ਮਾਨਸਾ: ਨਰਮੇ ਦੀ ਫਸਲ ਉੱਤੇ ਹਰ ਸਾਲ ਜਦੋਂ ਫੁੱਲ ਲੱਗਣਾ ਸ਼ੁਰੂ ਹੁੰਦਾ ਹੈ ਤਾਂ ਲਾਬੀ ਸੁੰਡੀ ਮੱਛਰ ਜਾਂ ਫਿਰ ਮਿਲੀਬੱਗ ਦਾ ਹਮਲਾ ਸ਼ੁਰੂ ਹੋ ਜਾਂਦਾ ਹੈ। ਬੇਸ਼ਕ ਸਮੇਂ ਦੀਆਂ ਸਰਕਾਰਾਂ ਵੱਲੋਂ ਹਰ ਵਾਰ ਨਰਮੇ ਦਾ ਰਕਬਾ ਵਧਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਹਰ ਵਾਰ ਕਿਸਾਨ ਗੁਲਾਬੀ ਸੁੰਡੀ ਤੋਂ ਦੁਖੀ ਹੋ ਕੇ ਨਰਮੇ ਤੋਂ ਮੁੱਖ ਮੋੜ ਰਹੇ ਹਨ। ਪਿਛਲੇ ਸਾਲ ਮਾਨਸਾ ਜ਼ਿਲ੍ਹੇ ਦੇ ਵਿੱਚ 83 ਹਜ਼ਾਰ ਏਕੜ ਦੇ ਵਿੱਚ ਨਰਮੇ ਦੀ ਬਜਾਈ ਕੀਤੀ ਗਈ ਸੀ ਪਰ ਇਸ ਸਾਲ ਘਟ ਕੇ 56 ਹਜਾਰ ਏਕੜ ਨਰਮੇ ਦੀ ਕਾਸ਼ਤ ਹੋਈ ਹੈ। ਜਿਸ ਦਾ ਸਿੱਟਾ ਹੈ ਕਿ ਕਿਸਾਨ ਗੁਲਾਬੀ ਸੁੰਡੀ ਅਤੇ ਚਿੱਟੇ ਮੱਛਰ ਤੋਂ ਦੁਖੀ ਹੋ ਕੇ ਆਪਣੀ ਇਸ ਰਿਵਾਇਤੀ ਫਸਲ ਤੋਂ ਮੁੱਖ ਮੋੜ ਰਹੇ ਹਨ।
ਕੀਟਨਾਸ਼ਕ ਦਾ ਛਿੜਕਾ : ਮਾਨਸਾ ਜ਼ਿਲ੍ਹੇ ਦੇ ਪਿੰਡ ਖਿਆਲੀ ਦੇ ਕਿਸਾਨ ਬਲਕਾਰ ਸਿੰਘ ਨੇ ਦੱਸਿਆ ਕਿ ਉਸ ਵੱਲੋਂ ਆਪਣੇ ਖੇਤਾਂ ਵਿੱਚ 14 ਏਕੜ ਦੇ ਕਰੀਬ ਨਰਮੇ ਦੀ ਕਾਸ਼ਤ ਕੀਤੀ ਗਈ ਹੈ ਪਰ ਇਸ ਵਾਰ ਫਿਰ ਉਹਨਾਂ ਦੇ ਨਰਮੇ ਦੀ ਫਸਲ ਉੱਤੇ ਗੁਲਾਬੀ ਸੁੰਡੀ ਅਤੇ ਚਿੱਟੇ ਮੱਛਰ ਦਾ ਹਮਲਾ ਹੋਇਆ ਹੈ। ਜਿਸ ਨਾਲ ਪੱਤੇ ਵੀ ਕਾਲੇ ਹੋ ਰਹੇ ਹਨ ਅਤੇ ਫੁੱਲਾਂ ਦੇ ਵਿੱਚ ਵੀ ਸੁੰਡੀ ਪੈਦਾ ਹੋ ਰਹੀ ਹੈ। ਉਹਨਾਂ ਕਿਹਾ ਕਿ ਬੇਸ਼ੱਕ ਨਰਮੀ ਦੀ ਫਸਲ ਉੱਤੇ ਕੀਟਨਾਸ਼ਕ ਦਾ ਛਿੜਕਾ ਕੀਤਾ ਗਿਆ ਹੈ ਅਤੇ ਕੁੱਝ ਹਮਲਾ ਰੁਕਿਆ ਹੈ ਉਹਨਾਂ ਪੰਜਾਬ ਸਰਕਾਰ ਅਤੇ ਖੇਤੀਬਾੜੀ ਵਿਭਾਗ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਤੁਰੰਤ ਕਿਸਾਨਾਂ ਦੇ ਖੇਤਾਂ ਵਿੱਚ ਆ ਕੇ ਉਹਨਾਂ ਦੇ ਨਰਮੇ ਦੀ ਫਸਲ ਇੱਤੇ ਹੋ ਰਹੇ ਸੁੰਡੀ ਦੇ ਅਟੈਕ ਨੂੰ ਰੋਕਿਆ ਜਾਵੇ ਤਾਂ ਕਿ ਕਿਸਾਨ ਨੂੰ ਨਿਰਾਸ਼ਾ ਦਾ ਸਾਹਮਣਾ ਨਾ ਕਰਨਾ ਪਵੇ।
- ਅੰਤਰਰਾਜੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਮਾਡਿਊਲ ਦਾ ਪਰਦਾਫਾਸ਼, 6 ਆਧੁਨਿਕ ਪਿਸਤੌਲਾਂ ਸਮੇਤ ਦੋ ਕਾਬੂ - arms smuggling module arrested
- ਅੰਮ੍ਰਿਤਸਰ 'ਚ ਬਾਈਬਲ ਦੀ ਬੇਅਦਬੀ ਕਰਨ ਵਾਲਿਆਂ ਨੂੰ ਪੁਲਿਸ ਨੇ ਦੋ ਘੰਟਿਆਂ ਵਿੱਚ ਕੀਤਾ ਕਾਬੂ - Amritsar Bible Sacrilege Incident
ਬਰਨਾਲਾ 'ਚ ਨਸ਼ੇੜੀਆਂ ਦਾ ਕਹਿਰ, 15 ਸਾਲ ਦੇ ਸਿੱਖ ਬੱਚੇ ਦੀ ਕੁੱਟਮਾਰ ਕਰਕੇ ਖੋਹੇ ਪੈਸੇ, ਸਿਰ ਦੇ ਕੱਟੇ ਵਾਲ - Sikh child hair cut in Barnala
ਖੇਤੀਬਾੜੀ ਵਿਭਾਗ ਦੀਆਂ ਟੀਮਾਂ ਦੇ ਨਾਲ ਸੰਪਰਕ: ਉੱਧਰ ਖੇਤਾਂ ਵਿੱਚ ਜਾਇਜ਼ਾ ਲੈਣ ਪਹੁੰਚੇ ਜ਼ਿਲ੍ਹਾ ਖੇਤੀਬਾੜੀ ਅਧਿਕਾਰੀਆਂ ਨੇ ਕਿਹਾ ਕਿ ਨਰਮੇ ਦੀ ਫਸਲ ਉੱਤੇ ਹੁਣ ਤੱਕ ਗੁਲਾਬੀ ਸੁੰਡੀ ਜਾਂ ਸਫੇਦ ਮੱਛਰ ਦਾ ਅਟੈਕ ਨਹੀਂ ਹੈ। ਉਹਨਾਂ ਕਿਹਾ ਕਿ ਕਿਸਾਨਾਂ ਨੂੰ ਜੇਕਰ ਕਿਤੇ ਸਫੇਦ ਮੱਛਰ ਨਜ਼ਰ ਆਉਂਦਾ ਹੈ ਤਾਂ ਖੇਤੀਬਾੜੀ ਵਿਭਾਗ ਵੱਲੋਂ ਸਿਫਾਰਿਸ਼ ਕੀਤੀਆਂ ਗਈਆਂ ਦਵਾਈਆਂ ਦਾ ਛਿੜਕਾ ਕੀਤਾ ਜਾਵੇ। ਨਾਲ ਹੀ ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਨਰਮੇ ਦੀ ਫਸਲ ਨੂੰ ਤੁਰੰਤ ਪਾਣੀ ਦਿੱਤਾ ਜਾਵੇ ਅਤੇ ਜੇਕਰ ਕਿਸੇ ਵੀ ਕਿਸਾਨ ਦੇ ਨਰਮੇ ਦੀ ਫਸਲ ਉੱਤੇ ਗੁਲਾਬੀ ਸੁੰਡੀ ਜਾਂ ਚਿੱਟੇ ਮੱਛਰ ਹੋਣ ਦਾ ਹਮਲਾ ਸਾਹਮਣੇ ਆਉਂਦਾ ਹੈ ਤਾਂ ਤੁਰੰਤ ਖੇਤੀਬਾੜੀ ਵਿਭਾਗ ਦੀਆਂ ਟੀਮਾਂ ਦੇ ਨਾਲ ਸੰਪਰਕ ਕੀਤਾ ਜਾਵੇ।