ETV Bharat / state

ਬਰਨਾਲਾ ਪੁਲਿਸ ਵੱਲੋਂ ਨਸ਼ਿਆਂ ਵਿਰੁੱਧ ਖੇਡ ਈਵੈਂਟ, ਐਸਐਸਪੀ ਨੇ ਭੰਗੜਾ ਪਾ ਕੇ ਦਿੱਤਾ ਸਭ ਨੂੰ ਜੋਸ਼, ਵੀਡੀਓ ਵੇਖ ਮਿਲਦਾ ਹੈ ਰੂਹ ਨੂੰ ਸਕੂਨ - sports event against drugs barnala

sports event against drugs in barnala: ਨਸ਼ਿਆਂ ਵਿਰੁੱਧ ਬਰਨਾਲਾ ਪੁਲਿਸ ਵੱਲੋਂ ਅੱਜ ਮੈਰਾਥਾਨ, ਵਾਕਥਾਨ ਅਤੇ ਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਈਵੈਂਟ ਵਿੱਚ ਐਸਐਸਪੀ ਬਰਨਾਲਾ ਦੀ ਅਗਵਾਈ ਵਿੱਚ ਪੁਲਿਸ ਮੁਲਾਜ਼ਮਾਂ ਅਤੇ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੇ ਭਾਗ ਲਿਆ।

sports event against drugs in barnala
sports event against drugs in barnala (ETV Bharat)
author img

By ETV Bharat Punjabi Team

Published : Sep 2, 2024, 4:50 PM IST

sports event against drugs in barnala (ETV Bharat)

ਬਰਨਾਲਾ: ਬਰਨਾਲਾ ਪੁਲਿਸ ਵਲੋਂ ਨਸ਼ਿਆਂ ਵਿਰੁੱਧ ਆਪਣੀ ਮੁਹਿੰਮ ਲਗਾਤਾਰ ਜਾਰੀ ਹੈ। ਜਿੱਥੇ ਪੁਲਿਸ ਵੱਲੋਂ ਨਸ਼ਾ ਤਸਕਰਾਂ ਵਿਰੁੱਧ ਲਗਾਤਾਰ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ, ਉੱਥੇ ਨਾਲ ਹੀ ਪੁਲਿਸ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਵੀ ਉਪਰਾਲੇ ਕਰ ਰਹੀ ਹੈ। ਇਸੇ ਦੇ ਮੱਦੇ ਨਜ਼ਰ ਬਰਨਾਲਾ ਪੁਲਿਸ ਵੱਲੋਂ ਅੱਜ ਮੈਰਾਥਾਨ, ਵਾਕਥਾਨ ਅਤੇ ਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ।

ਇਸ ਈਵੈਂਟ ਵਿੱਚ ਐਸਐਸਪੀ ਬਰਨਾਲਾ ਦੀ ਅਗਵਾਈ ਵਿੱਚ ਪੁਲਿਸ ਮੁਲਾਜ਼ਮਾਂ ਅਤੇ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੇ ਭਾਗ ਲਿਆ। ਈਵੈਂਟ ਵਿੱਚ ਭਾਗ ਲੈਣ ਵਾਲਿਆਂ ਨੂੰ ਸਰਟੀਫਿਕੇਟ ਦੇ ਸਨਮਾਨਿਤ ਕੀਤਾ। ਉਥੇ ਨਾਲ ਹੀ ਈਵੈਂਟ ਸਮਾਪਤੀ 'ਤੇ ਨੌਜਵਾਨਾਂ ਵਿੱਚ ਉਤਸਾਹ ਅਤੇ ਐਨਰਜੀ ਭਰਨ ਲਈ ਐਸਐਸਪੀ ਸੰਦੀਪ ਕੁਮਾਰ ਮਲਿਕ ਅਤੇ ਹੋਰ ਪੁਲਿਸ ਮੁਲਾਜ਼ਮਾਂ ਨੇ ਪੰਜਾਬੀ ਲੋਕ ਗੀਤਾਂ ਉਪਰ ਭੰਗੜਾ ਵੀ ਪਾਇਆ। ਐਸਐਸਪੀ ਸੰਦੀਪ ਕੁਮਾਰ ਮਲਿਕ ਨੇ ਕਿਹਾ ਕਿ ਸਾਡਾ ਮਕਸਦ ਤੰਦਰੁਸਤ ਸਮਾਜ ਬਣਾ ਕੇ ਤੰਦਰੁਸਤ ਪੰਜਾਬ ਬਨਾਉਣਾ ਹੈ।

ਇਸ ਮੌਕੇ ਵਿਸਥਾਰ ਵਿੱਚ ਗੱਲਬਾਤ ਕਰਦਿਆਂ ਐਸਐਸਪੀ ਬਰਨਾਲਾ ਸੰਦੀਪ ਕੁਮਾਰ ਮਲਿਕ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਅਤੇ ਡੀਜੀਪੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਦੇ ਅੰਤਰਗਤ ਅੱਜ ਬਰਨਾਲਾ ਪੁਲਿਸ ਨੇ ਵਾਕਥਾਨ, ਮੈਰਾਥਨ ਅਤੇ ਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ ਸੀ। ਜਿਸ ਤਹਿਤ ਅੱਜ ਵੱਖ-ਵੱਖ ਪਿੰਡਾਂ, ਯੂਥ ਕਲੱਬਾਂ ਅਤੇ ਸਕੂਲਾਂ-ਕਾਲਜਾਂ ਤੋਂ ਨੌਜਵਾਨਾਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ ਹੈ। ਸਾਰੇ ਨੌਜਵਾਨਾਂ ਨੇ ਪੂਰੀ ਐਨਰਜੀ ਅਤੇ ਉਤਸ਼ਾਹ ਨਾਲ ਪੂਰੀ ਮੈਰਾਥਨ ਦੌੜੀ। ਉਹਨਾਂ ਕਿਹਾ ਕਿ ਬਰਨਾਲਾ ਪੁਲਿਸ ਦਾ ਇਹ 7ਵਾਂ ਈਵੇਂਟ ਸੀ। ਇਸਤੋਂ ਪਹਿਲਾਂ ਵੀ ਪੁਲਿਸ ਪ੍ਰਸ਼ਾਸ਼ਨ ਵਲੋਂ ਅਲੱਗ ਅਲੱਗ ਖੇਡਾਂ ਵਾਲੀਬਾਲ, ਬਾਸਕਟਬਾਲ, ਕਬੱਡੀ ਤੋਂ ਇਲਾਵਾ ਮੈਰਾਥਨ ਕਰਵਾਈ ਜਾਂਦੀ ਰਹੀ ਹੈ।

ਉਹਨਾਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਹੋ ਕੇ ਆਪਣੀ ਐਨਰਜੀ ਨੂੰ ਖੇਡਾਂ ਵਾਲੇ ਪਾਸੇ ਲਗਾਉਣੀ ਚਾਹੀਦੀ ਹੈ ਤਾਂ ਕਿ ਅਸੀਂ ਖ਼ੁਦ ਤੰਦਰੁਸਤ ਰਹਿ ਕੇ ਆਪਣੇ ਸਮਾਜ ਅਤੇ ਪੰਜਾਬ ਨੂੰ ਤੰਦਰੁਸਤ ਬਣਾ ਸਕੀਏ।ਅੱਜ ਭੰਗੜੇ ਦਾ ਈਵੈਂਟ ਬਹੁਤ ਹੀ ਸ਼ਾਨਦਾਰ ਰਿਹਾ ਹੈ, ਜਿਸਨੇ ਬਹੁਤ ਉਤਸ਼ਾਹ ਦਿੱਤਾ ਹੈ। ਉਹਨਾਂ ਕਿਹਾ ਕਿ ਨਸ਼ੇ ਤੋਂ ਪੀੜਤ ਨੌਜਵਾਨਾਂ ਦੇ ਇਲਾਜ਼ ਲਈ ਪੁਲਿਸ ਪ੍ਰਸ਼ਾਸ਼ਨ ਤਿਆਰ ਹੈ। ਅਸੀਂ ਹਰ ਪੱਖ ਤੋਂ ਨੌਜਵਾਨਾਂ ਦਾ ਸਾਥ ਦੇਣ ਲਈ ਤਿਆਰ ਹਾਂ।

ETV Bharat Logo

Copyright © 2024 Ushodaya Enterprises Pvt. Ltd., All Rights Reserved.