ETV Bharat / state

ਲੁਧਿਆਣਾ 'ਚ ਕਾਂਗਰਸੀ ਆਗੂ ਸੰਜੇ ਤਲਵਾੜ ਦੀ ਗੱਡੀ 'ਤੇ ਹਮਲਾ, 'ਆਪ' ਐਮਐਲਏ ਨੇ ਕੀਤੀ ਮੁਲਾਕਾਤ

ਲੁਧਿਆਣਾ 'ਚ ਕਾਂਗਰਸੀ ਆਗੂ ਸੰਜੇ ਤਲਵਾੜ ਦੀ ਗੱਡੀ 'ਤੇ ਫਾਇਰਿੰਗ ਹੋਈ ਹੈ,ਦੇਰ ਰਾਤ ਘਰ ਬਾਹਰ ਖੜ੍ਹੀ ਗੱਡੀ 'ਤੇ ਫਾਇਰਿੰਗ ਕੀਤੀ ਗਈ।

author img

By ETV Bharat Punjabi Team

Published : Oct 12, 2024, 4:46 PM IST

Attack on Congress leader Sanjay Talwar's car in Ludhiana, law and order deteriorated during panchayat elections!
ਲੁਧਿਆਣਾ 'ਚ ਕਾਂਗਰਸੀ ਆਗੂ ਸੰਜੇ ਤਲਵਾੜ ਦੀ ਗੱਡੀ 'ਤੇ ਹਮਲਾ, ਆਪ ਐਮਐਲਏ ਨੇ ਕੀਤੀ ਮੁਲਾਕਾਤ (ਲੁਧਿਆਣਾ -ਪਤੱਰਕਾਰ (ਈਟੀਵੀ ਭਾਰਤ))

ਲੁਧਿਆਣਾ: ਪੰਚਾਇਤੀ ਚੋਣਾਂ ਨੂੰ ਲੈਕੇ ਜਿੱਥੇ ਪੁਲਿਸ ਵੱਲੋਂ ਪੁਖਤਾ-ਪ੍ਰਬੰਧਾਂ ਦੀ ਗੱਲ ਕੀਤੀ ਜਾ ਰਹੀ ਹੈ।ਉੱਥੇ ਹੀ ਦੂਜੇ ਪਾਸੇ ਲੁਧਿਆਣਾ 'ਚ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅਤੇ ਸਾਬਕਾ ਐਮਐਲਏ ਸੰਜੇ ਤਲਵਾੜ ਦੀ ਗੱਡੀ 'ਤੇ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਕਿ ਬੀਤੀ ਰਾਤ ਕਿਸੇ ਵੱਲੋਂ ਗੋਲੀ ਚਲਾਈ ਗਈ ਹੈ। ਜਿਸ ਦਾ ਪਤਾ ਸਵੇਰੇ ਡਰਾਈਵਰ ਨੂੰ ਗੱਡੀ ਦਾ ਸ਼ੀਸ਼ਾ ਟੁੱਟਿਆ ਹੋਣ ਕਾਰਨ ਪਤਾ ਲੱਗਿਆ। ਕਾਰ ਦਾ ਟੁੱਟਿਆ ਸ਼ੀਸ਼ਾ ਦੇਖ ਕੇ ਲੱਗ ਰਿਹਾ ਕੇ ਗੋਲੀ ਚਲਾਈ ਗਈ ਹੈ ,ਪਰ ਗਨੀਮਤ ਰਹੀ ਕਿ ਉਸ ਸਮੇਂ ਗੱਡੀ 'ਚ ਕੋਈ ਨਹੀਂ ਸੀ।

ਸੰਜੇ ਤਲਵਾੜ ਦੀ ਗੱਡੀ 'ਤੇ ਫਾਇਰਿੰਗ (ਲੁਧਿਆਣਾ -ਪਤੱਰਕਾਰ (ਈਟੀਵੀ ਭਾਰਤ))

ਘਟਨਾ ਬਾਰੇ ਕਿੰਝ ਲੱਗਿਆ ਪਤਾ

ਸੰਜੇ ਤਲਵਾੜ ਨੇ ਦੱਸਿਆ ਕਿ ਕੱਲ ਸ਼ਾਮ ਲਗਭਗ 7.30 ਵਜੇ ਦੇ ਕਰੀਬ ਉਹਨਾਂ ਦਾ ਬੇਟਾ, ਨੂੰਹ ਅਤੇ ਗੰਨਮੈਨ ਗੱਡੀ ਲੈ ਕੇ ਘਰ ਆਏ ਸਨ ਅਤੇ ਉਹਨਾਂ ਨੇ ਗੱਡੀ ਘਰ ਦੇ ਬਾਹਰ ਹੀ ਖੜ੍ਹੀ ਕਰ ਦਿੱਤੀ। ਜਦੋਂ ਸਵੇਰੇ ਗੰਨਮੈਨ ਕਾਰ ਦਾ ਸ਼ੀਸ਼ਾ ਟੁੱਟਿਆ ਹੋਇਆ ਦੇਖਾ ਤਾਂ ਉਸ ਨੇ ਸਾਨੂੰ ਇਸ ਬਾਰੇ ਜਾਣੂ ਕਰਵਾਇਆ। ਸੰਜੇ ਤਲਵਾੜ ਨੇ ਕਿਹਾ ਕਿ ਮੇਰੀ ਪੁਲਿਸ ਦੇ ਸੀਨੀਅਰ ਅਫਸਰਾਂ ਦੇ ਨਾਲ ਗੱਲਬਾਤ ਵੀ ਹੋਈ ਹੈ । ਪਲਿਸ ਮੁਤਾਬਿਕ 315 ਬੋਰ ਦੇ ਨਾਲ ਫਾਇਰ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਹੁਣ ਇਹ ਗਲਤੀ ਨਾਲ ਚੱਲੀ ਹੈ ਜਾਂ ਕਿਸੇ ਨੇ ਜਾਣ ਕੇ ਚਲਾਈ ਹੈ। ਇਸ ਦੀ ਪੁਲਿਸ ਜਾਂਚ ਕਰ ਰਹੀ ਹੈ। ਇਸ ਤੋਂ ਇਲਾਵਾ ਸੰਜੇ ਤਲਵਾੜ ਨੇ ਆਖਿਆ ਕਿ ਰਾਤ 11 ਵਜੇ ਤੋਂ ਲੈ ਕੇ 11:30 ਵਜੇ ਘਰ ਦੇ ਬਾਹਰ ਲੱਗੇ ਕੈਮਰੇ ਜ਼ਰੂਰ ਬੰਦ ਸਨ।

ਪੁਲਿਸ ਕਰ ਰਹੀ ਮਾਮਲੇ ਦੀ ਜਾਂਚ

ਉਧਰ ਦੂਜੇ ਪਾਸੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਾਂ। ਉਹਨਾਂ ਕਿਹਾ ਕਿ ਪਹਿਲੀ ਨਜ਼ਰ ਤਾਂ ਇਹ ਐਕਸੀਡੈਂਟਲ ਗੋਲੀ ਚੱਲੀ ਲੱਗ ਰਹੀ ਹੈ ਪਰ ਫਿਰ ਵੀ ਉਹ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੇ ਹਨ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਅਸੀਂ ਨੇੜੇ-ਤੇੜੇ ਲੱਗੇ ਕੈਮਰੇ ਵੀ ਚੈੱਕ ਕੀਤੇ ਪਰ ਕਿਸੇ ਵੀ ਤਰ੍ਹਾਂ ਦੀ ਕੋਈ ਸ਼ੱਕੀ ਚੀਜ਼ ਸਾਨੂੰ ਨਹੀਂ ਮਿਲੀ ਹੈ।

'ਆਪ' ਵਿਧਾਇਕ ਨੇ ਕੀਤੀ ਮੁਲਾਕਾਤ

ਇਸ ਮਾਮਲੇ ਤੋਂ ਬਾਅਦ ਲੁਧਿਆਣਾ ਤੋਂ ਆਪ ਵਿਧਾਇਕ ਗੁਰਪ੍ਰੀਤ ਗੋਗੀ ਵੀ ਸੰਜੇ ਤਲਵਾੜ ਨੂੰ ਮਿਲਣ ਲਈ ਪਹੁੰਚੇ ਅਤੇ ਉਹਨਾਂ ਕਿਹਾ ਕਿ ਪਾਰਟੀ ਭਾਵੇਂ ਕੋਈ ਵੀ ਹੋਵੇ, ਪਰ ਸ਼ਹਿਰ ਵਾਸੀ ਹੋਣ ਦੇ ਨਾਤੇ ਅਤੇ ਸਮਾਜ ਦੇ ਇੱਕ ਨਾਮੀ ਸ਼ਖਸੀਅਤ ਹੋਣ ਦੇ ਨਾਤੇ ਸਾਡਾ ਫਰਜ਼ ਬਣਦਾ ਹੈ ਕਿ ਸੰਜੇ ਤਲਵਾੜ ਦੇ ਨਾਲ ਖੜ੍ਹੇ ਹੋਈਏ ਅਤੇ ਨਾਲ ਹੀ ਪੁਲਿਸ ਕਮਿਸ਼ਨਰ ਨਾਲ ਗੱਲ ਕਰਕੇ ਜਲਦ ਹੀ ਮਾਮਲੇ ਦਾ ਹੱਲ ਕਢਿਆ ਜਾਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.