ਤਰਨਤਾਰਨ : ਵਿਧਾਨ ਸਭਾ ਹਲਕਾ ਪੱਟੀ ਦੇ ਅਧੀਨ ਪੈਂਦੇ ਪਿੰਡ ਦੁਬਲੀ ਵਿਖੇ ਦੇਰ ਰਾਤ ਡੀਜੇ ਤੇ ਨੱਚਦੇ ਸਮੇਂ ਗਾਣਾ ਬਦਲਣ ਨੂੰ ਲੈ ਕੇ ਹੋਏ ਤਕਰਾਰ ਦੌਰਾਨ ਹੋਏ ਝਗੜੇ ਵਿੱਚ ਇੱਕ ਨੌਜਵਾਨ ਦੀ ਇੱਟ ਵੱਜਣ ਕਾਰਨ ਮੌਤ ਹੋ ਗਈ। ਜਾਂਦਾ ਸਮਾਂਚਾਰ ਪ੍ਰਾਪਤ ਹੋਇਆ ਹੈ ਇਸ ਸਬੰਧੀ ਜਾਣਕਾਰੀ ਦੇਣ ਦੇ ਹੋਏ ਮ੍ਰਿਤਕ ਵਿਅਕਤੀ ਸਤਨਾਮ ਸਿੰਘ ਪੁੱਤਰ ਕਾਲਾ ਸਿੰਘ ਦੀ ਮਾਤਾ ਜਗੀਰ ਕੌਰ ਨੇ ਦੱਸਿਆ ਕਿ ਉਸ ਦੇ ਪੋਤਰੇ ਅਰਸ਼ਦੀਪ ਸਿੰਘ ਦਾ ਵਿਆਹ ਸੀ ਅਤੇ ਜਾਂ ਹੁਣ ਤੋਂ ਬਾਅਦ ਉਹ ਸਗਨ ਵਿਹਾਰ ਕਰਨ ਲੱਗ ਪਏ ਤਾਂ ਇਸ ਦੌਰਾਨ ਅਰਸ਼ਦੀਪ ਸਿੰਘ ਦੇ ਮਾਮੇ ਦੇ ਲੜਕੇ ਡੀਜੇ 'ਤੇ ਨੱਚ ਰਹੇ ਸਨ। ਤਾਂ ਇੰਨੇ ਨੂੰ ਗਾਣਾ ਬਦਲਣ ਨੂੰ ਲੈ ਕੇ ਸੁਖਵਿੰਦਰ ਸਿੰਘ ਅਤੇ ਹੀਰਾ ਸਿੰਘ ਗਵਾਂਢ ਵਿੱਚ ਰਹਿੰਦੇ ਵਿਅਕਤੀਆਂ ਵਿੱਚ ਤਕਰਾਰ ਹੋ ਗਿਆ।
ਨੌਜਵਾਨ ਦੇ ਇੱਟਾਂ ਮਾਰੀਆਂ ਗਈਆਂ: ਇਸ ਤਕਰਾਰ ਦੌਰਾਨ ਦੂਜੀ ਧਿਰ ਵੱਲੋਂ ਇੱਟਾਂ ਰੋੜੇ ਚਲਾਉਣੇ ਸ਼ੁਰੂ ਕਰ ਦਿੱਤੇ ਅਤੇ ਇਸ ਦੌਰਾਨ ਉਸ ਦਾ ਲੜਕਾ ਸਤਨਾਮ ਸਿੰਘ ਲੜਾਈ ਕਰ ਰਹੇ ਵਿਅਕਤੀਆਂ ਨੂੰ ਛੁਡਵਾਉਣ ਲਈ ਅੱਗੇ ਆਇਆ ਤਾਂ ਉਹਨਾਂ ਦੇ ਗੁਆਂਢ ਵਿੱਚ ਰਹਿੰਦੇ ਵਿਅਕਤੀਆਂ ਵੱਲੋਂ ਸਿੱਧੀਆਂ ਇੱਟਾਂ ਮਾਰੀਆਂ ਗਈਆਂ। ਜਿੰਨਾਂ ਵਿੱਚੋਂ ਇੱਕ ਇੱਟ ਸਤਨਾਮ ਸਿੰਘ ਦੇ ਸਿਰ ਵਿੱਚ ਲੱਗ ਗਈ ਅਤੇ ਸਤਨਾਮ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ। ਪੀੜਤ ਪਰਿਵਾਰ ਨੇ ਜਿਲ੍ਹਾ ਤਰਨ ਤਾਰਨ ਦੇ ਐਸਐਸਪੀ ਤੋਂ ਮੰਗ ਕੀਤੀ ਹੈ ਕਿ ਉਹਨਾਂ ਦੇ ਲੜਕੇ ਦਾ ਕਤਲ ਕਰਨ ਵਾਲੇ ਵਿਅਕਤੀਆਂ ਤੇ ਸਖਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।
ਲਾਪਰਵਾਹੀ ਬਣ ਸਕਦੀ ਸੀ ਵੱਡਾ ਹਾਦਸਾ, ਬਿਨਾਂ ਡਰਾਈਵਰ 78 KM ਚੱਲ ਕੇ ਜੰਮੂ ਤੋਂ ਹੁਸ਼ਿਆਰਪੁਰ ਪੁੱਜੀ ਮਾਲ ਗੱਡੀ
ਪੁਲਿਸ ਕਰ ਰਹੀ ਮਾਮਲੇ ਦੀ ਜਾਂਚ: ਉਧਰ ਮੌਕੇ 'ਤੇ ਪਹੁੰਚੇ ਥਾਣਾ ਸਦਰ ਪੱਟੀ ਦੇ ਸਬ ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਇਹਨਾਂ ਦੋਵਾਂ ਧਿਰਾਂ ਦਾ ਡੀਜੇ ਤੇ ਨੱਚਦੇ ਸਮੇਂ ਗਾਣਾ ਬਦਲਣ ਨੂੰ ਲੈ ਕੇ ਤਕਰਾਰ ਹੋਇਆ ਹੈ ਅਤੇ ਦੋਨਾਂ ਪਾਰਟੀਆਂ ਦੇ ਵਿਅਕਤੀ ਜਖਮੀਆਂ ਹਨ ਜੋ ਜੇਰੇ ਇਲਾਜ ਹਸਪਤਾਲ ਵਿੱਚ ਹਨ ਅਤੇ ਇਸ ਦੌਰਾਨ ਮ੍ਰਿਤਕ ਵਿਅਕਤੀ ਸਤਨਾਮ ਸਿੰਘ ਦੀ ਇੱਟ ਵੱਜਣ ਕਾਰਨ ਮੌਤ ਹੋਈ ਹੈ ਜਿਸ ਦੀ ਤਫਤੀਸ਼ ਕੀਤੀ ਜਾ ਰਹੀ ਹੈ ਜੋ ਵੀ ਮੁਲਜ਼ਮ ਹੋਇਆ ਉਸ ਤੇ ਕਾਰਵਾਈ ਕੀਤੀ ਜਾਵੇਗੀ।