ਅੰਮ੍ਰਿਤਸਰ: ਅੰਮ੍ਰਿਤਸਰ ਦੇ ਬਟਾਲਾ ਰੋਡ 'ਤੇ ਰਜਿੰਦਰ ਨਗਰ ਇਲਾਕੇ ਦੇ ਵਿੱਚ ਦੇਰ ਰਾਤ ਇੱਕ ਵਾਲਮੀਕੀ ਸਮਾਜ ਦੇ ਆਗੂ ਦੇ ਘਰ ਦੇ ਬਾਹਰ ਗੋਲੀਆਂ ਚਲਾਈਆਂ ਗਈਆਂ। ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਵੀ ਵਾਲਮੀਕ ਸਮਾਜ ਦੇ ਆਗੂ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਸਨ। ਦੇਰ ਰਾਤ ਦੋ ਮੋਟਰਸਾਈਕਲ 'ਤੇ ਸਵਾਰ ਨੌਜਵਾਨਾਂ ਵੱਲੋਂ ਉਸ ਦੇ ਘਰ ਦੇ ਬਾਹਰ ਗੋਲੀ ਚਲਾਈ ਗਈ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ।
ਜਾਨੋ ਮਾਰਨ ਦੀਆਂ ਧਮਕੀਆਂ: ਉੱਥੇ ਹੀ ਪੁਲਿਸ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਇਸ ਮੌਕੇ ਵਾਲਮੀਕੀ ਸਮਾਜ ਦੇ ਆਗੂ ਪੀੜਤ ਪ੍ਰਦੀਪ ਗੱਬਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਪਿਛਲੇ ਕਾਫੀ ਸਮੇਂ ਤੋਂ ਜਾਨੋ ਮਾਰਨ ਦੀਆਂ ਧਮਕੀਆਂ ਆ ਰਹੀਆਂ ਹਨ। ਇਸ ਦੇ ਬਾਰੇ ਉਹ ਕਈ ਵਾਰ ਪੁਲਿਸ ਕਮਿਸ਼ਨਰ ਨੂੰ ਵੀ ਮਿਲ ਚੁੱਕੇ ਹਨ ਤੇ ਉਨ੍ਹਾਂ ਨੂੰ ਵੀ ਇਸ ਦੇ ਬਾਰੇ ਸਾਰੀ ਜਾਣਕਾਰੀ ਸਾਂਝੀ ਕੀਤੀ ਗਈ ਹੈ।
ਪੁਲਿਸ ਪ੍ਰਸ਼ਾਸਨ ਕੋਲੋਂ ਇਨਸਾਫ ਦੀ ਮੰਗ: ਵਾਲਮੀਕੀ ਸਮਾਜ ਦੇ ਆਗੂ ਪੀੜਤ ਪ੍ਰਦੀਪ ਗੱਬਰ ਨੇ ਦੱਸਿਆ ਕਿ ਕਈ ਵਾਰ ਮੇਰੇ ਘਰ ਦੇ ਬਾਹਰ ਹਮਲਾ ਵੀ ਕੀਤਾ ਗਿਆ ਹੈ। ਪਰ, ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਕੱਲ੍ਹ ਵੀ ਦੇਰ ਰਾਤ ਦੋ ਮੋਟਰਸਾਈਕਲ 'ਤੇ ਸਵਾਰ ਨੌਜਵਾਨਾਂ ਵੱਲੋਂ ਉਨ੍ਹਾਂ ਦੇ ਘਰ ਦੇ ਬਾਹਰ ਗੋਲੀ ਚਲਾਈ ਗਈ ਜਿਸ ਦੀ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਤੁਸੀਂ ਵੇਖ ਸਕਦੇ ਹੋ ਮੌਕੇ 'ਤੇ ਗੋਲੀ ਦੇ ਖੋਲ ਵੀ ਨਜ਼ਰ ਆ ਰਹੇ ਹਨ। ਗੋਲੀ ਚਲਾ ਕੇ ਮੋਟਰਸਾਈਕਲ 'ਤੇ ਨੌਜਵਾਨ ਫਰਾਰ ਹੋ ਜਾਂਦੇ ਹਨ। ਉੱਥੇ ਹੀ ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਕੋਲੋਂ ਇਨਸਾਫ ਦੀ ਮੰਗ ਕੀਤੀ ਹੈ।
ਜਾਨੀ ਮਾਲੀ ਨੁਕਸਾਨ : ਪ੍ਰਦੀਪ ਗੱਬਰ ਨੇ ਕਿਹਾ ਕਿ ਕਈ ਵਾਰ ਸਾਡੇ ਇਲਾਕੇ ਵਿੱਚ ਗੋਲੀਆਂ ਚੱਲ ਚੁੱਕੀਆਂ ਹਨ ਪਰ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ। ਉੱਥੇ ਉਨ੍ਹਾਂ ਨੇ ਇਹ ਵੀ ਮੰਗ ਕੀਤੀ ਕਿ ਰਾਤ ਨੂੰ ਪੀਸੀਆਰ ਪੁਲਿਸ ਦੀ ਗਸ਼ਤ ਲਗਾਈ ਜਾਵੇ, ਤਾਂ ਜੋ ਮਾੜੇ ਅਨਸਰ ਹਨ ਉਹ ਸਿਰ ਨਾ ਚੁੱਕ ਸਕਣ। ਉਨ੍ਹਾਂ ਕਿਹਾ ਕਿ ਪਰਮਾਤਮਾ ਦਾ ਸ਼ੁਕਰ ਹੈ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਕੱਲ ਨੂੰ ਕੋਈ ਵੱਡਾ ਹਾਦਸਾ ਵੀ ਵਾਪਰ ਸਕਦਾ ਸੀ। ਉੱਥੇ ਹੀ ਵਾਲਮਿਕ ਸਮਾਜ ਦੇ ਆਗੂ ਪੀੜਤ ਪ੍ਰਦੀਪ ਗੱਬਰ ਦੇ ਘਰ ਪਹੁੰਚਣੇ ਸ਼ੁਰੂ ਹੋ ਗਏ ਅਤੇ ਉਨ੍ਹਾਂ ਨੇ ਪੁਲਿਸ ਕਮਿਸ਼ਨਰ ਕੋਲੋਂ ਸਖ਼ਤ ਤੋਂ ਸਖ਼ਤ ਕਾਰਵਾਈ ਕਰਦੇ ਹੋਏ ਪ੍ਰਦੀਪ ਗੱਬਰ ਲਈ ਸੁਰੱਖਿਆ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਅਸੀਂ ਪੁਲਿਸ ਕਮਿਸ਼ਨਰ ਕੋ ਮੰਗ ਕਰਦੇ ਹਾਂ ਕਿ ਪ੍ਰਤੀਪ ਕਬਰ ਨੂੰ ਵੀ ਸੁਰੱਖਿਆ ਮੁਹੱਈਆ ਕਰਵਾਈ ਜਾਵੇ।
ਜਲਦੀ ਹੀ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ: ਉੱਥੇ ਹੀ, ਪੁਲਿਸ ਚੌਂਕੀ ਵਿਜੇ ਨਗਰ ਦੇ ਪੁਲਿਸ ਅਧਿਕਾਰੀ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਦੇਰ ਰਾਤ ਰਜਿੰਦਰ ਨਗਰ ਇਲਾਕੇ ਦੇ ਵਿੱਚ ਵਾਲਮੀਕੀ ਸਮਾਜ ਦੇ ਆਗੂ ਪ੍ਰਦੀਪ ਕਬਰ ਦੇ ਘਰ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਅਸੀਂ ਮੌਕੇ 'ਤੇ ਪਹੁੰਚੇ ਉੱਥੇ ਗੋਲੀ ਦੇ ਕੋਲ ਵੀ ਸਾਨੂੰ ਬਰਾਮਦ ਹੋਇਆ ਹੈ ਤੇ ਸੀਸੀਟੀਵੀ ਕੈਮਰੇ ਸਾਰੀ ਘਟਨਾ ਕੈਦ ਹੋ ਗਈ ਹੈ। ਅਸੀਂ ਆਲੇ ਦੁਆਲੇ ਦੇ ਸੀਸੀਟੀਵੀ ਕੈਮਰੇ ਖੰਗਾਲ ਰਹੇ ਹਾਂ ਜਲਦੀ ਹੀ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ।
- ਲੁਧਿਆਣਾ ਪੁਲਿਸ ਨੂੰ ਚੁਣੌਤੀ ਦੇਣ ਵਾਲਾ ਗੈਂਗਸਟਰ ਸਾਗਰ ਨਿਊਟਨ ਗ੍ਰਿਫ਼ਤਾਰ, ਯੂਪੀ ਤੋਂ ਲੁਧਿਆਣਾ ਪੁਲਿਸ ਨੇ ਕੀਤਾ ਕਾਬੂ ! - Gangster Sagar Newton arrested
- ਲਾਈਵ ਕੋਲਕਾਤਾ ਟ੍ਰੇਨੀ ਡਾਕਟਰ ਰੇਪ ਅਤੇ ਕਤਲ ਮਾਮਲਾ: ਸੁਪਰੀਮ ਕੋਰਟ 'ਚ ਸੁਣਵਾਈ ਸ਼ੁਰੂ, ਡਾਕਟਰਾਂ ਦੀ ਹੜ੍ਹਤਾਲ ਜਾਰੀ, ਇਸ ਦਿਨ ਹੋਵੇਗਾ ਮੁਲਜ਼ਮਾਂ ਦਾ ਪੋਲੀਗ੍ਰਾਫ਼ ਟੈਸਟ - Doctor Rape Murder Case Updates