ਲੁਧਿਆਣਾ: ਇੱਕ ਪਾਸੇ ਜਿੱਥੇ ਟੈਕਨੋਲੋਜੀ ਲਗਾਤਾਰ ਨਵੀਂ ਹੋ ਰਹੀ ਹੈ, ਉੱਥੇ ਹੀ ਦੂਜੇ ਪਾਸੇ ਸਾਈਬਰ ਠੱਗ ਵੀ ਨਵੀਂ ਤਕਨੀਕ ਦਾ ਇਸਤੇਮਾਲ ਕਰਕੇ ਲੋਕਾਂ ਨੂੰ ਠੱਗਣ ਦੇ ਵਿੱਚ ਨਵੇਂ ਨਵੇਂ ਤੌਰ ਤਰੀਕੇ ਅਪਣਾਉਂਦੇ ਰਹਿੰਦੇ ਹਨ। ਪਹਿਲਾਂ ਵਿਦੇਸ਼ਾਂ ਤੋਂ ਰਿਸ਼ਤੇਦਾਰ ਬਣ ਕੇ ਕਾਲ ਕਰਨ ਅਤੇ ਫਿਰ ਕੂਰੀਅਰ ਦੇ ਜਰੀਏ ਠੱਗੀ ਮਾਰਨ ਤੋਂ ਬਾਅਦ ਹੁਣ ਸਾਈਬਰ ਠੱਗਾਂ ਨੇ ਇੱਕ ਨਵਾਂ ਤਰੀਕਾ ਅਪਣਾਇਆ ਹੈ। ਜਿਸ ਵਿੱਚ ਉਹ ਨਿਵੇਸ਼ ਕਰਨ ਦਾ ਲਾਲਚ ਦੇ ਕੇ ਭੋਲੇ ਭਾਲੇ ਲੋਕਾਂ ਦੀ ਸਾਰੀ ਉਮਰ ਦੀ ਜਮਾਂ ਪੂੰਜੀ 'ਤੇ ਹੱਥ ਸਾਫ਼ ਕਰ ਜਾਂਦੇ ਹਨ। ਇਥੋਂ ਤੱਕ ਕਿ ਉਹਨਾਂ ਨੂੰ ਨਿਵੇਸ਼ ਦੀ ਲਾਈਵ ਐਪ 'ਤੇ ਤਸਵੀਰਾਂ ਵੀ ਵਿਖਾਈਆਂ ਜਾਂਦੀਆਂ ਹਨ। ਏਆਈ ਟੂਲ ਦਾ ਇਸਤੇਮਾਲ ਕਰਕੇ ਸਾਈਬਰ ਠੱਗ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾ ਰਹੇ ਹਨ। ਜਿਸ ਤੋਂ ਸਤਰਕ ਰਹਿਣ ਦੀ ਬੇਹੱਦ ਲੋੜ ਹੈ। ਜੇਕਰ ਸਮਾਂ ਰਹਿੰਦੇ ਤੁਸੀਂ ਸਾਈਬਰ ਸੈਲ 1930 ਨੰਬਰ 'ਤੇ ਫੋਨ ਕਰਕੇ ਆਪਣੀ ਸ਼ਿਕਾਇਤ ਦਰਜ ਕਰਾਉਂਦੇ ਹੋ ਤਾਂ ਪਾਈਪਲਾਈਨ ਦੇ ਵਿੱਚ ਪੈਸੇ ਰੋਕੇ ਜਾ ਸਕਦੇ ਹਨ ਜਿਸ ਨਾਲ ਤੁਹਾਡੇ ਪੈਸੇ ਵਾਪਿਸ ਆਉਣ ਦੇ ਉਮੀਦ ਵੀ ਬਣੀ ਰਹਿੰਦੀ ਹੈ।
ਰੋਜ਼ਾਨਾ 20 ਮਾਮਲੇ: ਸਾਈਬਰ ਸੈਲ ਲੁਧਿਆਣਾ ਦੇ ਇੰਚਾਰਜ ਜਤਿੰਦਰ ਸਿੰਘ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ, ਜਿਨਾਂ ਨੂੰ ਇਸ ਵਾਰ ਪੰਜਾਬ ਦੇ ਮੁੱਖ ਮੰਤਰੀ ਆਜ਼ਾਦੀ ਦਿਹਾੜੇ ਮੌਕੇ ਮੈਡਲ ਵੀ ਦੇਣ ਜਾ ਰਹੇ ਹਨ। ਉਹਨਾਂ ਕਿਹਾ ਕਿ ਇਨਵੈਸਟਮੈਂਟ ਦੇ ਨਾਂ ਤੇ ਠੱਗੀਆਂ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਲੁਧਿਆਣਾ ਵਿੱਚ ਹੀ ਸਾਈਬਰ ਠੱਗੀ ਦੇ ਰੋਜ਼ਾਨਾ 20 ਦੇ ਕਰੀਬ ਮਾਮਲੇ ਆ ਰਹੇ ਹਨ। ਉਹਨਾਂ ਕਿਹਾ ਕਿ ਹੁਣ ਹਾਈਕੋਰਟ ਵੀ ਇਸ ਮਾਮਲੇ ਤੇ ਸਖਤ ਹੈ ਅਤੇ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕਰ ਰਿਹਾ ਹੈ। ਜਿਸ ਨਾਲ ਤੁਹਾਡੀ ਜਮਾਂ ਪੂੰਜੀ ਬਚ ਸਕਦੀ ਹੈ। ਉਹਨਾਂ ਕਿਹਾ ਵੀ ਕਿਸੇ ਵੀ ਕੰਪਨੀ ਵਿੱਚ ਨਿਵੇਸ਼ ਕਰਨ ਤੋਂ ਪਹਿਲਾਂ ਆਈਐਫਸੀ ਕੋਰਟ ਦੇ ਨਾਲ ਜਰੂਰ ਇਹ ਜਾਣ ਲਿਆ ਜਾਵੇ ਕਿ ਜਿੱਥੇ ਤੁਸੀਂ ਪੈਸੇ ਜਮ੍ਹਾ ਕਰਵਾ ਰਹੇ ਹੋ ਉਹ ਕਿਸ ਬੈਂਕ ਦੇ ਨਾਲ ਸੰਬੰਧਿਤ ਹੈ ਕਿਸ ਸ਼ਹਿਰ ਦੇ ਨਾਲ ਸੰਬੰਧਿਤ ਹੈ ਤਾਂ ਤੁਸੀਂ ਠੱਗੀ ਤੋਂ ਬਚ ਸਕਦੇ ਹੋ।
ਆਨਲਾਈਨ ਕੰਮ ਕਰਨ ਦਾ ਝਾਂਸਾ: ਅੱਜ ਕੱਲ ਲੋਕਾਂ ਨੂੰ ਆਨਲਾਈਨ ਕੰਮ ਕਰਨ ਜਾਂ ਘਰ ਬੈਠੇ ਕੰਮ ਕਰਕੇ ਪੈਸੇ ਕਮਾਉਣ ਦੇ ਵੀ ਲਾਲਚ ਦਿੱਤੇ ਜਾ ਰਹੇ ਹਨ। ਇਸ ਸਬੰਧੀ ਵੀ ਲੋਕਾਂ ਨਾਲ ਸਾਈਬਰ ਠੱਗੀ ਕੀਤੀ ਜਾ ਰਹੀ ਹੈ। ਅਜਿਹੇ ਮਾਮਲਿਆਂ ਦੇ ਵਿੱਚ ਇਜਾਫਾ ਹੋਇਆ ਹੈ। ਖਾਸ ਕਰਕੇ ਮਹਿਲਾਵਾਂ ਨੂੰ ਟਾਰਗੇਟ ਕੀਤਾ ਜਾਂਦਾ ਹੈ ਅਤੇ ਉਹਨਾਂ ਨੂੰ ਘਰ ਬੈਠ ਕੇ ਪੈਸੇ ਕਮਾਉਣ ਦਾ ਲਾਲਚ ਦੇ ਕੇ ਫਿਰ ਉਹਨਾਂ ਨੂੰ ਅਜਿਹੇ ਲਿੰਕ ਭੇਜੇ ਜਾਂਦੇ ਹਨ ਜਿਸ ਤੇ ਕਲਿੱਕ ਕਰਨ ਦੇ ਨਾਲ ਹੀ ਉਹਨਾਂ ਦਾ ਫੋਨ ਹੈਕ ਹੋ ਜਾਂਦਾ ਹੈ ਅਤੇ ਉਹਨਾਂ ਦੀ ਜਮਾਂ ਪੂੰਜੀ ਬੈਂਕ ਖਾਤੇ ਵਿੱਚੋਂ ਕੱਢਵਾ ਜਾਂਦੀ ਹੈ। ਜਤਿੰਦਰ ਸਿੰਘ ਦੱਸਦੇ ਹਨ ਕਿ ਇਸ ਦਾ ਇੱਕੋ ਇੱਕ ਰਸਤਾ ਵੱਧ ਤੋਂ ਵੱਧ ਸਤਰਕ ਰਹਿਣਾ ਅਤੇ ਆਪਣੇ ਫੋਨ ਪਾਸਵਰਡ ਆਦਿ ਨੂੰ ਸੁਰੱਖਿਤ ਰੱਖਣਾ ਹੈ।
- ਫਿਰੋਜ਼ਪੁਰ 'ਚ ਅਪਰੇਸ਼ਨ ਈਗਲ,ਨਸ਼ੇ ਨੂੰ ਲੈਕੇ ਚਲਾਇਆ ਗਿਆ ਸਰਚ ਅਭਿਆਨ - Operation Eagle in Ferozepur
- ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਵੀਡੀਓ ਨੂੰ ਲੈ ਕੇ ਗਰਮਾਈ ਸਿਆਸਤ, ਕੈਬਨਿਟ ਮੰਤਰੀ ਲਾਲ ਚੰਦ ਨੇ ਦਿੱਤੀ ਸਫ਼ਾਈ - Minister Lal Chand Kataruchakk
- ਘੋੜੇ ਦੀ ਸੇਵਾ ਨੂੰ ਲੈਕੇ ਆਪਸ 'ਚ ਭਿੜੇ ਨਿਹੰਗ ਸਿੰਘ, ਇੱਕ ਨੇ ਵੱਡਿਆ ਦੂਜੇ ਨਿਹੰਗ ਦਾ ਗੁੱਟ, ਮੁਲਜ਼ਮ ਕਾਬੂ - Nihang Singh clash
1.25 ਕਰੋੜ ਆਇਆ ਵਾਪਸ: ਲੁਧਿਆਣਾ ਦੇ ਵਿੱਚ ਨਿਵੇਸ਼ ਕਰਨ ਦੇ ਨਾਂ ਤੇ ਠੱਗੀ ਦੇ ਮਾਮਲੇ ਵੱਧ ਰਹੇ ਨੇ, ਸਾਈਬਰ ਸੈਲ ਵੱਲੋਂ 2024 ਜਨਵਰੀ ਤੋਂ ਲੈ ਕੇ ਹੁਣ ਤੱਕ ਇਕੱਲੇ ਲੁਧਿਆਣਾ ਦੇ ਵਿੱਚ ਹੀ ਸਵਾ ਕਰੋੜ ਰੁਪਏ ਤੋਂ ਜਿਆਦਾ ਦੀ ਰਕਮ ਵਾਪਸ ਲਿਆਂਦੀ ਗਈ ਹੈ। ਜੋ ਕਿ ਲੋਕਾਂ ਤੋਂ ਸਾਈਬਰ ਠੱਗਾਂ ਵੱਲੋਂ ਠੱਗੀ ਗਈ ਸੀ। ਇਨਾ ਹੀ ਨਹੀਂ ਤਿੰਨ ਫਰਜ਼ੀ ਕਾਲ ਸੈਂਟਰਾਂ ਦਾ ਵੀ ਸਾਈਬਰ ਕ੍ਰਾਈਮ ਵੱਲੋਂ ਪਰਦਾ ਫਾਸ਼ ਕੀਤਾ ਗਿਆ ਹੈ ਜਿਸ ਦੇ ਕਰਕੇ ਲੁਧਿਆਣਾ ਸਾਈਬਰ ਸੈਲ ਦੇ ਇੰਚਾਰਜ ਮੁੱਖ ਮੰਤਰੀ ਪੰਜਾਬ ਵੱਲੋਂ 15 ਅਗਸਤ ਮੌਕੇ ਮੈਡਲ ਵੀ ਦਿੱਤਾ ਜਾ ਰਿਹਾ ਹੈ। 1930 ਨੰਬਰ ਤੇ ਜੇਕਰ ਸਮਾਂ ਰਹਿੰਦਾ ਕਾਲ ਕਰ ਦਿੱਤੀ ਜਾਵੇ ਤਾਂ ਤੁਹਾਡੇ ਪੈਸੇ ਬਚ ਸਕਦੇ ਹਨ। ਸਾਈਬਰ ਸੈਲ ਦੇ ਇੰਚਾਰਜ ਜਤਿੰਦਰ ਸਿੰਘ ਦਾ ਕਹਿਣਾ ਹੈ ਕਿ ਜਿੰਨਾ ਤੁਸੀਂ ਸਤਰਕ ਹੋਵਗੋ ਉਨਾ ਹੀ ਠੱਗੀ ਤੋਂ ਬਚ ਸਕੋਗੇ।