ਬਰਨਾਲਾ: ਐਨਐਮਐਮਐਸ ਵਜ਼ੀਫਾ ਪ੍ਰੀਖਿਆ ਦੇ ਐਲਾਨੇ ਨਤੀਜੇ 'ਚ ਕੰਨਿਆ ਸਕੂਲ ਬਰਨਾਲਾ ਦੀ ਵਿਦਿਆਰਥਣ ਹੁਸਨਪ੍ਰੀਤ ਕੌਰ ਨੇ ਪੂਰੇ ਪੰਜਾਬ 'ਚੋਂ ਪਹਿਲਾ ਸਥਾਨ ਮੱਲਿਆ ਹੈ।
ਬਰਨਾਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰਨਿਆ) ਦੀਆਂ 17 ਲੜਕੀਆਂ ਨੇ ਇਸ ਮੈਰਿਟ ਲਿਸਟ ਵਿੱਚ ਆਪਣਾ ਨਾਂ ਦਰਜ ਕਰਵਾਇਆ ਹੈ। ਹੁਸਨਪ੍ਰੀਤ ਕੌਰ ਪੁੱਤਰੀ ਸ਼੍ਰੀ ਭੁਪਿੰਦਰ ਸਿੰਘ/ ਸ਼੍ਰੀਮਤੀ ਜਸਦੇਵ ਕੌਰ ਨੇ ਪੰਜਾਬ ਭਰ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ।
ਪੰਜਾਬ ਵਿੱਚੋਂ ਤੀਸਰੀ ਅਤੇ ਚੌਥੀ ਪੁਜੀਸ਼ਨ 'ਤੇ ਵੀ ਕੰਨਿਆ ਸਕੂਲ ਦੀਆਂ ਵਿਦਿਆਰਥਣਾਂ ਨੇ ਕਬਜ਼ਾ ਕੀਤਾ ਹੈ। ਜ਼ਿਲ੍ਹਾ ਬਰਨਾਲਾ ਦੀਆਂ ਪਹਿਲੀਆਂ 12 ਪੁਜੀਸ਼ਨਾਂ ਵੀ ਕੰਨਿਆ ਸਕੂਲ ਬਰਨਾਲਾ ਦੀਆਂ ਵਿਦਿਆਰਥਣਾਂ ਨੇ ਹੀ ਹਾਸਲ ਕੀਤੀਆਂ ਹਨ। ਬੱਚਿਆਂ ਦੀ ਇਸ ਸਫ਼ਲਤਾ ਲਈ ਬੱਚਿਆਂ ਅਤੇ ਅਧਿਆਪਕਾਂ ਨੂੰ ਵਧਾਈਆਂ ਮਿਲ ਰਹੀਆਂ ਹਨ। ਬੱਚਿਆਂ ਦੀ ਇਸ ਪ੍ਰਾਪਤੀ ਨੂੰ ਲੈ ਕੇ ਸਿੱਖਿਆ ਵਿਭਾਗ ਵਲੋਂ ਅੱਜ ਸਕੂਲ ਵਿੱਚ ਇੱਕ ਸਨਮਾਨ ਸਮਾਗਮ ਰੱਖਿਆ ਗਿਆ। ਜਿਸ ਦੌਰਾਨ ਜ਼ਿਲ੍ਹਾ ਸਿੱਖਿਆ ਅਧਿਕਾਰੀ ਇੰਦੂ ਸਿਮਕ ਦੀ ਹਾਜ਼ਰੀ ਵਿੱਚ ਇਹਨਾਂ ਵਿਦਿਆਰਥੀਆਂ ਦਾ ਸਨਮਾਨ ਕਰਕੇ ਹੌਂਸਲਾ ਵਧਾਇਆ ਗਿਆ।
ਇਸ ਮੌਕੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਇੰਦੂ ਸਿਮਕ ਨੇ ਕਿਹਾ ਕਿ ਲੋਕ ਸਰਕਾਰੀ ਸਕੂਲਾਂ ਨੂੰ ਹਮੇਸ਼ਾ ਨਜ਼ਰ ਅੰਦਾਜ਼ ਕਰਦੇ ਹਨ, ਪ੍ਰੰਤੂ ਹੁਣ ਸਰਕਾਰੀ ਸਕੂਲ ਦੀਆਂ ਇਹਨਾਂ ਵਿਦਿਆਰਥਣਾਂ ਨੇ ਸਾਬਿਤ ਕਰ ਦਿੱਤਾ ਹੈ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਦਾ ਪੜ੍ਹਾਈ ਦਾ ਪੱਧਰ ਪ੍ਰਾਈਵੇਟ ਸਕੂਲਾਂ ਨਾਲੋਂ ਕਿਤੇ ਬਿਹਤਰ ਹੈ। ਉਨਾਂ ਸਾਰੀਆਂ ਵਿਦਿਆਰਥਣਾਂ, ਉਨਾਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ। ਉਹਨਾਂ ਦੱਸਿਆ ਕਿ ਸਕੂਲ ਵਿੱਚ ਇਸ ਪ੍ਰੀਖਿਆ ਦੀ ਤਿਆਰੀ ਲਈ ਵਿਸ਼ੇਸ਼ ਕੋਚਿੰਗ ਦਿੱਤੀ ਜਾਂਦੀ ਹੈ। ਅਧਿਆਪਕ ਪੰਕਜ ਗੋਇਲ ਬੱਚਿਆਂ ਨੂੰ ਸਰਦੀ ਦੀਆਂ ਛੁੱਟੀਆਂ ਵਿੱਚ ਵੀ ਇਸ ਪ੍ਰੀਖਿਆ ਦੀ ਤਿਆਰੀ ਕਰਵਾਉਂਦੇ ਰਹੇ ਹਨ, ਜਿਸ ਬਦੌਲਤ ਪਿਛਲੇ ਸਾਲ ਵੀ ਇਸੇ ਸਕੂਲ ਦੀ ਜਸਲੀਨ ਕੌਰ ਨੇ ਪੰਜਾਬ ਵਿਚੋਂ ਪਹਿਲਾ ਸਥਾਨ ਮੱਲਿਆ ਸੀ। ਉਨ੍ਹਾਂ ਦੱਸਿਆ ਕਿ ਮਾਧਵੀ ਤ੍ਰਿਪਾਠੀ, ਨੀਰਜ ਰਾਣੀ ਸਾਇੰਸ ਅਧਿਆਪਕਾ, ਕਮਲਦੀਪ ਮੈਥ ਮਿਸਟ੍ਰੈਸ ਨੇ ਵੀ ਬੱਚਿਆਂ ਦੀਆਂ ਵਿਸ਼ੇਸ਼ ਕਲਾਸਾਂ ਲਗਾਈਆਂ।
- ਮਨਰੇਗਾ ਕੰਮ ਕਾਜ 'ਚ 'ਆਪ' ਦੇ ਵਿਧਾਇਕਾਂ ਦੀ ਦਖਲਅੰਦਾਜੀ ਤੋਂ ਦੁਖੀ ਮਜ਼ਦੂਰਾਂ ਨੇ ਘੇਰਿਆ ਏਡੀਸੀ ਦਫਤਰ - Bathinda News
- ਅੰਮ੍ਰਿਤਪਾਲ ਸਿੰਘ ਵੱਲੋਂ ਐੱਮਪੀ ਵੱਜੋਂ ਸੰਹੁ ਚੁੱਕਣ 'ਤੇ ਸਮਰਥਕਾਂ ਨੇ ਵੰਡੇ ਲੱਡੂ, ਸਰਕਾਰ ਨੂੰ ਕੀਤੀ ਅਹਿਮ ਅਪੀਲ - AMRITPAL SINGH OUTH
- ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਮੀਟਿੰਗ - Internal committee meeting
ਉੱਥੇ ਇਸ ਮੌਕੇ ਪੰਜਾਬ ਭਰ ਵਿੱਚੋਂ ਪੁਜੀਸ਼ਨਾਂ ਹਾਸਲ ਕਰਨ ਵਾਲੀਆਂ ਵਿਦਿਆਰਥੀਆਂ ਨੇ ਆਪਣੀ ਖੁਸ਼ੀ ਸਾਂਝੀ ਕਰਦਿਆਂ ਕਿਹਾ ਕਿ ਉਹਨਾਂ ਨੂੰ ਸਕੂਲ ਵੱਲੋਂ ਬਹੁਤ ਹੀ ਚੰਗੇ ਤਰੀਕੇ ਨਾਲ ਸਿੱਖਿਆ ਦਿੱਤੀ ਗਈ। ਇਸ ਪ੍ਰਾਪਤੀ ਲਈ ਉਹ ਦੇ ਸਕੂਲ ਅਧਿਆਪਕਾਂ ਤੋਂ ਇਲਾਵਾ ਪਰਿਵਾਰਕ ਮੈਂਬਰਾਂ ਦਾ ਧੰਨਵਾਦ ਕਰਦੀਆਂ ਹਨ।