ETV Bharat / state

ਲੁਧਿਆਣਾ ਵਿੱਚ ਅੰਗਹੀਣਾਂ ਦੇ ਲਈ ਵੱਡਾ ਉਪਰਾਲਾ, ਨਰਾਇਣ ਸੇਵਾ ਸੰਸਥਾ ਵੱਲੋਂ ਵੰਡੇ ਜਾਣਗੇ ਨਕਲੀ ਅੰਗ, 625 ਲੋਕਾਂ ਨੇ ਪਹਿਲਾਂ ਹੀ ਕਰਵਾਈ ਰਜਿਸਟਰੇਸ਼ਨ - Narayan Sewa Sansthan - NARAYAN SEWA SANSTHAN

Narayan Sewa Sansthan: ਪਦਮ ਸ਼੍ਰੀ ਕੈਲਾਸ਼ ਮਾਨਵ ਵੱਲੋਂ ਸ਼ੁਰੂ ਕੀਤੀ ਗਈ ਨਰਾਇਣ ਸੇਵਾ ਸੰਸਥਾਨ ਵੱਲੋਂ ਲੁਧਿਆਣਾ ਦੇ ਵਿੱਚ 21 ਜੁਲਾਈ ਨੂੰ ਇੱਕ ਵੱਡਾ ਕੈਂਪ ਲਗਾ ਕੇ ਅੰਗਹੀਣਾਂ ਦੀ ਮਦਦ ਲਈ ਨਕਲੀ ਅੰਗ ਦਿੱਤੇ ਜਾਣਗੇ।

Narayan Sewa Sansthan
ਲੁਧਿਆਣਾ ਵਿੱਚ ਵੰਡੇ ਜਾਣਗੇ ਨਕਲੀ ਅੰਗ (ETV Bharat Ludhiana)
author img

By ETV Bharat Punjabi Team

Published : Jul 17, 2024, 3:16 PM IST

ਲੁਧਿਆਣਾ ਵਿੱਚ ਵੰਡੇ ਜਾਣਗੇ ਨਕਲੀ ਅੰਗ (ETV Bharat Ludhiana)

ਲੁਧਿਆਣਾ: ਪਦਮ ਸ਼੍ਰੀ ਕੈਲਾਸ਼ ਮਾਨਵ ਵੱਲੋਂ ਸ਼ੁਰੂ ਕੀਤੀ ਗਈ ਨਰਾਇਣ ਸੇਵਾ ਸੰਸਥਾਨ ਵੱਲੋਂ ਲੁਧਿਆਣਾ ਦੇ ਵਿੱਚ 21 ਜੁਲਾਈ ਨੂੰ ਇੱਕ ਵੱਡਾ ਕੈਂਪ ਲਗਾ ਕੇ ਅੰਗਹੀਣਾਂ ਦੀ ਮਦਦ ਲਈ ਨਕਲੀ ਅੰਗ ਦਿੱਤੇ ਜਾਣਗੇ। ਜਿਸ ਨਾਲ ਉਹ ਆਪਣੀ ਜ਼ਿੰਦਗੀ ਨੂੰ ਮੁੜ ਤੋਂ ਲੀਹਾਂ 'ਤੇ ਲਿਆ ਕੇ ਆਮ ਵਾਂਗ ਜੀਅ ਸਕਣਗੇ। ਇਸੇ ਨੂੰ ਲੈ ਕੇ ਅੱਜ ਇਸ ਸੰਸਥਾ ਦੇ ਮੈਂਬਰਾਂ ਵੱਲੋਂ ਇੱਕ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਸਾਂਝੀ ਕੀਤੀ ਗਈ ਅਤੇ ਦੱਸਿਆ ਕਿ ਹੁਣ ਤੱਕ 625 ਤੋਂ ਜ਼ਿਆਦਾ ਲੋਕ ਰਜਿਸਟਰੇਸ਼ਨ ਕਰਵਾ ਚੁੱਕੇ ਹਨ ਅਤੇ ਉਹਨਾਂ ਨੂੰ ਉਮੀਦ ਹੈ ਕਿ 800 ਦੇ ਕਰੀਬ ਲੋਕ ਇਸ ਕੈਂਪ ਦੇ ਵਿੱਚ ਪਹੁੰਚਣਗੇ।

ਇਹ ਸੰਸਥਾ ਪਿਛਲੇ 39 ਸਾਲ ਤੋਂ ਲੋਕਾਂ ਦੀ ਸੇਵਾ ਕਰ ਰਹੀ ਹੈ ਅਤੇ ਹੁਣ ਤੱਕ 4 ਲੱਖ 41 ਹਜ਼ਾਰ 900 ਮਰੀਜ਼ਾਂ ਦਾ ਮੁਫ਼ਤ ਆਪਰੇਸ਼ਨ ਕਰਵਾ ਚੁੱਕੀ ਹੈ। 2 ਲੱਖ 84 ਹਜ਼ਾਰ 451 ਵੀਲ ਚੇਅਰ ਵੰਡ ਚੁੱਕੀ ਹੈ। 3 ਲੱਖ 13 ਹਜ਼ਾਰ ਦੇ ਕਰੀਬ ਵਿਸਾਖੀਆਂ ਅਤੇ 2 ਲੱਖ 70 ਹਜ਼ਾਰ ਦੇ ਕਰੀਬ ਟਰਾਈਸਾਈਕਲ ਲੋੜਵੰਦਾਂ ਨੂੰ ਤਕਸੀਮ ਕਰ ਚੁੱਕੇ ਹਨ। 2357 ਜੋੜਿਆਂ ਦੇ ਵਿਆਹ ਕਰਵਾ ਚੁੱਕੇ ਹਨ। 35 ਹਜ਼ਾਰ ਤੋਂ ਜਿਆਦਾ ਅੰਗ ਵੀ ਤਕਸੀਮ ਕਰ ਚੁੱਕੇ ਹਨ। ਡਾਕਟਰ ਏਪੀਜੇ ਅਬਦੁਲ ਕਲਾਮ ਵੱਲੋਂ ਕੈਲਾਸ਼ ਮਾਨਵ ਨਹੀਂ ਨੈਸ਼ਨਲ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ ਸੀ।

21 ਜੁਲਾਈ ਨੂੰ ਲੁਧਿਆਣਾ ਦੇ ਲਾ ਕਾਸਾ ਬੈਰਲ ਫਿਰੋਜ਼ਪੁਰ ਰੋਡ ਤੇ ਇਹ ਸਮਾਗਮ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਅੰਗਹੀਣਾਂ ਨੂੰ ਬਨੌਟੀ ਅੰਗ ਦਾਨ ਕੀਤੇ ਜਾਣਗੇ ਤਾਂ ਜੋ ਉਹ ਵੀ ਬਾਕੀਆਂ ਵਾਂਗ ਆਪਣਾ ਜੀਵਨ ਜੀ ਸਕਣ ਅਤੇ ਆਪਣੇ ਜੀਵਨ ਦੇ ਵਿੱਚ ਆ ਰਹੀ ਆ ਔਂਕੜਾਂ ਦਾ ਸਾਹਮਣਾ ਕਰ ਸਕਣ। ਸੰਸਥਾ ਦੇ ਮੈਂਬਰਾਂ ਨੂੰ ਦੱਸਿਆ ਕਿ ਮਨੁੱਖਤਾ ਦੀ ਸੇਵਾ ਹੀ ਸਭ ਤੋਂ ਵੱਡੀ ਸੇਵਾ ਹੈ ਅਤੇ ਇਸੇ ਦੇ ਕਰਕੇ ਉਹਨਾਂ ਦੇ ਸੰਸਥਾ ਦੇ ਸੰਸਥਾਪਕ ਵੱਲੋਂ ਉਹਨਾਂ ਨੂੰ ਜੋ ਸੰਦੇਸ਼ ਦਿੱਤਾ ਗਿਆ ਸੀ ਉਸੇ ਤੇ ਖਰਾ ਉਤਰਦੇ ਹੋਏ ਉਹ ਅੱਜ ਇਸ ਸੇਵਾ ਦੇ ਕੰਮ ਦੇ ਵਿੱਚ ਲੱਗੇ ਹੋਏ ਹਨ। ਉਹਨਾਂ ਨੇ ਕਿਹਾ ਕਿ ਸਾਡੀ ਸਭ ਨੂੰ ਇਹੀ ਉਮੀਦ ਹੈ ਕਿ ਇਸ ਕੈਂਪ ਦੇ ਵਿੱਚ ਵੱਧ ਤੋਂ ਵੱਧ ਇਕੱਠੇ ਹੋ ਕੇ ਇਸ ਦਾ ਫਾਇਦਾ ਲੈਣ ਕਿਉਂਕਿ ਇਹ ਅੰਗ ਬਾਜ਼ਾਰ ਦੇ ਵਿੱਚ ਬਹੁਤ ਮਹਿੰਗੀਆਂ ਕੀਮਤਾਂ ਤੇ ਮਿਲਦੇ ਹਨ ਜੋ ਪੂਰੀ ਤਰਹਾਂ ਮੁਫਤ ਇਸ ਸੰਸਥਾ ਵੱਲੋਂ ਲੋਕਾਂ ਨੂੰ ਮੁਹਈਆ ਕਰਵਾਏ ਜਾ ਰਹੇ ਹਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.