ਅੰਮ੍ਰਿਤਸਰ: ਪੰਜਾਬ ਵਿੱਚ ਲਗਾਤਾਰ ਹੀ ਅਮਨ ਕਾਨੂੰਨ ਖਤਮ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ। ਜਗ੍ਹਾ ਜਗ੍ਹਾ ਉੱਤੇ ਗੋਲੀਆਂ ਚੱਲਣ ਅਤੇ ਲੁੱਟ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ। ਅਜਿਹਾ ਹੀ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ, ਸਵੇਰੇ ਤੜਕਸਾਰ ਜਦੋਂ ਗੁਰਦੁਆਰਾ ਸ਼ਹੀਦਾਂ ਸਾਹਿਬ ਸੇਵਾ ਕਰਨ ਵਾਸਤੇ ਅਤੇ ਆਪਣੀ ਡਿਊਟੀ ਨਿਭਾਉਣ ਲਈ ਸੇਵਾਦਾਰ ਪਰਮਜੀਤ ਸਿੰਘ ਜਾ ਰਿਹਾ ਸੀ ਤਾਂ ਉਸ ਨੂੰ ਰਸਤੇ ਵਿੱਚ ਲੁਟੇਰਿਆਂ ਵੱਲੋਂ ਨਿਸ਼ਾਨਾ ਬਣਾਇਆ ਗਿਆ ਅਤੇ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕਰਕੇ ਉਸ ਤੋਂ ਮੋਬਾਇਲ ਫੋਨ ਲੁੱਟ ਕੇ ਫਰਾਰ ਹੋ ਗਏ। ਜਿਸ ਤੋਂ ਬਾਅਦ ਸੇਵਾਦਾਰ ਨੂੰ ਸ਼੍ਰੀ ਗੁਰੂ ਰਾਮਦਾਸ ਹਸਪਤਾਲ ਵਿੱਚ ਇਲਾਜ ਲਈ ਭੇਜਿਆ ਗਿਆ ਅਤੇ ਉਹ ਹੁਣ ਉੱਥੇ ਜੇਰੇ ਇਲਾਜ ਹੈ।
ਲੁਟੇਰਿਆਂ ਉੱਤੇ ਠੱਲ ਪਾਉਣ ਦੀ ਅਪੀਲ: ਲੁੱਟ ਦਾ ਸ਼ਿਕਾਰ ਹੋਏ ਐੱਸਜੀਪੀਸੀ ਮੁਲਾਜ਼ਮ ਦੀ ਸੂਚਨਾ ਬਣਨ ਤੋਂ ਬਾਅਦ ਮੈਨੇਜਰ ਗੁਰਦੁਆਰਾ ਸ੍ਰੀ ਸ਼ਹੀਦਾਂ ਸਾਹਿਬ ਵੱਲੋਂ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਨੂੰ ਗੁਹਾਰ ਲਗਾਈ ਗਈ ਹੈ ਕਿ ਉਹਨਾਂ ਵੱਲੋਂ ਇਸ ਤਰ੍ਹਾਂ ਦੇ ਲੁਟੇਰਿਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ ਅਮਨ ਕਾਨੂੰਨ ਪੂਰੀ ਤਰ੍ਹਾਂ ਨਾਲ ਖਤਮ ਹੋ ਚੁੱਕਾ ਹੈ ਅਤੇ ਕੋਈ ਵੀ ਵਿਅਕਤੀ ਆਪਣੇ ਆਪ ਨੂੰ ਸੁਰੱਖਿਤ ਮਹਿਸੂਸ ਨਹੀਂ ਕਰ ਰਿਹਾ।
- ਬੁੱਢੇ ਨਾਲੇ ਖਿਲਾਫ ਮੋਰਚਾ: ਰਾਜਸਥਾਨ ਤੋਂ ਪਹੁੰਚੇ ਲੋਕ, ਅਦਾਕਾਰਾ ਸੋਨੀਆ ਮਾਨ ਨੇ ਕਿਹਾ- ਚੰਗੇ ਕੰਮ ਲਈ ਹਰ ਇੱਕ ਨੂੰ ਜੁੜਨ ਦੀ ਲੋੜ - front against Budhe Nala
- ਭੇਤ ਭਰੇ ਹਾਲਾਤਾਂ 'ਚ ਹੋਈ ਬਜ਼ੁਰਗ ਔਰਤ ਦੀ ਮੌਤ; ਘਰ ਚੋਂ ਗਾਇਬ ਲੱਖਾਂ ਰੁਪਏ ਅਤੇ ਸਮਾਨ, ਲੁੱਟ ਲਈ ਕਤਲ ਕਰਨ ਦਾ ਸ਼ੱਕ - PATHANKOT MURDER NEWS
- ਦਿਨ ਦਿਹਾੜੇ ਘਰ 'ਚ ਦਾਖਲ ਹੋ ਕੇ ਐਨਆਰਆਈ ਨੂੰ ਮਾਰੀਆਂ ਗੋਲੀਆਂ, ਮੁਲਜ਼ਮਾਂ ਅੱਗੇ ਹੱਥ ਜੋੜਦੇ ਰਹੇ ਬੱਚੇ - Amritsar NRI Murder
ਪੁਲਿਸ ਦਾ ਪਹਿਰਾ ਜਾਂ ਗਸ਼ਤ ਨਹੀਂ: ਮੈਨੇਜਰ ਗੁਰਦੁਆਰਾ ਸ੍ਰੀ ਸ਼ਹੀਦਾਂ ਸਾਹਿਬ ਵੱਲੋਂ ਅੱਗੇ ਕਿ ਗਿਆ ਕਿ ਕੋਈ ਵੀ ਇਸ ਤਰ੍ਹਾਂ ਦਾ ਦਿਨ ਨਹੀਂ ਜਦੋਂ ਪੰਜਾਬ ਵਿੱਚ ਕੋਈ ਵਾਰਦਾਤ ਨਾ ਵਾਪਰਦੀ ਹੋਵੇ। ਮੈਨੇਜਰ ਮੁਤਾਬਿਕ ਜਿੱਥੇ ਇਹ ਵਾਰਦਾਤ ਹੋਈ ਉੱਤੇ ਕੋਈ ਵੀ ਪੁਲਿਸ ਦਾ ਪਹਿਰਾ ਜਾਂ ਗਸ਼ਤ ਨਹੀਂ ਹੈ ਜਿਸ ਕਾਰਣ ਲੁਟੇਰਿਆਂ ਦੇ ਹੌਂਸਲੇ ਬੁਲੰਦ ਹਨ। ਉਹਨਾਂ ਕਿਹਾ ਕਿ ਅਸੀਂ ਪ੍ਰਸ਼ਾਸਨ ਕੋਲੋਂ ਇਹੀ ਮੰਗ ਕਰਦੇ ਹਾਂ ਕਿ ਜਲਦ ਤੋਂ ਜਲਦ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਕਿ ਪੰਜਾਬ ਵਿੱਚ ਅਮਨ ਕਾਨੂੰਨ ਬਰਕਰਾਰ ਰਹਿ ਸਕੇ।