ਸੰਗਰੂਰ : ਇੱਕ ਪਾਸੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਸਿਹਤ ਸਹੂਲਤਾਂ ਨੂੰ ਲੈ ਕੇ ਵੱਡੇ-ਵੱਡੇ ਦਾਅਵੇ ਜਾ ਰਹੀ ਹੈ, ਪਰ ਜੇਕਰ ਜ਼ਮੀਨੀ ਸੱਚਾਈ ਦੀ ਗੱਲ ਕਰੀਏ ਤਾਂ ਤਸਵੀਰਾਂ ਕੁਝ ਹੋਰ ਹੀ ਬਿਆਨ ਕਰਦੀਆਂ ਹਨ। ਜਿੱਥੇ ਇੱਕ ਪਾਸੇ ਸਰਕਾਰੀ ਹਸਪਤਾਲਾਂ ਵਿੱਚ ਆਮ ਲੋਕ ਵੱਡੀਆਂ-ਵੱਡੀਆਂ ਲਾਈਨਾਂ ਦੇ ਵਿੱਚ ਖੜ੍ਹ ਕੇ ਪਰਚੀਆਂ ਕੱਟਵਾਉਂਦੇ ਹਨ, ਲੰਮਾ ਸਮਾਂ ਡਾਕਟਰਾਂ ਦੀ ਉਡੀਕ ਕਰਦੇ ਹਨ ਜਾਂ ਦਵਾਈ ਲੈਣ ਲਈ ਵੱਡੀਆਂ-ਵੱਡੀਆਂ ਲਾਈਨਾਂ ਵਿੱਚ ਖੜ੍ਹ ਦੇ ਹਨ ਅਤੇ ਦੂਜੇ ਪਾਸੇ ਪੰਜਾਬ ਸਰਕਾਰ ਵੱਲੋਂ ਸਿਹਤ ਸਹੂਲਤਾਂ ਨੂੰ ਲੈ ਕੇ ਵੱਡੇ-ਵੱਡੇ ਬਿਆਨ ਦਿੱਤੇ ਜਾ ਰਹੇ ਹਨ ਕਿ ਸਾਡੇ ਸਰਕਾਰੀ ਹਸਪਤਾਲ ਪ੍ਰਾਈਵੇਟ ਹਸਪਤਾਲਾਂ ਨੂੰ ਵੀ ਮਾਤ ਪਾ ਰਹੇ ਹਨ। ਪਰ ਇਸ ਤਾਜ਼ਾ ਉਦਾਹਰਣ ਨੇ ਪੰਜਾਬ ਸਰਕਾਰ ਦੇ ਐਲਾਨਾਂ ਉਤੇ ਸਵਾਲ ਖੜ੍ਹੇ ਕੀਤੇ ਹਨ।
ਜੀ ਹਾਂ, ਤੁਸੀਂ ਸਹੀ ਪੜ੍ਹਿਆ ਹੈ...ਸੰਗਰੂਰ ਦੇ ਹਲਕਾ ਭਵਾਨੀਗੜ੍ਹ ਵਿਖੇ ਅੱਜ ਉਸ ਮੌਕੇ ਵੱਡਾ ਹੰਗਾਮਾ ਦੇਖਣ ਨੂੰ ਮਿਲਿਆ, ਜਿਸ ਦੀ ਵੀਡੀਓ ਸ਼ੋਸ਼ਲ ਮੀਡੀਆ 'ਤੇ ਖੂਬ ਚਰਚਾ ਦਾ ਵਿਸ਼ਾ ਬਣੀ ਹੋਈ ਹੈ।
ਉਲੇਖਯੋਗ ਹੈ ਕਿ ਇੱਕ ਬਜ਼ੁਰਗ ਭਵਾਨੀਗੜ੍ਹ ਦੇ ਸਿਵਲ ਹਸਪਤਾਲ ਵਿਖੇ ਐਸਐਮਓ (SMO) ਦੇ ਕਮਰੇ ਨੂੰ ਤਾਲਾ ਲੱਗਿਆ ਦੇਖ ਕੇ ਲਾਈਵ ਹੋ ਗਿਆ। ਵੀਡੀਓ ਵਿੱਚ ਬਜ਼ੁਰਗ ਕਹਿ ਰਿਹਾ ਹੈ ਕਿ ਇਕ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬੀਆਂ ਦੀ ਪ੍ਰਸ਼ਾਸਨਿਕ ਖੱਜਲ-ਖੁਆਰੀ ਖਤਮ ਕਰਨ ਲਈ ਐਕਸ਼ਨ ਮੋਡ 'ਚ ਹਨ ਅਤੇ ਦੂਜੇ ਪਾਸੇ ਸੀਐਮ ਸਾਹਿਬ ਦੇ ਆਪਣੇ ਹਲਕੇ ਸੰਗਰੂਰ ਦੇ ਭਵਾਨੀਗੜ੍ਹ ਸਿਵਲ ਹਸਪਤਾਲ 'ਚ ਮਰੀਜ਼ ਪ੍ਰੇਸ਼ਾਨ ਹੋ ਰਹੇ ਹਨ। ਲਾਈਵ ਹੋਏ ਬਜ਼ੁਰਗ ਨੇ ਜਿਥੇ ਹਸਪਤਾਲ 'ਚ ਮੌਜੂਦ ਮਰੀਜ਼ਾਂ ਦੇ ਹਾਲ ਵੀ ਵਿਖਾਏ, ਉਥੇ ਹੀ ਉਨ੍ਹਾਂ ਪੰਜਾਬ ਦੇ ਮੁੱਖ ਭਗਵੰਤ ਮਾਨ ਦੇ ਐਲਾਨਾਂ ਉਤੇ ਵੀ ਕਾਫੀ ਸਵਾਲ ਖੜ੍ਹੇ ਕੀਤੇ।
ਲਾਈਵ ਹੋ ਕੇ ਆਖਿਰ ਕੀ ਬੋਲਿਆ ਬਜ਼ੁਰਗ : ਆਪਣੀ ਗੱਲ ਨੂੰ ਸ਼ੁਰੂ ਕਰਦੇ ਹੋਏ ਬਜ਼ੁਰਗ ਨੇ ਕਿਹਾ, 'ਸੰਗਰੂਰ ਦੇ ਹਲਕਾ ਭਵਾਨੀਗੜ੍ਹ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਐਸਐਮਓ ਦੇ ਦਫ਼ਤਰ ਨੂੰ ਜਿੰਦਾ ਲੱਗਿਆ ਹੈ, ਅਸੀਂ ਉਸਦੇ ਮੂਹਰੇ ਧਰਨਾ ਦੇ ਦਿੱਤਾ ਹੈ।'
- ਪੰਜਾਬ ਤੋਂ ਉੱਤਰਾਖੰਡ ਗਏ ਸ਼ਰਧਾਲੂਆਂ ਦੀ ਕਾਰ ਟੋਅ ਕਰਨ ਆਈ ਕ੍ਰੇਨ ਦਾ ਬ੍ਰੇਕ ਫੇਲ੍ਹ; ਸਵਿਫਟ ਸਣੇ ਖੱਡ 'ਚ ਡਿੱਗੀ, 4 ਗੰਭੀਰ ਜਖ਼ਮੀ - Punjab Car Accident In Uttarakhand
- ਪੰਜਾਬ 'ਚ ਹੋਈ ਹਲਕੀ ਬਰਸਾਤ ਨੇ ਬਦਲਿਆ ਮੌਸਮ ਦਾ ਮਿਜਾਜ਼, ਆਉਣ ਵਾਲੇ ਹੋਰ ਕਿੰਨੇ ਦਿਨ ਮਿਲੇਗੀ ਰਾਹਤ - Rain Alert In Punjab
- ਪੰਜਾਬ 'ਚ ਕਿੰਨੇ ਟੋਲ ਟੈਕਸ ਪੰਜਾਬੀਆਂ ਦੀ ਜੇਬ੍ਹ ਕਰ ਰਹੇ ਢਿੱਲੀ, ਖ਼ਬਰ ਪੜ੍ਹ ਕੇ ਉੱਡ ਜਾਣਗੇ ਹੋਸ਼ - Ludhiana Ladowal Toll Plaza
ਬਜ਼ੁਰਗ ਨੇ ਡਾਕਟਰਾਂ ਦੇ ਉਤੇ ਇਲਜ਼ਾਮ ਲਗਾਇਆ ਹੈ ਕਿ ਉਹ ਟਾਈਮ ਪਾਸ ਕਰਦੇ ਹਨ, ਲੋਕ ਇਲਾਜ਼ ਕਰਵਾਉਣ ਲਈ ਆਉਂਦੇ ਹਨ ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕਰਦਾ।' ਦੂਜੇ ਪਾਸੇ ਜਦੋਂ ਅਸੀਂ ਇਸ ਪੂਰੇ ਮਾਮਲੇ ਉਤੇ ਐਸਐਮਓ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਇਸ ਸਾਰੀ ਘਟਨਾ ਉਤੇ ਆਪਣਾ ਸਪੱਸ਼ਟੀਕਰਨ ਦਿੱਤਾ ਅਤੇ ਕਿਹਾ ਕਿ ਇਸ ਸਭ ਦਾ ਇੱਕੋ-ਇੱਕ ਕਾਰਨ ਸਫ਼ਾਟ ਦੀ ਘੱਟ ਗਿਣਤੀ ਹੈ।