ਲੁਧਿਆਣਾ: ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਵੱਲੋਂ ਅੱਜ ਸਹੁੰ ਚੁੱਕ ਸਮਾਗਮ ਦੇ ਵਿੱਚ ਸ਼ਾਮਿਲ ਹੋ ਕੇ ਮੈਂਬਰ ਪਾਰਲੀਮੈਂਟ ਵਜੋਂ ਸਹੁੰ ਚੁੱਕੀ ਗਈ ਹੈ। ਜਿਸ ਨੂੰ ਲੈ ਕੇ ਲਗਾਤਾਰ ਸਿਆਸੀ ਪ੍ਰਤੀਕਰਮ ਸਾਹਮਣੇ ਆ ਰਹੇ ਹਨ। ਇਸੇ ਨੂੰ ਲੈ ਕੇ ਅਕਾਲੀ ਦਲ ਦੇ ਸੀਨੀਅਰ ਲੀਡਰ ਮਹੇਸ਼ਇੰਦਰ ਗਰੇਵਾਲ ਨੇ ਕਿਹਾ ਹੈ ਕਿ ਆਈਡੀਓਲੋਜੀ ਨੂੰ ਲੈ ਕੇ ਕਿਤੇ ਨਾ ਕਿਤੇ ਵਖਰੇਵੇਂ ਜਰੂਰ ਹੋ ਸਕਦੇ ਹਨ ਪਰ ਅਸੀਂ ਇਸ ਗੱਲ ਉੱਤੇ ਸਟੈਂਡ ਰੱਖਦੇ ਹਾਂ ਕਿ ਸੂਬਾ ਸਰਕਾਰ ਨੇ ਜੋ ਐਨਐਸਏ, ਯੂਏਪੀਏ ਦੀ ਦੁਰਵਰਤੋਂ ਕੀਤੀ ਹੈ ਉਹ ਨਹੀਂ ਹੋਣੀ ਚਾਹੀਦੀ। ਉਹਨਾਂ ਕਿਹਾ ਕਿ ਹਰਸਿਮਰਤ ਕੌਰ ਬਾਦਲ ਨੇ ਵੀ ਪਾਰਲੀਮੈਂਟ ਦੇ ਵਿੱਚ ਇਹ ਮੁੱਦਾ ਚੁੱਕਿਆ ਸੀ ਅਤੇ ਪਾਰਲੀਮੈਂਟ ਨੂੰ ਕਿਹਾ ਸੀ ਕਿ ਉਹ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਹਨ। ਇਸ ਲਈ ਉਹਨਾਂ ਤੋਂ ਹੱਕ ਨਹੀਂ ਖੋਏ ਜਾ ਸਕਦੇ।
ਨਵੇਂ ਧੜੇ ਦੀ ਨਹੀਂ ਚਿੰਤਾ: ਇਸ ਦੌਰਾਨ ਉਹਨਾਂ ਨੂੰ ਜਦੋਂ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਦਰ ਹੋ ਰਹੀ ਧੜੇਬੰਦੀ ਬਾਰੇ ਜਦੋਂ ਪੁੱਛਿਆ ਗਿਆ ਤਾਂ ਉਨ੍ਹਾਂ ਆਖਿਆ ਕਿ ਨਵੇਂ ਧੜੇ ਜਾਂ ਅਕਾਲੀ ਦਲ ਦੇ ਟੁੱਟਣ ਦੀ ਕੋਈ ਗੱਲ ਨਹੀਂ ਹੈ ਕਿਉਂਕਿ 1989 ਦੇ ਵਿੱਚ ਅਕਾਲੀ ਦਲ ਨੂੰ ਕੋਈ ਸੀਟ ਨਹੀਂ ਆਈ ਸੀ ਪਰ ਪੰਜਾ ਸਾਲ ਬਾਅਦ 1997 ਵਿੱਚ ਅਕਾਲੀ ਦਲ ਨੇ ਚੋਣਾਂ ਜਿੱਤੀਆਂ ਸਨ। ਉਹਨਾਂ ਕਿਹਾ ਕਿ ਇਹ ਜਰੂਰੀ ਨਹੀਂ ਕਿ ਲੋਕਾਂ ਦੇ ਇੱਕ ਪਾਸੇ ਫਤਵੇ ਤੋਂ ਬਾਅਦ ਦੂਜੀ ਪਾਰਟੀ ਨੂੰ ਉਹ ਵੋਟ ਨਹੀਂ ਪਾਉਣਗੇ। ਉਹਨਾਂ ਕਿਹਾ ਕਿ ਸਿਆਸਤ ਵਿੱਚ ਇਹ ਸਭ ਚੱਲਦਾ ਰਹਿੰਦਾ ਹੈ ਇਹ ਕੋਈ ਵੱਡੀ ਗੱਲ ਨਹੀਂ ਹੈ।
- ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਮੀਟਿੰਗ - Internal committee meeting
- ਲੁਧਿਆਣਾ 'ਚ ਸ਼ਿਵ ਸੈਨਾ ਆਗੂ 'ਤੇ ਜਾਨਲੇਵਾ ਹਮਲਾ, ਗੰਭੀਰ ਹਾਲਤ 'ਚ DMC ਕਰਵਾਇਆ ਦਾਖ਼ਲ - attack on Shiv Sena leader
- ਇਸ ਜ਼ਿਲ੍ਹੇ ਤੋਂ ਟ੍ਰੀ ਏਟੀਐਮ ਦੀ ਸ਼ੁਰੂਆਤ; ਡੀਸੀ ਨੇ ਵਿਖਾਈ ਹਰੀ ਝੰਡੀ, ਇਹ ਹੈ ਮੁੱਖ ਟੀਚਾ - Introduction of Tree ATM
ਕੌਮ ਦੀ ਚੜ੍ਹਦੀ ਕਲਾ ਲਈ ਵਚਨਬੱਧ: ਮਹੇਸ਼ਇੰਦਰ ਗਰੇਵਾਲ ਨੇ ਅੱਗੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਆਈਡੀਓਲੋਜੀ ਅਤੇ ਸੋਚ ਵੱਖਰੀ ਹੈ। ਉਹਨਾਂ ਕਿਹਾ ਕਿ ਹੋ ਸਕਦਾ ਹੈ ਕਿ ਕੁੱਝ ਲੋਕ ਉਸ ਨੂੰ ਸਮਝਣ ਵਿੱਚ ਨਕਾਮ ਰਹੇ ਹੋਣ ਪਰ ਅਸੀਂ ਹਮੇਸ਼ਾ ਤੋਂ ਹੀ ਕੌਮ ਅਤੇ ਪੰਥ ਦੀ ਸੇਵਾ ਦੇ ਵਿੱਚ ਹੀ ਵਿਸ਼ਵਾਸ ਰੱਖਿਆ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਦਾ ਮੁੱਖ ਮੰਤਵ ਗੁਰਦੁਆਰਾ ਸਾਹਿਬਾਨਾਂ ਦੀ ਰੱਖਿਆ ਕਰਨਾ। ਕੌਮ ਦੀ ਚੜ੍ਹਦੀ ਕਲਾ ਦੇ ਲਈ ਹਮੇਸ਼ਾ ਵਚਨਬੱਧ ਰਹਿਣਾ ਆਦਿ ਮੂਲ ਸਿਧਾਂਤ ਹਨ। ਉਹਨਾਂ ਕਿਹਾ ਕਿ ਕਈ ਲੋਕ ਅਕਾਲੀ ਦਲ ਦੇ ਮੂਲ ਸਿਧਾਂਤ ਹੀ ਨਹੀਂ ਸਮਝ ਸਕੇ ਹਨ।