ਅੰਮ੍ਰਿਤਸਰ : ਅੰਮ੍ਰਿਤਸਰ ਵਿੱਚ ਵੱਧ ਰਹੇ ਨਸ਼ੇ ਨੂੰ ਰੋਕਣ ਲਈ ਲਗਾਤਾਰ ਹੀ ਅੰਮ੍ਰਿਤਸਰ ਪੁਲਿਸ ਵੱਲੋਂ ਸਖਤੀ ਕੀਤੀ ਜਾ ਰਹੀ ਹੈ। ਇਸਦੇ ਨਾਲ ਹੀ ਅੰਮ੍ਰਿਤਸਰ ਪੁਲਿਸ ਵੱਲੋਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸਮੇਂ ਸਮੇਂ 'ਤੇ ਫਲੈਗ ਮਾਰਚ ਵੀ ਕੱਢੇ ਜਾ ਰਹੇ ਹਨ। ਇਸ ਦੌਰਾਨ ਅੰਮ੍ਰਿਤਸਰ ਥਾਣਾ ਗੇਟ ਹਕੀਮਾ ਦੇ ਐਸਐਚਓ ਸਤਨਾਮ ਸਿੰਘ ਅਤੇ ਪੁਲਿਸ ਪਾਰਟੀ ਨੂੰ ਵੱਡੀ ਸਫਲਤਾ ਹਾਸਿਲ ਹੋਈ ਹੈ। ਇਸ ਸੰਬੰਧ ਵਿੱਚ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਅੰਮ੍ਰਿਤਸਰ ਗੇਟ ਹਕੀਮਾਂ ਪੁਲਿਸ ਨੇ ਇੱਕ ਸਮੱਗਲਰ ਨੂੰ ਰਾਤ ਸਮੇਂ ਨਾਕਾਬੰਦੀ ਦੌਰਾਨ ਰਾਧਾ ਕ੍ਰਿਸ਼ਨ ਕਲੋਨੀ ਦੇ ਖੇਤਰ ਤੋਂ ਕਾਬੂ ਕੀਤਾ ਹੈ।
ਪ੍ਰਤੀ ਕਿਲੋਗ੍ਰਾਮ ਹੈਰੋਇਨ ਦੀ ਸਪਲਾਈ ਕਰਨ ਲਈ ਕਮਿਸ਼ਨ ਲੈਂਦਾ ਸੀ: ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਫੜਿਆ ਗਿਆ ਮੁਲਜ਼ਮ ਸਿੱਧੇ ਤੌਰ 'ਤੇ ਪਾਕਿਸਤਾਨ ਦੇ ਵੱਖ-ਵੱਖ ਸਮੱਗਲਰਾਂ ਦੇ ਸੰਪਰਕ 'ਚ ਸੀ ਤੇ ਉਹਨਾਂ ਲਈ ਇੱਕ ਪ੍ਰਾਇਮਰੀ ਕੋਰੀਅਰ ਦੇ ਤੌਰ ਤੇ ਕੰਮ ਕਰ ਰਿਹਾ ਸੀ ਤੇ ਇੱਕ ਲੱਖ ਰੁਪਏ ਪ੍ਰਤੀ ਕਿਲੋਗ੍ਰਾਮ ਹੈਰੋਇਨ ਦੀ ਸਪਲਾਈ ਕਰਨ ਲਈ ਕਮਿਸ਼ਨ ਲੈਂਦਾ ਸੀ। ਉਨ੍ਹਾਂ ਦੱਸਿਆ ਕਿ ਇਹ ਸੋਸ਼ਲ ਮੀਡੀਆ ਦੇ ਇਕ ਐਪ ਦੁਆਰਾ ਪਾਕ ਅਧਾਰਤ ਸਮੱਗਲਰਾਂ ਨਾਲ ਤਾਲਮੇਲ ਕਰਕੇ ਉਹਨਾਂ ਵੱਲੋਂ ਬਾਰਡਰ 'ਤੇ ਡਰੋਨ ਸੁੱਟਣ ਤੋਂ ਬਾਅਦ, ਹੈਰੋਇਨ ਦੀ ਖੇਪ ਪ੍ਰਾਪਤ ਕਰਦਾ ਸੀ ਤੇ ਅੱਗੋਂ ਇਹਨਾਂ ਖੇਪਾਂ ਨੂੰ ਸੈਕੰਡਰੀ ਕੋਰੀਅਰ ਦਾ ਕੰਮ ਕਰਦਿਆਂ ਅਣਪਛਾਤੇ ਵਿਅਕਤੀਆਂ ਨੂੰ ਸੌਂਪ ਦਿੰਦਾ ਸੀ।
- ਸੰਦੀਪ ਪਾਠਕ ਦਾ ਭਾਜਪਾ 'ਤੇ ਨਿਸ਼ਾਨਾ; ਕਿਹਾ-ਭਾਜਪਾ ਤੋਂ ਅਸਲੀ ਭਾਜਪਾਈ ਦੁਖੀ, ਇੰਡੀਆ ਗਠਜੋੜ ਨੂੰ ਲੈਕੇ ਵੀ ਆਖੀ ਇਹ ਗੱਲ - Lok Sabha Elections 2024
- ਦਿੱਲੀ 'ਚ ਅਰਵਿੰਦ ਕੇਜਰੀਵਾਲ ਦੇ ਪੋਸਟਰ ਨੂੰ ਲੈ ਕੇ ਹੋਇਆ ਵਿਵਾਦ, ਆਮ ਆਦਮੀ ਪਾਰਟੀ ਨੇ ਕੀਤੀ ਸ਼ਿਕਾਇਤ - AAP Complaints Against BJP To EC
- PM ਮੋਦੀ ਨੇ ਕੂਚ ਬਿਹਾਰ 'ਚ ਮਮਤਾ 'ਤੇ ਵਰ੍ਹਦਿਆਂ ਕਿਹਾ- ਤ੍ਰਿਣਮੂਲ ਦੇ ਗੁੰਡੇ ਤੁਹਾਨੂੰ ਵੋਟ ਪਾਉਣ ਤੋਂ ਰੋਕਦੇ ਹਨ, ਤਾਂ ਕਰੋ ਜ਼ੋਰਦਾਰ ਵਿਰੋਧ - PM Modi In Cooch Behar
ਹੁਣ ਤੱਕ ਕੀਤੀ ਜਾ ਚੁਕੀ ਭਾਰੀ ਮਾਤਰਾ 'ਚ ਸਪਲਾਈ : ਉਨ੍ਹਾਂ ਦੱਸਿਆ ਕਿ ਇਹਨਾਂ ਵੱਲੋਂ ਸਾਰੇ ਕੰਮ ਕਰਨ ਦੇ ਤਰੀਕੇ ਨੂੰ ਅਗਿਆਤ ਰੱਖਿਆ ਜਾਂਦਾ ਸੀ। ਗ੍ਰਿਫਤਾਰ ਕੀਤੇ ਕਥਿਤ ਮੁਲਜ਼ਮ ਦੀ ਪਛਾਣ ਸੁੱਚਾ ਸਿੰਘ ਉਰਫ਼ ਸੁੱਖਾ ਵੱਜੋਂ ਹੋਈ ਹੈ ਜੋ ਹੁਣ ਤੱਕ ਕਈ ਕਿਲੋਗ੍ਰਾਮ ਹੈਰੋਇਨ ਦੀਆਂ ਖੇਪਾਂ ਕਥਿਤ ਤੌਰ 'ਤੇ ਸਪਲਾਈ ਕਰ ਚੁੱਕਾ ਹੈ। ਉਨ੍ਹਾਂ ਕਿਹਾ ਕਿ ਗ੍ਰਿਫਤਾਰ ਮੁਲਜ਼ਮ ਦੇ ਬੈਕਵਰਡ ਤੇ ਫਾਰਵਰਡ ਲਿੰਕ ਬਾਰੇ ਹੋਰ ਜਾਂਚਾਂ ਜਾਰੀ ਹਨ ਤੇ ਚੱਲ ਰਹੇ ਅਪਰੇਸ਼ਨਾਂ ਅਤੇ ਜਾਂਚਾਂ ਦੌਰਾਨ ਹੋਰ ਬਰਾਮਦਗੀ ਅਤੇ ਗ੍ਰਿਫਤਾਰੀਆਂ ਦੀ ਉਮੀਦ ਹੈ।ਪੁਲਿਸ ਕਮਿਸ਼ਨਰ ਨਦੇ ਦੱਸਿਆ ਕਿ ਪੁਲਿਸ ਇਸ ਮੋਡਿਊਲ ਵਿੱਚ ਸ਼ਾਮਲ ਸਰਹੱਦ ਪਾਰ ਅਤੇ ਭਾਰਤੀ ਸਹਿਯੋਗੀਆਂ ਦੀ ਵੀ ਜਾਂਚ ਕਰੇਗੀ, ਤਾਂ ਜੋ ਇਸ ਨਸ਼ੇ ਦੇ ਨੈਟਵਰਕ ਨੂੰ ਤੋੜਿਆ ਜਾ ਸਕੇ।