ਬਰਨਾਲਾ: ਜ਼ਿਲ੍ਹਾ ਬਰਨਾਲਾ ਪੁਲਿਸ ਨੇ ਚੋਰੀ ਦੇ ਮਾਮਲਿਆਂ ਵਿੱਚ ਪ੍ਰਾਪਤੀ ਹਾਸਲ ਕੀਤੀ ਹੈ। ਦੋ ਵੱਖ-ਵੱਖ ਮਾਮਲਿਆਂ ਵਿੱਚ 4 ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਮੁਲਜ਼ਮਾਂ ਤੋਂ ਚੋਰੀ ਕੀਤਾ ਆਈਫ਼ੋਨ ਅਤੇ 5 ਚੋਰੀ ਦੇ ਮੋਟਰਸਾਈਕਲ ਬਰਾਮਦ ਕੀਤੇ ਗਏ ਹਨ। ਪੁਲਿਸ ਨੇ ਮੁਲਜ਼ਮਾਂ ਵਿਰੁੱਧ ਕੇਸ ਦਰਜ਼ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਚੋਰੀ ਦਾ ਸਮਾਨ ਬਰਾਮਦ: ਇਸ ਮੌਕੇ ਗੱਲਬਾਤ ਕਰਦਿਆਂ ਡੀਐਸਪੀ ਬਰਨਾਲਾ ਸਤਵੀਰ ਸਿੰਘ ਨੇ ਦੱਸਿਆ ਕਿ ਬਰਨਾਲਾ ਸ਼ਹਿਰ ਵਿੱਚ ਚੋਰੀ ਅਤੇ ਲੁੱਟਖੋਹ ਦੀਆਂ ਵਾਰਦਾਤਾਂ ਨੂੰ ਕੰਟਰੋਲ ਕਰਨ ਲਈ ਬਰਨਾਲਾ ਦੇ ਐਸਐਸਪੀ ਸੰਦੀਪ ਕੁਮਾਰ ਮਲਿਕ ਦੀਆਂ ਹਦਾਇਤਾਂ ਉੱਪਰ ਪੁਲਿਸ ਨੇ ਸਪੈਸ਼ਲ ਆਪਰੇਸ਼ਨ ਚਲਾਇਆ ਹੈ। ਜਿਸ ਤਹਿਤ ਬਰਨਾਲਾ ਦੇ ਬੱਸ ਸਟੈਂਡ ਚੌਂਕੀ ਇੰਚਾਰਜ ਚਰਨਜੀਤ ਸਿੰਘ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਨੇ ਦੋ ਵੱਖ-ਵੱਖ ਕੇਸ ਦਰਜ਼ ਕਰਕੇ ਕੁੱਲ 4 ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਜਿਹਨਾਂ ਤੋਂ ਚੋਰੀ ਦੇ 5 ਮੋਟਰਸਾਈਕਲ, ਇੱਕ ਚੋਰੀ ਕੀਤਾ ਮੋਬਾਇਲ ਬਰਾਮਦ ਹੋਇਆ ਹੈ।
- ਔਰਤਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਤੁਰੰਤ ਉਪਾਅ ਕਰੇ ਪੰਜਾਬ , ਹਾਈ ਕੋਰਟ ਨੇ ਦਿੱਤੇ ਹੁਕਮ - Punjab and Haryana High Court
- 50 ਤੋਂ ਵੱਧ ਵਿਧਾਨ ਸਭਾ ਹਲਕੇ ਹਾਰਨ ਵਾਲੀ 'ਆਪ' 'ਤੇ ਪੰਚਾਇਤੀ ਚੋਣਾਂ ਅਤੇ ਕਾਰਪੋਰੇਸ਼ਨ ਚੋਣਾਂ ਕਰਵਾਉਣ 'ਤੇ ਸਵਾਲ? ਭਾਜਪਾ ਅਤੇ ਕਾਂਗਰਸ ਨੇ ਦਿੱਤਾ ਵੱਡਾ ਡੈਂਟ... - AAP lost 50 assembly constituencies
- ਕੌਣ ਹੈ ਕੰਗਨਾ ਰਣੌਤ 'ਤੇ ਹੱਥ ਚੁੱਕਣ ਵਾਲੀ ਕੁਲਵਿੰਦਰ ਕੌਰ; ਕੀ ਹੈ ਪਰਿਵਾਰ ਦਾ ਰਿਐਕਸ਼ਨ, ਜਾਣੋ ਹੁਣ ਤੱਕ ਕੀ-ਕੀ ਹੋਇਆ - KANGANA RANAUT SLAPPED CASE
ਗੈਂਗ ਦਾ ਪਰਦਾਫਾਸ਼: ਉਹਨਾਂ ਦੱਸਿਆ ਕਿ ਇੱਕ ਮਾਮਲੇ ਵਿੱਚ ਮਨਪ੍ਰੀਤ ਸਿੰਘ ਅਤੇ ਲਵਪ੍ਰੀਤ ਸਿੰਘ ਨਿਵਾਸੀ ਠੀਕਰੀਵਾਲਾ ਤੋਂ ਇੱਕ ਖੋਹਿਆ ਮੋਬਾਇਲ ਬਰਾਮਦ ਕੀਤਾ ਹੈ, ਜੋ ਇਹਨਾਂ ਸ਼ਹਿਰ ਦੇ ਪ੍ਰੇਮ ਪ੍ਰਧਾਨ ਮਾਰਕੀਟ ਨੇੜੇ ਤੋਂ ਖੋਹਿਆ ਸੀ। ਇੱਕ ਇਹਨਾਂ ਤੋਂ ਬਿਨ੍ਹਾਂ ਕਿਸੇ ਕਾਗਜ਼ਾਤ ਤੋਂ ਮੋਟਰਸਾਈਕਲ ਬਰਾਮਦ ਹੋਇਆ ਹੈ। ਡੀਐਸਪੀ ਨੇ ਦੱਸਿਆ ਕਿ ਦੂਜੇ ਕੇਸ ਵਿੱਚ ਪਿੰਡ ਕਰਮਗੜ੍ਹ ਦੇ ਰਹਿਣ ਵਾਲੇ ਤਲਵਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਹਨਾਂ ਤੋਂ 5 ਚੋਰੀ ਕੀਤੇ ਮੋਟਰਸਾਈਕਲ ਬਰਾਮਦ ਕੀਤੇ ਹਨ। ਇਹ ਮੋਟਰਸਾਈਕਲ ਮੁਲਜ਼ਮਾਂ ਨੇ ਸ਼ਹਿਰ ਦੇ ਵੱਖ ਵੱਖ ਥਾਵਾਂ ਤੋਂ ਚੋਰੀ ਕੀਤੇ ਸਨ। ਇਹਨਾਂ ਦੋਵੇਂ ਮੁਲਜ਼ਮਾਂ ਦਾ ਇੱਕ ਪੂਰਾ ਗੈਂਗ ਹੈ, ਜੋ ਸ਼ਹਿਰ ਵਿੱਚ ਵਹੀਕਲ ਚੋਰੀ ਦੇ ਕੰਮ ਵਿੱਚ ਲੱਗੇ ਹੋਏ ਹਨ। ਉਹਨਾਂ ਕਿਹਾ ਕਿ ਮੁਲਜ਼ਮ ਚੋਰੀ ਕੀਤੇ ਮੋਟਰਸਾਈਕਲਾਂ ਦਾ ਸਮਾਨ ਅੱਗੇ ਵੇਚਦੇ ਸਨ। ਇਸ ਮਾਮਲੇ ਚੋਰੀ ਦਾ ਸਮਾਨ ਖ਼ਰੀਦਣ ਵਾਲਿਆਂ ਨੂੰ ਸ਼ਾਮਲ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ।