਕਹਿਣਾ ਹੈ ਕਿ ਸਤਲੁਜ ਪੁਲ ਪਾਰ ਕਰਦੇ ਸਮੇਂ ਆਟੋ ਦਾ ਬੈਲੈਂਸ ਵਿਗੜ ਗਿਆ ਅਤੇ ਆਟੋ ਸਲਿਪ ਹੋ ਗਿਆ। ਜਿਸ ਤੋਂ ਬਾਅਦ ਇਹ ਘਟਨਾ ਹੋਈ ਹੈ ਅਤੇ ਇਸ ਘਟਨਾ ਦੌਰਾਨ ਉਸਦੇ ਬੱਚਾ ਵੀ ਉਸ ਆਟੋ ਵਿੱਚ ਸਵਾਰ ਸੀ। ਜਿਸ ਨੂੰ ਹੁਣ ਡਾਕਟਰਾਂ ਵੱਲੋਂ ਪੀਜੀਆਈ ਅਗਲੇ ਇਲਾਜ ਦੇ ਲਈ ਪੀਜੀਆਈ ਰੈਫਰ ਕੀਤਾ ਗਿਆ ਹੈ।