ਲੁਧਿਆਣਾ : ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਲੁਧਿਆਣਾ ਦੇ ਵਿੱਚ ਅਹਿਮ ਬੈਠਕ ਹੋਈ ਹੈ। ਇਸ ਦੌਰਾਨ ਬੈਠਕ ਤੋਂ ਬਾਅਦ ਪ੍ਰੈਸ ਨੂੰ ਸੰਬੋਧਿਤ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜਨਰਲ ਸੈਕਟਰੀ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਹੈ ਕਿ ਐਸਕੇਐਮ ਦੇ ਸੱਦੇ ਤੇ ਭਾਜਪਾ ਦੇ ਸਾਰੇ ਹੀ ਉਮੀਦਵਾਰਾਂ ਦਾ ਦੇਸ਼ ਭਰ ਦੇ ਵਿੱਚ ਵਿਰੋਧ ਕੀਤਾ ਜਾਵੇਗਾ।
ਜਦੋਂ ਕਿ ਬਾਕੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਵੀ ਕਿਸਾਨ ਸਵਾਲ ਕਰਨਗੇ। ਜਿਹੜੇ ਉਨ੍ਹਾਂ ਵੱਲੋਂ ਪਾਰਟੀਆਂ ਦੇ ਨਾਲ ਵਾਅਦੇ ਕੀਤੇ ਗਏ ਸਨ ਉੁਨ੍ਹਾਂ ਦੇ ਸੰਬੰਧ ਦੇ ਵਿੱਚ ਉੁਨ੍ਹਾਂ ਤੋਂ ਹਿਸਾਬ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਭਾਜਪਾ ਦੇ ਉਮੀਦਵਾਰਾਂ ਨੂੰ 12 ਸਵਾਲ ਪੁੱਛੇ ਜਾਣਗੇ। ਉੁਨ੍ਹਾਂ ਕਿਹਾ ਕਿ ਭਾਜਪਾ ਦਾ ਕੋਈ ਵੀ ਉਮੀਦਵਾਰ ਹੋਵੇ ਭਾਵੇਂ ਉਹ ਕਿਸੇ ਵੀ ਪਾਰਟੀ ਤੋਂ ਆਇਆ ਹੋਵੇ ਉਸ ਤੋ ਸਵਾਲ ਜਵਾਬ ਕੀਤੇ ਜਾਣਗੇ।
ਵਾਅਦੇ ਪੂਰੇ ਨਾ ਕਰਨ 'ਤੇ ਮੈਂਬਰਸ਼ਿਪ ਕੀਤੀ ਜਾਵੇਗੀ ਰੱਦ: ਇਸ ਤੋਂ ਇਲਾਵਾ ਰਵਨੀਤ ਬਿੱਟੂ ਵੱਲੋਂ 4 ਜੂਨ ਤੋਂ ਬਾਅਦ ਕਿਸਾਨਾਂ ਦਾ ਪ੍ਰਧਾਨ ਮੰਤਰੀ ਨਿਵਾਸ ਤੇ ਰੈਡ ਕਾਰਪੇਟ ਵਿਛਾ ਕੇ ਸਵਾਗਤ ਕੀਤੇ ਜਾਣ ਨੂੰ ਲੈ ਕੇ ਵੀ ਉੁਨ੍ਹਾਂ ਕਿਹਾ ਕਿ ਭਾਵੇਂ ਕੋਈ ਵੀ ਹੋਵੇ ਅਸੀਂ ਵਿਰੋਧ ਡੱਟ ਕੇ ਕਰਨਗੇ। ਉੁਨ੍ਹਾਂ ਨੇ ਵੀ ਕਿਹਾ ਕਿ ਜਿੰਨੀ ਵੀ ਪਾਰਟੀਆਂ ਵਾਅਦੇ ਕਰਦੀਆਂ ਹਨ ਉੁਨ੍ਹਾਂ ਨੂੰ ਚੋਣ ਮੈਨੀਫੈਸਟੋ ਨੂੰ ਕਾਨੂੰਨੀ ਡਾਕੂਮੈਂਟ ਬਣਾਇਆ ਜਾਵੇ ਅਤੇ ਜੇਕਰ ਕੋਈ ਵੀ ਪਾਰਟੀ ਵਾਅਦੇ ਪੂਰੇ ਨਹੀਂ ਕਰਦੀ ਤਾਂ ਉਸ ਦੀ ਮੈਂਬਰਸ਼ਿਪ ਰੱਦ ਕੀਤੀ ਜਾਵੇ।
ਕਾਨੂੰਨੀ ਡਾਕੂਮੈਂਟ ਬਣਾਉਣ ਦੀ ਕੀਤੀ ਜਾਵੇਗੀ ਮੰਗ: ਕਿਸਾਨ ਆਗੂਆਂ ਨੇ ਕਿਹਾ ਕਿ ਰਾਜਨੀਤਿਕ ਪਾਰਟੀਆਂ ਲੋਕਾਂ ਨਾਲ ਚੋਣਾਂ ਦੇ ਵਿੱਚ ਝੂਠੇ ਵਾਅਦੇ ਕਰਕੇ ਸੱਤਾ ਹਾਸਿਲ ਕਰਨ ਤੋਂ ਬਾਅਦ ਉੁਨ੍ਹਾਂ ਵਾਅਦਿਆਂ ਨੂੰ ਪੂਰਾ ਕਰਨ ਤੋਂ ਮੁੱਕਰ ਜਾਂਦੀਆਂ ਹਨ। ਉੁਨ੍ਹਾਂ ਕਿਹਾ ਕਿ ਇਸ ਨੂੰ ਹੁਣ ਕਾਨੂੰਨੀ ਡਾਕੂਮੈਂਟ ਬਣਾਉਣ ਦੀ ਮੰਗ ਕੀਤੀ ਜਾਵੇਗੀ ਇਸ ਤੋਂ ਇਲਾਵਾ ਕਿਸਾਨ ਲਗਾਤਾਰ ਭਾਜਪਾ ਦਾ ਵਿਰੋਧ ਕਰਦੇ ਰਹਿਣਗੇ।
ਵਾਅਦੇ ਪੂਰੇ ਨਾ ਹੋਣ ਨੂੰ ਲੈ ਕੇ ਕੀਤੇ ਜਾਣਗੇ ਸਵਾਲ : ਹਾਲਾਂਕਿ ਜਦੋਂ ਕਿਸਾਨ ਆਗੂਆਂ ਨੂੰ ਸਵਾਲ ਕੀਤਾ ਗਿਆ ਕਿ ਸਿਰਫ ਭਾਜਪਾ ਦਾ ਹੀ ਕਿਉਂ ਵਿਰੋਧ ਕਰ ਰਹੇ ਆ। ਉੁਨ੍ਹਾਂ ਨੇ ਕਿਹਾ ਕਿ ਭਾਜਪਾ ਨੇ ਹੀ ਅਸੀਂ ਹੋਰਨਾਂ ਪਾਰਟੀਆਂ ਜੋ ਕਿ ਸੱਤਾ ਦੇ ਵਿੱਚ ਹਨ, ਭਾਵੇਂ ਪੰਜਾਬ ਹੈ, ਭਾਵੇਂ ਪੰਜਾਬ ਤੋਂ ਬਾਹਰ ਹੈ। ਉੁਨ੍ਹਾਂ ਦੇ ਉਮੀਦਵਾਰਾਂ ਤੋਂ ਵੀ ਉੁਨ੍ਹਾਂ ਵੱਲੋਂ ਕੀਤੇ ਗਏ ਵਾਅਦੇ ਪੂਰੇ ਨਾ ਹੋਣ ਨੂੰ ਲੈ ਕੇ ਸਵਾਲ ਕੀਤੇ ਜਾਣਗੇ।