ETV Bharat / state

ਬਰਨਾਲਾ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, ਕਿਸਾਨਾਂ ਦੇ ਖੇਤਾਂ ਚੋਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗੈਂਗ ਨੂੰ ਕੀਤਾ ਕਾਬੂ - BARNALA POLICE - BARNALA POLICE

Barnala Police ਪੁਲਿਸ ਨੇ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਵਿਅਕਤੀਆਂ ਨੂੰ ਚੋਰੀ ਕੀਤੇ ਸਮਾਨ ਸਮੇਤ ਗਿ੍ਫ਼ਤਾਰ ਕਰਕੇ ਕੇਸ ਦਰਜ ਕੀਤਾ ਹੈ। ਐਸਐਸਪੀ ਬਰਨਾਲਾ ਸੰਦੀਪ ਕੁਮਾਰ ਮਲਿਕ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਕਾਰਵਾਈ ਦੌਰਾਨ ਕੇਬਲ ਚੋਰ ਗਿਰੋਹ ਨੂੰ ਕਾਬੂ ਕੀਤਾ ਗਿਆ ਹੈ।

Barnala police got a big success, arrested the gang that carried out the theft incidents
ਕਿਸਾਨਾਂ ਦੇ ਖੇਤਾਂ ਚੋਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗੈਂਗ ਨੂੰ ਕੀਤਾ ਕਾਬੂ (Brnala Reporter)
author img

By ETV Bharat Punjabi Team

Published : Aug 24, 2024, 11:53 AM IST

ਬਰਨਾਲਾ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ (Brnala Reporter)

ਬਰਨਾਲਾ: ਕਿਸਾਨਾਂ ਦੀਆਂ ਖੇਤ ਮੋਟਰਾਂ ਦੀਆਂ ਕੇਬਲ ਤਾਰਾਂ ਚੋਰੀ ਦੇ ਮਾਮਲੇ ਵਿੱਚ ਬਰਨਾਲਾ ਪੁਲਿਸ ਨੇ ਵੱਡੀ ਪ੍ਰਾਪਤੀ ਹਾਸਲ ਕੀਤੀ ਹੈ। ਪੁਲਿਸ ਨੇ ਦੋ ਚੋਰ ਗਿਰੋਹਾਂ ਦੇ 8 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਸ਼ੀਆਂ ਤੋਂ 2 ਮੋਟਰਸਾਈਕਲ, ਇੱਕ ਮੋਟਰਸਾਈਕਲ ਰੇਹੜੀ, ਚੋਰੀ ਕੀਤੀਆਂ ਕੇਬਲ ਤਾਰਾਂ ਅਤੇ ਤਾਰਾਂ ਵਿੱਚੋਂ ਕੱਢਿਆ ਤਾਂਬਾ ਬਰਾਮਦ ਕੀਤਾ ਹੈ। ਪੁਲਿਸ ਨੇ ਦੋ ਵੱਖ ਵੱਖ ਥਾਣਿਆਂ ਵਿੱਚ ਦੋਸ਼ੀਆਂ ਵਿਰੁੱਧ ਮਾਮਲਾ ਦਰਜ਼ ਕਰ ਲਿਆ ਹੈ।

ਲਗਾਤਾਰ ਵਧ ਰਹੇ ਚੋਰੀ ਦੇ ਮਾਮਲੇ: ਇਸ ਮੌਕੇ ਜਾਣਕਾਰੀ ਦਿੰਦਿਆਂ ਡੀਐਸਪੀ ਸਤਵੀਰ ਸਿੰਘ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਬਰਨਾਲਾ ਸ਼ਹਿਰ ਅਤੇ ਇਸਦੇ ਦਿਹਾਤੀ ਇਲਾਕਿਆਂ ਵਿੱਚ ਖੇਤ ਮੋਟਰਾਂ ਤੋਂ ਕੇਬਲ ਤਾਰਾਂ ਚੋਰੀ ਹੋਣ ਦੀਆਂ ਘਟਨਾਵਾਂ ਵੱਧ ਗਈਆਂ ਸਨ। ਜਿਸ ਦੀ ਸੂਚਨਾ ਲਗਾਤਾਰ ਪੁਲਿਸ ਨੂੰ ਮੀਡੀਆ ਅਤੇ ਹੋਰ ਥਾਵਾਂ ਤੋਂ ਮਿਲ ਰਹੀ ਸੀ। ਜਿਸ ਤੋਂ ਬਾਅਦ ਐਸਐਸਪੀ ਬਰਨਾਲਾ ਸੰਦੀਪ ਕੁਮਾਰ ਮਲਿਕ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਐਸਪੀ ਸੰਦੀਪ ਸਿੰਘ ਮੰਡ ਦੀ ਅਗਵਾਈ ਵਿੱਚ ਪੁਲਿਸ ਟੀਮਾਂ ਬਣਾਈਆਂ ਗਈਆਂ ਸਨ। ਜਿਹਨਾਂ ਵਲੋਂ ਇਸ ਮਾਮਲੇ ਵਿੱਚ ਸਾਂਝੇ ਐਕਸ਼ਨ ਤਹਿਤ ਚੋਰ ਗਿਰੋਹ ਨੂੰ ਕਾਬੂ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ।

ਚੋਰੀ ਦਾ ਸਮਾਨ ਬਰਮਾਦ: ਉਹਨਾਂ ਕਿਹਾ ਕਿ ਪੁਲਿਸ ਨੇ ਮੋਟਰਾਂ ਤੋਂ ਕੇਬਲ ਤਾਰਾਂ ਚੋਰੀ ਕਰਨ ਵਾਲੇ ਵੱਡਾ ਗਿਰੋਹ ਕਾਬੂ ਕਰਕੇ ਦੋ ਵੱਖ ਵੱਖ ਪੁਲਿਸ ਮਾਮਲੇ ਦਰਜ਼ ਕੀਤੇ ਗਏ ਹਨ। ਜਿਸ ਤਹਿਤ ਪਹਿਲਾ ਕੇਸ ਥਾਣਾ ਠੁੱਲ੍ਹੀਵਾਲ ਵਿਖੇ ਦਰਜ਼ ਹੈ, ਜਿਸ ਵਿੱਚ ਤਿੰਨ ਦੋਸ਼ੀਆਂ ਲਵਪ੍ਰੀਤ ਸਿੰਘ, ਸੰਦੀਪ ਸਿੰਘ ਅਤੇ ਸੁਖਿੰਵਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹਨਾਂ ਦੋਸ਼ੀਆਂ ਤੋਂ ਪੁਲਿਸ ਨੇ ਇੱਕ ਮੋਟਰਸਾਈਕਲ ਅਤੇ ਮੋਟਰਾਂ ਤੋਂ ਚੋਰੀ ਕੀਤੀ 47 ਫ਼ੁੱਟ ਕੇਬਲ ਤਾਰ ਬਰਾਮਦ ਕੀਤੀ ਹੈ। ਉਹਨਾਂ ਦੱਸਿਆ ਕਿ ਥਾਣਾ ਟੱਲੇਵਾਲ ਵਿਖੇ ਦਰਜ਼ ਕੇਸ ਤਹਿਤ 5 ਦੋਸ਼ੀਆਂ ਹੈਪੀ ਸਿੰਘ, ਬਲਜਿੰਦਰ ਸਿੰਘ, ਹਰਜੀਤ ਸਿੰਘ, ਜੋਗਿੰਦਰ ਸਿੰਘ ਅਤੇ ਸੰਦੀਪ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਕੇਬਲ ਤਾਰਾਂ ਵਿੱਚੋਂ ਕੱਢਿਆ 15 ਕਿਲੋ ਤਾਂਬਾ, ਇੱਕ ਮੋਟਰਸਾਈਕਲ ਅਤੇ ਇੱਕ ਮੋਟਰ ਸਾਈਕਲ ਰੇਹੜੀ ਬਰਾਮਦ ਕੀਤੀ ਹੈ।

ਪਹਿਲਾਂ ਵੀ ਦਰਜ ਹਨ ਮਾਮਲੇ : ਇਸ ਮੌਕੇ ਡੀਐਸਪੀ ਸਤਵੀਰ ਸਿੰਘ ਨੇ ਦੱਸਿਆ ਕਿ ਪਿਛਲੇ ਦਿਨਾਂ ਵਿੱਚ 50 ਦੇ ਕਰੀਬ ਸ਼ਿਕਾਇਤਾਂ ਤਹਿਤ ਇਹ ਦੋਸ਼ੀ ਕਾਬੂ ਕੀਤੇ ਹਨ। ਉਹਨਾਂ ਦੱਸਿਆ ਕਿ ਦੋਸ਼ੀਆਂ ਵਲੋਂ ਕੇਬਲ ਤਾਰਾਂ ਦਾ ਤਾਂਬਾ ਵੇਚਿਆ ਜਾ ਰਿਹਾ ਸੀ। ਜਿਸ ਸਬੰਧੀ ਅੱਗੇ ਦੀ ਜਾਂਚ ਜਾਰੀ ਹੈ। ਉਹਨਾਂ ਦੱਸਿਆ ਕਿ ਸੁਖਵਿੰਦਰ ਸਿੰਘ ਅਤੇ ਸੰਦੀਪ ਸਿੰਘ ਵਿਰੁੱਧ ਪਹਿਲਾਂ ਵੀ ਇੱਕ ਕੇਸ ਦਰਜ਼ ਹੈ। ਡੀਐਸਪੀ ਨੇ ਦੱਸਿਆ ਕਿ ਸਾਰੇ ਦੋਸ਼ੀ ਪਿਛਨੇ ਕਰੀਬ ਡੇਢ ਦੋ ਮਹੀਨੇ ਤੋਂ ਇਸ ਤਰ੍ਹਾਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦਿੰਦੇ ਆ ਰਹੇ ਸਨ। ਇਹਨਾਂ ਵਲੋਂ ਪੂਰੇ ਜਿਲ੍ਹੇ ਵਿੱਚ 50 ਦੇ ਕਰੀਬ ਚੋਰੀਆਂ ਕੀਤੀ ਗਈਆਂ ਸਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.