ਫਤਿਹਗੜ੍ਹ: ਕੁੜੀ ਨਾਲ ਛੇੜ ਛਾੜ ਦੇ ਮਾਮਲੇ ਅਕਸਰ ਸਾਹਮਣੇ ਆਉਂਦੇ ਹਨ। ਅਜਿਹਾ ਹੀ ਇੱਕ ਮਾਮਲਾ ਫਤਿਹਗੜ੍ਹ ਸਾਹਿਬ ਤੋਂ ਸਾਹਮਣੇ ਆਇਆ ਹੈ।ਦਰਅਸਲ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਇੱਕ ਲਾਅ ਦੀ ਵਿਿਦਆਰਥਣ ਨਾਲ ਇੱਕ ਆਟੋ ਚਾਲਕ ਵੱਲੋਂ ਛੇੜਛਾੜ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਲੜਕੀ ਰੇਲਵੇ ਸਟੇਸ਼ਨ 'ਤੇ ਉਹ ਨੇੜੇ ਹੀ ਆਪਣੇ ਘਰ ਜਾਣ ਲਈ ਆਟੋ 'ਚ ਬੈਠੀ ਸੀ ਅਤੇ ਉਸ ਤੋਂ ਇਲਾਵਾ ਇੱਕ ਹੋਰ ਨੌਜਵਾਨ ਵੀ ਆਟੋ 'ਚ ਬੈਠਾ ਸੀ। ਜਦੋਂ ਤੱਕ ਉਹ ਨੌਜਵਾਨ ਆਟੋ 'ਚ ਸੀ ਆਟੋ ਚਾਲਕ ਦਾ ਰਵੱਈਆ ਠੀਕ ਸੀ ਪਰ ਬਾਅਦ 'ਚ ਉਸ ਦੀ ਨੀਅਤ ਬਦਲ ਗਈ।
ਜ਼ਬਰਦਸਤੀ ਦੀ ਕੋਸ਼ਿਸ਼: ਦੱਸਿਆ ਜਾ ਰਿਹਾ ਹੈ ਕਿ ਜਦੋਂ ਲੜਕੀ ਨੂੰ ਅਹਿਸਾਸ ਹੋਇਆ ਕਿ ਆਟੋ ਚਾਲਕ ਦੀ ਨੀਅਤ ਠੀਕ ਨਹੀਂ ਅਤੇ ਉਸ ਨੇ ਹੇਠਾਂ ਉਤਰਨ ਨੂੰ ਕਿਹਾ ਤਾਂ ਆਟੋ ਚਾਲਕ ਨੇ ਉਸ ਨੂੰ ਉਤਰਨ ਨਹੀਂ ਦਿੱਤਾ ਅਤੇ ਜਦੋਂ ਉਸਨੇ ਆਪਣੇ ਪਰਿਵਾਰ ਨੂੰ ਬੁਲਾਉਣ ਦੀ ਕੋਸ਼ਿਸ਼ ਕੀਤੀ ਤਾਂ ਡਰਾਈਵਰ ਨੇ ਉਸਨੂੰ ਕਿਸੇ ਗਰੁੱਪ ਦਾ ਨਾਮ ਦੱਸਿਆ, ਜਦੋਂ ਉਸਨੇ ਦੁਬਾਰਾ ਹੇਠਾਂ ਉਤਰਨ ਦੀ ਕੋਸ਼ਿਸ਼ ਕੀਤੀ ਡਰਾਈਵਰ ਨੇ ਗਲਤ ਇਰਾਦੇ ਨਾਲ ਉਸਦੀ ਲੱਤ ਅਤੇ ਬਾਂਹ ਫੜੀ। ਉਹ ਆਟੋ 'ਚੋਂ ਡਿੱਗ ਗਈ ਅਤੇ ਡਰਾਈਵਰ ਆਟੋ ਲੈ ਕੇ ਭੱਜ ਗਿਆ।
ਆਟੋ ਚਾਲਕ ਦੀ ਗ੍ਰਿਫ਼ਤਾਰੀ: ਲੜਕੀ ਨੇ ਆਟੋ ਦਾ ਨੰਬਰ ਨੋਟ ਕਰਕੇ ਇਸ ਤੋਂ ਬਾਅਦ ਉਸ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਅਤੇ ਪੀੜਤਾ ਦੀ ਸ਼ਿਕਾਇਤ 'ਤੇ ਪੁਲਿਸ ਨੇ ਥਾਣਾ ਸਰਹਿੰਦ ਵਿਖੇ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ। ਪੁਲਿਸ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਸੀਸੀਟੀਵੀ ਫੁਟੇਜ ਤੋਂ ਮੁਲਜ਼ਮ ਦੀ ਪਛਾਣ ਕਰ ਲਈ ਹੈ। ਜਿਸ ਤੋਂ ਬਾਅਦ ਅਦਾਲਤ ਦੇ ਹੁਕਮਾਂ 'ਤੇ ਆਟੋ ਚਾਲਕ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ।
- ਹਾਦਸਿਆਂ ਦਾ ਸਬੱਬ ਬਣਦਾ ਟੋਲ ਪਲਾਜ਼ਾ ਕਿਸਾਨਾਂ ਨੇ JCB ਮਸ਼ੀਨ ਨਾਲ ਕੀਤਾ ਢਹਿ-ਢੇਰੀ, ਲੋਕਾਂ ਨੂੰ ਮਿਲੇਗਾ ਸੁੱਖ ਦਾ ਸਾਹ - farmers collapsed toll plaza
- ਮਹਿਲਾ SHO 'ਤੇ ਹਮਲਾ : ਦਾਤਰ ਨਾਲ ਕੰਨ 'ਤੇ ਅਟੈਕ, ਦੋ ਧਿਰਾਂ ਦੀ ਲੜਾਈ ਸੁਲਝਾਉਣ ਦੀ ਕੀਤੀ ਸੀ ਕੋਸ਼ਿਸ਼, ਜਾਣੋ ਪੂਰਾ ਮਾਮਲਾ - Attack on female SHO in Amritsar
- ਜਵਾਹਰ ਨਵੋਦਿਆ ਸਕੂਲ ’ਚ ਰੈਗਿੰਗ, 12ਵੀਂ ਦੇ ਵਿਦਿਆਰਥੀਆਂ ਨੇ 10ਵੀਂ ਦੇ ਵਿਦਿਆਰਥੀ ਕੁੱਟੇ, ਹਸਪਤਾਲ ਦਾਖ਼ਲ - Jawahar Navodaya School