ਬਠਿੰਡਾ: ਬੀਤੇ ਦਿਨੀ ਬਠਿੰਡਾ ਬੀਕਾਨੇਰ ਨੈਸ਼ਨਲ ਹਾਈਵੇਅ 'ਤੇ ਸਥਿਤ ਪਿੰਡ ਜੋਧਪੁਰ ਰੋਮਾਣਾ ਵਿਖੇ ਰਿਲਾਇੰਸ ਦੇ ਪੈਟਰੋਲ ਪੰਪ 'ਤੇ ਰਾਤ 2 ਵਜੇ ਦੇ ਕਰੀਬ ਸੁਰੱਖਿਆ ਗਾਰਡ ਤੋਂ ਰਾਈਫਲ ਅਤੇ ਬੈਗ ਹੋ ਕੇ ਫਰਾਰ ਹੋਏ ਤਿੰਨੇ ਨੌਜਵਾਨਾਂ ਨੂੰ ਬਠਿੰਡਾ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਗ੍ਰਿਫਤਾਰ ਕੀਤੇ ਗਏ ਤਿੰਨੇ ਨੌਜਵਾਨਾਂ ਵਿੱਚੋਂ ਇੱਕ ਨੌਜਵਾਨ ਨਾਬਾਲਿਗ ਹੈ।
ਲੁੱਟ ਦੀ ਵਾਰਦਾਤ 'ਚ ਤਿੰਨ ਮੁਲਜ਼ਮ ਕੀਤੇ ਕਾਬੂ
ਇਸ ਸਬੰਧੀ ਗੱਲਬਾਤ ਕਰਦਿਆਂ ਐਸਪੀ ਸਿਟੀ ਨਰਿੰਦਰ ਸਿੰਘ ਨੇ ਦੱਸਿਆ ਕਿ ਇਸ ਲੁੱਟ ਦੀ ਵਾਰਦਾਤ ਨੂੰ ਟਰੇਸ ਕਰਨ ਲਈ ਪੁਲਿਸ ਵੱਲੋਂ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਸਨ। ਇਹਨਾਂ ਟੀਮਾਂ ਵੱਲੋਂ ਬਠਿੰਡਾ ਵਿਖੇ ਕਿਰਾਏ ਦੇ ਮਕਾਨ ਵਿੱਚ ਰਹਿ ਰਹੇ ਤਿੰਨੇ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਨੌਜਵਾਨਾਂ ਨੇ ਦੱਸਿਆ ਕਿ ਉਹਨਾਂ ਵੱਲੋਂ ਪੈਸੇ ਦੀ ਪੂਰਤੀ ਲਈ ਰਾਈਫਲ ਦੀ ਲੁੱਟ ਕੀਤੀ ਗਈ ਸੀ, ਕਿਉਂਕਿ ਕੁਝ ਦਿਨ ਪਹਿਲਾਂ ਉਹਨਾਂ ਵੱਲੋਂ ਇਸ ਪੈਟਰੋਲ ਪੰਪ ਦੀ ਰੇਕੀ ਕੀਤੀ ਗਈ ਸੀ।
ਵਾਰਦਾਤਾਂ ਨੂੰ ਅੰਜ਼ਾਮ ਦੇਣ ਲਈ ਰਾਈਫਲ ਦੀ ਖੋਹ
ਐਸਪੀ ਸਿਟੀ ਨਰਿੰਦਰ ਸਿੰਘ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਇੱਕ ਨੌਜਵਾਨ ਨੇ ਵਿਦੇਸ਼ ਜਾਣਾ ਸੀ, ਜਿਸ ਵੱਲੋਂ ਪੈਸੇ ਨੂੰ ਇਕੱਠਾ ਕਰਨ ਲਈ ਇਸ ਲੁੱਟੀ ਗਈ ਰਾਈਫਲ ਰਾਹੀਂ ਘਟਨਾ ਨੂੰ ਅੰਜਾਮ ਦਿੱਤਾ ਜਾਣਾ ਸੀ। ਦੂਸਰੇ ਨੌਜਵਾਨ ਵੱਲੋਂ ਫਿਰੋਜ਼ਪੁਰ ਵਿਖੇ ਆਪਣੀ ਪੁਰਾਣੀ ਰੰਜਿਸ਼ ਦੇ ਚੱਲਦਿਆਂ ਵਾਰਦਾਤ ਨੂੰ ਅੰਜਾਮ ਦਿੱਤਾ ਜਾਣਾ ਸੀ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਗ੍ਰਿਫਤਾਰ ਕੀਤੇ ਗਏ ਨੌਜਵਾਨਾਂ ਤੋਂ ਲੁੱਟੀ ਗਈ ਰਾਇਫਲ, ਬੈਗ ਅਤੇ ਰੋਟੀ ਵਾਲਾ ਟਿਫਨ, ਆਈ ਕਾਰਡ ਬਰਾਮਦ ਕੀਤੇ ਗਏ ਹਨ। ਨੌਜਵਾਨਾਂ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।
- ਪਹਿਲਾਂ ਸਮੋਸੇ ਤਾਂ ਹੁਣ ਜੰਗਲੀ ਕੁੱਕੜ ਕਾਰਨ ਚਰਚਾ 'ਚ CM ਸੁੱਖੂ, ਵਿਰੋਧੀਆਂ ਨੇ ਚੁੱਕੇ ਸਵਾਲ, ਮੁੱਖ ਮੰਤਰੀ ਨੇ ਕਿਹਾ- ਬਦਨਾਮ ਕਰਨ ਦੀ ਸਾਜ਼ਿਸ਼
- ਚੇਅਰਪਰਸਨ ਰਾਜ ਲਾਲੀ ਗਿੱਲ ਨੇ ਐੱਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਕੀਤਾ ਤਲਬ, 4 ਦਿਨ ਅੰਦਰ ਮੰਗਿਆ ਸਪੱਸ਼ਟੀਕਰਨ,ਜਾਣੋਂ ਮਾਮਲਾ
- ਸਾਲ 2024 'ਚ ਪੰਜਾਬ ਸਰਕਾਰ ਦੇ ਵੱਡੇ ਫੈਸਲੇ, ਕਿੰਨੇ ਲੋਕਾਂ ਦੇ ਹਿੱਤ 'ਚ ਤੇ ਕਿਹੜੇ ਫੈਸਲਿਆਂ ਨੇ ਤੰਗ ਕੀਤੇ ਪੰਜਾਬੀ, ਦੇਖੋ ਲਿਸਟ